Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, OCT 09, 2026

    4:02:15 AM

  • wife and son perform the last rites of nana patekar

    ਪੰਜ-ਤੱਤਾਂ 'ਚ ਵਿਲੀਨ ਹੋਏ ਨਾਨਾ ਪਾਟੇਕਰ, ਪਤਨੀ ਤੇ...

  • advisory issued for indians in saudi arabia

    'ਸਾਵਧਾਨ ਰਹੋ, ਸਿਰਫ਼ ਲੋੜ ਪੈਣ 'ਤੇ ਹੀ ਘਰੋਂ...

  • upi payment charges

    UPI Payments 'ਤੇ ਵਾਧੂ ਚਾਰਜ ਦੇ ਫ਼ੈਸਲੇ ਬਾਰੇ...

  • punjab vigilance action

    ਪੰਜਾਬ: ਚਲਾਨ ਕੱਟਣ ਦੀ ਧਮਕੀ ਦੇ ਕੇ ਰਿਸ਼ਵਤ ਲੈਂਦਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • 550th birth anniversary News
  • Jalandhar
  • ਫਿਰਿ ਬਾਬਾ ਆਇਆ ਕਰਤਾਰਪੁਰਿ...

550TH BIRTH ANNIVERSARY News Punjabi(550ਵਾਂ ਪ੍ਰਕਾਸ਼ ਪੁਰਬ)

ਫਿਰਿ ਬਾਬਾ ਆਇਆ ਕਰਤਾਰਪੁਰਿ...

  • Updated: 09 Nov, 2019 09:55 AM
Jalandhar
guru came again in kartarpur
  • Share
    • Facebook
    • Tumblr
    • Linkedin
    • Twitter
  • Comment

9 ਨਵੰਬਰ ਨੂੰ ਕਰਤਾਰਪੁਰ ਸਾਹਿਬ ਦੇ ਲਾਂਘੇ 'ਤੇ ਵਿਸ਼ੇਸ਼ 

ਜਗਤ-ਗੁਰੂ, ਗੁਰੂ ਨਾਨਕ ਦੇਵ ਜੀ ਦੇ 550-ਸਾਲਾ ਪ੍ਰਕਾਸ਼ ਗੁਰਪੁਰਬ ਸਮੇਂ ਵਿਸ਼ਵ ਭਰ ਵਿਚ ਉਨ੍ਹਾਂ ਨਾਲ ਸਬੰਧਤ ਤਿੰਨ ਇਤਿਹਾਸਕ ਸ਼ਹਿਰਾਂ ਦਾ ਜ਼ਿਕਰ ਬਹੁਤ ਸਤਿਕਾਰ ਨਾਲ ਹੋ ਰਿਹਾ ਹੈ। ਨਨਕਾਣਾ ਸਾਹਿਬ, ਪਾਕਿਸਤਾਨ ਗੁਰਦੇਵ ਦਾ ਪ੍ਰਕਾਸ਼ ਅਸਥਾਨ ਹੋਣ, ਸੁਲਤਾਨਪੁਰ ਲੋਧੀ, ਪੰਜਾਬ ਜਗਤ ਗੁਰੂ, ਦੀ ਸੰਸਾਰਿਕ ਕਰਮ ਭੂਮੀ ਤੇ ਧੁਰ ਕੀ ਬਾਣੀ (ਮੂਲਮੰਤਰ) ਉਚਾਰਣ ਦਾ ਆਗਾਜ਼ ਹੋਣ ਅਤੇ ਸ੍ਰੀ ਕਰਤਾਰਪੁਰ ਸਾਹਿਬ, ਪਾਕਿਸਤਾਨ ਗੁਰੂ ਜੀ ਦੀ ਸੰਸਾਰਿਕ ਯਾਤਰਾ ਦਾ ਅੰਤਿਮ ਪੜਾਅ ਅਤੇ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਖੁੱਲਣ ਕਾਰਣ। ਇਸ ਲੇਖ ਵਿਚ ਅਸੀਂ ਕੇਵਲ ਕਰਤਾਰਪੁਰ ਸਾਹਿਬ ਬਾਰੇ ਹੀ ਸੰਖੇਪ ਵਿਚਾਰ ਕਰਨੀ ਹੈ ਕਿ ਇਸ ਪਾਵਨ-ਪਵਿੱਤਰ ਇਤਿਹਾਸਕ ਅਸਥਾਨ ਦਾ 'ਨਾਨਕ ਨਿਰਮਲ ਪੰਥ' ਦੀ ਨਿਰਮਲ ਵਿਚਾਰਧਾਰਾ, ਵਿਰਾਸਤ, ਸਿੱਖ ਇਤਿਹਾਸ, ਪਰੰਪਰਾ ਤੇ ਰਵਾਇਤਾਂ ਵਿਚ ਕੀ ਸਥਾਨ ਹੈ।

ਜਗਤ-ਗੁਰੂ, ਗੁਰੂ ਨਾਨਕ ਦੇਵ ਜੀ ਦੀ ਸੰਸਾਰਿਕ ਯਾਤਰਾ 'ਤੇ ਜੇਕਰ ਪੰਛੀ ਝਾਤ ਮਾਰੀ ਜਾਵੇ ਤਾਂ ਸਪੱਸ਼ਟ ਹੁੰਦਾ ਹੈ ਕਿ ਪਹਿਲੇ ਪੜਾਅ ਵਿਚ ਗੁਰਦੇਵ ਨਨਕਾਣਾ ਸਾਹਿਬ ਦੀ ਧਰਤ ਸੁਹਾਵੀ 'ਤੇ ਪ੍ਰਗਟ ਹੋ, ਬਾਲ ਵਰੇਸ ਦੇ ਕੌਤਕਾਂ ਰਾਹੀਂ ਮਨੁੱਖਤਾ ਨੂੰ ਰੂਹਾਨੀਅਤ ਦਾ ਪਾਠ ਪੜ੍ਹਾਉਂਦੇ ਹਨ। ਦੂਸਰੇ ਪੜਾਅ 'ਚ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਸੰਸਾਰਿਕ ਮੋਦੀ ਦੇ ਰੂਪ ਵਿਚ ਵਿਚਰਦੇ ਹਨ। ਤਿੰਨ ਦਿਨ ਵੇਈਂ 'ਚ ਅਲੋਪ ਰਹਿਣ ਉਪਰੰਤ ਰੱਬੀ ਬਾਣੀ: 'ਮੂਲ ਮੰਤਰ' ਦਾ ਉਚਾਰਣ ਕਰ ਇਕ ਅਕਾਲ ਪੁਰਖ ਦੇ ਬ੍ਰਹਿਮੰਡੀ ਸਰੂਪ ਨੂੰ ਦਰਸਾਉਂਦੇ-ਸਮਝਾਉਂਦੇ ਹਨ। ਫਿਰ ਚੜ੍ਹਿਆ ਸੋਧਣਿ ਧਰਤਿ ਲੁਕਾਈ ਦੇ ਰੂਹਾਨੀ ਮਿਸ਼ਨ ਨੂੰ ਪੂਰਿਆਂ ਕਰਨ ਲਈ ਸੰਸਾਰ ਦਾ ਮੋਦੀ ਬਣ ਵਿਸ਼ਵ ਯਾਤਰਾ ਆਰੰਭ ਕਰਦੇ ਹਨ। ਚਾਰ ਉਦਾਸੀਆਂ ਪ੍ਰਮੁੱਖ ਰੂਪ ਵਿਚ ਤੀਸਰੇ ਪੜਾਅ 'ਚ ਸ਼ਾਮਲ ਹਨ।

