ਗੁਰਦਾਸਪੁਰ (ਹਰਮਨਪ੍ਰੀਤ) - ਅਜੋਕੇ ਦੌਰ ਦੀ ਖੇਤੀ ਨੂੰ ਲਾਹੇਵੰਦ ਬਣਾਉਣ ਲਈ, ਜਿਥੇ ਸਹਾਇਕ ਧੰਦਿਆਂ ਦੀ ਵੱਡੀ ਅਹਿਮੀਅਤ ਹੈ, ਉਥੇ ਵੱਖ-ਵੱਖ ਫਲਾਂ ਤੇ ਹੋਰ ਪਦਾਰਥਾਂ ਦੀ ਪ੍ਰੋਸੈਸਿੰਗ ਕਰ ਕੇ ਕਿਸਾਨ ਆਪਣੀ ਕਮਾਈ ਵਿਚ ਚੋਖਾ ਵਾਧਾ ਕਰ ਸਕਦੇ ਹਨ। ਖਾਸ ਤੌਰ ’ਤੇ ਫਲਾਂ ਦੀ ਕਾਸ਼ਤ ਕਰਨ ਵਾਲੇ ਕਿਸਾਨ ਗਰਮੀਆਂ ਦੇ ਫਲਾਂ ਤੋਂ ਕੁਦਰਤੀ ਸਿਰਕਾ ਤੇ ਪੇਅ (ਬੈਵਰੇਜ) ਵਰਗਾ ਹੋਰ ਸਾਮਾਨ ਬਣਾ ਕੇ ਜਿਥੇ ਵਾਧੂ ਫਲਾਂ ਨੂੰ ਖਰਾਬ ਹੋਣ ਤੋਂ ਬਚਾਅ ਸਕਦੇ ਹਨ, ਉਥੇ ਉਹ ਇਨ੍ਹਾਂ ਦਾ ਸੁਚੱਜਾ ਮੰਡੀਕਰਨ ਕਰ ਪੂਰਾ ਸਾਲ ਕਮਾਈ ਦਾ ਸਾਧਨ ਪੈਦਾ ਕਰ ਸਕਦੇ ਹਨ। ਖਾਸ ਤੌਰ ’ਤੇ ਅੰਗੂਰ, ਜਾਮਣ, ਆਲੂ ਬੁਖਾਰਾ, ਅੰਬ, ਨਾਖਾਂ ਆਦਿ ਵਰਗੇ ਫਲਾਂ ਤੋਂ ਚੰਗੀ ਆਮਦਨ ਲੈਣ ਦੇ ਨਾਲ-ਨਾਲ ਚੰਗੇ ਖੁਰਾਕੀ ਤੱਤ ਵੀ ਪ੍ਰਾਪਤ ਕੀਤੇ ਜਾ ਸਕਦੇ ਹਨ।
ਕਿਸਾਨਾਂ ਨੂੰ ‘ਮੌਸਮ ਦੇ ਮਿਜਾਜ਼’ ਤੋਂ ਜਾਣੂ ਕਰਵਾਏਗੀ ‘ਮੇਘਦੂਤ’ ਮੋਬਾਇਲ ਐਪ
ਜਲਦੀ ਖਰਾਬ ਹੋਣ ਵਾਲੇ ਫਲਾਂ ਤੋਂ ਤਿਆਰ ਕੀਤੇ ਜਾ ਸਕਦੇ ਹਨ ਕਈ ਪਦਾਰਥ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਈਕ੍ਰੋਬਾਇਲੌਜੀ ਵਿਭਾਗ ਨਾਲ ਸਬੰਧਤ ਕੇਸ਼ਾਨੀ, ਗੁਰਵਿੰਦਰ ਸਿੰਘ ਕੋਚਰ ਅਤੇ ਪਰਮਪਾਲ ਸਹੋਤਾ ਨੇ ਦੱਸਿਆ ਕਿ ਅਪ੍ਰੈਲ ਤੋਂ ਜੁਲਾਈ ਤੱਕ ਦੇ ਗਰਮੀ ਵਾਲੇ ਮਹੀਨਿਆਂ ’ਚ ਗਰਮੀ ਤੇ ਨਮੀ ਕਾਰਣ ਫਲਾਂ ’ਚ ਸੂਖਮਜੀਵਾਂ ਦੀਆਂ ਕਿਰਿਆਵਾਂ ਜ਼ਿਆਦਾ ਹੁੰਦੀਆਂ ਹਨ। ਜਿਸ ਕਾਰਣ ਇਹ ਫਲ ਗਰਮੀ ਦੇ ਦਿਨਾਂ ’ਚ ਜਲਦੀ ਖਰਾਬ ਹੋ ਜਾਂਦੇ ਹਨ। ਇਨ੍ਹਾਂ ਫਲਾਂ ਤੋਂ ਬੋਤਲ ਬੰਦ ਰਸ ਅਤੇ ਰਸ ਦੇ ਕੰਸੈਂਟ੍ਰੇਟਸ ਤਿਆਰ ਕੀਤੇ ਜਾਂਦੇ ਹਨ, ਜਿਨ੍ਹਾਂ ਨੂੰ ਬਣਾਉਣ ਲਈ ਰਸ ਨੂੰ ਗਰਮ ਕੀਤਾ ਜਾਂਦਾ ਹੈ। ਪਰ ਗਰਮ ਕਰਨ ਮੌਕੇ ਰਸ ਵਿਚਲੇ ਸੰਵੇਦਨਸ਼ੀਲ ਤੱਤ ਖਰਾਬ ਹੋ ਜਾਂਦੇ ਹਨ। ਇਸ ਦੇ ਨਾਲ ਹੀ ਇਨ੍ਹਾਂ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਪ੍ਰੈਜਰਵੇਟਿਵ ਅਤੇ ਖੰਡ ਦੀ ਵਰਤੋਂ ਕੀਤੇ ਜਾਣ ਕਾਰਣ ਕਈ ਲੋਕ ਇਨ੍ਹਾਂ ਨੂੰ ਪਸੰਦ ਨਹੀਂ ਕਰਦੇ। ਇਸ ਲਈ ਲੋਕਾਂ ਦੀ ਪਸੰਦ ਅਤੇ ਲੋੜ ਨੂੰ ਧਿਆਨ ਵਿਚ ਰੱਖਦਿਆਂ ਵਧੀਆ ਕਿਸਮ ਦੇ ਪਦਾਰਥ ਤਿਆਰ ਕਰਨ ਦੀ ਲੋੜ ਹੈ।
ਜੇਕਰ ਤੁਸੀਂ ਵੀ ਹੋ ਤਣਾਓ ਦੇ ਸ਼ਿਕਾਰ ਤਾਂ ਜਾਣੋ ਕਿਵੇਂ ਪਾਈਏ ਇਸ ਤੋਂ ਮੁਕਤੀ

ਕੁਦਰਤੀ ਸਿਰਕਾ ਬਨਾਮ ਬਾਜ਼ਾਰਾਂ ’ਚ ਵਿਕਦਾ ਸਿਰਕਾ
ਉਨ੍ਹਾਂ ਦੱਸਿਆ ਕਿ ਸਲਾਦ ਅਤੇ ਅਚਾਰਾਂ ਵਿਚ ਕੁਦਰਤੀ ਸਿਰਕੇ ਦੀ ਵਰਤੋਂ ਕਰਨ ਦੇ ਨਾਲ-ਨਾਲ ਇਸ ਦੀ ਵਰਤੋਂ ਟੌਨਿਕ, ਨਿਊਟ੍ਰਾਸੂਟੀਕਲ ਅਤੇ ਸੈਨੀਟਾਈਜ਼ਰ ਦੇ ਤੌਰ ’ਤੇ ਵੀ ਕੀਤੀ ਜਾਂਦੀ ਹੈ। ਵੈਸੇ ਤਾਂ ਲੋਕ ਸਿਰਕੇ ਦੇ ਫਾਇਦਿਆਂ ਤੋਂ ਕਾਫੀ ਹੱਦ ਤੱਕ ਜਾਣੂ ਹਨ। ਪਰ ਬਾਜ਼ਾਰ ਵਿਚ ਮਿਲਣ ਵਾਲਾ ਸਿਰਕਾ ਆਮ ਤੌਰ ’ਤੇ 4% ਗਲੇਸ਼ੀਅਲ ਐਸਿਟਿਕ ਤੇਜ਼ਾਬ ਤੋਂ ਤਿਆਰ ਕੀਤਾ ਹੁੰਦਾ ਹੈ। ਇਹ ਤੇਜ਼ਾਬ ਕੱਚੇ ਤੇਲ ਦੀ ਸਫਾਈ ਦੌਰਾਨ ਨਿਕਲਦਾ ਹੈ, ਜਿਸ ਵਿਚ ਲੈੱਡ (ਸ਼ੀਸ਼ੇ) ਦਾ ਇਸਤੇਮਾਲ ਹੁੰਦਾ ਹੈ। ਇਸ ਕਰ ਕੇ ਸ਼ੀਸ਼ੇ ਦੇ ਅਵਸ਼ੇਸ਼ ਬਣਾਵਟੀ ਸਿਰਕੇ ਵਿਚ ਰਹਿ ਜਾਂਦੇ ਹਨ, ਜੋ ਸਿਹਤ ਲਈ ਨੁਕਸਾਨਦਾਇਕ ਹੈ। ਪਰ ਕੁਦਰਤੀ ਸਿਰਕਾ ਸਿਹਤ ਭਰਪੂਰ ਵਿਟਾਮਿਨ, ਅਮੀਨੋ ਤੇਜ਼ਾਬ, ਐਸਟਰ, ਖਣਿਜ ਅਤੇ ਔਰਗੈਨਿਕ ਤੇਜ਼ਾਬਾਂ ਨਾਲ ਭਰਪੂਰ ਹੁੰਦਾ ਹੈ। ਇਹ ਖੁਰਾਕੀ ਤੱਤ ਫਲਾਂ ਅਤੇ ਖਮੀਰੀਕਰਣ ਵਾਲੇ ਸੂਖਮ ਜੀਵ ਜੰਤੂਆਂ ਦੁਆਰਾ ਪ੍ਰਦਾਨ ਕੀਤੇ ਜਾਂਦੇ ਹਨ ਅਤੇ ਨਾਲ ਦੀ ਨਾਲ ਐਸਿਟਿਕ ਤੇਜ਼ਾਬ ਸਿਰਕੇ ਨੂੰ ਇਕ ਖਾਸ ਖੁਸ਼ਬੋ ਦਿੰਦਾ ਹੈ।
ਮੱਤੇਵਾੜਾ ਦਾ ਸਾਈਟ ਪਲਾਨ ਸਤਲੁਜ ਦਰਿਆ ਲਈ ਵੀ ਨੁਕਸਾਨਦਾਇਕ, ਵਾਤਾਵਰਨ ਪ੍ਰੇਮੀਆਂ ਦਾ ਖ਼ਦਸ਼ਾ
ਕਿਵੇਂ ਤਿਆਰ ਹੁੰਦਾ ਹੈ ਕੁਦਰਤੀ ਸਿਰਕਾ
ਕੁਦਰਤੀ ਸਿਰਕਾ ਫਲਾਂ ਦੇ ਰਸ ਨੂੰ ਖਮੀਰ ਅਤੇ ਐਸਿਟਿਕ ਐਸਿਡ ਬੈਕਟੀਰੀਆ ਦੇ ਦੋਹਰੇ ਖਮੀਰੀਕਰਣ ਨਾਲ ਤਿਆਰ ਕੀਤਾ ਜਾਂਦਾ ਹੈ। ਸੇਬ, ਚੈਰੀ, ਅੰਬ, ਗੰਨਾ, ਆਲੂਬੁਖਾਰਾ, ਸਟਰਾਅਬੇਰੀ, ਅਨਾਨਾਸ ਆਦਿ ਤੋਂ ਸਿਰਕਾ ਤਿਆਰ ਕੀਤਾ ਗਿਆ ਹੈ। ਫਲਾਂ ਅਤੇ ਸਬਜ਼ੀਆਂ ਵਿਚ ਪਾਏ ਜਾਣ ਵਾਲੇ ਫਿਨਾਲਿਕ, ਫਲੇਵਾਨਾਇਡ, ਕੈਰੋਟੀਨ, ਵਿਟਾਮਿਨ ਆਦਿ ਐਂਟੀਆਕਸੀ ਕਾਰਕਾਂ ਨਾਲ ਲੈਸ ਕੁਦਰਤੀ ਸਿਰਕਾ ਕਾਫੀ ਫਾਇਦੇਮੰਦ ਹੁੰਦਾ ਹੈ। ਪੀ.ਏ.ਯੂ. ਵੱਲੋਂ ਗੰਨਾ, ਅੰਗੂਰ, ਸੇਬ, ਸੇਬ-ਗੰਨਾਂ ਮਿਸ਼ਰਤ ਅਤੇ ਜਾਮਣ ਦੇ ਕੁਦਰਤੀ ਸਿਰਕੇ ਨੂੰ ਤਿਆਰ ਕਰਨ ਲਈ ਅਹਿਮ ਸਿਫਾਰਿਸ਼ਾਂ ਅਤੇ ਸੁਝਾਅ ਦਿੱਤੇ ਗਏ ਹਨ ਜਿਸ ਤਹਿਤ ਕੁਦਰਤੀ ਸਿਰਕਾ ਤਿਆਰ ਕਰਨ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਤੋਂ ਖਮੀਰ, ਬੈਕਟੀਰੀਆ ਦਾ ਜਾਗ ਅਤੇ ਮਦਰ ਸਿਰਕਾ ਪ੍ਰਾਪਤ ਕੀਤਾ ਜਾ ਸਕਦਾ ਹੈ।
