ਜਲੰਧਰ— ਪੰਜਾਬ ਦੀ ਯੁਵਾ ਪੀੜ੍ਹੀ ਨਸ਼ਿਆ ਵੱਲ ਵਧ ਰਹੀ ਹੈ, ਇਹ ਗੱਲ ਤਾਂ ਬਹੁਤ ਹੀ ਚਰਚਿਤ ਹੈ ਪਰ ਪੰਜਾਬ ਪੁਲਸ ਦੇ ਨੌਜਵਾਨਾਂ ਵਲੋਂ ਹਾਲ ਹੀ 'ਚ ਲੰਡਨ 'ਚ ਖਤਮ ਹੋਈ 'ਵਿਸ਼ਵ ਚੈਂਪੀਅਨਸ਼ਿਪ-2017' 'ਚ ਖਿਡਾਰੀਆਂ ਨੇ ਖੂਬ ਮੱਲਾਂ ਮਾਰੀਆਂ ਹਨ ਤੇ ਇਸ ਮੌਕੇ 'ਤੇ ਅੱਜ ਵੀਰਵਾਰ (24.08.2017) ਨੂੰ ਮਾਨਯੋਗ ਸਰਦਾਰ ਕੁਲਦੀਪ ਸਿੰਘ, ਪੰਜਾਬ ਪੁਲਸ ਦੇ ਆਈ.ਪੀ.ਐਸ., ਏ.ਡੀ.ਜੀ.ਪੀ., ਆਰਮਡ ਬਟਾਲੀਅਨਜ਼ ਅਤੇ ਜਲੰਧਰ ਦੇ ਮੁੱਖ ਖੇਡ ਅਫਸਰਾਂ ਵਲੋਂ ਪੰਜਾਬ ਪੁਲਸ ਦੇ ਨੌਜਵਾਨਾਂ ਨੂੰ ਖੇਡਾਂ 'ਚ ਭਾਗ ਲੈਣ ਅਤੇ ਉਨ੍ਹਾਂ ਦੀ ਪ੍ਰਾਪਤੀਆਂ ਲਈ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਆਉਣ ਵਾਲੇ ਖੇਡ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਮਾਨਯੋਗ ਸਖਸ਼ੀਅਤਾਂ ਵਲੋਂ ਪੁਲਸ ਦੇ ਇਨ੍ਹਾਂ ਖਿਡਾਰੀਆਂ ਨੂੰ ਭਵਿੱਖ ਲਈ ਦਿੱਤੀਆਂ ਸ਼ੁਭਕਾਮਨਾਵਾਂ
1. ਡੀ.ਐਸ.ਪੀ. ਖੁਸ਼ਬੀਰ ਕੌਰ ਐਥਲੈਟਿਕ ਖਿਡਾਰਨ ਵਲੋਂ ਵਿਸ਼ਵ ਚੈਂਪੀਅਨਸ਼ਿਪ -2017 ਲੰਡਨ 'ਚ ਭਾਗ ਲੈਣ ਅਤੇ ਅਰਜੁਨਾ ਐਵਾਰਡ ਨਾਮਜ਼ਦ ਹੋਣ ਲਈ ਵਧਾਈ ਦਿੱਤੀ ਅਤੇ ਆਉਣ ਵਾਲੇ ਕੌਮਾਂਤਰੀ ਮੁਕਾਲਿਆਂ ਲਈ ਸ਼ੁਭ ਕਾਮਨਾਵਾਂ ਦਿੱਤੀਆਂ।
2. ਹਾਕੀ ਖਿਡਾਰੀਆਂ 'ਚ ਸ਼ਾਮਲ ਡੀ.ਐਸ.ਪੀ. ਮਨਪ੍ਰੀਤ ਸਿੰਘ, ਡੀ.ਐਸ.ਪੀ. ਰਮਨਦੀਪ ਸਿੰਘ, ਡੀ.ਐਸ.ਪੀ. ਅਕਾਸ਼ਦੀਪ ਸਿੰਘ ਅਤੇ ਐਸ.ਆਈ. ਜਸਜੀਤ ਸਿੰਘ ਵਲੋਂ ਵਿਸ਼ਵ ਹਾਕੀ ਲੀਗ-2017, ਲੰਡਨ ਅਤੇ ਯੂਰਪ ਹਾਕੀ ਟੂਰ-2017 ਦੇ ਦੌਰੇ ਮਗਰੋਂ ਦੇਸ਼ ਪਰਤਣ 'ਤੇ ਮਾਨਯੋਗ ਸ਼ਖਸੀਅਤਾਂ ਨੇ ਇਨ੍ਹਾਂ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਆਉਣ ਵਾਲੇ ਖੇਡ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ।
3. ਅਮਰੀਕਾ 'ਚ ਆਯੋਜਿਤ ਵਿਸ਼ਵ ਪੁਲਸ ਅਤੇ ਫਾਇਰ ਗੇਮਜ਼-2017 'ਚ ਭਾਗ ਲੈਣ ਵਾਲੇ 16 ਖਿਡਾਰੀਆਂ ਵਲੋਂ 24 ਸੋਨੇ, 19 ਚਾਂਦੀ ਅਤੇ 14 ਕਾਂਸੇ (ਕੁੱਲ 57) ਦੇ ਤਮਗੇ ਹਾਸਲ ਕਰਨ ਅਤੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਨ 'ਤੇ ਵਧਾਈ ਦਿੱਤੀ ਹੈ।
ਇਸ ਮੌਕੇ 'ਤੇ ਖਾਸ ਚਿਹਰੇ ਵੀ ਮੌਜੂਦ ਰਹੇ
ਇਸ ਮੌਕੇ 'ਤੇ ਸ਼੍ਰੀ ਅਰੁਨ ਪਾਲ ਸਿੰਘ ਆਈ.ਪੀ.ਐਸ., ਆਈ.ਜੀ.ਪੀ.,/ਪੀ.ਏ.ਪੀ. ਟਰੇਨਿੰਗ ਸ਼੍ਰੀ ਮਨਜੀਤ ਸਿੰਘ ਢੇਸੀ, ਪੀ.ਪੀ.ਐਸ. ਸਹਾਇਕ ਸਪੋਰਟਸ ਸਕੱਤਰ, ਸ਼੍ਰੀ ਗੁਰਬਾਜ਼ ਸਿੰਘ ਡੀ.ਐਸ.ਪੀ. ਅਤੇ ਓਲੰਪੀਅਨ ਹਾਕੀ ਖਿਡਾਰੀ ਮੌਜੂਦ ਸਨ।
ਰਾਓਨਿਕ ਵੀ ਯੂ.ਐੱਸ. ਓਪਨ ਤੋਂ ਹਟੇ
NEXT STORY