ਹਰਪ੍ਰੀਤ ਸਿੰਘ ਕਾਹਲੋਂ ਅਤੇ ਸਰਬਜੀਤ ਸਿੰਘ ਸਿੱਧੂ ਦੀ ਰਿਪੋਰਟ
ਪਿਛਲੇ ਕਈ ਦਿਨਾਂ ਤੋਂ ਮੱਤੇਵਾੜਾ ਜੰਗਲ ਦੇ ਨੇੜੇ ਬਣਨ ਜਾ ਰਹੇ ਸਨਅਤੀ ਪਾਰਕ ਬਾਰੇ ਕਾਫ਼ੀ ਚਰਚਾ ਚੱਲ ਰਹੀ ਹੈ। ਕਈ ਲੋਕਾਂ ਦਾ ਮੰਨਣਾ ਹੈ ਕਿ ਇਹ ਸਨਅਤੀ ਪਾਰਕ ਮੱਤੇਵਾੜਾ ਜੰਗਲ ਨੂੰ ਉਜਾੜ ਕੇ ਬਣਾਇਆ ਜਾਵੇਗਾ ਪਰ ਅਜਿਹਾ ਨਹੀਂ ਹੈ। ਇਸ ਉਦਯੋਗਿਕ ਪਾਰਕ ਨੂੰ ਬਣਾਉਣ ਲਈ ਮੱਤੇਵਾੜਾ ਜੰਗਲ ਅਤੇ ਸਤਲੁਜ ਦਰਿਆ ਦੇ ਵਿਚਕਾਰ ਵਾਲੀ ਜਗ੍ਹਾ ਤੈਅ ਕੀਤੀ ਗਈ ਹੈ।
ਸਰਕਾਰ ਦੁਆਰਾ ਐਕੁਆਇਰ ਕੀਤੇ ਪੰਚਾਇਤੀ ਜ਼ਮੀਨ ਦੇ ਰਕਬੇ ਵਿੱਚੋਂ ਸੇਖੋਵਾਲ ਪਿੰਡ ਦਾ ਰਕਬਾ ਕੁੱਲ 1000 ਏਕੜ ਵਿੱਚੋਂ 400 ਏਕੜ ਦੇ ਕਰੀਬ ਹੈ। ਇਸ ਤੋਂ ਇਲਾਵਾ ਪਿੰਡ ਮਾਛੀਆਂ ਕਲਾਂ, ਹੈਦਰ ਨਗਰ, ਕਾਲੇਵਾਲ, ਗੜ੍ਹੀ ਫਾਜ਼ਿਲ, ਸਲੇਮਪੁਰ, ਸੈਲ ਕਲਾਂ ਅਤੇ ਮੱਤੇਵਾੜਾ ਦੀਆਂ ਪੰਚਾਇਤੀ ਜ਼ਮੀਨਾਂ ਵੀ ਆਉਂਦੀਆਂ ਹਨ। ਇਸੇ ਰਕਬੇ ਵਿੱਚ ਹੀ ਪਸ਼ੂ ਪਾਲਣ ਮਹਿਕਮੇ ਦੀ 207 ਏਕੜ ਅਤੇ ਆਲੂ ਬੀਜ ਫਾਰਮ ਦੀ 285 ਏਕੜ ਜ਼ਮੀਨ ਵੀ ਹੈ। ਇਸ ਐਕੁਆਇਰ ਕੀਤੀ ਜ਼ਮੀਨ ਦੇ ਪੱਛਮ ਵਾਲੇ ਪਾਸੇ ਮੱਤੇਵਾੜਾ ਜੰਗਲ ਨਾਲ ਲੱਗਦੀ ਹੈ ਅਤੇ ਉੱਤਰ ਦਿਸ਼ਾ ਵਿੱਚ ਸਤਲੁਜ ਦਰਿਆ ਨਾਲ।
ਕੁਦਰਤ ਨਾਲ ਛੇੜਛਾੜ ਦਾ ਨਤੀਜਾ: ਪੰਜਾਬ ’ਚ ਲਗਾਤਾਰ ਡਗਮਗਾ ਰਹੀ ਹੈ ‘ਮਾਨਸੂਨ ਦੀ ਸਥਿਤੀ’
