ਗੁਰਦਾਸਪੁਰ (ਹਰਮਨਪ੍ਰੀਤ ਸਿੰਘ) - ਪੰਜਾਬ ਅੰਦਰ ਝੋਨੇ ਦੀ ਲਵਾਈ ’ਤੇ ਲੇਬਰ ਦੀ ਘਾਟ ਦੇ ਮੰਡਰਾ ਰਹੇ ਸੰਕਟ ਦੌਰਾਨ ਅੰਮ੍ਰਿਤਸਰ ਜ਼ਿਲੇ ਅੰਦਰ ਭਾਰਤ-ਪਾਕਿਸਤਾਨ ਦੀ ਸਰਹੱਦ ਦੇ ਬਿਲਕੁਲ ਨਾਲ ਲੱਗਦੇ ਇਕ ਪਿੰਡ ਦੇ ਨੌਜਵਾਨਾਂ ਨੇ ਇਸ ਸਾਲ ਨਿਵੇਕਲੀਆਂ ਪੈੜਾਂ ਪਾਈਆਂ ਹਨ। ਅਟਾਰੀ ਬਲਾਕ ਦੇ ਪਿੰਡ ਭਰੋਭਾਲ ਨਾਲ ਸਬੰਧਤ ਇਸ ਪਿੰਡ ਦੇ ਕਰੀਬ 42 ਨੌਜਵਾਨਾਂ ਨੇ ਨਾ ਸਿਰਫ ਪੰਜਾਬ ਦੇ ਗੱਭਰੂ ਜਵਾਨਾਂ ਵੱਲੋਂ ਆਪਣੇ ਹੱਥੀਂ ਕਿਰਤ ਕਰਨ ਦੀ ਖਤਮ ਹੁੰਦੀ ਜਾ ਰਹੀ ਰਵਾਇਤ ਨੂੰ ਮੁੜ ਸੁਰਜੀਤ ਕੀਤਾ ਸਗੋਂ ਇਨ੍ਹਾਂ ਨੌਜਵਾਨਾਂ ਵਿਦੇਸ਼ਾਂ ਵੱਲ ਭੱਜ ਰਹੇ ਅਜੋਕੇ ਦੌਰ ਦੀ ਨੌਜਵਾਨ ਪੀੜ੍ਹੀ ਨੂੰ ਇਕ ਅਹਿਮ ਸੁਨੇਹਾ ਦਿੱਤਾ ਹੈ। ਕੁਝ ਹੀ ਦਿਨਾਂ ਵਿਚ ਇਨ੍ਹਾਂ ਨੌਜਵਾਨਾਂ ਵੱਲੋਂ ਲਗਾਏ 55 ਏਕੜ ਝੋਨੇ ਨਾਲ ਸਬੰਧਤ ਖਬਰਾਂ ਪੂਰੇ ਪੰਜਾਬ ਅੰਦਰ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ ਅਤੇ ਅੱਜ ਸੋਸ਼ਲ ਮੀਡੀਆ ਵਿਚ ਇਨ੍ਹਾਂ ਨੌਜਵਾਨਾਂ ਦਾ ਜ਼ਿਕਰ ਜ਼ੋਰਾਂ ’ਤੇ ਹੈ।
ਭਾਰਤ ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਪਿੰਡ ਦਾ ਦਾਗ ਵੀ ਧੋਤਾ
ਪਿੰਡ ਭਰੋਭਾਲ ਭਾਰਤ-ਪਾਕਿ ਸਰਹੱਦ ’ਤੇ ਅਟਾਰੀ ਬਲਾਕ ’ਚ ਸਥਿਤ ਹੈ, ਜੋ ਅਟਾਰੀ ਸਰਹੱਦ ਤੋਂ ਕਰੀਬ 10 ਕਿਲੋਮੀਟਰ ਦੂਰੀ ’ਤੇ ਸਥਿਤ ਹੈ, ਜਦੋਂਕਿ ਇਸ ਪਿੰਡ ਦੀ ਲਾਹੌਰ ਤੋਂ ਸਿੱਧੀ ਦੂਰੀ 13 ਕਿਲੋਮੀਟਰ ਹੈ। ਇਸ ਪਿੰਡ ਦੇ ਵਸਨੀਕ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਸਰਹੱਦ ਦੇ ਨਾਲ ਲੱਗਦੇ ਪਿੰਡਾਂ ਬਾਰੇ ਆਮ ਤੌਰ ’ਤੇ ਲੋਕ ਇਹ ਸੋਚ ਲੈਂਦੇ ਹਨ ਕਿ ਇਨ੍ਹਾਂ ਪਿੰਡਾਂ ਵਿਚ ਨੱਸ਼ਿਆਂ ਦੀ ਵਿਕਰੀ ਅਤੇ ਵਰਤੋਂ ਜਿਆਦਾ ਹੋਣ ਕਾਰਣ ਜ਼ਿਆਦਾ ਨੌਜਵਾਨ ਨੱਸ਼ਿਆਂ ਦੀ ਮਾਰ ਹੇਠ ਹਨ। ਪਰ ਇਸ ਪਿੰਡ ਦੇ ਨੌਜਵਾਨਾਂ ਨੇ ਸਖਤ ਮਿਹਨਤ ਕਰ ਕੇ ਆਪਣੇ ਇਲਾਕੇ ’ਤੇ ਲੱਗਾ ਦਾਗ ਧੋ ਦਿੱਤਾ ਹੈ। ਇਥੋਂ ਦੇ ਨੌਜਵਾਨ ਨਸ਼ੇੜੀ ਨੀਂ ਸਗੋਂ ਪੰਜਾਬ ਦੇ ਹੋਰ ਪਿੰਡਾਂ ਦੇ ਨੌਜਵਾਨਾਂ ਵਾਂਗ ਹਨ।
'ਖੁੱਲ੍ਹੀ ਮੰਡੀ' ਨੇ ਪਹਿਲਾਂ ਹੀ ਖੇਤੀ ਸਹਾਇਕ ਧੰਦਿਆਂ ਨੂੰ ਲ਼ਾ ਰੱਖਿਆ ਹੈ ਖੂੰਝੇ
ਮਜ਼ੂਦਰਾਂ ਦੀ ‘ਜਿੱਦ’ ਕਾਰਣ ਨੌਜਵਾਨਾਂ ਨੇ ਲਿਆ ਸਟੈਂਡ
ਨੌਜਵਾਨਾਂ ਨੇ ਦੱਸਿਆ ਕਿ ਇਸ ਪਿੰਡ ਵਿਚ ਕਰੀਬ 60 ਘਰ ਹਨ, ਜਿਨ੍ਹਾਂ ਵਿਚੋਂ ਕਰੀਬ 30 ਘਰ ਕਿਸਾਨਾਂ ਦੇ ਹਨ ਅਤੇ 30 ਦੇ ਕਰੀਬ ਘਰ ਮਜ਼ਦੂਰੀ ਅਤੇ ਹੋਰ ਕੰਮ ਕਰਨ ਵਾਲਿਆਂ ਦੇ ਹਨ। ਉਨ੍ਹਾਂ ਦੱਸਿਆ ਕਿ ਪਿੰਡ ’ਚ ਕਿਸਾਨਾਂ ਦਾ ਕਰੀਬ 700 ਏਕੜ ਰਕਬਾ ਹੈ, ਜਿਸ ਵਿਚ ਪਿਛਲੇ ਸਾਲਾਂ ਦੌਰਾਨ ਪਿੰਡ ਦੀ ਲੇਬਰ ਹੀ ਕਰੀਬ 2500 ਰੁਪਏ ਲੈ ਕੇ ਝੋਨਾ ਲਗਾਉਂਦੀ ਸੀ। ਪਰ ਇਸ ਸਾਲ ਲੇਬਰ ਵਲੋਂ 5000 ਹਜ਼ਾਰ ਰੁਪਏ ਪ੍ਰਤੀ ਏਕੜ ਦੀ ਮੰਗ ਕੀਤੀ ਗਈ ਸੀ, ਜਿਸ ਦੇ ਚਲਦਿਆਂ ਪਿੰਡ ਦੇ ਮੋਹਤਬਰਾਂ ਨੇ ਮਜ਼ਦੂਰਾਂ ਨਾਲ ਤਿੰਨ ਵਾਰ ਮੀਟਿੰਗਾਂ ਕੀਤੀਆਂ। ਪਰ ਮੀਟਿੰਗਾਂ ਬੇਸਿੱਟਾ ਰਹਿਣ ਕਾਰਣ ਪਿੰਡ ਦੇ ਨੌਜਵਾਨਾਂ ਨੇ ਇਕੱਤਰ ਹੋ ਕੇ ਫੈਸਲਾ ਕੀਤਾ ਕਿ ਉਹ ਏਨਾ ਜ਼ਿਆਦਾ ਰੇਟ ਦੇਣ ਦੀ ਥਾਂ ਖੁਦ ਝੋਨਾ ਲਗਾਉਣਗੇ।
ਨੌਜਵਾਨਾਂ ਲਈ ਪਿੰਡ ’ਚੋਂ ਇਕੱਤਰ ਕੀਤਾ ਜਾਂਦਾ ਸੀ ਲੰਗਰ
