ਮੋਗਾ(ਆਜ਼ਾਦ)— ਮੋਗਾ ਨਿਵਾਸੀ ਇਕ ਮਹਿਲਾ ਨੇ ਇਕ ਵਿਅਕਤੀ 'ਤੇ ਉਸ ਨੂੰ ਆਪਣੇ ਘਰ 'ਚ ਕਥਿਤ ਤੌਰ 'ਤੇ ਛੇੜਛਾੜ ਕਰਨ ਦਾ ਦੋਸ਼ ਲਗਾਇਆ ਹੈ। ਇਸ ਸੰਬੰਧ 'ਚ ਪੀੜਤਾ ਦੀ ਸ਼ਿਕਾਇਤ 'ਤੇ ਥਾਣਾ ਸਿਟੀ ਸਾਊਥ ਮੋਗਾ ਵੱਲੋਂ ਸੁਖਚੈਨ ਸਿੰਘ ਖਿਲਾਫ ਛੇੜਛਾੜ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਪੀੜਤਾ ਨੇ ਕਿਹਾ ਕਿ ਉਹ ਜਵਾਹਰ ਨਗਰ 'ਚ ਕਿਰਾਏ 'ਤੇ ਰਹਿੰਦੀ ਸੀ। ਉਸ ਨੇ ਕਿਰਾਏ 'ਤੇ ਮਕਾਨ ਲੈਣਾ ਸੀ, ਜਿਸ 'ਤੇ ਉਹ ਦੋਸ਼ੀ ਦੇ ਘਰ ਕਮਰਾ ਦੇਖਣ ਲਈ ਗਈ ਜਿਨ੍ਹਾਂ ਨੂੰ ਉਹ ਪਹਿਲਾਂ ਤੋਂ ਜਾਣਦੀ ਸੀ। ਉਸ ਨੇ ਅੱਗੇ ਦੱਸਿਆ ਕਿ ਦੋਸ਼ੀ ਨੇ ਉਸ ਨੂੰ ਕਮਰਾ ਦਿਖਾਉਂਦੇ ਸਮੇਂ ਕਥਿਤ ਤੌਰ 'ਤੇ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ, ਜਿਸ 'ਤੇ ਉਸ ਨੇ ਵਿਰੋਧ ਕੀਤਾ ਤਾਂ ਦੋਸ਼ੀ ਉਥੋਂ ਭੱਜ ਗਿਆ ਅਤੇ ਉਸ ਨੇ ਆਪਣੇ ਘਰ ਆ ਕੇ ਆਪਣੇ ਪਰਿਵਾਰ ਵਾਲਿਆਂ ਨੂੰ ਸਾਰੀ ਗੱਲਬਾਤ ਦੱਸੀ। ਇਸ ਤੋਂ ਬਾਅਦ ਪਰਿਵਾਰ ਨੇ ਥਾਣਾ ਸਿਟੀ ਮੋਗਾ ਪੁਲਸ ਨੂੰ ਸੂਚਿਤ ਕੀਤਾ ਪਰ ਮਾਮਲਾ ਥਾਣਾ ਸਿਟੀ ਸਾਊਥ ਦਾ ਹੋਣ ਕਾਰਨ ਪੁਲਸ ਨੇ ਸ਼ਿਕਾਇਤ ਪੱਤਰ ਥਾਣਾ ਸਿਟੀ ਸਾਊਥ ਨੂੰ ਭੇਜ ਦਿੱਤਾ। ਲੜਕੀ ਮੁਤਾਬਕ ਪਤਾ ਲੱਗਾ ਹੈ ਕਿ ਦੋਸ਼ੀ ਆਪਣੇ ਪਰਿਵਾਰ ਸਮੇਤ ਵਿਦੇਸ਼ ਚਲਾ ਗਿਆ ਹੈ। ਜਾਂਚ ਅਧਿਕਾਰੀ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਕੇ ਸੱਚਾਈ ਜਾਣਨ ਦਾ ਯਤਨ ਕਰ ਰਹੇ ਹਨ।
ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੀ ਤਸਵੀਰ ਜਾਵੇਗੀ ਫੇਸਬੁੱਕ 'ਤੇ, ਚਲਾਨ ਪੁੱਜੇਗਾ ਘਰ, ਜਾਣੋ ਕਿਵੇਂ
NEXT STORY