ਫਾਜ਼ਿਲਕਾ (ਨਾਗਪਾਲ)—ਸ਼ਹਿਰ ਦੀਆਂ ਅੱਧਾ ਦਰਜਨ ਸੰਸਥਾਵਾਂ ਨਾਲ ਜੁੜੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਹੇ ਅਗਾਂਹਵਧੂ ਕਿਸਾਨ ਬਜਰੰਗ ਲਾਲ ਗੁਪਤਾ ਨੇ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਕੇਂਦਰੀ ਖੇਤੀ ਮੰਤਰੀ ਨੂੰ ਪੱਤਰ ਲਿੱਖ ਕੇ ਕਿਸਾਨਾਂ ਦੀ ਤਰੱਕੀ ਲਈ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਕਣਕ ਨੂੰ ਮਿੱਥੇ ਸਮਰਥਨ ਮੁੱਲ ਤੇ ਖਰੀਦ ਕੇ ਬਫ਼ਰ ਸਟਾਕ ਬਣਾਉਂਦੀ ਹੈ, ਉਸੇ ਤਰ੍ਹਾਂ ਬਾਸਮਤੀ ਨੂੰ ਸਮਰਥਨ ਮੁੱਲ ਮਿੱਥ ਕੇ ਉਸਦੀ ਮੀਲਿੰਗ ਕਰੇ ਅਤੇ ਘੱਟ ਪਾਣੀ ਵਾਲੀ ਝੋਨੇ ਦੀ ਇਸ ਕਿਸਮ, ਜੋ ਕਿ ਸਰਕਾਰ ਦੇ ਫਸਲਾਂ ਦੇ ਵਿਵਿਧੀਕਰਨ ਦੇ ਦਾਇਰੇ ਵਿਚ ਵੀ ਆਉਂਦੀ ਹੈ, ਨੂੰ ਕਿਸਾਨਾਂ ਲਈ ਲਾਭਕਾਰੀ ਬਣਾਇਆ ਜਾ ਸਕੇ।
ਇਸੇ ਤਰਾਂ ਦਾਲਾਂ ਨੂੰ ਸਮਰਥਨ ਮੁੱਲ ਵਧਾ ਕੇ ਤਰਕਸੰਗਤ ਕੀਤਾ ਜਾਵੇ ਅਤੇ ਸਰਕਾਰੀ ਮੁੱਲਾਂ ਤੇ ਬਫਰ ਸਟਾਕ ਕੀਤਾ ਜਾਵੇ ਤਾਂ ਕਿ ਮੁਨਾਫਾਖੋਰੀ 'ਤੇ ਲਗਾਮ ਲਾਈ ਜਾ ਸਕੇ ਅਤੇ ਵਿਦੇਸ਼ਾਂ ਤੋਂ ਦਾਲਾਂ ਦਾ ਆਯਾਤ ਨਾ ਕਰਨਾ ਪਵੇ ਅਤੇ ਵਿਦੇਸ਼ੀ ਮੁਦਰਾ ਬਚਾਈ ਜਾ ਸਕੇ।
ਇਸੇ ਤਰ੍ਹਾਂ ਪਿਆਜ ਦਾ ਵੀ ਬਫਰ ਸਟਾਕ ਕੀਤਾ ਜਾਵੇ ਅਤੇ ਆਲੂ ਨੂੰ ਸਟੋਰ ਕੀਤਾ ਜਾਣਾ ਚਾਹੀਦਾ ਹੈ ਅਤੇ ਦੋਵਾਂ ਦੇ ਮੁੱਲਾਂ ਵਿਚ ਬਹੁਤ ਅੰਤਰ ਨਾ ਆਵੇ।
ਇਸ ਤੋਂ ਇਲਾਵਾ ਗੁਪਤਾ ਨੇ ਮੰਗ ਕੀਤੀ ਹੈ ਕਿ ਜਿਸ ਤਰ੍ਹਾਂ ਨਾਲ ਸਿਕਮ ਵਿਚ ਜੈਵਿਕ ਖੇਤੀ ਕੀਤੀ ਜਾਂਦੀ ਹੈ ਅਤੇ ਉੱਥੋਂ ਦੇ ਕਿਸਾਨ ਬਿਨਾਂ ਕੀੜੇਮਾਰ ਦਵਾਈਆਂ ਅਤੇ ਰਸਾਇਣਿਕ ਖਾਦ ਦੀ ਵਰਤੋਂ ਕੀਤੇ ਬਿਨਾ ਮੁਨਾਫ਼ਾ ਕਮਾ ਰਹੇ ਹਨ ਤਾਂ ਭਾਰਤ ਦੇ ਹੋਰਨਾਂ ਸੂਬਿਆਂ ਦੇ ਕਿਸਾਨ ਜੈਵਿਕ ਖੇਤੀ ਆਪਣਾ ਕੇ ਫਸਲਾਂ ਦਾ ਲਾਭਕਾਰੀ ਮੁੱਲ ਕਿਉਂ ਨਹੀਂ ਲੈ ਸਕਦੇ।
ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੇ ਉਕਤ ਸੁਝਾਵਾਂ ਨੂੰ ਰਾਸ਼ਟਰ ਅਤੇ ਕਿਸਾਨ ਹਿੱਤਾਂ ਵਿਚ ਜਲਦੀ ਲਾਗੂ ਕੀਤਾ ਜਾਵੇ ਤਾਂ ਕਿ ਰਾਸ਼ਟਰ ਅਤੇ ਰਾਸ਼ਟਰ ਦਾ ਕਿਸਾਨ ਖੁਸ਼ਹਾਲ ਹੋ ਸ
ਡੇਅਰੀ ਉਤਪਾਦ ਬਣਾਉਣ ਸਬੰਧੀ ਪ੍ਰੋਗਰਾਮ 'ਚ ਵਧ ਤੋਂ ਵਧ ਕਿਸਾਨ ਹਿੱਸਾ ਲੈਣ : ਡਾ. ਗਿੱਲ
NEXT STORY