ਰਾਂਚੀ— ਪ੍ਰ੍ਰਦੀਪ ਨਰਵਾਲ ਨੇ 14 ਅੰਕ ਅਤੇ ਸੋਨੂੰ ਗੋਇਲ 10 ਅੰਕਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਪਟਨਾ ਪਾਇਰੇਟਰਸ ਨੇ ਤੇਲੁਗੂ ਟਾਈਟੰਸ ਨੂੰ 46-30 ਨਾਲ ਹਰਾ ਕੇ ਪ੍ਰੋ ਕਬੱਡੀ ਲੀਗ ਦੇ 5ਵੇਂ ਸੈਸ਼ਨ 'ਚ ਸ਼ੁੱਕਰਵਾਰ ਨੂੰ ਆਪਣੀ 8ਵੀਂ ਜਿੱਤ ਹਾਸਲ ਕੀਤੀ। ਇਸ ਮੁਕਾਬਲੇ 'ਚ ਪਟਨਾ ਦੀ ਟੀਮ ਪਹਿਲੇ ਹਾਫ ਤਕ 23-16 ਨਾਲ ਅੱਗੇ ਸੀ ਅਤੇ ਟੀਮ ਨੇ ਇਸ ਪ੍ਰਦਰਸ਼ਨ ਨੂੰ ਅੱਗੇ ਬਰਕਰਾਰ ਰੱਖਦੇ ਹੋਏ 46-30 ਨਾਲ ਮੁਕਾਬਲਾ ਆਪਣੇ ਨਾਂ ਕਰ ਲਿਆ। ਪਟਨਾ ਦੇ ਪ੍ਰਦੀਪ ਨਰਵਾਲ ਨੇ 14 ਅੰਕ ਅਤੇ ਸੋਨੂੰ ਗੋਇਲ ਨੇ 10, ਜੈਅਦੀਪ ਨੇ 4 ਅੰਕ ਹਾਸਲ ਕੀਤੇ। ਤੇਲੁਗੂ ਦੇ ਲਈ ਰਾਹੁਲ ਨੇ 7 ਅਤੇ ਨੀਲੇਸ਼, ਸੋਮਵੀਰ ਨੇ 3-3 ਅੰਕ ਹਾਸਲ ਕੀਤੇ।
ਪਟਨਾ ਦੀ 12 ਮੈਚਾਂ 'ਚ ਇਹ 8ਵੀਂ ਜਿੱਤ ਹੈ ਅਤੇ ਉਹ 41 ਅੰਕਾਂ ਦੇ ਨਾਲ ਗਰੁੱਪ 'ਬੀ' 'ਚ ਦੂਸਰੇ ਨੰਬਰ 'ਤੇ ਹੈ। ਤੇਲੁਗੂ ਨੂੰ 16 ਮੈਚਾਂ 'ਚ 11ਵੀਂ ਹਾਰ ਸਾਹਮਣਾ ਕਰਨਾ ਪਿਆ ਅਤੇ 30 ਅੰਕਾਂ ਦੇ ਨਾਲ ਚੌਥੇ ਸਥਾਨ 'ਤੇ ਹੈ।
ਸੁਬ੍ਰਤੋ ਕੱਪ ਕੌਮਾਂਤਰੀ ਫੁੱਟਬਾਲ ਟੂਰਨਾਮੈਂਟ 'ਤੇ ਬੰਗਲਾਦੇਸ਼ ਦਾ ਕਬਜ਼ਾ
NEXT STORY