ਝਬਾਲ (ਨਰਿੰਦਰ) : ਥਾਣਾ ਝਬਾਲ ਅਧੀਨ ਆਉਂਦੇ ਪਿੰਡ ਠੱਠਾ ਵਿਖੇ ਕੁਝ ਦਿਨ ਪਹਿਲਾਂ ਦਿਨ-ਦਿਹਾੜੇ ਅਣਪਛਾਤੇ ਵਿਅਕਤੀਆਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤੀ ਔਰਤ ਦੇ ਕਤਲ ਦੀ ਗੁੱਥੀ ਸੁਲਝਾਉਦਿਆਂ ਮ੍ਰਿਤਕ ਔਰਤ ਕੁਲਦੀਪ ਕੌਰ ਉਰਫ ਅਮਨ ਦੇ ਕਾਤਲਾਂ ਜਿਸ ਵਿਚ ਮੁੱਖ ਦੋਸ਼ੀ ਮ੍ਰਿਤਕ ਦਾ ਭਰਾ, ਉਸਦੇ ਦੋਸਤ ਅਤੇ ਮ੍ਰਿਤਕ ਦੇ ਪਤੀ ਨੂੰ ਕਤਲ ਕਰਨ ਲਈ ਵਰਤੇ ਦਾਤਰ ਅਤੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰ ਲਿਆ ਹੈ। ਇਸ ਸੰਬੰਧੀ ਥਾਣਾ ਝਬਾਲ ਵਿਖੇ ਕੀਤੀ ਪ੍ਰੈਸ ਕਾਨਫਰੰਸ ਵਿਚ ਜਾਣਕਾਰੀ ਦਿੰਦਿਆਂ ਐੱਸ.ਐੱਚ.ਓ. ਹਰਚੰਦ ਸਿੰਘ ਨੇ ਦੱਸਿਆ ਕਿ 5 ਜੂਨ ਨੂੰ ਪੁਲਸ ਨੂੰ ਸੂਚਨਾ ਮਿਲੀ ਕਿ ਨਜ਼ਦੀਕੀ ਪਿੰਡ ਠੱਠਾ ਵਿਖੇ ਅਣਪਛਾਤੇ ਵਿਅਕਤੀਆਂ ਨੇ ਇਕ ਘਰ ਵਿਚ ਦਾਖਲ ਹੋ ਕੇ ਦਿਨ ਦਿਹਾੜੇ ਘਰ ਵਿਚ ਇਕੱਲੀ ਔਰਤ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਹੈ। ਜਿਸ 'ਤੇ ਥਾਣਾ ਮੁੱਖੀ ਹਰਚੰਦ ਸਿੰਘ ਸਮੇਤ ਪੁਲਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ।
ਪੁਲਸ ਨੂੰ ਮਾਮਲਾ ਸ਼ੱਕੀ ਲੱਗਣ 'ਤੇ ਜਦੋਂ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਤਾਂ ਇਸ ਮਾਮਲੇ ਦਾ ਗੁੱਝਾ ਭੇਦ ਅਣਖ ਖਾਤਰ ਕਤਲ ਵੱਲ ਮੁੜਿਆ। ਜਿਸ 'ਤੇ ਅਹਿਮ ਸਬੂਤ ਹੱਥ ਲੱਗਣ 'ਤੇ ਪਲਸ ਨੇ ਮ੍ਰਿਤਕ ਕੁਲਦੀਪ ਕੌਰ ਅਮਨ ਦੇ ਭਰਾ ਅੰਗਰੇਜ਼ ਸਿੰਘ ਪੁੱਤਰ ਮੰਗਤਾਂ ਵਾਸੀ ਦੂਹਲ ਕੋਨਾ ਥਾਣਾ ਖੇਮਕਰਨ ਨੂੰ ਕਾਬੂ ਕਰਕੇ ਜਦੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾਂ ਦੋਸ਼ ਕਬੂਲ ਕਰਦਿਆਂ ਵਾਰਦਾਤ ਵਿਚ ਸ਼ਾਮਲ ਆਪਣੇ ਦੋਸਤ ਬਲਰਾਜ ਸਿੰਘ ਉਰਫ ਬਾਜਾ ਪੁੱਤਰ ਬਲਵਿੰਦਰ ਸਿੰਘ ਵਾਸੀ ਦੂਹਲ ਕੋਨਾ ਥਾਣਾ ਖੇਮਕਰਨ ਅਤੇ ਮ੍ਰਿਤਕ ਦੇ ਪਤੀ ਜੈਮਲ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਠੱਠਾ ਜਿਸ ਨੇ ਵਾਰਦਾਤ ਸਮੇਂ ਉਨ੍ਹਾਂ ਨੂੰ ਕਤਲ ਕਰਨ ਵਿਚ ਸਹਿਯੋਗ ਕੀਤਾ, ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੇ ਕਤਲ ਲਈ ਵਰਤੇ ਦਾਤਰ ਅਤੇ ਮੋਟਰਸਾਈਕਲ ਨੂੰ ਵੀ ਬਰਾਮਦ ਕਰ ਲਿਆ ਹੈ।
ਸ਼ਾਪਿੰਗ ਕਰਨ ਆਈ ਮਾਂ ਨਾਲ ਜੋ ਹੋਇਆ, ਉਸ ਨੂੰ ਦੇਖ ਸੁੱਕੇ ਸਾਹ, ਪਰ 1 ਘੰਟੇ ਬਾਅਦ ਪੁਲਸ ਦੀ ਮਦਦ ਸਦਕਾ ਮਿਲੀਆਂ ਵਾਪਸ ਖੁਸ਼ੀਆਂ
NEXT STORY