ਭਾਈ ਗੁਰਦਾਸ ਜੀ ਦੇ ਪਾਵਨ ਕਥਨ ਅਨੁਸਾਰ:

ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ। 
ਚੜ੍ਹਿਆ ਸੋਧਣਿ ਧਰਤਿ ਲੁਕਾਈ॥                  (ਵਾਰਾਂ ਭਾਈ ਗੁਰਦਾਸ ਜੀ 1 / 24)

ਭਾਈ ਗੁਰਦਾਸ ਜੀ ਨੇ ਆਪਣੀ ਪਹਿਲੀ ਵਾਰ ਵਿਚ ਗੁਰਦੇਵ ਪਿਤਾ ਦੇ ਇਸ ਤੀਸਰੇ ਪੜਾਅ ਨੂੰ ਵੀ ਬਾਖੂਬੀ ਵਰਨਣ ਕੀਤਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੰਸਾਰਿਕ ਜੀਵਨ-ਯਾਤਰਾ ਦਾ ਅੰਤਿਮ ਤੇ ਚੌਥਾ ਪੜਾਅ ਕਰਤਾਰਪੁਰ ਸਾਹਿਬ ਹੈ। ਕਰਤਾਰਪੁਰ ਸਾਹਿਬ ਦੇ ਇਸ ਪੜਾਅ ਬਾਰੇ ਸਾਨੂੰ ਸਭ ਤੋਂ ਵੱਧ ਪ੍ਰਮਾਣਿਕ ਤੇ ਇਤਿਹਾਸਕ ਜਾਣਕਾਰੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਤੋਂ ਹੀ ਪ੍ਰਾਪਤ ਹੈ। ਭਾਈ ਗੁਰਦਾਸ ਜੀ ਦਾ ਕਥਨ ਸਪੱਸ਼ਟ ਕਰਦਾ ਹੈ:

ਫਿਰਿ ਬਾਬਾ ਆਇਆ ਕਰਤਾਰਪੁਰਿ ਭੇਖੁ ਉਦਾਸੀ ਸਗਲ ਉਤਾਰਾ।  

ਪਹਿਰਿ ਸੰਸਾਰੀ ਕਪੜੇ ਮੰਜੀ ਬੈਠਿ ਕੀਆ ਅਵਤਾਰਾ।
ਉਲਟੀ ਗੰਗ ਵਹਾਈਓਨਿ ਗੁਰ ਅੰਗਦੁ ਸਿਰਿ ਉਪਰਿ ਧਾਰਾ।...
ਸੋਦਰੁ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪੁ ਉਚਾਰਾ।
ਗੁਰਮੁਖਿ ਭਾਰ ਅਥਰਬਣਿ ਤਾਰਾ॥                (ਵਾਰਾਂ ਭਾਈ ਗੁਰਦਾਸ ਜੀ 1 / 38)

ਇਨ੍ਹਾਂ ਪਉੜੀਆਂ ਤੋਂ ਨਾਨਕ ਨਿਰਮਲ ਪੰਥ ਦੀ ਵਿਚਾਰਧਾਰਾ, ਸਿਧਾਂਤ, ਮਰਯਾਦਾ, ਪਰੰਪਰਾ ਤੇ ਕਰਤਾਰਪੁਰ ਸਾਹਿਬ ਦੇ ਕਰਤਾਰੀ ਰੂਹਾਨੀ-ਅਧਿਆਤਮਕ ਵਾਤਾਵਰਣ ਬਾਰੇ ਬੇਮਿਸਾਲ ਅਦੁੱਤੀ-ਅਲੌਕਿਕ ਜਾਣਕਾਰੀ ਪ੍ਰਾਪਤ ਹੁੰਦੀ ਹੈ। ਸਪੱਸ਼ਟ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਵਸਾਏ ਇਸ ਨਗਰ ਵਿਚ ਅੰਤਮ ਪੜਾਅ 'ਚ ਉਦਾਸੀ ਬਾਣਾ ਜੋ ਸੰਸਾਰ ਦੇ ਉਧਾਰ ਹਿਤ ਸੁਲਤਾਨਪੁਰ ਲੋਧੀ ਵਿਖੇ ਧਾਰਣ ਕੀਤਾ ਸੀ, ਉਸ ਨੂੰ ਉਤਾਰ ਦੇਂਦੇ ਹਨ, ਮੰਜੀ 'ਤੇ ਬੈਠ ਕੇ ਆਸਣ ਲਗਾ ਕੇ ਸੰਗਤ ਦਾ ਪਾਰਉਤਾਰਾ ਕਰਦੇ ਹਨ। ਅਲੌਕਿਕ ਕੌਤਕ, ਆਪਣੇ ਪਿਆਰੇ ਸਿੱਖ ਭਾਈ ਲਹਿਣਾ ਜੀ ਨੂੰ ਆਪਣੇ ਅਸਥਾਨ 'ਤੇ ਬਿਠਾ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਰੂਪ 'ਚ 'ਗੁਰੂ' ਪ੍ਰਵਾਨ ਕਰਦੇ ਤੇ ਸੰਗਤ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਅੱਗੇ ਝੁਕਣ ਦਾ ਆਦੇਸ਼ ਕਰਦੇ ਹਨ। ਕਰਤਾਰਪੁਰ ਸਾਹਿਬ ਦੀ ਧਰਤਿ ਸੁਹਾਵੀ 'ਤੇ ਬਾਣੀ ਉਚਾਰਣ ਕਰਦੇ ਹਨ ਤੇ ਹਰ ਸਮੇਂ ਗੁਰਬਾਣੀ ਦੀ ਵਿਚਾਰ ਹੁੰਦੀ ਹੈ ਤੇ ਗੁਰਬਾਣੀ ਦੇ ਗਾਇਨ ਦੀਆਂ ਅਲਾਹੀ- ਅਨਾਦੀ ਧੁਨਾਂ ਗੂੰਜਦੀਆਂ ਹਨ। ਗੁਰਸਿੱਖਾਂ ਦੇ ਨਿੱਤਨੇਮ ਦੀ ਮਰਯਾਦਾ ਆਰੰਭ ਹੁੰਦੀ ਹੈ ਕਿ ਅੰਮ੍ਰਿਤ ਵੇਲੇ ਜਪੁਜੀ ਸਾਹਿਬ ਤੇ ਸ਼ਾਮ ਨੂੰ ਸੋਦਰੁ ਤੇ ਆਰਤੀ ਦਾ ਗਾਇਨ ਹੋਵੇ।

