ਟਾਂਡਾ ਉੜਮੁੜ (ਕੁਲਦੀਸ਼, ਮੋਮੀ, ਸ਼ਰਮਾ) : ਟਾਂਡਾ ਪੁਲਸ ਨੇ ਸਰਕਾਰੀ ਨੌਕਰੀ ਦਾ ਝਾਂਸਾ ਦੇ ਕੇ ਇਕ ਪਰਿਵਾਰ ਨਾਲ 2 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਵਿਅਕਤੀ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਮਾਮਲਾ ਠੱਗੀ ਦਾ ਸ਼ਿਕਾਰ ਹੋਏ ਨਿਰੰਜਣ ਸਿੰਘ ਪੁੱਤਰ ਕਰਤਾਰ ਸਿੰਘ ਨਿਵਾਸੀ ਮਸੀਤਪਾਲਕੋਟ ਦੇ ਬਿਆਨਾਂ ਦੇ ਆਧਾਰ 'ਤੇ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਨਿਰੰਜਣ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਪੁੱਤਰ ਮਨਜੀਤ ਸਿੰਘ ਨੂੰ ਕੇਂਦਰ ਦੀ ਸਿੱਖਿਆ ਅਭਿਆਨ 'ਚ ਨੌਕਰੀ ਦਿਵਾਉਣ ਲਈ ਅਵਤਾਰ ਸਿੰਘ ਪੁੱਤਰ ਬਲਬੀਰ ਸਿੰਘ ਨਿਵਾਸੀ ਸਰਹਾਲਾ ਨੂੰ 2 ਲੱਖ 70 ਹਜ਼ਾਰ ਰੁਪਏ ਦਿੱਤੇ ਸਨ।
ਇਸ ਤੋਂ ਬਾਅਦ ਉਕਤ ਵਿਅਕਤੀ ਨੇ ਉਸ ਦੇ ਲੜਕੇ ਮਨਜੀਤ ਸਿੰਘ ਨੂੰ ਮੋਹਾਲੀ 'ਚ ਟ੍ਰੇਨਿੰਗ ਦਿਵਾ ਕੇ ਥਾਣਾ ਟਾਂਡਾ ਦੇ ਸਾਹਮਣੇ ਬਣਾਏ ਇਕ ਦਫ਼ਤਰ 'ਚ ਫੀਲਡ ਅਫ਼ਸਰ ਦੀ ਟੈਂਪਰੇਰੀ ਨੌਕਰੀ ਦੇ ਦਿੱਤੀ ਤੇ 6 ਮਹੀਨੇ ਕੰਮ ਕਰਵਾਉਣ ਤੋਂ ਬਾਅਦ ਬਿਨਾਂ ਤਨਖਾਹ ਦਿੱਤੇ ਦਫ਼ਤਰ ਬੰਦ ਕਰ ਦਿੱਤਾ। ਜਦ ਨੌਕਰੀ ਦੇ ਨਾਂ 'ਤੇ ਧੋਖਾ ਮਿਲਣ 'ਤੇ ਪੁਲਸ ਨੂੰ ਸੂਚਿਤ ਕੀਤਾ ਤਾਂ ਅਵਤਾਰ ਸਿੰਘ ਨੇ 70 ਹਜ਼ਾਰ ਤਿੰਨ ਕਿਸ਼ਤਾਂ 'ਚ ਵਾਪਸ ਕਰ ਦਿੱਤੇ ਪਰ ਅਜੇ ਤੱਕ 2 ਲੱਖ ਰੁਪਏ ਵਾਪਿਸ ਨਹੀਂ ਕੀਤੇ। ਟਾਂਡਾ ਪੁਲਸ ਨੇ ਇਸ ਸਬੰਧੀ ਅਵਤਾਰ ਸਿੰਘ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦੋਸਤ ਦਾ ਕਤਲ ਕਰਨ ਤੋਂ ਬਾਅਦ ਲਾਸ਼ 'ਤੇ ਭੰਗੜਾ ਪਾਉਣ ਵਾਲੇ ਖਤਰਨਾਕ ਗੈਂਗਸਟਰ ਬਬਲੀ ਰੰਧਾਵਾ ਨੇ ਕੀਤਾ ਆਤਮਸਮਰਪਣ
NEXT STORY