ਦਾਂਬੁਲਾ— ਸ਼੍ਰੀਲੰਕਾ ਨੂੰ ਟੈਸਟ ਸੀਰੀਜ਼ 'ਚ 3-0 ਨਾਲ ਹਰਾਉਣ ਤੋਂ ਬਾਅਦ ਉਤਸ਼ਾਹ ਨਾਲ ਭਰਪੂਰ ਟੀਮ ਇੰਡੀਆ ਮੇਜ਼ਬਾਨ ਟੀਮ ਦੇ ਖਿਲਾਫ ਹੋਣ ਵਾਲੀ ਵਨਡੇ ਸੀਰੀਜ਼ ਦੇ ਪਹਿਲੇ ਮੈਚ ਦੇ ਲਈ ਇੱਥੇ ਦਾਂਬੁਲਾ ਪਹੁੰਚ ਗਈ ਹੈ ਅਤੇ ਸੀਰੀਜ਼ ਤੋਂ ਪਹਿਲਾਂ ਕਪਤਾਨ ਵਿਰਾਟ ਕੋਹਲੀ ਇੱਥੇ ਮੌਜ ਮਸਤੀ ਦੇ ਮੂਡ 'ਚ ਨਜ਼ਰ ਆ ਰਹੇ ਹਨ।
ਭਾਰਤ ਨੂੰ ਪਹਿਲਾ ਮੁਕਾਬਲਾ 20 ਅਗਸਤ ਨੂੰ ਖੇਡਣਾ ਹੈ। ਕਪਤਾਨ ਵਿਰਾਟ ਕੋਹਲੀ ਨੇ ਆਪਣੇ ਟਵਿੱਟਰ ਅਕਾਊਂਟ 'ਚ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਜਿਸ 'ਚ ਉਹ ਇੱਥੇ ਦੇ ਖੂਬਸੂਰਤ ਸਥਾਨਾਂ 'ਚ ਮਸਤੀ ਕਰਦੇ ਨਜ਼ਰ ਆ ਰਹੇ ਹਨ। ਕਪਤਾਨ ਵਿਰਾਟ ਕੋਹਲੀ ਨੇ ਜਿਹੜੀਆਂ ਤਸਵੀਰਾਂ ਪੋਸਟ ਕੀਤੀਆਂ ਹਨ ਉਨ੍ਹਾਂ 'ਚ ਉਹ ਭਾਰਤੀ ਟੀਮ ਦੀ ਜਰਸੀ ਪਹਿਨੇ ਹੋਏ ਨਜ਼ਰ ਆ ਰਹੇ ਹਨ। ਉਹ ਇਕ ਸਰੋਵਰ ਦੇ ਸਾਹਮਣੇ ਦੀ ਪੋੜ੍ਹੀ 'ਚ ਖੜ੍ਹੇ ਹੋ ਕੇ ਸੈਲਫੀ ਲੈ ਰਹੇ ਹਨ। ਉਨ੍ਹਾਂ ਤਸਵੀਰਾਂ ਦੇ ਨਾਲ ਲਿਖਿਆ ਹੈ, ਵਨਡੇ ਲਈ ਹੁਣ ਦਾਂਬੁਲਾ 'ਚ, ਇਕ ਹੋਰ ਖੂਬਸੂਰਤ ਦ੍ਰਿਸ਼।
ਭਾਰਤੀ ਟੀਮ ਇੱਥੇ ਵਧੇ ਹੋਏ ਮਨੋਬਲ ਦੇ ਨਾਲ ਪਹੁੰਚੀ ਹੈ। ਟੀਮ ਦੇ ਸਟਾਰ ਕ੍ਰਿਕਟਰ ਸ਼ਿਖਰ ਧਵਨ, ਰੋਹਿਤ ਸ਼ਰਮਾ, ਕਪਤਾਨ ਵਿਰਾਟ ਕੋਹਲੀ ਅਤੇ ਵਨਡੇ ਮਾਹਰ ਮਹਿੰਦਰ ਸਿੰਘ ਧੋਨੀ ਤੋਂ ਭਾਰਤੀ ਪ੍ਰਸ਼ੰਸਕਾਂ ਨੂੰ ਇਕ ਵਾਰ ਫਿਰ ਉਮੀਦ ਹੋਵੇਗੀ ਕਿ ਉਹ ਇੱਥੇ ਇਕ ਵਾਰ ਫਿਰ ਜ਼ੋਰਦਾਰ ਪ੍ਰਦਰਸ਼ਨ ਕਰਕੇ ਟੀਮ ਨੂੰ ਜਿੱਤ ਦਿਵਾਉਣ। ਵਰਤਮਾਨ ਸਮੇਂ 'ਚ ਭਾਰਤੀ ਬੱਲੇਬਾਜ਼ੀ ਅਤੇ ਗੇਂਦਬਾਜ਼ੀ 'ਚ ਕਾਫੀ ਚੰਗਾ ਪ੍ਰਦਰਸ਼ਨ ਹੋ ਰਿਹਾ ਹੈ।
ਲਾਹਿੜੀ ਨੇ ਵਿੰਡਹੈਮ 'ਚ ਪਹਿਲੇ ਦੌਰ 'ਚ ਬਣਾਇਆ 65 ਦਾ ਸਕੋਰ
NEXT STORY