ਨਵੀਂ ਦਿੱਲੀ, (ਬਿਊਰੋ)— ਨਰਿੰਦਰ ਬੱਤਰਾ ਭਾਰਤੀ ਓਲੰਪਿਕ ਸੰਘ ਦੇ ਪ੍ਰਧਾਨ ਚੁਣ ਲਏ ਗਏ ਹਨ। ਉਨ੍ਹਾਂ ਨੇ ਆਪਣੇ ਮੁਕਾਬਲੇਬਾਜ਼ ਅਨਿਲ ਖੰਨਾ ਨੂੰ ਭਾਰੀ ਵੋਟਾਂ ਦੇ ਫਰਕ ਨਾਲ ਹਰਾਇਆ। ਬੱਤਰਾ ਚਾਰ ਸਾਲ ਦੇ ਕਾਰਜਕਾਲ ਦੇ ਲਈ ਇਸ ਅਹੁਦੇ 'ਤੇ ਚੁਣੇ ਗਏ ਹਨ। ਕੌਮਾਂਤਰੀ ਹਾਕੀ ਫੈਡਰੇਸ਼ਨ ਦੇ ਪ੍ਰਮੁੱਖ ਬੱਤਰਾ ਨੂੰ ਕੁੱਲ 142 ਵੋਟਾਂ ਮਿਲੀਆਂ ਜਦਕਿ ਖੰਨਾ ਨੂੰ 13 ਵੋਟਾਂ ਹੀ ਮਿਲ ਸਕੀਆਂ।
ਆਰ.ਕੇ. ਆਨੰਦ ਜੀ.ਐੱਸ ਗਹਿਲੋਤ ਨੂੰ ਹਰਾ ਕੇ ਸੀਨੀਅਰ ਵਾਈਸ ਪ੍ਰੈਸੀਡੈਂਟ ਬਣੇ। ਆਨੰਦ ਨੂੰ 96 ਅਤੇ ਗਹਿਲੋਤ ਨੂੰ 35 ਵੋਟਾਂ ਮਿਲੀਆਂ। ਰਾਜੀਵ ਮਹਿਤਾ ਦੂਜੇ ਕਾਰਜਕਾਲ ਦੇ ਲਈ ਜਨਰਲ ਸਕੱਤਰ ਚੁਣੇ ਗਏ। ਆਨੰਦੇਸ਼ਵਰ ਪਾਂਡੇ ਖਜ਼ਾਨਚੀ ਚੁਣੇ ਗਏ, ਉਨ੍ਹਾਂ ਨੇ ਆਪਣੇ ਮੁਕਾਬਲੇਬਾਜ਼ ਰਾਕੇਸ਼ ਗੁਪਤਾ ਨੂੰ ਹਰਾਇਆ ਹੈ।
3 ਸਾਲ ਬਾਅਦ ਧੋਨੀ ਨੇ ਲਾਈਕ ਕੀਤਾ ਕੋਈ ਟਵੀਟ, ਉਹ ਵੀ ਫਿਕਸਿੰਗ ਦਾ
NEXT STORY