ਗੁਰਦਾਸਪੁਰ (ਹਰਮਨਪ੍ਰੀਤ) - ਸਿੱਧੀ ਬਿਜਾਈ ਵਿਧੀ ਰਾਹੀਂ ਕਾਸ਼ਤ ਕੀਤੇ ਗਏ ਝੋਨੇ ਦਾ ਮੁੱਢਲੀ ਅਵਸਥਾ ਵਿਚ ਘੱਟ ਫੈਲਾਅ ਹੋਣ ਕਾਰਣ ਕਈ ਕਿਸਾਨਾਂ ਵੱਲੋਂ ਇਹ ਝੋਨਾ ਵਾਹੁਣ ਕਾਰਨ ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਸੰਜਮ ਰੱਖਣ ਦੀ ਅਪੀਲ ਕੀਤੀ ਹੈ। ਇਸ ਤਹਿਤ ਖੇਤੀਬਾੜੀ ਵਿਭਾਗ ਦੇ ਉਚ ਅਧਿਕਾਰੀਆਂ ਨੇ, ਜਿਥੇ ਪੰਜਾਬ ਦੇ ਸਮੁੱਚੇ ਫੀਲਡ ਸਟਾਫ ਨੂੰ ਖੇਤਾਂ ਵਿਚ ਜਾ ਕੇ ਕਿਸਾਨਾਂ ਨੂੰ ਸਿੱਧੀ ਬਿਜਾਈ ਵਾਲੇ ਝੋਨੇ ਦੀ ਦੇਖਭਾਲ ਤੇ ਕਾਸ਼ਤ ਦੇ ਸਹੀ ਢੰਗ ਦੱਸਣ ਦੇ ਨਿਰਦੇਸ਼ ਦਿੱਤੇ ਹਨ। ਉਸ ਦੇ ਨਾਲ ਹੀ ਪੰਜਾਬ ਦੇ ਪਾਣੀਆਂ ਅਤੇ ਵਾਤਾਵਰਣ ਲਈ ਚਿੰਤਤ ਕਿਸਾਨਾਂ ਨੇ ਵੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਹੌਂਸਲਾ ਨਾ ਛੱਡਣ ਦੀ ਅਪੀਲ ਕੀਤੀ ਹੈ।
ਜ਼ਿਕਰਯੋਗ ਹੈ ਕਿ ਇਸ ਸਾਲ ਪੰਜਾਬ ਦੇ ਕਿਸਾਨਾਂ ਨੇ ਸੂਬੇ ਅੰਦਰ ਝੋਨੇ ਦੀ ਸਿੱਧੀ ਬਿਜਾਈ ਕਰਨ ਦੇ ਮਾਮਲੇ ਵਿਚ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਪਰ ਹੁਣ ਜਦੋਂ ਸਿੱਧੀ ਬਿਜਾਈ ਵਾਲੇ ਝੋਨੇ ਦਾ ਵਾਧਾ ਰਵਾਇਤੀ ਢੰਗ ਨਾਲ ਲਗਾਏ ਝੋਨੇ ਦੇ ਮੁਕਾਬਲੇ ਕੁਝ ਘੱਟ ਹੋ ਰਿਹਾ ਹੈ, ਤਾਂ ਕਈ ਕਿਸਾਨ ਇਸ ਗੱਲ ਨੂੰ ਲੈ ਕੇ ਨਿਰਾਸ਼ ਹੋਣੇ ਸ਼ੁਰੂ ਹੋ ਗਏ ਹਨ ਕਿ ਸ਼ਾਇਦ ਉਨਾਂ ਦਾ ਝੋਨਾ ਚੰਗੀ ਤਰ੍ਹਾਂ ਨਹੀਂ ਲੱਗਾ ਜਿਸ ਕਾਰਨ ਉਨ੍ਹਾਂ ਨੂੰ ਆਰਥਿਕ ਨੁਕਸਾਨ ਹੋਵੇਗਾ। ਇਸੇ ਡਰ ਕਾਰਣ ਕਈ ਕਿਸਾਨਾਂ ਨੇ ਖੇਤਾਂ ਵਿਚ ਸਿੱਧੀ ਬਿਜਾਈ ਵਾਲਾ ਝੋਨਾ ਵਾਹ ਕੇ ਰਵਾਇਤੀ ਢੰਗ ਨਾਲ ਝੋਨਾ ਲਾਉਣਾ ਸ਼ੁਰੂ ਕਰ ਦਿੱਤਾ ਹੈ। ਜਿਸ ਨੂੰ ਰੋਕਣ ਲਈ ਖੇਤੀਬਾੜੀ ਵਿਭਾਗ ਦੇ ਸਕੱਤਰ ਕਾਹਨ ਸਿੰਘ ਪੰਨੂੰ ਅਤੇ ਡਾਇਰੈਕਟਰ ਸੁਤੰਤਰ ਸਿੰਘ ਐਰੀ ਸਮੇਤ ਹੋਰ ਉਚ ਅਧਿਕਾਰੀਆਂ ਨੇ ਵਿਭਾਗ ਦੀਆਂ ਟੀਮਾਂ ਨੂੰ ਤੁਰੰਤ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਹਦਾਇਤਾਂ ਜਾਰੀਆਂ ਕੀਤੀਆਂ ਹਨ।
ਕਰਨਾਟਕ ਨੂੰ ਸੋਕੇ ਦੀ ਸਮੱਸਿਆ ਤੋਂ ਉਭਾਰਨ ਵਾਲੇ "ਮੈਨ ਆਫ ਪਾਂਡਸ" ਦੀ ਸੁਣੋ ਕਹਾਣੀ (ਵੀਡੀਓ)
ਨਿਰਾਸ਼ ਕਰ ਰਹੇ ਖੇਤਾਂ ’ਚ ਪਏ ਖੱਪੇ
ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਖੇਤਾਂ ਵਿਚ ਖਾਲੀ ਪਈ ਥਾਂ ਸਭ ਤੋਂ ਜ਼ਿਆਦਾ ਨਿਰਾਸ਼ ਕਰ ਰਹੀ ਹੈ। ਸਿੱਧੀ ਬਿਜਾਈ ਵਾਲੇ ਖੇਤਾਂ ਵਿਚ ਕਰੰਡ ਦੀ ਸਮੱਸਿਆ ਬਿਜਾਈ ਦੇ 2-3 ਦਿਨਾਂ ਬਾਅਦ ਬਾਰਿਸ਼ ਹੋਣ ਕਾਰਣ ਪੈਦਾ ਹੋਈ ਸੀ ਜਿਸ ਕਾਰਣ ਬੀਜ ਪੂਰੀ ਤਰ੍ਹਾਂ ਉਗ ਨਹੀਂ ਸਕਿਆ। ਕਈ ਥਾਵਾਂ ’ਤੇ ਬੀਜ ਜ਼ਿਆਦਾ ਡੂੰਘਾ ਬੀਜਿਆ ਗਿਆ ਅਤੇ ਕੁਝ ਥਾਂ ਅਜਿਹੇ ਵੀ ਸਨ ਜਿਥੇ ਕੁਝ ਹੋਰ ਕਾਰਣਾਂ ਕਰ ਕੇ ਜਗਾ ਖਾਲੀ ਰਹਿ ਗਈ। ਹੁਣ ਜਦੋਂ ਖੇਤਾਂ ਵਿਚ ਕਾਫੀ ਜਗਾ ਖਾਲੀ ਰਹਿ ਗਈ ਹੈ ਤਾਂ ਕਿਸਾਨ ਉਸ ਨੂੰ ਦੇਖ ਕੇ ਕਾਫੀ ਪ੍ਰੇਸ਼ਾਨ ਹੋ ਰਹੇ ਹਨ।
ਘਰ ਵਿਚ ਬੱਚਿਆਂ ਨੂੰ ਸਹਿਣਸ਼ੀਲ ਕਿਵੇਂ ਬਣਾਈਏ ?
