ਜਲੰਧਰ— ਡਬਲਯੂ. ਟੀ. ਏ. ਦੀ ਸਾਬਕਾ ਨੰਬਰ ਡੈਨਿਸ਼ ਟੈਨਿਸ ਸਟਾਰ ਕੈਰੋਲਿਨ ਵੋਜ੍ਰਿਯਾਕੀ ਮਸ਼ਹੂਰ ਗੋਲਫਰ ਖਿਡਾਰੀ ਰੋਰੀ ਮੈਕੀਲੋਰਯ ਤੋਂ ਪਹਿਲੀ ਵਾਰ 2011 'ਚ ਮਿਲੀ ਸੀ। ਫਿਰ ਦੋਵਾਂ ਨੇ 2013 'ਚ ਮੰਗਣੀ ਕਰ ਲਈ ਪਰ ਇਕ ਸਾਲ ਬਾਅਦ ਹੀ ਰੋਰੀ ਨੇ ਇਹ ਕਹਿੰਦੇ ਹੋਏ ਮੰਗਣੀ ਤੋੜ ਦਿੱਤਾ ਕਿ ਉਹ ਵਿਆਹ ਦੇ ਲਈ ਤਿਆਰ ਨਹੀਂ ਹੈ। ਉਨ੍ਹਾਂ ਨੇ ਮੰਗਣੀ ਤੋੜਨ ਦਾ ਕਾਰਨ ਨਿਜੀ ਦੱਸਿਆ। ਮੰਗਣੀ ਟੁੱਟਣ ਤੋਂ ਨਿਰਾਸ਼ ਕੈਰੋਲਿਨ ਇਸ ਤੋਂ ਬਾਅਦ ਐੱਨ. ਬੀ. ਏ. ਸਟਾਰ ਡੇਵਿਡ ਲੀ ਨੂੰ ਮਿਲੀ। ਦੋਵਾਂ ਵਿਚਾਲੇ ਲੰਬੇ ਸਮੇਂ ਤੋਂ ਡੇਟਿੰਗ ਹੋਈ। ਕੈਰੋਲਿਨ ਨੂੰ ਅਕਸਰ ਡੇਵਿਡ ਦੇ ਖੇਡੇ ਮੈਚਾਂ 'ਚ ਦੇਖਿਆ ਜਾਣ ਲੱਗਾ। ਆਖਿਰਕਾਰ ਕੈਰੋਲਿਨ ਨੇ ਵੀ 6 ਫੁੱਟ 9 ਇੰਜ ਡੇਵਿਡ ਨਾਲ ਨਵੰਬਰ ਮਹੀਨੇ 'ਚ ਮੰਗਣੀ ਕੀਤੀ।
ਮੰਗਣੀ ਤੋਂ ਪਹਿਲਾਂ ਦੀ ਕੈਰੋਲਿਨ ਨੇ ਡਬਲਯੂ. ਟੀ. ਏ. ਫਾਈਨਲ ਵੀਨਸ ਵਿਲੀਅਮਸ ਨੂੰ ਹਰਾ ਕੇ ਜਿੱਤਿਆ ਸੀ। ਇਸ ਫਾਈਨਲ ਤੋਂ ਉਨ੍ਹਾਂ ਨੂੰ 7 ਮਿਲੀਅਨ ਡਾਲਰ ਮਿਲੇ ਸਨ। ਕੈਰੋਲਿਨ ਇਸ ਤੋਂ ਪਹਿਲਾਂ ਨਿਊਜ਼ ਫੋਟੋਸ਼ੂਟ ਨੂੰ ਲੈ ਕੇ ਚਰਚਾ 'ਚ ਆਈ ਸੀ। 27 ਸਾਲ ਦੀ ਕੈਰੋਲਿਨ 67 ਹਫਤੇ ਤਕ ਡਬਲਯੂ. ਟੀ. ਏ. 'ਚ ਨੰਬਰ 1 ਰਹੀ ਸੀ।
ਡੇਵਿਡ ਨੇ ਆਪਣੇ ਰਿਸ਼ਤਿਆਂ 'ਤੇ ਬੋਲਦੇ ਕੈਰੋਲਿਨ ਨੇ ਇਕ ਇੰਟਰਵਿਊ 'ਚ ਕਿਹਾ ਕਿ ਉਸ ਨੂੰ ਮਿਲ ਕੇ ਮੈਨੂੰ ਪਤਾ ਲੱਗਿਆ ਕਿ ਜ਼ਿੰਦਗੀ ਕਿੰਨੀ ਖੂਬਸੂਰਤ ਹੈ। ਡੇਵਿਡ ਤੇ ਕੈਰੋਲਿਨ ਨੇ ਆਪਣੀ ਸੋਸ਼ਲ ਸਾਈਟ 'ਤੇ ਮੰਗਣੀ ਦੀ ਫੋਟੋ ਸ਼ੇਅਰ ਕਰਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ।
ਸ਼ੁਭੰਕਰ ਨੇ 8 ਅੰਡਰ 64 ਦੇ ਨਾਲ ਕੋਰਸ ਰਿਕਾਰਡ ਬਣਾਇਆ
NEXT STORY