ਅੰਮ੍ਰਿਤਸਰ  : ਅੰਮ੍ਰਿਤਸਰ ਵਿਚ ਇਕ ਪਾਠੀ ਨੇ ਪ੍ਰੇਮਿਕਾ ਅਤੇ ਉਸ ਦੇ ਪਰਿਵਾਰ ਤੋਂ ਦੁਖੀ ਹੋ ਕੇ  ਆਤਮਹੱਤਿਆ ਕਰ ਲਈ। ਮ੍ਰਿਤਕ ਹਰਪ੍ਰੀਤ ਸਿੰਘ ਸ੍ਰੀ ਦਰਬਾਰ ਸਾਹਿਬ ਵਿਚ ਪਾਠੀ ਵਜੋਂ ਕੰਮ  ਕਰਦਾ ਸੀ ਜਿਸ ਦੇ ਪ੍ਰੀਤੀ ਨਾਮਕ ਲੜਕੀ ਨਾਲ ਪਿਛਲੇ ਸਾਢੇ ਸੱਤ ਸਾਲ ਤੋਂ ਪ੍ਰੇਮ ਸੰਬੰਧ  ਚੱਲਦੇ ਆ ਰਹੇ ਸਨ। ਮ੍ਰਿਤਕ ਦੀ ਮਾਂ ਨੇ ਦੋਸ਼ ਲਗਾਏ ਹਨ ਕਿ ਲੜਕੀ ਦੇ ਪਰਿਵਾਰ ਵਲੋਂ ਲੜਕੇ  ਨਾਲ ਕੁੱਟਮਾਰ ਕੀਤੀ ਗਈ ਸੀ ਜਿਸ ਤੋਂ ਬਾਅਦ ਉਸ ਨੇ ਇਹ ਕਦਮ ਚੁੱਕਿਆ ਹੈ। 
ਮ੍ਰਿਤਕ  ਪਾਠੀ ਹਰਪ੍ਰੀਤ ਸਿੰਘ ਦੀ ਮਾਤਾ ਨੇ ਦੱਸਿਆ ਕਿ ਹਰਪ੍ਰੀਤ ਪ੍ਰੀਤੀ ਨਾਲ ਵਿਆਹ ਕਰਵਾਉਣਾ  ਚਾਹੁੰਦਾ ਸੀ ਅਤੇ ਪ੍ਰੀਤੀ ਵੀ ਉਸ ਨਾਲ ਵਿਆਹ ਕਰਨ ਲਈ ਤਿਆਰ ਸੀ, ਇਸ ਦੌਰਾਨ ਪ੍ਰੀਤੀ ਨੇ  ਉਸ ਨੂੰ ਕਿਹਾ ਕਿ ਉਸ ਦੇ ਪਰਿਵਾਰ ਵਾਲੇ ਵਿਆਹ ਲਈ ਰਾਜ਼ੀ ਹਨ ਅਤੇ ਉਹ ਬਾਹਰ ਕਿਤੇ ਉਨ੍ਹਾਂ  ਨੂੰ ਮਿਲ ਲਵੇ ਜਦੋਂ ਹਰਪ੍ਰੀਤ ਪ੍ਰੀਤੀ ਦੇ ਪਰਿਵਾਰ ਨੂੰ ਮਿਲਣ ਗਿਆ ਤਾਂ ਉਨ੍ਹਾਂ ਉਸ ਦੀ  ਕੁੱਟਮਾਰ ਕਰ ਦਿੱਤੀ ਜਿਸ ਤੋਂ ਬਾਅਦ ਉਸ ਨੇ ਘਰ ਆ ਕੇ ਆਤਮਹੱਤਿਆ ਕਰ ਲਈ। 
ਇਸ  ਮਾਮਲੇ ਵਿਚ ਪੁਲਸ ਨੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਨੂੰ ਕਾਬੂ ਕਰਨ ਦੀ ਗੱਲ ਆਖੀ ਹੈ।  ਫਿਲਹਾਲ ਮ੍ਰਿਤਕ ਲੜਕੇ ਦਾ ਪਰਿਵਾਰ ਲੜਕੀ ਅਤੇ ਉਸ ਦੇ ਪਰਿਵਾਰ ਨੂੰ ਸਜ਼ਾ ਦੇਣ ਦੀ ਮੰਗ ਕਰ  ਰਿਹਾ ਹੈ।
ਸਵੀਪਿੰਗ ਮਸ਼ੀਨ ਨੂੰ ਜ਼ਮੀਨ ਅਲਾਟ
NEXT STORY