ਵਿਸ਼ਵ ਦੇ ਅਧਿਆਤਮਕ ਵਿਜੇਤਾ, ਗੜ੍ਹ, ਬਗਦਾਦ, ਮੱਕਾ-ਮਦੀਨਾ ਨਿਵਾ ਕੇ ਸਤਿਗੁਰੂ, ਗੁਰੂ ਨਾਨਕ ਦੇਵ ਜੀ ਮੁਲਤਾਨ ਦੀ ਯਾਤਰਾ ਤੋਂ ਉਪਰੰਤ ਫਿਰ ਕਰਤਾਰਪੁਰ ਆਉਂਦੇ ਹਨ। ਘਰ-ਘਰ ਵਿਚ ਗੁਰੂ ਨਾਨਕ ਸਾਹਿਬ ਦੀ ਵਡਿਆਈ ਹੋਣ ਲੱਗੀ। ਕਲਜੁਗ 'ਚ ਗੁਰੂ ਜੀ ਨੇ ਮਨੁੱਖਤਾ ਨੂੰ ਸਰਬ-ਸ਼ਕਤੀਮਾਨ, ਸਰਬ ਸਾਂਝੇ, ਸਰਬ ਵਿਆਪਕ, ਸਵੈ-ਪ੍ਰਕਾਸ਼ਮਾਨ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਾਇਆ। ਹਉਮੈਂ-ਹੰਕਾਰ ਤੋਂ ਰਹਿਤ ਨਿਰਮਲ 'ਨਾਨਕ ਨਿਰਮਲ ਪੰਥ' ਚਲਾਇਆ, ਆਪਣੀ ਹਯਾਤੀ 'ਚ ਹੀ ਭਾਈ ਲਹਿਣਾ ਸਾਹਿਬ ਜੀ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਰੂਪ ਵਿਚ ਗੁਰੂ ਥਾਪ ਕੇ ਗੁਰਿਆਈ ਦਾ ਛਤਰ ਝੁਲਾ ਦਿੱਤਾ। ਜਗਤ-ਗੁਰੂ, ਗੁਰੂ ਨਾਨਕ ਦੇਵ ਜੀ ਨੇ ਅਚਰਜ-ਕੌਤਕ ਕੀਤਾ, ਆਪਣੀ ਜੋਤਿ ਭਾਈ ਲਹਿਣਾ ਜੀ ਨੂੰ ਅਰਪਤ ਕਰ ਕੇ ਆਪਣਾ ਹੀ ਰੂਪ ਵਟਾ (ਬਦਲ) ਲਿਆ। ਕਰਤਾ ਪੁਰਖ ਵਾਹਿਗੁਰੂ ਦੀ ਅਲਾਹੀ ਜੋਤਿ ਤੇ ਸਰੀਰ ਸਰੂਪ ਬਦਲ ਲਿਆ ਪਰ ਮੂਲ ਇਕ ਸੀ ਤੇ ਇਕ ਹੀ ਰਿਹਾ। ਭਾਈ ਗੁਰਦਾਸ ਜੀ ਸਾਨੂੰ ਸੰਸਾਰਿਕ ਲੋਕਾਂ ਨੂੰ ਸਮਝਾਉਂਦੇ ਹਨ:

ਜਾਰਤਿ ਕਰਿ ਮੁਲਤਾਨ ਦੀ ਫਿਰਿ ਕਰਤਾਰ ਪੁਰੇ ਨੋ ਆਇਆ।...
ਮਾਰਿਆ ਸਿਕਾ ਜਗਤ੍ਰਿ ਵਿਚਿ ਨਾਨਕ ਨਿਰਮਲ ਪੰਥ ਚਲਾਇਆ।  
ਥਾਪਿਆ ਲਹਿਣਾ ਜੀਵਦੇ ਗੁਰਿਆਈ ਸਿਰਿ ਛਤ੍ਰ ਫਿਰਾਇਆ।  

                                                (ਵਾਰਾਂ ਭਾਈ ਗੁਰਦਾਸ ਜੀ 1 /45)

ਵਿਸ਼ਵ ਦੇ ਇਤਿਹਾਸ ਵਿਚ ਕਰਤਾਰਪੁਰ ਸਾਹਿਬ ਪਹਿਲਾ ਇਤਿਹਾਸਕ ਨਗਰ ਹੈ, ਜਿਸ ਨੂੰ ਪ੍ਰਮਾਣਿਕ ਰੂਪ 'ਚ ਸੱਚ-ਖੰਡ ਕਿਹਾ ਗਿਆ ਹੈ। ਗੁਰੂ ਜੀ ਕਰਤਾਰਪੁਰ ਵਾਸ ਸਮੇਂ ਧਰਮ ਦੀ ਧਰਮਸਾਲ ਸਤਿਸੰਗਤਿ ਸਥਾਪਿਤ ਕਰਦੇ ਹਨ। ਕਰਤਾਰਪੁਰ ਸਾਹਿਬ ਦੇ ਕੁਦਰਤੀ ਰੂਹਾਨੀ ਅਧਿਆਤਮਕ ਵਾਤਾਵਰਣ-ਫਿਜ਼ਾ 'ਚ ਅੱਜ ਵੀ 'ਸਤਿਨਾਮੁ-ਵਾਹਿਗੁਰੂ' ਸ਼ਬਦ ਉਚਾਰਣ ਹੋ ਰਿਹਾ ਹੈ, ਸੁਣਿਆ ਜਾ ਰਿਹਾ ਹੈ। 

ਧਰਮਸਾਲ ਕਰਤਾਰ ਪੁਰੁ ਸਾਧਸੰਗਤਿ ਸਚਖੰਡ ਵਸਾਇਆ।  
ਵਾਹਿਗੁਰੂ ਗੁਰ ਸਬਦੁ ਸੁਣਾਇਆ ॥                (ਵਾਰਾਂ ਭਾਈ ਗੁਰਦਾਸ ਜੀ 24 /1)

ਅਕਾਲ ਪੁਰਖ ਦੇ ਕਰਤਾਰੀ ਰੂਪ, ਗੁਰੂ ਨਾਨਕ ਦੇਵ ਜੀ ਕਰਤਾਰਪੁਰ ਸਾਹਿਬ ਦੀ ਧਰਮ ਭੂਮੀ 'ਚ 'ਕਰਤਾ ਪੁਰਖ' ਦੀ ਕਿਰਤ, ਕਿਰਸਾਣ ਰੂਪ 'ਚ ਕਰਦੇ ਹਨ। ਕਰਤਾਰਪੁਰ ਦੀ ਧਰਤੀ 'ਤੇ 'ਕਰਤਾਰ' ਦੀ ਸਿਫ਼ਤ-ਸਲਾਹ ਬਾਣੀ ਰੂਪ ਉਚਾਰਣ ਕਰ, ਕਰਤੇ ਦੀ ਕੀਰਤੀ ਸਿਫ਼ਤ-ਸਲਾਹ ਨੇਮ ਨਾਲ ਕਰਨ ਦੀ ਮਰਯਾਦਾ ਨਿਰਧਾਰਤ ਕਰਦੇ ਹਨ। ਕਰਤਾਰਪੁਰ ਸਾਹਿਬ ਦੀ ਕਰਤਾਰੀ ਧਰਤ ਸੁਹਾਵੀ 'ਤੇ ਆਏ ਪ੍ਰੇਮੀ-ਸ਼ਰਧਾਲੂ ਸਿੱਖਾਂ ਨੂੰ ਇਹੀ ਅਸੀਸ ਸਤਿਗੁਰੂ ਜੀ ਦੇਂਦੇ ਬੋਲਹੁ ਸਚੁ ਨਾਮੁ ਕਰਤਾਰ ਕਰਤਾਰ ਚਿਤ ਆਵੇ ਦਾ ਕਰਤਾਰੀ ਸੰਦੇਸ਼ ਦ੍ਰਿੜ੍ਹ ਕਰਵਾਇਆ ਜਾਂਦਾ। ਕਰਤਾਰਪੁਰ ਸਾਹਿਬ 'ਚ ਕਰਤਾ ਪੁਰਖ ਦਾ ਕਰਤਾਰੀ ਸਰੂਪ ਸ੍ਰੀ ਗੁਰੂ ਨਾਨਕ ਦੇਵ ਜੀ, ਕਰਤਾਰ-ਕਰਤਾਰ ਕਰਦੇ ਕਰਤੇ 'ਚ ਅਭੇਦ ਹੋ ਜਾਂਦੇ ਹਨ। 

