ਆਇਲ ਆਫ ਮੈਨ— ਪੰਜ ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੇ ਇੱਥੇ ਆਇਲ ਆਫ ਮੈਨ ਕੌਮਾਂਤਰੀ ਸ਼ਤਰੰਜ ਟੂਰਨਾਮੈਂਟ ਦੇ ਦੂਜੇ ਦੌਰ 'ਚ ਜਰਮਨੀ ਦੇ ਲੈਮਪਰਟ ਜੋਨਾਸ ਨਾਲ ਡਰਾਅ ਖੇਡਿਆ ਜਦਕਿ ਹਰਿਕਾ ਦ੍ਰੋਣਾਵੱਲੀ ਨੇ ਜਰਮਨੀ ਦੇ ਹੀ ਫਿਡੇ ਮਾਸਟਰ ਮਾਈਕਲ ਬਾਬਰ ਨੂੰ ਹਰਾਇਆ। ਚਿੱਟੇ ਮੋਹਰਿਆਂ ਨਾਲ ਖੇਡਦੇ ਹੋਏ ਆਨੰਦ ਅਤੇ ਉਨ੍ਹਾਂ ਦੇ ਮੁਕਾਬਲੇਬਾਜ਼ ਨੇ 28 ਚਾਲਾਂ ਦੇ ਬਾਅਦ ਡਰਾਅ 'ਤੇ ਸਹਿਮਤੀ ਬਣਾਈ।
ਵਿਸ਼ਵ ਰੈਂਕਿੰਗ 'ਚ 10ਵੇਂ ਸ਼ਥਾਨ 'ਤੇ ਕਾਬਜ਼ ਹਰਿਕਾ ਕਾਲੇ ਮੋਹਰਿਆਂ ਨਾਲ ਖੇਡਦੇ ਹੋਏ ਸ਼ੁਰੂ ਤੋਂ ਹੀ ਹਮਲਾਵਰ ਸੀ ਅਤੇ ਉਨ੍ਹਾਂ 46 ਚਾਲ 'ਚ ਬਾਬਰ ਨੂੰ ਹਰਾਇਆ। ਆਨੰਦ ਦਾ ਤੀਜੇ ਦੌਰ 'ਚ ਜਰਮਨੀ ਦੇ ਲੁੰਬੇ ਨਿਕੋਲਸ ਨਾਲ ਮੁਕਾਬਲਾ ਹੋਵੇਗਾ ਤਾਂ ਹਰਿਕਾ ਸਵੀਡਨ ਦੇ ਗ੍ਰੈਂਡ ਮਾਸਟਰ ਨਿਲਸ ਗ੍ਰਾਂਡੇਲੀਅਸ ਦੇ ਖਿਲਾਫ ਖੇਡੇਗੀ। ਇਸ ਟੂਰਨਾਮੈਂਟ 'ਚ 160 ਖਿਡਾਰੀ ਹਿੱਸਾ ਲੈ ਰਹੇ ਹਨ ਜਿਸ 'ਚ 30 ਭਾਰਤੀ ਵੀ ਸ਼ਾਮਲ ਹਨ।
ਏਸ਼ੀਆ ਕੱਪ ਮੇਰੇ ਅਤੇ ਟੀਮ ਦੇ ਲਈ ਨਵੀਂ ਸ਼ੁਰੂਆਤ ਹੋਵੇਗੀ : ਮਾਰਿਨ
NEXT STORY