ਆਸਾਨੀ ਨਾਲ ਹੋ ਸਕਦੀ ਹੈ ਗੈਪ ਫਿਲਿੰਗ
ਜ਼ਿਲਾ ਗੁਰਦਾਸਪੁਰ ਅੰਦਰ ਝੋਨੇ ਦੀ ਸਿੱਧੀ ਬਿਜਾਈ ਕਰਨ ਦੀ ਮੁਹਿੰਮ ਦੇ ਨੋਡਲ ਅਫਸਰ ਸ਼ਾਹਬਾਜ ਸਿੰਘ ਚੀਮਾ ਨੇ ਦੱਸਿਆ ਕਿ ਕਰੰਡ ਦੀ ਸਮੱਸਿਆ ਕਾਰਨ ਕਈ ਥਾਂਈਂ ਝੋਨਾ ਨਹੀਂ ਉਗਿਆ। ਪਰ ਕਈ ਸੂਝਵਾਨਾਂ ਕਿਸਾਨਾਂ ਨੇ ਕਰੰਡ ਤੋੜਨ ਵਿਚ ਸਫਲਤਾ ਹਾਸਿਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕਿਸੇ ਵੀ ਹਾਲਤ ਵਿਚ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਜਿਥੇ-ਜਿਥੇ ਵੀ ਖੇਤਾਂ ਵਿਚ ਜਗਾ ਖਾਲੀ ਹੈ, ਉਸ ਨੂੰ ਆਸਾਨੀ ਨਾਲ ਭਰਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਬਾਸਮਤੀ ਦੀ ਬਿਜਾਈ ਦੇ ਬਾਅਦ ਕਿਸਾਨ ਅਸਾਨੀ ਨਾਲ ਕਰੰਡੇ ਦੀ ਵਰਤੋਂ ਕਰ ਸਕਦੇ ਹਨ ਅਤੇ ਜੇਕਰ ਬਿਜਾਈ ਦੇ 2-3 ਦਿਨਾਂ ਬਾਅਦ ਹੀ ਕਰੰਡ ਹੋਇਆ ਹੈ ਤਾਂ ਖੇਤ ਨੂੰ ਹਲਕਾ ਪਾਣੀ ਲਗਾ ਦੇਣਾ ਚਾਹੀਦਾ ਹੈ। ਚੀਮਾ ਨੇ ਕਿਹਾ ਕਿ ਲਵਾਈ ਦੇ ਕਰੀਬ 35-40 ਦਿਨਾਂ ਬਾਅਦ ਖਾਲੀ ਰਹੇ ਥਾਵਾਂ ਨੂੰ ਖੇਤ ਵਿਚੋਂ ਹੀ ਸੰਘਣੀ ਥਾਂਵਾਂ ਤੋਂ ਬੂਟੇ ਪੁੱਟ ਕੇ ਦੁਬਾਰਾ ਖਾਲੀ ਥਾਵਾਂ ’ਤੇ ਲਗਾ ਦੇਣਾ ਚਾਹੀਦਾ ਹੈ। ਉਨਾਂ ਕਿਹਾ ਕਿ ਕਿਸਾਨ ਘਬਰਾਉਣ ਨਾ ਅਤੇ ਖਾਲੀ ਜਗਾ ਭਰਨ ਦੇ ਬਾਅਦ ਜਦੋਂ ਕਰੀਬ 50 ਦਿਨਾਂ ਤੱਕ ਸਾਰੀ ਯੂਰੀਆ ਖਾਦ ਪੈ ਜਾਵੇਗੀ ਤਾਂ ਫਸਲ ਦੀ ਹਾਲਤ ਬਹੁਤ ਵਧੀਆ ਹੋਵੇਗੀ।
ਦੇਸ਼ ਦੀ ਸ਼ਾਨ ਮੁੰਬਈ ਦਾ ਮਸ਼ਹੂਰ ‘ਰਾਇਲ ਓਪੇਰਾ ਹਾਊਸ’
ਸਿੱਧੀ ਲਵਾਈ ਵਾਲੇ ਝੋਨੇ ਦੇ ਵਧਣ ਲਈ ਉਡੀਕ ਕਰਨ ਕਿਸਾਨ