ਸਤਿਗੁਰੂ, ਗੁਰੂ ਨਾਨਕ ਦੇਵ ਜੀ ਦੇ ਆਦੇਸ਼ ਅਨੁਸਾਰ ਸ੍ਰੀ ਗੁਰੂ ਅੰਗਦ ਦੇਵ ਜੀ ਫਿਰ ਕਰਤਾਰਪੁਰ ਨੂੰ ਛੱਡ ਦੇਂਦੇ ਹਨ ਤੇ ਖਡੂਰ ਸਾਹਿਬ 'ਚ ਜਗਤ-ਗੁਰੂ, ਗੁਰੂ ਨਾਨਕ ਜੋਤਿ ਨੂੰ ਪ੍ਰਗਟ ਕਰਦੇ ਹਨ:

ਦਿਤਾ ਛੋੜਿ ਕਰਤਾਰ ਪੁਰੁ ਬੈਠਿ ਖਡੂਰੇ ਜੋਤਿ ਜਗਾਈ।...  (ਵਾਰਾਂ ਭਾਈ ਗੁਰਦਾਸ ਜੀ 1 / 46)

ਕਰਤਾਰਪੁਰ ਸਾਹਿਬ ਦੇ ਦੈਵੀ-ਰੂਹਾਨੀ ਕਰਤਾਰੀ ਰੰਗਾਂ-ਦ੍ਰਿਸ਼ਾਂ ਦਾ ਇਹ ਇਕ ਸੰਖੇਪ ਪੱਖ ਹੈ। ਸਮੁੱਚੇ ਰੂਪ 'ਚ ਕਰਤਾਰਪੁਰ ਦੇ ਕਰਤਾਰੀ ਵਰਤਾਰੇ ਨੂੰ ਸੰਸਾਰਿਕ ਜੁਬਾਨ-ਕਲਮ ਬਿਆਨ ਨਹੀਂ ਕਰ ਸਕਦੀ ਪਰ ਕਰਤਾਰਪੁਰ ਸਾਹਿਬ ਦੀਆਂ ਰੂਹਾਨੀ ਅਧਿਆਤਮਕ ਤਰੰਗਾਂ ਨੂੰ ਅੱਜ ਵੀ ਮਾਣਿਆ-ਮਹਿਸੂਸ ਕੀਤਾ ਜਾ ਸਕਦਾ ਹੈ, ਜੇ ਕਰਤਾ ਪੁਰਖ ਬਖਸ਼ਿਸ਼ ਕਰਕੇ ਉਸ ਧਰਤ ਸੁਹਾਵੀ ਦੇ ਦਰਸ਼ਨ ਇਸ਼ਨਾਨ ਦਾ ਸੁਭਾਗ ਬਖਸ਼ਿਸ਼ ਕਰ ਦੇਣ ਤਾਂ!! 

ਇਤਿਹਾਸਕ-ਸੰਸਾਰਿਕ ਪੱਖ ਤੋਂ ਸੰਖੇਪ 'ਚ ਅਸੀਂ ਕਰਤਾਰਪੁਰ ਸਾਹਿਬ ਬਾਰੇ ਇਹ ਹੀ ਕਹਿ ਸਕਦੇ ਹਾਂ ਕਿ ਕਰਤਾਰਪੁਰ ਸਾਹਿਬ ਜਗਤ-ਗੁਰੂ, ਗੁਰੂ ਨਾਨਕ ਦੇਵ ਜੀ ਨੇ ਰਾਵੀ ਦਰਿਆ ਦੇ ਕਿਨਾਰੇ ਕੁਦਰਤੀ ਵਾਤਾਵਰਣ 'ਚ ਸੰਮਤ 1561 (1504 ਈ.) ਵਸਾਇਆ। ਸੰਸਾਰ ਦੇ ਉਧਾਰ ਕਰਤਾ, ਸ੍ਰੀ ਗੁਰੂ ਨਾਨਕ ਦੇਵ ਜੀ ਸੰਸਾਰਿਕ ਯਾਤਰਾਵਾਂ-ਉਦਾਸੀਆਂ ਉਪਰੰਤ ਸੰਮਤ 1579 (1521-22 ਈ.) 'ਚ ਆਪਣੇ ਵਸਾਏ ਪਵਿੱਤਰ ਨਗਰ ਕਰਤਾਰਪੁਰ 'ਚ ਸੰਸਾਰਿਕ ਯਾਤਰਾ ਦੌਰਾਨ ਅੰਤਿਮ ਪੜਾਅ 'ਚ ਪੱਕੇ ਤੌਰ 'ਤੇ ਨਿਵਾਸ ਕੀਤਾ। ਕਰਤਾਰਪੁਰ ਨਗਰ ਵਸਾਉਣ 'ਚ ਗੁਰੂ-ਘਰ ਦੇ ਪ੍ਰੀਤਵਾਨ ਭਾਈ ਦੋਦਾ ਅਤੇ ਦੁਨੀ ਚੰਦ (ਕਰੋੜੀ ਮਲ) ਨੇ ਬਹੁਤ ਸਹਿਯੋਗ ਦਿੱਤਾ। ਸੰਮਤ  1589 (1532 ਈ.) 'ਚ ਭਾਈ ਲਹਿਣਾ ਜੀ ਦਾ ਮਿਲਾਪ ਹੋਇਆ ਜੋ ਅੰਤਮ ਹੋ ਨਿਬੜਿਆ। ਸੰਮਤ 1596 (1539 ਈ.) 'ਚ ਗੁਰੂ ਜੀ, ਕਰਤਾਰਪੁਰ ਦੀ ਧਰਤੀ ਤੇ ਕਰਤੇ ਦੀ ਕਿਰਤ-ਕੀਰਤੀ ਕਰਦੇ ਹੋਏ ਕਰਤਾਰ ਵਿਚ ਅਭੇਦ ਹੋ ਗਏ।

