ਲੁਧਿਆਣਾ(ਹਿਤੇਸ਼)-ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਆਪਣੇ ਰਿਸ਼ਤਿਆਂ 'ਚ ਕੋਈ ਖਰਾਬੀ ਨਾ ਹੋਣ ਬਾਰੇ ਭਲਾ ਹੀ ਜਿੰਨੇ ਮਰਜ਼ੀ ਦਾਅਵੇ ਕਰ ਲੈਣ ਪਰ ਫਾਸਟ-ਵੇਅ ਕੇਬਲ ਕੰਪਨੀ 'ਤੇ ਟੈਕਸ ਚੋਰੀ ਦੇ ਦੋਸ਼ ਲੱਗਣ ਨੂੰ ਲੈ ਕੇ ਜਾਰੀ ਘਟਨਾਚੱਕਰ ਦੌਰਾਨ ਇਹ ਸੰਕੇਤ ਮਿਲੇ ਹਨ ਕਿ ਬਾਦਲਾਂ ਨੂੰ ਨਿਸ਼ਾਨਾ ਬਣਾਉਣ ਦੇ ਮੁੱਦੇ 'ਤੇ ਦੋਵਾਂ ਦੇ ਵਿਚਕਾਰ ਸਭ ਕੁੱਝ ਠੀਕ ਠਾਕ ਨਹੀਂ ਚੱਲ ਰਿਹਾ, ਜਿਸਦੇ ਤਹਿਤ ਵੀਰਵਾਰ ਨੂੰ ਕੀਤੀ ਗਈ ਪ੍ਰੈੱਸ ਕਾਨਫਰੰਸ ਦੇ ਦੌਰਾਨ ਸਿੱਧੂ ਨੇ ਇਸ਼ਾਰਿਆਂ ਹੀ ਇਸ਼ਾਰਿਆਂ 'ਚ ਕੈਪਟਨ ਦੀ ਵਰਕਿੰਗ 'ਤੇ ਸਵਾਲ ਵੀ ਖੜ੍ਹੇ ਕਰ ਦਿੱਤੇ। ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ ਕਿ ਭਾਜਪਾ ਛੱਡਣ ਦੇ ਬਾਅਦ ਕਾਂਗਰਸ 'ਚ ਆਉਣ ਤੱਕ ਕੈਪਟਨ ਨੇ ਕਈ ਵਾਰ ਸਿੱਧੂ ਦੇ ਰਾਹ 'ਚ ਰੋੜੇ ਅਟਕਾਏ ਸਨ। ਇੱਥੋਂ ਤੱਕ ਕਿ ਅਮਰਿੰਦਰ ਨੇ ਖੁੱਲ੍ਹੇਆਮ ਵੀ ਸਿੱਧੂ ਦੇ ਕਾਂਗਰਸ 'ਚ ਆਉਣ ਨਾਲ ਕੋਈ ਫਰਕ ਨਾ ਪੈਣ ਦੀ ਗੱਲ ਕਹੀ ਸੀ। ਉਸ ਦੇ ਬਾਵਜੂਦ ਰਾਹੁਲ ਅਤੇ ਪ੍ਰਿਯੰਕਾ ਗਾਂਧੀ ਦਾ ਰਸਤਾ ਸਿੱਧੂ ਦੀ ਸ਼ਮੂਲੀਅਤ ਹੋ ਗਈ ਤਾਂ ਕੈਪਟਨ ਨੇ ਇਕ ਪਰਿਵਾਰ 'ਚ ਇਕ ਹੀ ਟਿਕਟ ਦੇਣ ਦੇ ਮੁੱਦੇ 'ਤੇ ਪੇਚ ਫਸਾ ਲਿਆ। ਫਿਰ ਚੋਣਾਂ 'ਚ ਭਾਰੀ ਬਹੁਮਤ ਮਿਲਣ 'ਤੇ ਪਹਿਲਾਂ ਡਿਪਟੀ ਸੀ. ਐੱਮ. ਅਤੇ ਦੂਜੇ ਨੰਬਰ ਦਾ ਮੰਤਰੀ ਬਣਨ ਦੀ ਸਿੱਧੂ ਦੀ ਖਵਾਹਿਸ਼ ਪੂਰੀ ਨਹੀਂ ਹੋਣ ਦਿੱਤੀ। ਇਥੋਂ ਤੱਕ ਕਿ ਉਨ੍ਹਾਂ ਦੀ ਪਸੰਦ ਮੁਤਾਬਕ ਐਕਸਾਈਜ਼, ਟਰਾਂਸਪੋਰਟ ਆਦਿ ਵਿਭਾਗ ਤਾਂ ਕੀ ਦੇਣੇ ਸਨ, ਲੋਕਲ ਬਾਡੀਜ਼ ਦੇ ਨਾਲ ਅਰਬਨ ਡਿਵੈੱਲਪਮੈਂਟ ਮੰਤਰਾਲਾ ਨੂੰ ਜੋੜਨ ਦੀ ਮੰਗ ਵੀ ਪੂਰੀ ਨਹੀਂ ਕੀਤੀ ਗਈ। ਹੁਣ ਸਰਕਾਰ ਬਣੇ ਤਿੰਨ ਮਹੀਨਿਆਂ ਤੋਂ ਜ਼ਿਆਦਾ ਦਾ ਸਮਾਂ ਬੀਤ ਚੁੱਕਾ ਹੈ ਅਤੇ ਸਿੱਧੂ ਦੀ ਪਹਿਲੇ ਦਿਨ ਤੋਂ ਮੰਗ ਰਹੀ ਹੈ ਕਿ ਬਾਦਲ ਪਰਿਵਾਰ ਨਾਲ ਜੁੜੇ ਟਰਾਂਸਪੋਰਟ ਅਤੇ ਕੇਬਲ ਮਾਫੀਆ 'ਤੇ ਸ਼ਿਕੰਜਾ ਕੱਸਿਆ ਜਾਵੇ ਪਰ ਕੈਪਟਨ ਦਾ ਰਵੱਈਆ ਇਸ ਮਾਮਲੇ ਵਿਚ ਸ਼ੁਰੂ ਤੋਂ ਨਰਮ ਚੱਲ ਰਿਹਾ ਹੈ ਅਤੇ ਉਹ ਲਗਾਤਾਰ ਬਦਲੇ ਦੀ ਭਾਵਨਾ ਨਾਲ ਕੰਮ ਨਾ ਕਰਨ ਦਾ ਰਾਗ ਅਲਾਪ ਰਹੇ ਹਨ। ਇਸ ਦੇ ਮੱਦੇਨਜ਼ਰ ਜਦ ਮੌਕਾ ਮਿਲਦਾ ਹੈ, ਬਾਦਲਾਂ ਅਤੇ ਮਜੀਠੀਆ ਦੇ ਨਾਲ ਪੁਰਾਣੀ ਖੁੰਦਕ ਕੱਢਣ ਦੀ ਗਰਾਊਂਡ ਤਿਆਰ ਕਰ ਲੈਂਦੇ ਹਨ, ਜਿਸਦਾ ਸਬੂਤ ਵਿਧਾਨ ਸਭਾ ਸੈਸ਼ਨ 'ਚ ਅਕਾਲੀਆਂ ਦੇ ਨਾਲ ਹੋਈ ਝੜਪ ਦੇ ਰੂਪ ਵਿਚ ਦੇਖਣ ਨੂੰ ਮਿਲ ਚੁੱਕਾ ਹੈ, ਉਥੇ ਕਾਂਗਰਸ ਵਿਧਾਇਕ ਸੁਖਜਿੰਦਰ ਰੰਧਾਵਾ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਸਿੱਧੂ ਨੇ ਫਾਸਟ-ਵੇਅ ਕੇਬਲ ਕੰਪਨੀ 'ਤੇ ਬਿਨਾਂ ਮਨਜ਼ੂਰੀ ਲਏ ਨਾਜਾਇਜ਼ ਤਰੀਕੇ ਨਾਲ ਅੰਡਰਗਰਾਊਂਡ ਤਾਰਾਂ ਪਾਉਣ ਸਮੇਤ ਕਈ ਸੌ ਕਰੋੜ ਦੇ ਟੈਕਸ ਚੋਰੀ ਦਾ ਦੋਸ਼ ਲਾ ਦਿੱਤਾ।
ਸਿੱਧੂ ਨੇ ਇਸ ਮਾਮਲੇ ਵਿਚ ਨਗਰ ਨਿਗਮਾਂ ਤੋਂ ਅੰਡਰ ਗਰਾਊਂਡ ਕੇਬਲ ਪਾਉਣ ਬਾਰੇ ਦਿੱਤੀ ਗਈ ਮਨਜ਼ੂਰੀ ਦੀ ਰਿਪੋਰਟ ਮੰਗੀ ਹੋਈ ਹੈ, ਜਿਥੋਂ ਤੱਕ ਕਿ ਕੰਪਨੀ ਨੂੰ ਟੈਕਸ ਰਿਕਵਰੀ ਲਈ ਨੋਟਿਸ ਦੇਣ ਦੀ ਸੂਚਨਾ ਵੀ ਹੈ ਪਰ ਕੈਪਟਨ ਵੱਲੋਂ ਕਈ ਵਾਰ ਸਰਕਾਰ ਦਾ ਸਟੈਂਡ ਸਿੱਧੂ ਤੋਂ ਅਲੱਗ ਦੱਸਿਆ ਜਾ ਚੁੱਕਾ ਹੈ, ਜਿਸ ਤੋਂ ਖਫਾ ਚੱਲ ਰਹੇ ਸਿੱਧੂ ਨੇ ਬੀਤੇ ਦਿਨੀਂ ਪ੍ਰੈੱਸ ਕਾਨਫਰੰਸ ਦੌਰਾਨ ਇਸ਼ਾਰਿਆਂ ਹੀ ਇਸ਼ਾਰਿਆਂ 'ਚ ਕੈਪਟਨ ਦੀ ਵਰਕਿੰਗ 'ਤੇ ਸਵਾਲ ਖੜ੍ਹੇ ਕਰ ਦਿੱਤੇ, ਕਿਉਂਕਿ ਪੈੱ੍ਰਸ ਕਾਨਫਰੰਸ ਵਿਕਾਸ ਕਾਰਜਾਂ ਲਈ ਸਿੰਗਲ ਟੈਂਡਰ ਅਲਾਟ ਕਰਨ ਦੇ ਦੋਸ਼ ਵਿਚ ਸੁਪਰਡੈਂਟ ਇੰਜੀਨੀਅਰਾਂ ਨੂੰ ਸਸਪੈਂਡ ਕਰਨ ਦੀ ਜਾਣਕਾਰੀ ਦੇਣ ਲਈ ਬੁਲਾਈ ਗਈ ਸੀ, ਜਦਕਿ ਉਥੇ ਨਾਲ ਬਿਠਾਏ ਸੈਂਟਰਲ ਐਕਸਾਈਜ਼ ਦੇ ਰਿਟਾਇਰ ਅਫਸਰ ਦੇ ਹਵਾਲੇ ਨਾਲ ਫਾਸਟ-ਵੇਅ ਕੰਪਨੀ 'ਤੇ ਹਜ਼ਾਰਾਂ ਕਰੋੜ ਦਾ ਟੈਕਸ ਚੋਰੀ ਕਰਨ ਦੇ ਦੋਸ਼ ਲਗਵਾ ਦਿੱਤੇ, ਜਿਸ ਮੌਕੇ ਸਿੱਧੂ ਨੇ ਕੈਪਟਨ ਵਲੋਂ ਮਨਮਰਜ਼ੀ ਨਾ ਚੱਲਣ ਦੇਣ ਦੀ ਭੜਾਸ ਆਪਣੇ ਅੰਦਾਜ਼ 'ਚ ਕੱਢੀ।
ਸਿੱਧੂ ਨੇ ਕੀਤੀਆਂ ਇਹ ਟਿੱਪਣੀਆਂ
* ਜਿੱਥੇ ਬੁਰਾ ਕੰਮ ਕਰਨ ਵਾਲਿਆਂ ਨੂੰ ਸਜ਼ਾ ਅਤੇ ਚੰਗਾ ਕੰਮ ਕਰਨ ਵਾਲਿਆਂ ਨੂੰ ਸ਼ਾਬਾਸ਼ੀ ਨਾ ਮਿਲੇ, ਉਸ ਰਾਜ ਦਾ ਬੇੜਾ ਗਰਕ ਹੋ ਜਾਂਦਾ ਹੈ।
* ਮੇਰੇ 'ਤੇ ਪੁਰਾਣੇ ਕੰਮਾਂ ਦੀ ਆਡਿਟ ਨਾ ਕਰਵਾਉਣ ਅਤੇ ਸਰਕਾਰ ਖਿਲਾਫ ਨਾ ਬੋਲਣ ਦਾ ਦਬਾਅ ਹੈ ਪਰ ਕਿਸੇ ਦਾ ਨਾਂ ਨਹੀਂ ਲਵਾਂਗਾ ਅਤੇ ਇਹ ਕੰਮ ਹੋ ਕੇ ਰਹੇਗਾ।
* ਵਿਕਾਸ ਕਾਰਜਾਂ ਦੇ ਨਾਂ 'ਤੇ ਧਾਂਦਲੀ ਕਰਨ ਵਾਲੇ ਨਿਗਮ ਅਫਸਰਾਂ 'ਤੇ ਕਾਰਵਾਈ ਦਾ ਅਧਿਕਾਰ ਮੇਰਾ ਸੀ, ਉਹ ਕੰਮ ਮੈਂ ਕਰ ਦਿੱਤਾ। ਹੁਣ ਸਾਬਕਾ ਕਮਿਸ਼ਨਰਾਂ ਦੀ ਚਾਰਜਸ਼ੀਟ ਬਣਾ ਕੇ ਸੀ. ਐੱਮ. ਨੂੰ ਭੇਜੀ ਜਾਵੇਗੀ।
* ਟੈਂਡਰਾਂ ਦੀ ਗਲਤ ਢੰਗ ਨਾਲ ਅਲਾਟਮੈਂਟ ਬਾਰੇ ਲੋਕਲ ਬਾਡੀਜ਼ ਨੇ ਆਪਣਾ ਕੰਮ ਕਰ ਦਿੱਤਾ, ਜੇਕਰ ਵਿਜੀਲੈਂਸ ਜਾਂਚ ਕਰਵਾਉਣੀ ਹੈ ਤਾਂ ਉਹ ਸੀ. ਐੱਮ. ਦੇਖਣ।
ਜਿਸਮਫਰੋਸ਼ੀ ਅੱਡੇ 'ਤੇ ਪੁਲਸ ਦੀ ਰੇਡ ਅੱਡਾ ਸੰਚਾਲਕਾ ਅਤੇ ਉਸ ਦੇ ਬੇਟੇ ਸਣੇ 8 ਕਾਬੂ
NEXT STORY