ਲਾਸ ਏਂਜਲਸ— ਅਮਰੀਕਾ ਦੇ ਲਾਸ ਏਂਜਲਸ 'ਚ ਚਲ ਰਹੇ ਵਿਸ਼ਵ ਪੁਲਸ ਖੇਡਾਂ 'ਚ ਸੋਨੀਪਤ ਵਾਸੀ ਸੁਮਿਤ ਰਾਵਤ ਪੁੱਤਰ ਜਗਤ ਸਿੰਘ ਨੇ 97 ਕਿਲੋਗ੍ਰਾਮ 'ਚ ਸੋਨ ਤਮਗਾ ਜਿੱਤ ਕੇ ਭਾਰਤ ਦਾ ਨਾਂ ਰੋਸ਼ਨ ਕੀਤਾ ਹੈ। ਸੁਮਿਤ ਰਾਵਤ ਬੀ.ਐੱਸ.ਐੱਫ. 'ਚ ਨੌਕਰੀ ਕਰਦਾ ਹੈ। ਸੁਮਿਤ ਦੇ ਪਿਤਾ ਦਿੱਲੀ ਪੁਲਸ 'ਚ ਸਬ-ਇੰਸਪੈਕਟਰ ਹਨ।
ਭਾਰਤ ਦੇ ਬਾਕੀ ਕੁਸ਼ਤੀ ਖੇਡਣ ਵਾਲੇ ਖਿਡਾਰੀਆਂ ਨੂੰ ਉਨ੍ਹਾ ਤੋਂ ਪ੍ਰਰੇਣਾ ਲੈਣੀ ਚਾਹੀਦੀ ਹੈ ਅਤੇ ਆਪਣੇ ਦੇਸ਼ ਦਾ ਨਾਂ ਰੋਸ਼ਨ ਕਰਨ 'ਚ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸੁਮਿਤ ਨੇ ਵਿਦੇਸ਼ੀ ਧਰਤੀ 'ਤੇ ਜਾ ਕੇ ਸੋਨ ਤਮਗਾ ਜਿੱਤ ਕੇ ਦੇਸ਼ ਦਾ ਨਾਂ ਉੱਚਾ ਕੀਤਾ ਹੈ।
ਇੰਗਲੈਂਡ ਨੇ ਵੈਸਟਇੰਡੀਜ਼ 'ਤੇ ਕੀਤੀ ਸ਼ਾਨਦਾਰ ਜਿੱਤ ਹਾਸਲ
NEXT STORY