ਕਰਤਾਰਪੁਰ ਸਾਹਿਬ ਰਾਵੀ ਦਰਿਆ ਦੇ ਕਿਨਾਰੇ ਵਸਾਇਆ ਗਿਆ ਸੀ। ਗੁਰੂ ਜੀ ਸੰਸਾਰ 'ਤੇ ਜਾਹਰ ਪੀਰ ਜਗਤੁ ਗੁਰੁ ਬਾਬਾ ਦੇ ਰੂਪ 'ਚ ਵਿਚਰੇ, ਗੁਰੂ ਨਾਨਕ ਦੇਵ ਜੀ ਨੂੰ ਸਭ ਲੋਕਾਈ ਨੇ ਸਵੀਕਾਰਿਆ-ਸਤਿਕਾਰਿਆ। ਇਸ ਦੀ ਅਲੌਕਿਕ-ਅਨੋਖੀ ਇਕਲੌਤੀ ਮਿਸਾਲ ਦੁਨੀਆਂ ਦੇ ਇਤਿਹਾਸ ਵਿਚ ਕਰਤਾਰਪੁਰ 'ਚ ਵਾਪਰਦੀ ਹੈ। ਸਤਿਗੁਰੂ ਜੀ ਕਰਤਾਰਪੁਰ 'ਚ ਜੋਤੀ-ਜੋਤਿ ਸਮਾਅ ਜਾਂਦੇ ਹਨ। ਉਨ੍ਹਾਂ ਦੇ ਸਰੀਰ ਨੂੰ ਸੰਭਾਲਣ ਵਾਸਤੇ ਉਸ ਸਮੇਂ ਦੀਆਂ ਦੋਨੋਂ ਵੱਡੀਆਂ ਕੌਮਾਂ-ਮੁਸਲਮਾਨਾਂ ਤੇ ਹਿੰਦੂਆਂ 'ਚ ਝਗੜਾ ਹੁੰਦਾ ਹੈ ਕਿ ਅੰਤਿਮ ਸੰਸਕਾਰ-ਰਸਮਾਂ ਮੁਸਲਮ ਰੀਤੀ ਨਾਲ ਹੋਣ ਜਾਂ ਹਿੰਦੂ ਰੀਤੀ ਅਨੁਸਾਰ। ਇਕ ਧਿਰ ਗੁਰੂ ਜੀ ਦੇ ਸਰੀਰ ਨੂੰ ਦਫਨਾਉਣ ਤੇ ਦੂਸਰੀ ਧਿਰ ਅਗਨ ਭੇਂਟ ਕਰਨੀ ਲੋਚਦੀ ਸੀ। ਸਾਡੀ ਬਲਵਾਨ ਪਰੰਪਰਾ ਤੇ ਰਵਾਇਤ ਇਸ ਗੱਲ ਦੀ ਸ਼ਾਹਦੀ ਭਰਦੀ ਹੈ ਕਿ ਜਦ ਗੁਰੂ ਜੀ ਦੇ ਸਰੀਰ ਤੋਂ ਚਾਦਰ ਚੁੱਕੀ ਗਈ ਤਾਂ ਹੇਠਾਂ ਕੁਝ ਨਹੀਂ ਸੀ। ਫਿਰ ਚਾਦਰ ਦੀ ਵੰਡ ਹੋਈ, ਇਕ ਧਿਰ ਨੇ ਆਪਣੀਆਂ ਰਸਮਾਂ ਅਨੁਸਾਰ ਉਸ ਨੂੰ ਦਫਨਾ ਦਿੱਤਾ ਤੇ ਦੂਸਰੀ ਧਿਰ ਨੇ ਜਲਾ ਦਿੱਤਾ। ਇਕ ਧਿਰ ਨੇ ਕਬਰ ਬਣਾ ਲਈ ਦੂਸਰੀ ਨੇ ਸਮਾਧ ਪਰ ਦੇਖੋ ਕਰਤਾਰਪੁਰ ਦੇ ਕਰਤੇ ਦੇ ਰੰਗ ਉਸ ਨੇ ਦੋਨਾਂ ਨੂੰ ਰਾਵੀ ਦਰਿਆ ਦੀਆਂ ਛੱਲਾਂ ਦੇ ਭੇਂਟ ਕਰ ਇਕਮਿਕ ਕਰ ਦਿੱਤਾ। ਸ੍ਰੀ ਗੁਰੂ ਅਰਜਨ ਦੇਵ ਜੀ ਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਪਾਵਨ-ਚਰਨ ਛੋਹ ਇਸ ਧਰਤੀ ਨੂੰ ਪ੍ਰਾਪਤ ਹੋਈ। ਕਿਹਾ ਜਾਂਦਾ ਹੈ ਕਿ ਕਰਤਾਰਪੁਰ ਸਾਹਿਬ ਕਰਤਾਰੀ ਰੂਹਾਨੀ ਵਾਤਾਵਰਣ ਨੂੰ ਮਾਣਦਿਆਂ ਹੋਇਆਂ ਪੰਚਮ ਨਾਨਕ, ਗੁਰੂ ਅਰਜਨ ਦੇਵ ਜੀ ਦੇ ਬਿਲਾਵਲ ਰਾਗ 'ਚ ਪਾਵਨ ਬਚਨ ਹਨ: 

ਕਰਤਾਰ ਪੁਰਿ ਕਰਤਾ ਵਸੈ ਸੰਤਨ ਕੈ ਪਾਸਿ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 816)

1557 ਈ. 'ਚ ਰਾਵੀ ਦਰਿਆ 'ਚ ਹੜ੍ਹ ਆਇਆ ਨਗਰ ਕਰਤਾਰਪੁਰ ਨੂੰ ਰੋੜ ਕੇ ਲੈ ਗਿਆ। ਪਰ ਧਰਮਸ਼ਾਲ (ਗੁਰਦੁਆਰਾ ਦਰਬਾਰ ਸਾਹਿਬ) ਸਲਾਮਤ ਰਹੀ। 1919 ਈ. ਰਾਵੀ ਦਰਿਆ ਨੇ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦੀ ਪਵਿੱਤਰ ਇਤਿਹਾਸਕ ਇਮਾਰਤ ਨੂੰ ਖਤਰੇ ਵਿਚ ਪਾ ਦਿੱਤਾ ਪਰ ਗੁਰੂ ਕਿਰਪਾ ਸਦਕਾ ਇਤਿਹਾਸਕ ਇਮਾਰਤ, ਸੁਰੱਖਿਅਤ ਰਹੀ, ਭਾਵੇਂ ਕਿ ਹੜ੍ਹ ਦੀ ਮਾਰ ਨੇ ਲੰਗਰ ਦੀ ਇਮਾਰਤ ਤੋਂ ੧੫ ਫੁੱਟ ਦੀ ਦੂਰੀ ਤੀਕ ਬਹੁਤ ਭਾਰੀ ਨੁਕਸਾਨ ਪਹੁੰਚਾਇਆ।

