ਕਪੂਰਥਲਾ, (ਮਲਹੋਤਰਾ)— ਜ਼ਿਲੇ ਦੀ ਮਾਡਰਨ ਜੇਲ ਦੀ ਸੁਰੱਖਿਆ ਵਿਚ ਤਾਇਨਾਤ ਹੋਮਗਾਰਡ ਦੇ ਇਕ ਜਵਾਨ ਦੀ ਮੌਤ ਹੋਣ ਦਾ ਸਮਾਚਾਰ ਹੈ। ਮਿਲੀ ਜਾਣਕਾਰੀ ਅਨੁਸਾਰ ਮਾਡਰਨ ਜੇਲ ਵਿਚ ਟਾਵਰ ਨੰਬਰ 3 'ਤੇ ਡਿਊਟੀ 'ਤੇ ਤਾਇਨਾਤ ਗੁਰਮੀਤ ਸਿੰਘ (45) ਪੁੱਤਰ ਪ੍ਰੀਤਮ ਸਿੰਘ ਨਿਵਾਸੀ ਤਲਵੰਡੀ ਬੂਟੀ ਸ਼ਾਹਕੋਟ ਦੀ ਆਪਣੀ ਹੀ ਬੰਦੂਕ ਤੋਂ ਚੱਲੀ ਗੋਲੀ ਨਾਲ ਮੌਤ ਹੋਣ ਦਾ ਸਮਾਚਾਰ ਹੈ।
ਸੂਤਰਾਂ ਨੇ ਦੱਸਿਆ ਕਿ ਮ੍ਰਿਤਕ ਹੋਮਗਾਰਡ ਟਾਵਰ ਨੰਬਰ 3 'ਤੇ ਤਾਇਨਾਤ ਸੀ ਅਤੇ ਉਸ ਸਮੇਂ ਆਪਣੀ ਬੰਦੂਕ ਨੂੰ ਸਾਫ ਕਰ ਰਿਹਾ ਸੀ ਕਿ ਅਚਾਨਕ ਉਸ ਕੋਲੋਂ ਟ੍ਰਿਗਰ ਦੱਬ ਗਿਆ ਤੇ ਗੋਲੀ ਉਸਦੀ ਛਾਤੀ ਵਿਚ ਲੱਗੀ, ਜਿਸ ਨਾਲ ਉਸਦੀ ਮੌਤ ਹੋ ਗਈ। ਇਸ ਸੰਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਭੇਜ ਦਿੱਤੀ ਹੈ।
ਮੁਹੱਲਾ ਲਾਹੌਰੀ ਗੇਟ ਦਾ ਸੀਵਰੇਜ ਪਿਛਲੇ 7 ਦਿਨਾਂ ਤੋਂ ਜਾਮ
NEXT STORY