ਇਹ ਵੀ ਸਮਝਣ ਦੀ ਲੋੜ ਹੈ ਕਿ ਮੱਤੇਵਾੜਾ ਜੰਗਲ ਦੀ ਆਬੋ ਹਵਾ ਨੂੰ ਤਾਂ ਇਸ ਉਦਯੋਗਿਕ ਪਾਰਕ ਤੋਂ ਖ਼ਤਰਾ ਹੈ ਹੀ ਦੂਜੇ ਪਾਸੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਪਾਰਕ ਸਤਲੁਜ ਦਰਿਆ ਦੇ ਕੰਢੇ ਬਣ ਰਿਹਾ ਹੈ। ਜੇਕਰ ਦਰਿਆਵਾਂ ਦੇ ਕੰਢੇ ਉਦਯੋਗਾਂ ਦਾ ਨਿਰਮਾਣ ਹੁੰਦਾ ਹੈ ਤਾਂ ਉਦਯੋਗਾਂ ਵਿੱਚੋਂ ਨਿਕਲੇ ਗੰਦੇ ਪਾਣੀ ਨਾਲ ਦਰਿਆ ਵੀ ਪਲੀਤ ਹੁੰਦੇ ਹਨ।
ਕਣਕ ਉਤਪਾਦਨ ਦੇ ਮਾਮਲੇ ''ਚ ਪੰਜਾਬ ਨੂੰ ਪਛਾੜ ਮੋਹਰੀ ਸੂਬਾ ਬਣਿਆ ਮੱਧ ਪ੍ਰਦੇਸ਼ (ਵੀਡੀਓ)

‘‘ਇਥੋਂ ਦੇ ਪਟਵਾਰੀ ਅਨਿਲ ਕੁਮਾਰ ਨੇ ਦੱਸਿਆ ਕਿ ਸਨਅਤੀ ਪਾਰਕ ਦਾ ਇਹ ਪ੍ਰਾਜੈਕਟ ਮੱਤੇਵਾੜਾ ਜੰਗਲ ਦੇ ਵਿੱਚ ਨਹੀਂ ਸਗੋਂ ਜੰਗਲ ਦੇ ਬਾਹਰ ਹੈ।’’
ਇਸ ਐਕੁਆਇਰ ਕੀਤੀ ਜਗ੍ਹਾ ਉੱਤੇ ਮੌਜੂਦਾ ਸਮੇਂ ਝੋਨੇ ਦੀ ਫ਼ਸਲ ਹੈ। ਇਨ੍ਹਾਂ ਪਿੰਡਾਂ ਦੇ ਕਿਸਾਨ ਪਿਛਲੇ ਕਈ ਦਹਾਕਿਆਂ ਤੋਂ ਇੱਥੇ ਖੇਤੀ ਕਰ ਰਹੇ ਹਨ। ਸਤਲੁਜ ਦਰਿਆ ਨੇੜੇ ਹੋਣ ਕਰਕੇ ਇਸ ਜਗ੍ਹਾ ਪਾਣੀ ਦਾ ਪੱਧਰ ਇੰਨਾ ਉੱਚਾ ਹੈ ਕਿ ਕਿਸਾਨਾਂ ਨੇ ਖੇਤਾਂ ਨੂੰ ਪਾਣੀ ਦੇਣ ਲਈ ਮੋਟਰਾਂ ਵੀ ਉਪਰ ਜ਼ਮੀਨ ਹੀ ਰੱਖੀਆਂ ਹਨ ।
ਦੇਸ਼ ਦੀ ਡੁੱਬਦੀ ਆਰਥਿਕਤਾ ਦੀ ਬੇੜੀ ਨੂੰ ਹੁਣ ਬਚਾਏਗੀ ‘ਖੇਤੀਬਾੜੀ’ (ਵੀਡੀਓ)