ਸਿੱਖ ਸੰਗਤਾਂ ਤੇ ਮਹਾਰਾਜਾ ਸਰ ਭੁਪਿੰਦਰ ਸਿੰਘ ਪਟਿਆਲਾ ਨੇ 1 ਲੱਖ 35 ਹਜ਼ਾਰ 6 ਸੌ ਰੁਪਏ ਦੇ ਭਰਵਂੇ ਸਹਿਯੋਗ ਸਦਕਾ ਰਾਵੀ ਦਰਿਆ ਸ੍ਰੀ ਦਰਬਾਰ ਸਾਹਿਬ, ਕਰਤਾਰਪੁਰ ਸਾਹਿਬ ਵੱਲ ਮੌਜੂਦਾ ਬੰਨ੍ਹ ਬੰਨਿਆ ਗਿਆ, ਜਿਸ ਸਦਕਾ ਦਰਿਆ ਦਾ ਖਤਰਾ ਹਮੇਸ਼ਾ ਲਈ ਟਲ ਗਿਆ।
ਕਰਤਾਰਪੁਰ ਸਾਹਿਬ ਦੇ ਕਰਤਾ ਦੀ ਉਮਤ ਸਿੱਖਾਂ-ਸੇਵਕਾਂ-ਨਾਨਕ ਨਾਮ ਲੇਵਾ ਸੰਗਤਾਂ ਨੇ ਮੌਜੂਦਾ ਸ੍ਰੀ ਦਰਬਾਰ ਸਾਹਿਬ, ਕਰਤਾਰਪੁਰ ਸਾਹਿਬ ਦੀ ਇਮਾਰਤ ਨੂੰ ਤਿਆਰ ਕਰਵਾਇਆ। ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਸਿੱਕ-ਲੋਚਾ ਮਨੋਕਾਮਨਾ ਸਮੂਹ ਗੁਰੂ ਨਾਨਕ ਨਾਮ ਲੇਵਾ, ਸਿੱਖ ਸੰਗਤਾਂ 'ਚ ਬਹੁਤ ਚਿਰੌਕਣੀ-ਦੈਹਹੀਨਾ ਤੇ ਪ੍ਰਬਲ ਹੈ। ਕਰਤਾਰਪੁਰ ਸਾਹਿਬ ਦੇ ਕਰਤਾ ਦੀ ਰਹਿਮਤ ਹੋਈ ਹੈ, ਅਰਜੋਈ ਸੁਣੀ ਗਈ ਹੈ। ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਹੀ ਵਿਲੱਖਣ, ਅਦਭੁੱਤ, ਅਲੌਕਿਕ, ਰੂਹਾਨੀ-ਵਿਸਮਾਦੀ ਵਰਤਾਰਾ ਵਾਪਰਿਆ ਤੇ ਵਾਪਰ ਰਿਹਾ ਹੈ, ਜਿਸ ਨੂੰ ਸ਼ਬਦਾਂ ਦੀ ਸੀਮਤ ਸ਼ਬਦਾਵਲੀ 'ਚ ਦਰਸਾ ਸਕਣਾ ਅਸੰਭਵ ਹੈ। ਇਹ ਅਦਭੁੱਤ ਅਜੂਬੇ ਵਜੋਂ ਉਭਰਿਆ ਹੈ ਸ੍ਰੀ ਦਰਬਾਰ ਸਾਹਿਬ ਵਿਸ਼ਵ ਦੇ ਮੌਜੂਦਾ ਨਕਸ਼ੇ ਤੇ ਲੋਕਾਈ ਦੇ ਦਿਲਾਂ 'ਤੇ!! 
ਦੋਨਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਕਰਤਾਰਪੁਰ ਸਾਹਿਬ ਦੀ ਅਹਿਮੀਅਤ ਦਾ ਅਹਿਸਾਸ ਹੋਇਆ। ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਵਾਸਤੇ ਦੋਨਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਕਰੋੜਾਂ ਰੁਪਏ ਖਰਚ ਕਰਕੇ ਸਿੱਖ ਸੰਗਤਾਂ ਦੀ ਤਾਂਘ ਨੂੰ ਪੂਰਿਆਂ ਕਰਨ ਦਾ ਇਤਿਹਾਸਕ ਕਾਰਜ ਕੀਤਾ। ਕਰਤਾਰੀ ਜੋਤਿ, ਗੁਰੂ ਨਾਨਕ ਦੇਵ ਜੀ ਦੀ ਕਰਤਾਰੀ ਕਿਰਤ, ਰੱਬੀ ਰੰਗ 'ਚ ਰੰਗੀ ਧਰਤੀ ਕਰਤਾਪੁਰ ਸਾਹਿਬ ਨੂੰ ਲਾਂਘਾ ਖੁੱਲਣ ਦੇ ਪਵਿੱਤਰ ਇਤਿਹਾਸਕ ਦਿਹਾੜੇ 'ਤੇ ਭਾਰਤ-ਪਾਕਿਸਤਾਨ ਦੋਨਾਂ ਹੀ ਸਰਕਾਰਾਂ ਦਾ ਰੋਮ-ਰੋਮ ਤੋਂ ਧੰਨਵਾਦ, ਦਰਸ਼ਨ-ਅਭਿਲਾਖੀਆਂ ਨੂੰ ਮੁਬਾਰਕਾਂ, ਮੇਰੇ ਸਾਹਿਬ ਨਿਰੰਕਾਰੀ ਜੋਤਿ, ਸ੍ਰੀ ਗੁਰੂ ਨਾਨਕ ਦੇਵ ਜੀ ਮਿਹਰਬਾਨ ਬਣੇ ਰਹਿਣ!! 

ਡਾ. ਰੂਪ ਸਿੰਘ 
ਮੁੱਖ ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।

  • ਸ੍ਰੀ ਗੁਰੂ ਨਾਨਕ ਦੇਵ ਜੀ
  • ਯਾਤਰਾ
  • ਸ੍ਰੀ ਗੁਰੂ ਨਾਨਕ ਦੇਵ ਜੀ
  • ਯਾਤਰਾ

ਗੁਰਦੁਆਰਾ ਸ੍ਰੀ ਬੇਰ ਸਾਹਿਬ ਨਤਮਸਤਕ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ (ਤਸਵੀਰਾਂ)

