ਨਵੀਂ ਦਿੱਲੀ— ਗੋਡੇ ਦੀ ਸੱਟ ਤੋਂ ਉੱਭਰ ਰਹੇ ਦੁਨੀਆ ਦੇ ਨੰਬਰ ਇਕ ਖਿਡਾਰੀ ਵਿਕਟਰ ਐਕਸੇਲਸਨ ਨੇ 14 ਤੋਂ 18 ਮਾਰਚ ਤਕ ਬਰਮਿੰਘਮ ਵਿਚ ਹੋਣ ਵਾਲੀ ਆਲ ਇੰਗਲੈਂਡ ਚੈਂਪੀਅਨਸ਼ਿਪ 'ਚੋਂ ਹਟਣ ਦਾ ਫੈਸਲਾ ਕੀਤਾ ਹੈ।
ਐਕਸੇਲਸਨ ਨੇ ਕਿਹਾ, ''ਮੇਰੇ ਲਈ ਆਲ ਇੰਗਲੈਂਡ ਓਪਨ ਵਿਚ ਖੇਡਣਾ ਕਾਫੀ ਜ਼ਿਆਦਾ ਜੋਖਮ ਭਰਿਆ ਹੈ। ਮੈਂ ਉਸ ਸਮੇਂ ਤਕ ਪੂਰੀ ਤਰ੍ਹਾਂ ਉੱਭਰ ਕੇ ਫਿੱਟ ਨਹੀਂ ਹੋ ਸਕਾਂਗਾ। ਸਰਜਰੀ ਤੋਂ ਬਾਅਦ ਮੈਨੂੰ ਡਾਕਟਰਾਂ ਨੇ ਕਿਹਾ ਕਿ ਮੈਨੂੰ ਸੰਭਲ ਕੇ ਰਹਿਣਾ ਪਵੇਗਾ ਤੇ ਆਪਣੇ ਸਰੀਰ ਦਾ ਧਿਆਨ ਰੱਖਣਾ ਪਵੇਗਾ। ਇਸ ਲਈ ਇਹ ਕਾਫੀ ਨਿਰਾਸ਼ਾਜਨਕ ਹੈ ਕਿਉਂਕਿ ਮੈਨੂੰ ਬਰਮਿੰਘਮ ਵਿਚ ਖੇਡਣਾ ਕਾਫੀ ਪਸੰਦ ਹੈ, ਇਸ ਲਈ ਇਹ ਕਾਫੀ ਮੁਸ਼ਕਿਲ ਹੈ।''
ਰੂਸ ਦੀ ਸਰਗੇਯੇਵਾ ਡੋਪਿੰਗ ਕਾਰਨ ਓਲੰਪਿਕ 'ਚੋਂ ਬਾਹਰ
NEXT STORY