ਜ਼ਮੀਨਾਂ ਦੇ ਅਜਿਹੇ ਮਸਲਿਆਂ ਨੂੰ ਵੇਖਣ ਵਾਲੇ ਮਾਹਿਰਾਂ ਦਾ ਇਹ ਅੰਦੇਸ਼ਾ ਵੀ ਹੈ ਕਿ ਕਥਿਤ ਤੌਰ ’ਤੇ ਇੱਥੇ ਰਿਹਾਇਸ਼ੀ ਕਾਲੋਨੀਆਂ ਕੱਢੀਆਂ ਜਾਣਗੀਆਂ ਅਤੇ ਇਹੀ ਵੱਡੀ ਫਾਰਮ ਹਾਊਸਾਂ ਦੀ ਸਾਈਟ ਵੀ ਬਣ ਸਕਦੀ ਹੈ। ਪੰਜਾਬ ਸਰਕਾਰ ਦੁਆਰਾ ਜਾਰੀ ਕੀਤੇ ਪ੍ਰੈੱਸ ਨੋਟ ਵਿੱਚ ਵੀ ਇਸ ਗੱਲ ਦਾ ਜ਼ਿਕਰ ਹੈ ਕਿ ਇੱਥੇ ਦਫਤਰ, ਮਨੋਰੰਜਨ ਗਤੀਵਿਧੀਆਂ, ਕੰਮ ਕਰਨ ਵਾਲਿਆਂ ਦੀਆਂ ਰਿਹਾਇਸ਼ਾਂ ਅਤੇ ਹੋਟਲ ਵੀ ਬਣਾਏ ਜਾਣਗੇ ।

‘‘ਵਾਤਾਵਰਨ ਪ੍ਰੇਮੀ ਸੰਤ ਸੀਚੇਵਾਲ ਦਾ ਕਹਿਣਾ ਹੈ ਕਿ ਸਰਕਾਰ ਇਹ ਬਿਆਨ ਦੇ ਕੇ ਬਚ ਨਹੀਂ ਸਕਦੀ ਕਿ ਸਨਅਤੀ ਪਾਰਕ ਮੱਤੇਵਾੜਾ ਜੰਗਲ ਦਾ ਹਿੱਸਾ ਨਹੀਂ ਹੈ। ਮਸਲਾ ਇਹ ਹੈ ਕਿ ਦਰਿਆਵਾਂ ਦੇ ਕੰਢੇ ਫੈਕਟਰੀਆਂ ਹੋਣ ਦਾ ਨੁਕਸਾਨ ਅਸੀਂ ਪਿਛਲੇ ਕਈ ਦਹਾਕਿਆਂ ਤੋਂ ਭੁਗਤ ਰਹੇ ਹਾਂ। ਉਦਾਹਰਨ ਵਜੋਂ ਕੀੜੀ ਅਫ਼ਗਾਨਾਂ ਦੀ ਸ਼ੂਗਰ ਮਿੱਲ ਕਰਕੇ ਬਿਆਸ ਦਰਿਆ ਦੀਆਂ ਮੱਛੀਆਂ ਮਰੀਆਂ। ਇਸੇ ਤਰ੍ਹਾਂ ਬਹੁਤ ਸਾਰੀਆਂ ਫੈਕਟਰੀਆਂ ਦਰਿਆਵਾਂ ਦੇ ਕੰਢੇ ਹਨ, ਜਿਨ੍ਹਾਂ ਨੇ ਪਾਣੀ ਨੂੰ ਗੰਧਲਾ ਕਰ ਦਿੱਤਾ ਹੈ ਇਨ੍ਹਾਂ ਵਿੱਚ ਹੀ ਬੁੱਢੇ ਨਾਲੇ ਦੇ ਕੰਢੇ ਲੱਗੀਆਂ ਫੈਕਟਰੀਆਂ ਨੇ ਬੁੱਢੇ ਦਰਿਆ ਨੂੰ ਬੁੱਢਾ ਨਾਲਾ ਬਣਾ ਦਿੱਤਾ ਹੈ। ਸਤਲੁਜ ਦਰਿਆ ਦੀ ਗੱਲ ਕਰੀਏ ਤਾਂ ਪਹਿਲਾਂ ਹੀ ਇਸ ਦਾ ਪਾਣੀ ਬਹੁਤ ਪ੍ਰਦੂਸ਼ਿਤ ਹੋ ਗਿਆ ਹੈ। ਹਰੀਕੇ ਪੱਤਣ ਜਿੱਥੇ ਬਿਆਸ ਅਤੇ ਸਤਲੁਜ ਮਿਲਦੇ ਹਨ ਏਦਾਂ ਲੱਗਦਾ ਹੈ ਕਿ ਬਿਆਸ ਵਿੱਚ ਸਤਲੁਜ ਦਰਿਆ ਮਿਲ ਰਿਹਾ ਹੈ ਜਾਂ ਕੋਈ ਗੰਦਾ ਨਾਲਾ। ਜੇਕਰ ਸਤਲੁਜ ਦਰਿਆ ਦੇ ਕੰਢੇ ਕੋਈ ਹੋਰ ਫੈਕਟਰੀ ਲੱਗਦੀ ਹੈ ਤਾਂ ਇਸ ਦਰਿਆ ਦੇ ਪਾਣੀ ਦੀ ਬਰਬਾਦੀ ਵੱਲ ਇੱਕ ਕਦਮ ਹੋਰ ਵੱਧ ਰਿਹਾ ਹੈ।’’
ਸਿੱਧੀ ਬਿਜਾਈ ਕਰਨ ਵਾਲੇ ਯੋਧੇ ਕਿਸਾਨਾਂ ਨੇ ਗੰਭੀਰ ਚੁਣੌਤੀਆਂ ਦੇ ਬਾਵਜੂਦ ਸਿਰਜਿਆ ਇਤਿਹਾਸ
‘‘ਸਨਅਤੀ ਪਾਰਕ ਲਈ ਐਕੁਆਇਰ ਕੀਤੀ ਜ਼ਮੀਨ ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਦੀ ਹੈ । ਇਸ 1000 ਏਕੜ ਦੇ ਲਗਭਗ ਰਕਬੇ ਦੇ ਇੱਕ ਪਾਸੇ ਮੱਤੇਵਾੜਾ ਜੰਗਲ ਲਗਦਾ ਹੈ ਅਤੇ ਇੱਕ ਪਾਸੇ ਸਤਲੁਜ ਦਰਿਆ । ’’
ਖੇਤੀਬਾੜੀ ਦੀਆਂ ਹੋਰ ਖਬਰਾਂ ਪੜ੍ਹਨ ਅਤੇ ਖੇਤੀਬਾੜੀ ਨਾਲ ਸਬੰਧਿਤ ਵੀਡੀਓ ਦੇਖਣ ਲਈ ਤੁਸੀਂ ਜਗਬਾਣੀ ਖੇਤੀਬਾੜੀ ਫੇਸਬੁੱਕ ਪੇਜ ’ਤੇ ਵੀ ਸਾਡੇ ਨਾਲ ਜੁੜ ਸਕਦੇ ਹੋ..., ਜਿਸ ਦੇ ਲਈ ਤੁਸੀਂ ਇਸ ਲਿੰਕ ’ਤੇ ਕਲਿੱਕ ਕਰੋ ‘ਜਗਬਾਣੀ ਖੇਤੀਬਾੜੀ’
ਬਰਨਾਲਾ ਜ਼ਿਲੇ ਦੇ 2 ਪਿੰਡਾਂ ਵਿਚ ਅੰਸ਼ਕ ਰੂਪ ’ਚ ਮਿਲੇ ਟਿੱਡੀ ਦਲ ਦੇ ਬਾਲਗ (ਤਸਵੀਰਾਂ)
NEXT STORY