ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੂਨ ਦੇ ਆਖਰੀ ਹਫਤੇ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਅਮਰੀਕਾ 'ਚ ਮਿਲਣ ਦੀ ਆਸ ਹੈ। ਸੂਤਰਾਂ ਅਨੁਸਾਰ ਪਾਕਿਸਤਾਨ ਤੋਂ ਜਾਰੀ ਅੱਤਵਾਦ ਮੁਲਾਕਾਤ ਦੇ ਏਜੰਡੇ 'ਚ ਪ੍ਰਭਾਵੀ ਹੋਵੇਗਾ। ਜਨਵਰੀ 'ਚ ਰਾਸ਼ਟਰਪਤੀ ਅਹੁਦਾ ਸੰਭਾਲਣ ਵਾਲੇ ਟਰੰਪ ਨਾਲ ਮੋਦੀ ਦੀ ਇਹ ਪਹਿਲੀ ਮੁਲਾਕਾਤ ਹੋਵੇਗੀ। ਬੈਠਕ 'ਚ ਐੱਚ-1ਬੀ ਵੀਜ਼ਾ 'ਚ ਤਬਦੀਲੀ, ਦੋਹਾਂ 'ਚ ਰੱਖਿਆ ਸੰਬੰਧਾਂ ਨੂੰ ਮਜ਼ਬੂਤ ਬਣਾਉਣ ਅਤੇ ਪੂਰਬ ਅਤੇ ਦੱਖਣੀ ਏਸ਼ੀਆ 'ਚ ਚੀਨ ਦੇ ਵਧ ਰਹੇ ਹਮਲਾਵਰ ਰੁਖ 'ਤੇ ਵੀ ਗੱਲਬਾਤ ਹੋਵੇਗੀ।
ਭਾਰਤ ਦੇ ਉੱਚ ਅਧਿਕਾਰੀ ਇਸ ਯਾਤਰਾ ਦੀ ਤਰੀਕ ਨੂੰ ਲੈ ਕੇ ਚੁੱਪੀ ਸਾਧੇ ਹੋਏ ਹਨ, ਜਦੋਂ ਕਿ ਅਮਰੀਕੀ ਸਰਕਾਰ ਦੇ ਸੂਤਰਾਂ ਨੇ ਸੰਕੇਤ ਦਿੱਤਾ ਹੈ ਕਿ ਮੋਦੀ 26 ਤੋਂ 28 ਜੂਨ ਤੱਕ ਵਾਸ਼ਿੰਗਟਨ 'ਚ ਰਹਿਣਗੇ। ਦੋਵੇਂ ਨੇਤਾ 7 ਅਤੇ 8 ਜੁਲਾਈ ਨੂੰ ਜਰਮਨੀ ਦੇ ਹਨੋਵਰ 'ਚ ਹੋਣ ਵਾਲੇ ਜੀ-20 ਸਿਖਰ ਸੰਮੇਲਨ ਤੋਂ ਵੱਖ ਵੀ ਮੁਲਾਕਾਤ ਕਰ ਸਕਦੇ ਹਨ। ਇਸ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਇਸ ਮਹੀਨੇ ਸਾਊਦੀ ਅਰਬ 'ਚ ਅਮਰੀਕਾ-ਅਰਬ ਇਸਲਾਮੀ ਸਿਖਰ ਸੰੰਮੇਲਨ ਤੋਂ ਵੱਖ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਪਹਿਲੀ ਵਾਰ ਮੁਲਾਕਾਤ ਕਰ ਸਕਦੇ ਹਨ।
ਪ੍ਰੇਮੀ ਜੋੜੇ ਨੇ ਫਾਹਾ ਲਗਾ ਕੇ ਕੀਤੀ ਆਤਮ-ਹੱਤਿਆ
NEXT STORY