ਬਿਜਨੈੱਸ ਡੈਸਕ- ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਮਨਸੁੱਖ ਮਾਂਡਵੀਆ ਨੇ ਕਿਹਾ ਕਿ ਭਾਰਤ ਨੂੰ ਸਾਲ 2025 ਦੇ ਅੰਤ ਤੱਕ ਯੂਰੀਆ ਆਯਾਤ ਕਰਨ ਦੀ ਲੋੜ ਨਹੀਂ ਹੋਵੇਗੀ, ਕਿਉਂਕਿ ਰਸਮੀ ਯੂਰੀਆ ਅਤੇ ਨੈਨੋ ਤਰਲ ਯੂਰੀਆ ਦਾ ਘਰੇਲੂ ਉਤਪਾਦਨ ਦੇਸ਼ ਦੀ ਸਾਲਾਨਾ ਮੰਗ ਨੂੰ ਪੂਰਾ ਕਰਨ ਲਈ ਕਾਫੀ ਰਹਿਣ ਦੀ ਉਮੀਦ ਹੈ। ਵਰਤਮਾਨ 'ਚ ਦੇਸ਼ ਦਾ ਯੂਰੀਆ ਉਤਪਾਦਨ 260 ਲੱਖ ਟਨ ਹੈ, ਜਦੋਂਕਿ ਸਥਾਨਕ ਮੰਗ ਨੂੰ ਪੂਰਾ ਕਰਨ ਲਈ ਲਗਭਗ 90 ਲੱਖ ਟਨ ਦਾ ਆਯਾਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਡਾ ਅਨੁਮਾਨ ਹੈ ਕਿ ਇਸ 2025 ਦੇ ਅੰਤ ਤੱਕ ਯੂਰੀਆ ਦੇ ਮਾਮਲੇ 'ਚ ਆਤਮ-ਨਿਰਭਰ ਹੋ ਜਾਣਗੇ ਅਤੇ ਆਯਾਤ 'ਤੇ ਕੋਈ ਨਿਰਭਰਤਾ ਨਹੀਂ ਰਹੇਗੀ।ਪਰਾਂਪਰਿਕ ਯੂਰੀਆ ਅਤੇ ਨੈਨੋ ਯੂਰੀਆ ਦਾ ਸਾਡਾ ਘਰੇਲੂ ਉਤਪਾਦਨ ਮੰਗ ਤੋਂ ਜ਼ਿਆਦਾ ਹੋਵੇਗਾ। ਮੰਤਰੀ ਨੇ ਕਿਹਾ ਕਿ ਪਾਰੰਪਰਿਕ ਯੂਰੀਆ ਲਈ ਲਗਭਗ 60 ਲੱਖ ਟਨ ਉਤਪਾਦਨ ਸਮਰੱਥਾ ਵਧਾਈ ਜਾਵੇਗੀ, ਜਦੋਂਕਿ ਨੈਨੋ ਯੂਰੀਆ ਦਾ ਉਤਪਾਦਨ ਵਧ ਕੇ 44 ਕਰੋੜ ਬੋਤਲ (ਹਰੇਕ 500 ਮਿਲੀਲੀਟਰ) ਪ੍ਰਤੀ ਸਾਲ ਹੋਣ ਦਾ ਅਨੁਮਾਨ ਹੈ, ਜੋ 200 ਲੱਖ ਪਾਰੰਪਰਿਕ ਯੂਰੀਆ ਦੇ ਬਰਾਬਰ ਹੋਵੇਗਾ।
ਮਾਂਡਵੀਆ ਨੇ ਕਿਹਾ ਕਿ ਕਿਸਾਨਾਂ ਨੇ ਨੈਨੋ ਯੂਰੀਆ ਨੂੰ ਚੰਗੀ ਤਰ੍ਹਾਂ ਨਾਲ ਅਪਣਾਇਆ ਹੈ ਜੋ ਬਹੁਤ ਉਤਸ਼ਾਹਜਨਕ ਹੈ। ਉਨ੍ਹਾਂ ਨੇ ਕਿਹਾ ਕਿ ਤਰਲ ਪੋਸ਼ਕ ਤੱਤ ਮਿੱਟੀ ਦੀ ਸਿਹਤ ਨੂੰ ਬਣਾਏ ਰੱਖਣ ਦੇ ਨਾਲ-ਨਾਲ ਫਸਲ ਦੀ ਉਪਜ ਵਧਾਉਣ ਲਈ ਵੀ ਪ੍ਰਭਾਵੀ ਹੈ। ਮੰਤਰਾਲੇ ਦੇ ਇਕ ਅਧਿਕਾਰੀ ਦੇ ਮੁਤਾਬਕ ਆਯਾਤ 'ਚ ਕਮੀ ਹੋਣ ਨਾਲ ਸਰਕਾਰ ਨੂੰ ਸਾਲਾਨਾ ਕਰੀਬ 40,000 ਕਰੋੜ ਰੁਪਏ ਦੀ ਵਿਦੇਸ਼ੀ ਮੁਦਰਾ ਦੀ ਬਚਤ ਹੋਵੇਗੀ।
ਨੈਨੋ ਯੂਰੀਆ ਦੀ ਇਕ ਬੋਤਲ ਯੂਰੀਆ ਦੇ ਇਕ ਬੈਗ ਦੇ ਬਰਾਬਰ ਹੁੰਦੀ ਹੈ। ਇਸ ਦੀ ਵਰਤੋਂ ਨਾਲ ਮਿੱਟੀ, ਪਾਣੀ, ਹਵਾ ਪ੍ਰਦੂਸ਼ਣ 'ਚ ਪ੍ਰਭਾਵੀ ਰੂਪ ਨਾਲ ਕਮੀ ਆ ਸਕਦੀ ਹੈ ਜੋ ਉਤਪਾਦਨ ਅਤੇ ਖਪਤ ਦੋਵਾਂ ਪੱਧਰਾਂ 'ਤੇ ਰਸਾਇਣਿਕ ਖਾਦ ਦੀ ਜ਼ਿਆਦਾ ਵਰਤੋਂ ਦੀ ਵਜ੍ਹਾ ਨਾਲ ਹੁੰਦਾ ਹੈ। ਮੌਜੂਦਾ ਸਮੇਂ 'ਚ ਨੈਨੋ ਯੂਰੀਆ ਦਾ ਉਤਪਾਦਨ ਪੰਜ ਕਰੋੜ ਬੋਤਲ ਪ੍ਰਤੀਸਾਲ ਦਾ ਹੋ ਰਿਹਾ ਹੈ। ਮੁੱਖ ਸਹਿਕਾਰੀ ਕੰਪਨੀ ਇਫਕੋ ਨੇ ਬਾਜ਼ਾਰ 'ਚ ਅਭਿਨਵ ਨੈਨੋ ਯੂਰੀਆ ਪੇਸ਼ ਕੀਤਾ ਹੈ। ਇਸ ਦਾ ਵਪਾਰਕ ਉਤਪਾਦਨ ਅਗਸਤ, 2021 ਨੂੰ ਗੁਜਰਾਤ ਦੇ ਕਲੋਲ 'ਚ ਇਫਕੋ ਦੇ ਪਲਾਂਟ ਨਾਲ ਸ਼ੁਰੂ ਹੋਇਆ।
ਨੈਨੋ ਯੂਰੀਆ ਨਾਲ ਵਧੇਗੀ ਕਿਸਾਨਾਂ ਦੀ ਆਮਦਨ
ਇਫਕੋ ਦੇ ਨਾਲ-ਨਾਲ ਦੋ ਹੋਰ ਕੰਪਨੀਆਂ ਆਰ.ਸੀ.ਐੱਫ. ਅਤੇ ਐੱਨ.ਐੱਫ.ਐੱਲ ਵਲੋਂ ਸੱਤ ਅਤੇ ਨੈਨੋ ਯੂਰੀਆ ਪਲਾਂਟ ਸਥਾਪਿਤ ਕੀਤੇ ਜਾ ਰਹੇ ਹਨ। ਇਫਕੋ ਨੇ ਨੈਨੋ ਯੂਰੀਆ ਤਕਨਾਲੋਜੀ ਨੂੰ ਇਨ੍ਹਾਂ ਦੋ ਜਨਤਕ ਖੇਤਰ ਦੇ ਉਪਕਰਮਾਂ ਨੂੰ ਮੁਫਤ 'ਚ ਟਰਾਂਸਫਰ ਕੀਤਾ ਹੈ। ਨੈਨੋ ਯੂਰੀਆ ਦੀ ਵਰਤੋਂ ਨਾਲ ਕਿਸਾਨਾਂ ਦੀ ਆਮਦਨ 'ਚ ਔਸਤਨ 4,000 ਰੁਪਏ ਪ੍ਰਤੀ ਏਕੜ ਦੇ ਵਾਧੇ ਦਾ ਅਨੁਮਾਨ ਹੈ। ਨੈਨੋ ਯੂਰੀਆ ਦੀ ਵਰਤੋਂ ਨਾਲ ਟਰਾਂਸਪੋਰਟ ਲਾਗਤ ਘੱਟ ਹੋਵੇਗੀ ਅਤੇ ਛੋਟੇ ਕਿਸਾਨਾਂ ਨੂੰ ਜ਼ਿਆਦਾ ਲਾਭ ਹੋਵੇਗਾ।
‘ਚਿੱਟੇ ਸੋਨੇ’ ’ਤੇ ਗੁਲਾਬੀ ਸੁੰਡੀ ਦਾ ਹਮਲਾ, ਕਿਸਾਨਾਂ ਨੇ ਨਰਮੇ ’ਤੇ ਚਲਾਇਆ ਟ੍ਰੈਕਟਰ
NEXT STORY