ਬਦਾਊਂ— ਉੱਤਰ ਪ੍ਰਦੇਸ਼ ਦੇ ਬਦਾਊਂ ਜ਼ਿਲੇ 'ਚ ਇਕ ਵਿਅਕਤੀ ਨੇ ਤੀਜੀ ਜਮਾਤ ਦੀ ਇਕ ਵਿਦਿਆਰਥਣ ਨਾਲ ਕਥਿਤ ਤੌਰ 'ਤੇ ਬਲਾਤਕਾਰ ਕੀਤਾ। ਬੱਚੀ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪੁਲਸ ਕਮਿਸ਼ਨਰ ਅਨਿਲ ਕੁਮਾਰ ਯਾਦਵ ਨੇ ਦੱਸਿਆ ਕਿ ਦਾਤਾਗੰਜ ਥਾਣਾ ਖੇਤਰ ਦੇ ਇਕ ਪਿੰਡ ਦੀ ਰਹਿਣ ਵਾਲੀ ਤੀਜੀ ਜਮਾਤ ਦੀ 10 ਸਾਲਾ ਵਿਦਿਆਰਥਣ ਸੋਮਵਾਰ ਦੀ ਸ਼ਾਮ ਦਵਾਈ ਲੈਣ ਜਾ ਰਹੀ ਸੀ।
ਰਸਤੇ 'ਚ ਉਸ ਨੂੰ ਗੁਆਂਢ ਦੇ ਹੀ ਰਹਿਣ ਵਾਲੇ 29 ਸਾਲਾ ਇਕ ਵਿਅਕਤੀ ਨੇ ਫੜ ਲਿਆ ਅਤੇ ਖੇਤ 'ਚ ਲਿਜਾ ਕੇ ਉਸ ਨਾਲ ਬਲਾਤਕਾਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਬੱਚੀ ਨੂੰ ਗੰਭੀਰ ਹਾਲਤ 'ਚ ਭਰਤੀ ਕਰਵਾਇਆ ਗਿਆ ਹੈ। ਪੁਲਸ ਨੇ ਦੋਸ਼ੀ 'ਤੇ ਮੁਕੱਦਮਾ ਦਰਜ ਕਰ ਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਨਸ਼ੇ 'ਚ ਟੱਲੀ ਹੋਏ ਪਤੀ ਨੇ ਪਤਨੀ ਨਾਲ ਕੀਤੀ ਅਜਿਹੀ ਜ਼ਬਰਦਸਤੀ, ਪੁੱਤ ਨੇ ਦੇਖਿਆ ਤਾਂ ਪਿਓ ਨੇ ਕਰ ਦਿੱਤਾ ਇਹ ਹਾਲ (pics)
NEXT STORY