ਬਿਜ਼ਨੈੱਸ ਡੈਸਕ - ਦੇਸ਼ ਦੇ ਬਹੁਤ ਸਾਰੇ ਸੂਬੇ ਅਤੇ ਇਲਾਕੇ ਅਜਿਹੇ ਹਨ, ਜਿਥੇ ਭਾਰੀ ਮੀਂਹ ਪੈ ਰਿਹਾ ਹੈ। ਮਾਨਸੂਨ ਕਾਰਨ ਇਹਨਾਂ ਥਾਵਾਂ 'ਤੇ ਹੜ੍ਹਾਂ ਵਰਗੀ ਸਥਿਤੀ ਪੈਦਾ ਹੋ ਗਈ ਹੈ। ਚਾਰੇ ਪਾਸੇ ਪਾਣੀ ਹੀ ਪਾਣੀ ਹੈ, ਜਿਸ ਕਾਰਨ ਲੋਕਾਂ ਦਾ ਬਹੁਤ ਨੁਕਸਾਨ ਹੋ ਗਿਆ ਹੈ। ਕਈ ਸੂਬੇ ਅਜਿਹੇ ਵੀ ਹਨ, ਜਿਥੇ ਲੋਕ ਅੱਜ ਵੀ ਬਾਰਿਸ਼ ਦਾ ਇੰਤਜ਼ਾਰ ਕਰ ਰਹੇ ਹਨ। ਇਸ ਦੌਰਾਨ ਜੇਕਰ ਉੱਤਰ ਪ੍ਰਦੇਸ਼ ਦੀ ਗੱਲ ਕਰੀਏ ਤਾਂ ਇਥੇ ਮੀਂਹ ਨੂੰ ਲੈ ਕੇ ਬਹੁਤ ਲੰਬਾ ਇੰਤਜ਼ਾਰ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਹੈਰਾਨੀਜਨਕ ਦ੍ਰਿਸ਼ ! ਹਵਾਈ ਅੱਡੇ 'ਤੇ ਦੋ ਜਹਾਜ਼ਾਂ ਦੀ ਇਕੱਠਿਆਂ ਹੋਈ ਖ਼ਤਰਨਾਕ ਲੈਂਡਿੰਗ (ਵੀਡੀਓ)
ਮਾਹਿਰਾਂ ਮੁੁਤਾਬਕ ਦੇਸ਼ ਭਰ ਵਿੱਚ ਪੈ ਰਿਹਾ ਤੇਜ਼ ਮੀਂਹ ਜਲਦੀ ਹੀ ਹੁਣ ਹੌਲੀ ਹੋ ਰਿਹਾ ਹੈ, ਕਿਉਂਕਿ ਅਗਸਤ ਮਹੀਨੇ ਦੇ ਪਹਿਲੇ ਹਫ਼ਤੇ ਤੋਂ ਮਾਨਸੂਨ ਦੇ ਕਮਜ਼ੋਰ ਪੜਾਅ ਵਿੱਚ ਦਾਖਲ ਹੋਣ ਦੀ ਸੰਭਾਵਨਾ ਹੈ। ਖੇਤੀਬਾੜੀ ਦੇ ਮਾਹਿਰਾਂ ਅਨੁਸਾਰ ਜੁਲਾਈ ਵਿੱਚ ਮਿੱਟੀ ਦੀ ਨਮੀ ਵਧੀ ਹੈ। ਮੀਂਹ ਨੇ ਮਿੱਟੀ ਦੀ ਨਮੀ ਨੂੰ ਸਿਹਤਮੰਦ ਪੱਧਰ ਤੱਕ ਵਧਾ ਦਿੱਤਾ ਹੈ। ਇਸ ਲਈ ਅਗਸਤ ਵਿੱਚ ਘੱਟ ਮੀਂਹ ਪੈਣ ਨਾਲ ਫ਼ਸਲਾਂ ’ਤੇ ਮਾੜਾ ਅਸਰ ਨਹੀਂ ਪਵੇਗਾ ਅਤੇ 15-20 ਦਿਨਾਂ ਦੀ ਬਾਰਿਸ਼ ਫ਼ਸਲਾਂ ਲਈ ਨੁਕਸਾਨਦੇਹ ਨਹੀਂ ਹੋਵੇਗੀ। ਸਾਉਣੀ ਦੀ ਬਿਜਾਈ ਜੂਨ ਵਿੱਚ ਮੀਂਹ ਦੀ ਘਾਟ ਕਾਰਨ ਦੇਰੀ ਨਾਲ ਹੋਈ ਸੀ।
ਇਹ ਵੀ ਪੜ੍ਹੋ : ਭਾਰਤੀ ਚੌਲਾਂ ਦੇ ਨਿਰਯਾਤ 'ਤੇ ਪਾਬੰਦੀ ਤੋਂ ਘਬਰਾਏ ਅਮਰੀਕਾ 'ਚ ਰਹਿੰਦੇ Indians, ਸ਼ਾਪਿੰਗ ਮਾਲ 'ਚ ਲੱਗੀ ਭੀੜ (ਵੀਡੀਓ)
ਭਾਰਤ ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਮਾਨਸੂਨ ਸੀਜ਼ਨ ਵਿੱਚ ਹੁਣ ਤੱਕ, ਸਮੁੱਚੇ ਦੇਸ਼ ਵਿੱਚ ਲੰਬੇ ਅਰਸੇ ਦੀ ਔਸਤ ਨਾਲੋਂ 7% ਜ਼ਿਆਦਾ ਬਾਰਿਸ਼ ਹੋਈ ਹੈ। ਜੁਲਾਈ 'ਚ ਹੋਈ ਵਾਧੂ ਬਰਸਾਤ ਨੇ ਜਲ ਭੰਡਾਰਾਂ ਨੂੰ ਭਰ ਕੇ ਰੱਖ ਦਿੱਤਾ ਹੈ, ਜਿਸ ਨਾਲ ਅਗਲੇ ਕੁਝ ਹਫ਼ਤਿਆਂ ਵਿੱਚ ਸਿੰਚਾਈ ਗਤੀਵਿਧੀਆਂ ਨੂੰ ਸਮਰਥਨ ਦੇ ਸਕਦਾ ਹੈ। ਕੇਂਦਰੀ ਜਲ ਕਮਿਸ਼ਨ ਦੇ ਅਨੁਸਾਰ 146 ਜਲ ਭੰਡਾਰ ਪਿਛਲੇ ਸਾਲ ਦੇ ਪੱਧਰ ਦੇ 85% ਅਤੇ ਪਿਛਲੇ ਦਸ ਸਾਲਾਂ ਦੇ ਔਸਤ ਭੰਡਾਰਨ ਦੇ 111% ਦੇ ਪੱਧਰ 'ਤੇ ਹਨ। ਹਾਲਾਂਕਿ 146 ਵਿੱਚੋਂ 59 ਜਲ ਭੰਡਾਰਾਂ ਵਿੱਚ ਪਾਣੀ ਦਾ ਪੱਧਰ 40% ਜਾਂ ਇਸ ਤੋਂ ਘੱਟ ਹੈ।
ਇਹ ਵੀ ਪੜ੍ਹੋ : ਸਾਵਧਾਨ! ਵਾਸ਼ਿੰਗ ਮਸ਼ੀਨ 'ਚ ਕੱਪੜੇ ਧੌਂਦੇ ਸਮੇਂ ਕਦੇ ਨਾ ਕਰੋ ਇਹ ਗਲਤੀਆਂ, ਹੋ ਸਕਦੈ ਵੱਡਾ ਧਮਾਕਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਿਮਾਚਲ 'ਚ ਪੈਟਰੋਲ ਦੀਆਂ ਕੀਮਤਾਂ ਵਧੀਆਂਂ, ਹਰਿਆਣਾ 'ਚ ਹੋਇਆ ਸਸਤਾ, ਜਾਣੋ ਪੰਜਾਬ 'ਚ ਈਂਧਨ ਦਾ ਭਾਅ
NEXT STORY