NEXT STORY

Stories You May Like

  • shri sidh baba sodal mela history jalandhar
    ਅਟੁੱਟ ਆਸਥਾ ਦਾ ਕੇਂਦਰ ਹੈ ਸ਼੍ਰੀ ਸਿੱਧ ਬਾਬਾ ਸੋਢਲ ਦਾ ਦਰਬਾਰ, ਖ਼ਾਸ ਮਹੱਤਵ ਰੱਖਦੈ 'ਬਾਬਾ ਸੋਢਲ' ਦਾ ਇਤਿਹਾਸ
  • shri sidh baba sodal mela jalandhar
    ਜਲੰਧਰ 'ਚ 'ਬਾਬਾ ਸੋਢਲ' ਦੇ ਮੇਲੇ ਦੀਆਂ ਰੌਣਕਾਂ, ਰੰਗ-ਬਿਰੰਗੀਆਂ ਲਾਈਟਾਂ ਨਾਲ ਰੁਸ਼ਨਾਇਆ ਮੰਦਿਰ
  • baba bageshwar  dhirendra shastri  punjab
    ਪੰਜਾਬ ਨੂੰ ਲੈ ਕੇ ਬਾਬਾ ਬਾਗੇਸ਼ਵਰ ਧੀਰੇਂਦਰ ਸ਼ਾਸਤਰੀ ਦਾ ਵੱਡਾ ਬਿਆਨ
  • stock market  sensex falls below 72 000  market crash due to these reasons
    ਸ਼ੇਅਰ ਬਾਜ਼ਾਰ 'ਚ ਹਾਹਾਕਾਰ! 72,000 ਤੋਂ ਹੇਠਾਂ ਆਇਆ ਸੈਂਸੈਕਸ, ਇਨ੍ਹਾਂ ਕਾਰਨਾਂ ਕਰਕੇ ਬਾਜ਼ਾਰ ਕਰੈਸ਼
  • shri sidh baba sodal mela jalandhar
    'ਜੈ ਬਾਬਾ ਸੋਢਲ' ਦੇ ਜੈਕਾਰਿਆਂ ਨਾਲ ਗੂੰਜਿਆ ਜਲੰਧਰ, ਮੇਲੇ ਦੌਰਾਨ ਵੱਡੀ ਗਿਣਤੀ 'ਚ ਨਤਮਸਤਕ ਹੋਣ ਪੁੱਜੇ ਸ਼ਰਧਾਲੂ
  • punjab governor gulab chand kataria paid obeisance at shri sidh baba sodal
    ਸ਼੍ਰੀ ਸਿੱਧ ਬਾਬਾ ਸੋਢਲ ਨਤਮਸਤਕ ਹੋਏ ਪੰਜਾਬ ਰਾਜਪਾਲ ਗੁਲਾਬ ਚੰਦ ਕਟਾਰੀਆ
  • strict laws and impartial action are essential to prevent sacrilege
    ਬੇਅਦਬੀ ਰੋਕਣ ਲਈ ਸਖ਼ਤ ਕਾਨੂੰਨ ਅਤੇ ਨਿਰਪੱਖ ਕਾਰਵਾਈ ਜ਼ਰੂਰੀ : ਬਾਬਾ ਬਲਬੀਰ ਸਿੰਘ
  • patanjali  desi ghee  quality baba ramdev
    ਪਤੰਜਲੀ ਦੇ ਦੇਸੀ ਘਿਓ ਦੀ ਗੁਣਵੱਤਾ ਨੂੰ ਲੈ ਕੇ ਉੱਠੇ ਸਵਾਲ, ਬਾਬਾ ਰਾਮਦੇਵ ਨੇ ਆਖ 'ਤੀ ਇਹ ਗੱਲ
  • punjab long power cut in punjab on friday electricity will remain shut
    ਪੰਜਾਬ 'ਚ ਸ਼ੁੱਕਰਵਾਰ ਨੂੰ ਲੱਗੇਗਾ ਲੰਬਾ Power Cut! ਇਨ੍ਹਾਂ ਇਲਾਕਿਆਂ 'ਚ ਬੰਦ...
  • patwari and employee arrested during raid in tehsil complex in jalandhar
    ਪੰਜਾਬ: ਤਹਿਸੀਲ ਕੰਪਲੈਕਸ 'ਚ ਛਾਪੇਮਾਰੀ ਦੌਰਾਨ ਪਟਵਾਰੀ ਤੇ ਕਰਿੰਦਾ ਗ੍ਰਿਫ਼ਤਾਰ!...
  • police raid bookie monu  s house  14 people arrested
    ਸੱਟੇਬਾਜ਼ ਮੋਨੂੰ ਦੇ ਘਰ ਪੁਲਸ ਦੀ ਰੇਡ, 14 ਵਿਅਕਤੀ ਕੀਤੇ ਗਏ ਗ੍ਰਿਫ਼ਤਾਰ
  • two accused arrested who wrote khalistani slogans
    ਖਾਲਿਸਤਾਨੀ ਨਾਅਰੇ ਲਿਖਣ ਤੇ ਹੁਸ਼ਿਆਰਪੁਰ 'ਚ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ...
  • warning issued for heavy rain and strong storms in punjab for two days
    ਪੰਜਾਬ 'ਚ 2 ਦਿਨ ਮੀਂਹ ਤੇ ਹਨ੍ਹੇਰੀ-ਤੂਫਾਨ ਦੀ ਚਿਤਾਵਨੀ, 7 ਜ਼ਿਲ੍ਹਿਆਂ 'ਚ ਯੈਲੋ...
  • student attacked in jalandhar  family creates a ruckus outside the school
    ਜਲੰਧਰ 'ਚ ਵਿਦਿਆਰਥੀ 'ਤੇ ਹਮਲਾ, ਪਰਿਵਾਰ ਵਾਲਿਆਂ ਨੇ ਸਕੂਲ ਬਾਹਰ ਕੀਤਾ ਹੰਗਾਮਾ
  • cyclist killed after being hit by a truck
    ਟਰੱਕ ਦੀ ਲਪੇਟ 'ਚ ਆਉਣ ਨਾਲ ਸਾਈਕਲ ਸਵਾਰ ਦੀ ਮੌਤ, ਚਾਲਕ ਫਰਾਰ
  • astrologer k p singh awarded
    ਪ੍ਰਸਿੱਧ ਜੋਤਿਸ਼ੀ ਕੇ.ਪੀ. ਸਿੰਘ ਨੂੰ 'ਲੰਡਨ ਬੁੱਕ ਆਫ਼ ਰਿਕਾਰਡਜ਼’ਦਾ ਸਰਟੀਫਿਕੇਟ...
Trending
Ek Nazar
assets worth seized in 5 drug smuggling cases in sonbhadra

ਸੋਨਭੱਦਰ ’ਚ ਨਸ਼ਾ ਸਮੱਗਲਿੰਗ ਦੇ 5 ਮਾਮਲਿਆਂ ’ਚ 5.32 ਕਰੋੜ ਦੀ ਜਾਇਦਾਦ ਜ਼ਬਤ

heavy rain expected tomorrow

ਭਲਕੇ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕੀਤਾ ਅਲਰਟ

seven story building collapses

ਇਸਤਾਂਬੁਲ 'ਚ ਸੱਤ ਮੰਜ਼ਿਲਾ ਇਮਾਰਤ ਦਾ ਹਿੱਸਾ ਢਹਿਆ, ਮਲਬੇ 'ਚ ਫਸੇ ਸੱਤ ਲੋਕ...

when nana patekar put acting career on hold  joined army during kargil war

ਨਾਨਾ ਪਾਟੇਕਰ ਦੀ ਦੇਸ਼ਭਗਤੀ ; ਕਾਰਗਿਲ ਦੀ ਜੰਗ ਦੌਰਾਨ ਐਕਟਿੰਗ ਛੱਡ ਫੌਜ 'ਚ ਹੋ ਗਏ...

prisoners in pakistan

ਪਾਕਿਸਤਾਨ ਦੀਆਂ ਜੇਲ੍ਹਾਂ 'ਚ ਸਮਰੱਥਾ ਤੋਂ 152% ਵੱਧ ਕੈਦੀ; 73% ਤੋਂ ਵੱਧ ਕੇਸ...

power crisis

ਬਿਜਲੀ ਸੰਕਟ ਹੋਇਆ ਹੋਰ ਡੂੰਘਾ; ਰੋਜ਼ਾਨਾ ਲੱਗ ਰਹੇ ਲੰਬੇ ਕੱਟ, ਗੁਆਂਢੀ ਮੁਲਕ 'ਚ...