ਖੇਤੀਬਾੜੀ ਵਿਸਥਾਰ ਅਫਸਰ ਬਲਜਿੰਦਰਜੀਤ ਸਿੰਘ ਨੇ ਕਿਹਾ ਕਿ ਆਮ ਤੌਰ ’ਤੇ ਕਿਸਾਨ 35-40 ਦਿਨਾਂ ਦੀ ਪਨੀਰੀ ਖੇਤਾਂ ਵਿਚ ਲਗਾਉਂਦੇ ਹਨ ਜਿਸ ਦੇ ਬਾਅਦ ਖੇਤ ਨੂੰ ਹਰਿਆ-ਭਰਿਆ ਹੋਣ ਵਿਚ ਕਰੀਬ ਇਕ ਮਹੀਨੇ ਦਾ ਸਮਾਂ ਹੋਰ ਲੱਗ ਜਾਂਦਾ ਹੈ। ਇਸ ਤਰ੍ਹਾਂ ਰਵਾਇਤੀ ਵਿਧੀ ਨਾਲ ਲਗਾਏ ਗਿਆ ਝੋਨਾ ਪਨੀਰੀ ਦੀ ਬਿਜਾਈ ਤੋਂ ਕਰੀਬ 2 ਮਹੀਨੇ ਬਾਅਦ ਹੀ ਜਾ ਕੇ ਚੰਗੀ ਤਰਾਂ ਵਧਣਾ ਫੁੱਲਣਾ ਸ਼ੁਰੂ ਹੁੰਦਾ ਹੈ। ਪਰ ਮੰਦਭਾਗੀ ਗੱਲ ਇਹ ਹੈ ਕਿ ਸਿੱਧੀ ਬਿਜਾਈ ਕਰਨ ਵਾਲੇ ਕਿਸਾਨ ਇਕ ਮਹੀਨੇ ਦਾ ਇੰਤਜ਼ਾਰ ਵੀ ਨਹੀਂ ਕਰਦੇ ਅਤੇ ਸਿੱਧੀ ਬਿਜਾਏ ਦੇ ਕੁਝ ਦਿਨਾਂ ਬਾਅਦ ਹੀ ਇਹ ਉਮੀਦ ਕਰਨ ਲੱਗ ਪੈਂਦੇ ਹਨ ਕਿ ਖੇਤ ਹਰਿਆ-ਭਰਿਆ ਹੋ ਜਾਵੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਿੱਧੀ ਬਿਜਾਈ ਵਿਧੀ ਰਾਹੀਂ ਬੀਜੇ ਗਏ ਝੋਨੇ ਨੂੰ ਵੀ ਪਨੀਰੀ ਦੇ ਰੂਪ ਵਿਚ ਲਗਾਏ ਝੋਨੇ ਵਾਂਗ ਘੱਟੋ-ਘੱਟ 2 ਮਹੀਨਿਆਂ ਦਾ ਸਮਾਂ ਦੇਣ ਅਤੇ ਬਾਅਦ ਵਿਚ ਦੋਵਾਂ ਖੇਤਾਂ ਦਾ ਮੁਕਾਬਲਾ ਕਰਨਾ ਸ਼ੁਰੂ ਕਰਨ। ਉਨ੍ਹਾਂ ਕਿਹਾ ਕਿ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਕਿਸਾਨਾਂ ਨੂੰ ਸਿਰਫ ਮਾਹਿਰਾਂ ਦੇ ਸੰਪਰਕ ਵਿਚ ਰਹਿ ਕੇ ਫਸਲ ਵਿਚ ਨਦੀਨਾਂ ਤੇ ਹੋਰ ਸਮੱਸਿਆਵਾਂ ਦਾ ਹੱਲ ਕਰਦੇ ਰਹਿਣ ਦੀ ਲੋੜ ਹੈ।
ਬੀਮਾਰ ਲੋਕਾਂ ਦਾ ਖਾਣਾ ਮੰਨਿਆ ਜਾਂਦਾ ਹੈ 'ਦਲੀਆ', ਜਾਣੋ ਹਰ ਵਿਅਕਤੀ ਲਈ ਕਿਉਂ ਹੈ ਜ਼ਰੂਰੀ
ਖੇਤੀਬਾੜੀ ਦੀਆਂ ਹੋਰ ਖਬਰਾਂ ਪੜ੍ਹਨ ਅਤੇ ਖੇਤੀਬਾੜੀ ਨਾਲ ਸਬੰਧਿਤ ਵੀਡੀਓ ਦੇਖਣ ਲਈ ਤੁਸੀਂ ਜਗਬਾਣੀ ਖੇਤੀਬਾੜੀ ਫੇਸਬੁੱਕ ਪੇਜ ’ਤੇ ਵੀ ਸਾਡੇ ਨਾਲ ਜੁੜ ਸਕਦੇ ਹੋ..., ਜਿਸ ਦੇ ਲਈ ਤੁਸੀਂ ਇਸ ਲਿੰਕ ’ਤੇ ਕਲਿੱਕ ਕਰੋ ‘ਜਗਬਾਣੀ ਖੇਤੀਬਾੜੀ’
ਮੱਕੀ ਦਾ ਸਮਰਥਨ ਮੁੱਲ ਤੈਅ ਕਰਨਾ ਤੇ ਖਰੀਦਣਾ ਸਰਕਾਰ ਦੀ ਜ਼ਿੰਮੇਵਾਰੀ : ਡਾ ਜੌਹਲ
NEXT STORY