ਗਾਜੀਪੁਰ— ਆਰ.ਐੱਸ.ਐੱਸ. ਵਰਕਰਾਂ ਦੇ ਕਤਲ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ। ਪੰਜਾਬ ਦੇ ਲੁਧਿਆਣਾ ਸ਼ਹਿਰ ਤੋਂ ਬਾਅਦ ਹੁਣ ਯੂ.ਪੀ. ਦੇ ਗਾਜੀਪੁਰ 'ਚ ਅਣਪਛਾਤੇ ਬਦਮਾਸ਼ਾਂ ਨੇ ਆਰ.ਐੱਸ.ਐਸ. ਵਰਕਰ ਅਤੇ ਸਥਾਨਕ ਪੱਤਰਕਾਰ ਰਾਜੇਸ਼ ਮਿਸ਼ਰਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਉੱਥੇ ਹੀ ਇਸ ਘਟਨਾ 'ਚ ਉਨ੍ਹਾਂ ਦੇ ਭਰਾ ਨੂੰ ਵੀ ਗੋਲੀ ਲੱਗੀ ਹੈ। ਜਿਨ੍ਹਾਂ ਦੀ ਹਾਲਤ ਅਜੇ ਗੰਭੀਰ ਬਣੀ ਹੋਈ ਹੈ। ਫਿਲਹਾਲ ਪੁਲਸ ਨੇ ਇਸ ਮਾਮਲੇ 'ਚ ਅਣਪਛਾਤੇ ਲੋਕਾਂ ਦੇ ਖਿਲਾਫ ਐੱਫ.ਆਈ.ਆਰ. ਦਰਜ ਕਰ ਲਈ ਹੈ।
ਦਰਅਸਲ ਆਰ.ਐੱਸ.ਐੱਸ. ਵਰਕਰ ਨੂੰ ਗੋਲੀ ਮਾਰਨ ਦੀ ਘਟਨਾ ਦੇ ਬਾਅਦ ਤੋਂ ਇਲਾਕੇ 'ਚ ਥੋੜ੍ਹੀ ਦੇਰ ਲਈ ਡਰ ਫੈਲ ਗਿਆ। ਦੱਸਿਆ ਜਾ ਰਿਹਾ ਹੈ ਕਿ ਰਾਜੇਸ਼ 'ਤੇ ਜਿਸ ਸਮੇਂ ਫਾਇਰਿੰਗ ਹੋਈ, ਉਹ ਆਪਣੀ ਦੁਕਾਨ 'ਚ ਸੀ। ਦੁਕਾਨ 'ਤੇ ਉਨ੍ਹਾਂ ਦਾ ਇਕ ਭਰਾ ਵੀ ਮੌਜੂਦ ਸੀ, ਜਿਸ 'ਤੇ ਵੀ ਬਦਮਾਸ਼ਾਂ ਨੇ ਗੋਲੀਆਂ ਚਲਾਈਆਂ। ਉਹ ਗੰਭੀਰ ਰੂਪ ਨਾਲ ਜ਼ਖਮੀ ਹਨ। ਉਨ੍ਹਾਂ ਨੂੰ ਕੋਲ ਦੇ ਹੀ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ 4 ਦਿਨ ਪਹਿਲਾਂ ਪੰਜਾਬ ਦੇ ਲੁਧਿਆਣਾ 'ਚ ਰਾਸ਼ਟਰੀ ਸੋਇਮ ਸੇਵਕ ਸੰਘ ਦੇ ਵਰਕਰ ਨੂੰ ਗੋਲੀ ਮਾਰ ਦਿੱਤੀ ਗਈ ਸੀ। ਇਸ ਘਟਨਾ ਨੂੰ ਬਾਈਕ ਸਵਾਰ ਬਦਮਾਸ਼ਾਂ ਨੇ ਅੰਜਾਮ ਦਿੱਤਾ ਸੀ। ਪੰਜਾਬ ਦੇ ਰਵਿੰਦਰ ਗੋਸਾਈਂ ਜਿਨ੍ਹਾਂ ਦੀ ਉਮਰ 60 ਸਾਲ ਸੀ, ਉਹ ਸ਼ਾਖਾ ਤੋਂ ਆਪਣੇ ਘਰ ਜਾ ਰਹੇ ਸਨ, ਉਦੋਂ ਉਨ੍ਹਾਂ 'ਤੇ ਫਾਇਰਿੰਗ ਹੋਈ ਸੀ। ਇਸ ਮਾਮਲੇ ਦੀ ਜਾਂਚ ਐੱਨ.ਆਈ.ਏ. ਕਰ ਰਹੀ ਹੈ।
ਪਿੰਡ 'ਚ ਦਾਖਲ ਹੋਏ ਅੱਤਵਾਦੀ ਕਮਾਂਡਰ ਦਾ ਪਿੰਡ ਵਾਸੀਆਂ ਨੇ ਕੀਤਾ ਅਜਿਹਾ ਹਾਲ
NEXT STORY