ਜਦੋਂ ਇਕ ਰੰਗ-ਬਰੰਗੀ ਕਾਰ ਨੇ ਜਿੱਤੀ ਕਾਨੂੰਨੀ ਲੜਾਈ...(ਵੀਡੀਓ)

ਕੁਦਰਤੀ ਸਿਰਕਾ ਤਿਆਰ ਕਰਨ ਲਈ ਫਲਾਂ ਦਾ ਰਸ ਕੱਢਣ ਦੇ ਬਾਅਦ ਬਰਿਕਸਮੀਟਰ ਦੀ ਮਦਦ ਨਾਲ ਇਸਦੀ ਖੰਡ ਦੀ ਘਣਤਾ 150 ਬਰਿਕਸ ਨਾਪੀ ਜਾਂਦੀ ਹੈ। ਰਸ ਦੇ ਪਾਸਚਰੀਕਰਣ ਤੋਂ ਬਾਅਦ ਇਸ ਨੂੰ ਖਮੀਰ ਦਾ ਜਾਗ (5-7.5%) ਲਗਾਇਆ ਜਾਂਦਾ ਹੈ ਅਤੇ ਰਸ ਨੂੰ 28-300 ਤਾਪਮਾਨ ਉਪਰ 4-5 ਦਿਨਾਂ ਲਈ ਖਮੀਰੀਕਰਣ ਵਾਸਤੇ ਰੱਖ ਦਿੱਤਾ ਜਾਂਦਾ ਹੈ। ਖੰਡ ਦੀ ਘਣਤਾ 0 ਹੋਣ 'ਤੇ ਤਿਆਰ ਅਲਕੋਹਲ ਨੂੰ ਅਲੱਗ ਕਰ ਕੇ ਬੈਕਟੀਰੀਆ (5%) ਅਤੇ 10% ਮਦਰ ਸਿਰਕੇ ਨਾਲ ਜਾਗ ਲਾਇਆ ਜਾਂਦਾ ਹੈ। ਇਸ ਮਿਸ਼ਰਣ ਨੂੰ 28-300 ਤਾਪਮਾਨ ਦੇ ਤਾਪਮਾਨ ਤੇ 2-3 ਹਫਤੇ ਲਈ ਖਮੀਰੀਕਰਣ ਲਈ ਰੱਖ ਦਿੱਤਾ ਜਾਂਦਾ ਹੈ। ਇਸ ਖਮੀਰੀਕਰਣ ਤੋਂ ਬਾਅਦ ਤਿਆਰ ਸਿਰਕੇ ਨੂੰ ਬੋਤਲ ਬੰਦ ਕਰ ਪਾਸਚਰੀਕਰਣ ਲਈ 60-650 ਤਾਪਮਾਨ ਉੱਪਰ 20 ਮਿੰਟਾਂ ਲਈ ਰੱਖਿਆ ਜਾਂਦਾ ਹੈ।
‘ਗੋਲਡਨ ਬਰਡਵਿੰਗ’ ਐਲਾਨੀ ਗਈ ਭਾਰਤ ਦੀ ਸਭ ਤੋਂ ਵੱਡੀ ਤਿੱਤਲੀ (ਵੀਡੀਓ)
ਕੋਲਡ ਡ੍ਰਿੰਕ ਦਾ ਸਿਹਤਮੰਦ ਬਦਲ ਹਨ ਕਾਰਬੋਨੇਟਿਡ ਪੇਅ (ਬੈਵਰੇਜ)
ਉਨ੍ਹਾਂ ਦੱਸਿਆ ਕਿ ਆਲੂ ਬੁਖਾਰਾ, ਨਿੰਬੂ, ਅਮਰੂਦ ਅਤੇ ਸਬਜ਼ੀਆਂ ਗਾਜਰ ਅਤੇ ਆਮਲੇ ਤੋਂ ਖਮੀਰੀਕਰਣ ਰਾਹੀਂ ਪੋਸ਼ਟਿਕ ਪੇਅ (ਬੈਵਰੇਜ) ਤਿਆਰ ਕੀਤੇ ਜਾ ਸਕਦੇ ਹਨ। ਘਟ ਅਲਕੋਹਲ ਵਾਲੇ ਪੇਅ ਫਲਾਂ ਨੂੰ ਤੋੜਨ ਉਪਰੰਤ ਹੋਣ ਵਾਲੇ ਨੁਕਸਾਨ ਤੋਂ ਬਚਣ ਲਈ ਅਤੇ ਇਨ੍ਹਾਂ ਫਲਾਂ ਦੀ ਮਿਆਦ, ਖੁਰਾਕੀ ਤੱਤ ਅਤੇ ਨਿਊਟਰਾਸੂਟੀਕਲ ਸਮਰੱਥਾ ਨੂੰ ਬਰਕਰਾਰ ਰੱਖਣ ਲਈ ਇਕ ਬਹੁਤ ਵਧੀਆ ਤਰੀਕਾ ਹੈ। ਇਹ ਪੇਅ ਗਰਮੀਆਂ ਵਿਚ ਰੋਜ਼ ਇਸਤੇਮਾਲ ਵਿਚ ਆਉਣ ਵਾਲੀਆਂ ਕੋਲਡਰਿੰਕਾਂ ਦਾ ਇਕ ਸਿਹਤਮੰਦ ਬਦਲ ਹਨ। ਇਸੇ ਤਰ੍ਹਾਂ ਲੈਕਟਿਕ ਤੇਜ਼ਾਬ ਵਾਲੇ ਪ੍ਰੋਬਾਓਟਿਕ ਪੇਅ, ਜਿਸ ਤਰ੍ਹਾਂ ਕਾਂਜੀ ਵੀ ਮਨੁੱਖੀ ਸਿਹਤ ਲਈ ਚੰਗੀਆਂ ਹਨ। ਕਾਂਜੀ ਨੂੰ ਕਾਲੀ ਗਾਜਰ ਤੋਂ ਲੈਕਟਿਕ ਐਸਿਡ ਬੈਕਟੀਰੀਆ ਦੇ ਖਮੀਰੀਕਰਣ ਨਾਲ ਤਿਆਰ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਖਮੀਰੀਕਰਣ ਰਾਹੀਂ ਤਿਆਰ ਕੀਤੇ ਡ੍ਰਿੰਕ ਦਾ ਪ੍ਰਯੋਗ ਨਿਊਟ੍ਰਾਸੂਟੀਕਲ, ਦਵਾਈ ਅਤੇ ਰਸੋਈ ਵਿਚ ਕੀਤਾ ਜਾ ਸਕਦਾ ਹੈ।
‘ਪੰਜਾਬੀ ਮਾਂ ਬੋਲੀ’ ਮਤਾ ਪਾਉਣ ਤੋਂ 4 ਮਹੀਨਿਆਂ ਬਾਅਦ ਵੀ ਕਾਨੂੰਨੀ ਭੰਬਲਭੂਸੇ ’ਚ ਫਸੀ

ਪੀ. ਏ. ਯੂ. ਤੋਂ ਸਿਖਲਾਈ ਲੈ ਸਕਦੇ ਹਨ ਕਿਸਾਨ
ਪੀ. ਏ. ਯੂ. ਵਲੋਂ ਹਰ ਸਾਲ ਜੂਨ ਅਤੇ ਨਵੰਬਰ ਦੇ ਮਹੀਨਿਆਂ ਵਿਚ ਕੁਦਰਤੀ ਸਿਰਕੇ ਅਤੇ ਘੱਟ ਅਲਕੋਹਲ ਵਾਲੀਆਂ ਕਾਰਬੋਨੇਟਿਡ ਪੇਅ ਦੇ ਉਤਪਾਦਨ ਲਈ ਦੋ ਦਿਨ ਦਾ ਸਿਖਲਾਈ ਕੋਰਸ ਕਰਵਾਇਆ ਜਾਂਦਾ ਹੈ।
ਇਕੱਲੇ ਖੇਤੀਬਾੜੀ ਧੰਦੇ ’ਚ ਹੀ ਖਪਦਾ ਹੈ ਭਾਰਤ ਦਾ 13 ਫੀਸਦੀ ‘ਡੀਜ਼ਲ’
NEXT STORY