ਨਵੀਂ ਦਿੱਲੀ— ਰੀਟਾਇਰਡ ਬਾਕਸਰ ਫਲਾਇਡ ਮੇਵੇਦਰ ਨੇ ਲਾਸ ਐਂਜਿਲਸ ਨੇ 165 ਕਰੋੜ (25.5 ਮਿਲੀਅਨ ਡਾਲਰ) ਦਾ ਨਵਾਂ ਆਲੀਸ਼ਾਨ ਘਰ ਖਰੀਦਿਆ ਹੈ। ਮੇਵੇਦਰ ਨੇ ਇਸ ਦੇ ਲਈ ਕੋਨੋਰ ਮੈਕਗਰੇਗਰ ਨੂੰ ਹਰਾ ਕੇ ਫਾਇਟ ਵਿਚ ਜਿੱਤੀ 475 ਕਰੋੜ ਵਿੱਚੋਂ ਪੈਸੇ ਖਰਚ ਕੀਤੇ। ਉਨ੍ਹਾਂ ਦਾ ਇਹ ਆਲੀਸ਼ਾਨ ਘਰ 1992 ਵਿਚ ਬਣਿਆ ਸੀ, ਪਰ 2015 ਵਿਚ ਇਸਨੂੰ ਨਵੇਂ ਸਿਰੇ ਤੋਂ ਖੂਬਸੂਰਤ ਡਿਜ਼ਾਇਨ ਕੀਤਾ ਗਿਆ। ਮੇਵੇਦਰ ਨੇ ਪ੍ਰਾਪਰਟੀ ਖਰੀਦਣ ਉੱਤੇ 19 ਮਿਲੀਅਨ ਡਾਲਰ ਖਰਚ ਕੀਤੇ, ਜਦੋਂ ਕਿ ਬਾਕੀ ਖਰਚ ਫਰਨੀਸ਼ਿੰਗ ਦਾ ਆਇਆ।
ਇਹ ਹੈ ਘਰ ਦੀ ਖਾਸੀਅਤ
ਮੇਵੇਦਰ ਦਾ ਇਹ ਨਵਾਂ ਘਰ ਦੋ ਮੰਜ਼ਿਲਾਂ ਹੈ ਅਤੇ ਕਰੀਬ 15000 ਸਕਵੇਅਰ ਫੁੱਟ ਵਿਚ ਫੈਲਿਆ ਹੋਇਆ ਹੈ। ਘਰ ਵਿਚ 6 ਸ਼ਾਨਦਾਰ ਬੈਡਰੂਮ ਹਨ। ਮਾਸਟਰ ਬੈਡਰੂਮ ਵਿਚ ਵੱਡੀ ਬਾਲਕਨੀ ਅਟੈਚ ਹੈ। ਘਰ ਵਿਚ 20 ਲੋਕਾਂ ਦੀ ਸਮਰੱਥਾ ਵਾਲਾ ਹੋਮ ਥੀਏਟਰ ਹੈ। ਘਰ ਦੇ ਚਾਰੋਂ ਪਾਸੇ 10 ਫਰੈਂਚ ਦਰਵਾਜ਼ੇ ਹਨ, ਜੋ ਗਾਰਡਨ ਵੱਲ ਖੁਲਦੇ ਹਨ। ਘਰ ਵਿਚ ਇੱਕ ਮਿਨੀ ਵਾਰ, ਸਵਿਮਿੰਗ ਪੂਲ, ਪੂਲ ਹਾਊਸ, ਲੈਂਡ ਸਕੇਪ ਗਾਰਡਨ, 10 ਬਾਥਰੂਮ, ਇੱਕ ਫੈਮਿਲੀ ਰੂਮ ਅਤੇ ਘਰ ਦੇ ਸਰਵੇਂਟ ਸਟਾਫ ਲਈ ਵੱਖ ਤੋਂ ਰਹਿਣ ਲਈ ਕੁਆਟਰ ਹਨ।
ਅਫਰੀਕਾ ਨੇ ਚਖਾਇਆ ਸੀ ਹਾਰ ਦਾ ਸਵਾਦ, ਜਿੱਤ ਲਈ ਹੁਣ ਤੱਕ ਤਰਸ ਰਹੀ ਕੰਗਾਰੂ ਟੀਮ
NEXT STORY