hindu mp in pakistan

ਪਾਕਿਸਤਾਨ 'ਚ ਹਿੰਦੂ ਸੰਸਦ ਮੈਂਬਰ ਨੇ ਇਤਿਹਾਸਕ ਧਾਰਮਿਕ ਸਥਾਨਾਂ ਦੀ ਸੁਰੱਖਿਆ ਦਾ...

kabir singh shergill

ਪਟਿਆਲਾ ਦੇ ਵਿਦਿਆਰਥੀ ਕਬੀਰ ਸ਼ੇਰਗਿੱਲ ਨੇ ਵਧਾਇਆ ਦੇਸ਼ ਦਾ ਮਾਣ

pakistani man  in us

ਅਮਰੀਕਾ 'ਚ ਪਾਕਿਸਤਾਨੀ ਨਾਗਰਿਕ ਨੂੰ 14 ਸਾਲ ਦੀ ਕੈਦ; ਹੋਵੇਗਾ ਡਿਪੋਰਟ

iphone  theft  password  message  thief

ਸ਼ਾਤਰ ਚੋਰ ਦਾ ਕਾਰਾ ; ਪਹਿਲਾਂ ਚੋਰੀ ਕੀਤਾ iPhone, ਫ਼ਿਰ ਮੈਸੇਜ ਕਰ ਮੰਗਿਆ ਪਾਸਵਰਡ

flash floods alert

ਨੇਪਾਲ 'ਚ ਭਾਰੀ ਮੀਂਹ , ਅਚਾਨਕ ਹੜ੍ਹ ਆਉਣ ਦਾ ਬਣਿਆ ਖ਼ਤਰਾ

ai based platform for women leaders

ਅਮਰੀਕਾ 'ਚ ਮਹਿਲਾ ਆਗੂਆਂ ਲਈ AI-ਅਧਾਰਿਤ ਪਲੇਟਫਾਰਮ ਲਾਂਚ

high command  harish rawat  public yatra

ਹਾਈਕਮਾਂਡ ਦੀ ਚਿਤਾਵਨੀ ਦਰਕਿਨਾਰ, ਰੋਕ ਦੇ ਬਾਵਜੂਦ ਹਰੀਸ਼ ਰਾਵਤ ਨੇ ਕੱਢੀ ਯਾਤਰਾ,...

lover 10 rupees bindi girl viral video

ਮਹਿੰਗੇ ਤੋਹਫ਼ੇ ਨਹੀਂ, 10 ਰੁਪਏ ਦੀ ਬਿੰਦੀ ਨਾਲ ਜਿੱਤਿਆ ਕੁੜੀ ਦਾ ਦਿਲ! ਵਾਇਰਲ...

first lady arrested

ਸ਼੍ਰੀਲੰਕਾ ਦੀ ਸਾਬਕਾ ਪਹਿਲੀ ਮਹਿਲਾ ਸ਼ਿਰਾਂਥੀ ਰਾਜਪਕਸ਼ੇ ਧੋਖਾਧੜੀ ਦੇ ਦੋਸ਼ਾਂ...

punjabi men in canada

ਕੈਨੇਡਾ 'ਚ ਹਥਿਆਰਾਂ ਦੀ ਖੇਪ ਸਣੇ 2 ਪੰਜਾਬੀ ਕਾਬੂ

anushka sharma

44.1 ਕਰੋੜ, 3 ਫਲੈਟ ਤੇ 24ਵੀਂ ਮੰਜ਼ਿਲ ! ਚਰਚਾ 'ਚ ਆਈ ਅਨੁਸ਼ਕਾ ਸ਼ਰਮਾ ਦੀ ਨਵੀਂ...

sc stern warning rajpal yadav appears in person

ਸਖ਼ਤ ਚਿਤਾਵਨੀ ਮਗਰੋਂ ਨਿੱਜੀ ਤੌਰ 'ਤੇ ਸੁਪਰੀਮ ਕੋਰਟ ਪੇਸ਼ ਹੋਏ ਰਾਜਪਾਲ ਯਾਦਵ !...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • 550ਵਾਂ ਪ੍ਰਕਾਸ਼ ਪੁਰਬ ਦੀਆਂ ਖਬਰਾਂ
    • sri guru nanak dev ji  550th parkash purab
      ਪ੍ਰਕਾਸ਼ ਪੁਰਬ 'ਤੇ 13 ਲੱਖ ਤੋਂ ਵੱਧ ਸ਼ਰਧਾਲੂ ਗੁ. ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ
    • gurdaspur sri kartarpur sahib darshan
      4 ਦਿਨ 'ਚ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਏ 1463 ਸ਼ਰਧਾਲੂ
    • sri guru nanak dev ji 550th parkash purab
      550ਵੇਂ ਪ੍ਰਕਾਸ਼ ਪੁਰਬ 'ਤੇ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਤਾ ਕੌਮ ਦੇ ਨਾਂ ਦਾ ਸੰਦੇਸ਼
    • sri guru nanak dev ji 550th parkash purab
      ਸੰਗਤ ਲਈ ਸੁਲਤਾਨਪੁਰ ਲੋਧੀ 'ਚ ਲੱਗੇ ਏ. ਟੀ. ਐੱਮ. ਵਾਟਰ (ਵੀਡੀਓ)
    • sri guru nanak dev ji 550th parkash purab
      ਕੈਪਟਨ ਅਮਰਿੰਦਰ ਸਿੰਘ ਤੇ ਪ੍ਰਨੀਤ ਕੌਰ ਗੁ. ਸ੍ਰੀ ਬੇਰ ਸਾਹਿਬ ਹੋਏ ਨਤਮਸਤਕ...
    • giani harpreet singh
      ਸ਼ਤਾਬਦੀਆਂ ਮੌਕੇ ਹੋਣ ਵਾਲੇ ਖਰਚ 'ਤੇ ਜਾਣੋ ਕੀ ਬੋਲੇ ਗਿਆਨੀ ਹਰਪ੍ਰੀਤ ਸਿੰਘ...
    • sri guru nanak dev ji 550th prakash purabh president
      ਦਸਤਾਰ ਸਜਾ ਕੇ ਗੁ. ਬੇਰ ਸਾਹਿਬ ਨਤਮਸਤਕ ਹੋਏ ਰਾਸ਼ਟਰਪਤੀ ਰਾਮਨਾਥ ਕੋਵਿੰਦ (ਵੀਡੀਓ)
    • sri guru nanak dev ji 550th prakash purab parkash singh badal
      ਭਾਸ਼ਣ ਦਿੰਦਿਆਂ ਬਾਦਲ ਭੁੱਲੇ ਜਥੇਦਾਰ ਦਾ ਨਾਂ
    • sri guru nanak dev ji  550th parkash purab
      ਲੌਂਗੋਵਾਲ ਦਾ ਐਲਾਨ, ਪੂਰਾ ਸਾਲ ਚੱਲਣਗੇ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਦੇ ਸਮਾਗਮ
    • sri guru nanak dev ji 550th parkash purab
      'ਬਾਬੇ ਨਾਨਕ' ਦੇ ਰੰਗ 'ਚ ਰੰਗੀਆਂ ਸੰਗਤਾਂ, ਦੇਖੋ ਪ੍ਰਕਾਸ਼ ਪੁਰਬ ਦੀ ਲਾਈਵ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +