ਚੰਡੀਗੜ੍ਹ : ਹੱਥ 'ਚ ਸੱਪ ਲਪੇਟੀ ਖੜ੍ਹਾ ਇਹ ਵਿਅਕਤੀ ਕੋਈ ਕਰਤੱਬ ਨਹੀਂ ਦਿਖਾ ਰਿਹਾ ਸਗੋਂ ਜੰਗਲਾਤ ਵਿਭਾਗ ਦਾ ਮੁਲਾਜ਼ਮ ਹੈ ਅਤੇ ਇਹ ਸੱਪ ਵੀ ਉਸ ਨੇ ਕਿਸੇ ਜੰਗਲ 'ਚੋਂ ਨਹੀਂ ਸਗੋਂ ਪੰਜਾਬ-ਹਰਿਆਣਾ ਹਾਈ ਕੋਰਟ ਦੇ ਅੰਦਰੋਂ ਫੜਿਆ ਹੈ। ਸੱਪ ਨਜ਼ਰ ਆਉਣ 'ਤੇ ਅਦਾਲਤ ਕੰਪਲੈਕਸ 'ਚ ਮਚੀ ਭਾਜੜ ਦਾ ਨਜ਼ਾਰਾ ਉਸ ਵੇਲੇ ਹੈਰਾਨ ਕਰ ਗਿਆ, ਜਦੋਂ ਸੱਪ ਫੜ ਲਏ ਜਾਣ ਤੋਂ ਬਾਅਦ ਉਥੇ ਮੌਜੂਦ ਸਟਾਫ ਵੱਲੋਂ ਸੱਪ ਨਾਲ ਸੈਲਫੀਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ।
ਅਦਾਲਤ ਨੰ. 19 ਦੇ ਬਾਹਰ ਗਮਲਿਆਂ ਵਿਚਾਲਿਓਂ ਫੜਿਆ ਗਿਆ ਰੈੱਡ ਸਨੇਕ ਨਸਲ ਦਾ ਇਹ ਸੱਪ ਕੁਝ ਹੱਦ ਤੱਕ ਜ਼ਹਿਰੀਲਾ ਦੱਸਿਆ ਜਾ ਰਿਹਾ ਹੈ ਪਰ ਚੰਗੀ ਗੱਲ ਇਹ ਰਹੀ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਗਰਮੀਆਂ ਦੀਆਂ ਛੁੱਟੀਆਂ ਹੋਣ ਕਾਰਨ ਬਹੁਤੇ ਲੋਕ ਉਥੇ ਮੌਜੂਦ ਨਹੀਂ ਸਨ।
ਦਿਨ ਦਿਹਾੜੇ ਹੋਏ ਔਰਤ ਦੇ ਕਤਲ ਦਾ ਹੋਇਆ ਵੱਡਾ ਖੁਲਾਸਾ, ਸਾਹਮਣੇ ਆਈ ਪਤੀ ਤੇ ਭਰਾ ਦੀ ਹੈਰਾਨ ਕਰਦੀ ਕਰਤੂਤ
NEXT STORY