ਬਟਾਲਾ(ਸੈਂਡੀ)–ਅੱਜ ਦੇਰ ਸ਼ਾਮ ਡੇਰਾ ਰੋਡ 'ਤੇ ਸ਼ੁਕਰਪੁਰਾ ਮੁਹੱਲਾ ਦੀ ਰਹਿਣ ਵਾਲੀ ਇਕ ਔਰਤ ਨੇ ਘਰੇਲੂ ਕਲੇਸ਼ ਤੋਂ ਦੁਖੀ ਹੋ ਕੇ ਜ਼ਹਿਰ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਾਣਕਾਰੀ ਅਨੁਸਾਰ ਹਰਜੀਤ ਕੌਰ ਪਤਨੀ ਓਂਕਾਰ ਸਿੰਘ ਨੇ ਅੱਜ ਦੇਰ ਸ਼ਾਮ ਘਰੇਲੂ ਕਲੇਸ਼ ਤੋਂ ਦੁਖੀ ਹੋ ਕੇ ਘਰ 'ਚ ਜ਼ਹਿਰ ਨਿਗਲ ਲਈ। ਹਾਲਤ ਖਰਾਬ ਹੋਣ 'ਤੇ ਪਰਿਵਾਰਿਕ ਮੈਂਬਰਾਂ ਨੇ ਤੁਰੰਤ ਇਸ ਨੂੰ ਬਟਾਲਾ ਦੇ ਸਿਵਲ ਹਸਪਤਾਲ ਲਿਆਂਦਾ। ਡਾਕਟਰਾਂ ਨੇ ਇਸ ਦੀ ਹਾਲਤ ਨੂੰ ਨਾਜ਼ੁਕ ਦੇਖਦਿਆਂ ਇਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ, ਜਿਥੇ ਰਸਤੇ 'ਚ ਹੀ ਇਸ ਮੌਤ ਹੋ ਗਈ।
ਚੋਰੀ ਕਰਨ ਆਏ ਚੋਰਾਂ 'ਤੇ ਘਰ ਵਾਲਿਆਂ ਵੱਲੋਂ ਹਵਾਈ ਫਾਇਰ
NEXT STORY