ਗਲਾਸਗੋ— ਸਾਇਨਾ ਨੇਹਵਾਲ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ ਹੈ ਜਿਸ ਨਾਲ ਫਾਈਨਲ 'ਚ ਪਹਿਲੀ ਵਾਰ 2 ਭਾਰਤੀਆਂ ਦੇ ਮੁਕਾਬਲੇ ਦੀ ਉਮੀਦ ਜਗੀ ਹੈ। ਓਲੰਪਿਕ ਕਾਂਸੀ ਤਮਗਾ ਜੇਤੂ ਸਾਇਨਾ ਨੇਹਵਾਲ ਸਥਾਨਕ ਖਿਡਾਰਨ ਕ੍ਰਿਸਟੀ ਗਿਲਮੋਰ ਨੂੰ ਹਰਾ ਕੇ ਸੈਮੀਫਾਈਨਲ 'ਚ ਪਹੁੰਚੀ ਹੈ। ਜਕਾਰਤਾ 'ਚ ਪਿਛਲੀ ਵਾਰ ਵਿਸ਼ਵ ਚੈਂਪੀਅਨਸ਼ਿਪ 'ਚ ਚਾਂਦੀ ਤਮਗਾ ਜੇਤੂ ਸਾਇਨਾ ਨੇ ਦੁਨੀਆ ਦੀ 31ਵੇਂ ਨੰਬਰ ਦੀ ਖਿਡਾਰਨ ਗਿਲਮੋਰ ਨੂੰ 21-19, 18-21, 21-15 ਨਾਲ ਹਰਾਇਆ।
ਰੀਓ ਓਲੰਪਿਕ 'ਚ ਚਾਂਦੀ ਤਮਗਾ ਜੇਤੂ ਪੀ.ਵੀ. ਸਿੰਧੂ ਪਹਿਲਾਂ ਹੀ ਸੈਮੀਫਾਈਨਲ 'ਚ ਪਹੁੰਚ ਗਈ ਹੈ। ਪਹਿਲੀ ਵਾਰ ਵਿਸ਼ਵ ਚੈਂਪੀਅਨਸ਼ਿਪ 'ਚ ਭਾਰਤ ਨੂੰ 2 ਤਮਗੇ ਮਿਲਣਗੇ।'' ਸਾਇਨਾ ਨੇ ਮੈਚ ਦੇ ਬਾਅਦ ਕਿਹਾ, ''ਮੈਨੂੰ ਮੁਸ਼ਕਲ ਮੁਕਾਬਲੇ ਦੀ ਉਮੀਦ ਸੀ ਪਰ ਮੈਂ ਹੈਰਾਨ ਹਾਂ ਕਿ ਇੰਨੀ ਛੇਤੀ ਜਿੱਤ ਗਈ। ਕੁਝ ਮੁਸ਼ਕਲ ਰੈਲੀਆਂ ਸਨ ਪਰ ਮੈਨੂੰ ਕੋਈ ਮੁਸ਼ਕਲ ਨਹੀਂ ਆਈ।'' ਲੰਡਨ ਓਲੰਪਿਕ ਕਾਂਸੀ ਤਮਗਾ ਜੇਤੂ ਸਾਇਨਾ ਦਾ ਸਾਹਮਣਾ ਹੁਣ ਸਤਵੀਂ ਦਰਜਾ ਪ੍ਰਾਪਤ ਜਾਪਾਨ ਦੀ ਨੋਜੋਮੀ ਓਕੁਹਾਰਾ ਨਾਲ ਹੋਵੇਗਾ ਜਿਸ ਨੇ 2 ਵਾਰ ਦੀ ਸਾਬਕਾ ਚੈਂਪੀਅਨ ਸਪੇਨ ਦੇ ਕੈਰੋਲਿਨਾ ਮਾਰਿਨ ਨੂੰ 21-18, 14-21, 21-15 ਨਾਲ ਹਰਾਇਆ। ਸਾਇਨਾ ਦੇ ਲਈ ਇਹ ਟੂਰਨਾਮੈਂਟ ਇਸ ਲਈ ਅਹਿਮ ਹੈ ਕਿ ਕਰੀਅਰ ਦੇ ਲਈ ਖਤਰਾ ਬਣੀ ਗੋਡੇ ਦੀ ਸੱਟ ਦੇ ਬਾਅਦ ਉਹ ਖਰਾਬ ਫਾਰਮ ਨਾਲ ਜੂਝਦੀ ਰਹੀ ਅਤੇ ਹੁਣ ਵਾਪਸੀ ਕਰ ਰਹੀ ਹੈ।
ਯੁਵਰਾਜ ਨੇ ਕੀਤੀ ਸ਼ਰਟਲੈੱਸ ਤਸਵੀਰ ਅਪਲੋਡ, ਭੱਜੀ ਨੇ ਕਿਹਾ 'ਸੱਲੂ ਭਾਈ'
NEXT STORY