ਪਿੰਡ ਨਾਲ ਸਬੰਧਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾਈ ਮੈਂਬਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦੇ 42 ਨੌਜਵਾਨ ਇਕੱਠੇ ਹੀ ਝੋਨਾ ਲਗਾਉਣ ਦਾ ਕੰਮ ਕਰਦੇ ਹਨ ਅਤੇ 50 ਸਾਲ ਤੋਂ ਜ਼ਿਆਦਾ ਉਮਰ ਵਾਲੇ ਕਰੀਬ 7 ਵਿਅਕਤੀ ਪਨੀਰੀ ਪੁੱਟਣ ਦਾ ਕੰਮ ਕਰਦੇ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਵੱਲੋਂ ਆਪਣੇ ਹੱਥੀਂ ਮਿਹਨਤ ਕੀਤੇ ਜਾਣ ਕਾਰਣ ਪੂਰਾ ਪਿੰਡ ਖੁੱਸ਼ ਸੀ, ਜਿਸ ਕਾਰਣ ਪਿੰਡ ਵਾਸੀ ਖੁਦ ਹੀ ਘਰਾਂ ਵਿਚੋਂ ਲੰਗਰ ਇਕੱਠਾ ਇਨ੍ਹਾਂ ਨੂੰ ਛਕਾਉਂਦੇ ਸਨ।
ਸਵੇਰ ਦੇ ਸਮੇਂ ਨੰਗੇ ਪੈਰ ਹਰੇ-ਹਰੇ ਘਾਹ 'ਤੇ ਚੱਲਣ ਨਾਲ ਮਹਿਸੂਸ ਹੁੰਦੀ ਹੈ ਤਾਜ਼ਗੀ
ਮਜ਼ਦੂਰਾਂ ਨੇ ਵੀ ਘਟਾਇਆ ਰੇਟ
ਉਕਤ ਨੌਜਵਾਨਾਂ ਨੇ ਕੁਝ ਹੀ ਦਿਨਾਂ ਵਿਚ ਸਖਤ ਮਿਹਨਤ ਕਰ ਕੇ ਕਰੀਬ 55 ਏਕੜ ਝੋਨਾ ਲਗਾਇਆ ਹੈ ਅਤੇ ਉਨ੍ਹਾਂ ਵੱਲੋਂ ਪ੍ਰਤੀ ਏਕੜ ਝੋਨਾ ਲਗਾਉਣ ਲਈ 2500 ਰੁਪਏ ਵੀ ਵਸੂਲੇ ਗਏ। ਇਨ੍ਹਾਂ ਵੱਲੋਂ ਲਗਾÎਏ ਗਏ ਝੋਨੇ ਦੀ ਸਾਰੀ ਕਮਾਈ ਇਨ੍ਹਾਂ ਵੱਲੋਂ ਆਪਸ ਵਿਚ ਵੰਡੀ ਜਾ ਰਹੀ ਹੈ। ਇਨ੍ਹਾਂ ਦੀ ਮਿਹਨਤ ਦੇਖ ਕੇ ਮਜ਼ਦੂਰਾਂ ਨੇ ਵੀ ਰੇਟ ਘੱਟ ਕਰ ਕੇ ਕਿਸਾਨਾਂ ਨੂੰ 3500 ਰੁਪਏ ਤੱਕ ਦੇਣ ਦਾ ਪ੍ਰਸਤਾਵ ਰੱਖਿਆ। ਪਰ ਬਾਅਦ ਵਿਚ ਇਹ ਰੇਟ 2800 ਦੇ ਕਰੀਬ ਫਿਕਸ ਹੋਣ ਕਾਰਣ ਹੁਣ ਇਸ ਪਿੰਡ ਵਿਚ ਮਜ਼ਦੂਰਾਂ ਨੇ ਵੀ ਝੋਨਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ।
ਕੀ ਕਹਿਣਾ ਹੈ ਕਿਸਾਨ ਆਗੂ ਦਾ?
ਇਸ ਪਿੰਡ ਨਾਲ ਸਬੰਧਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੈਂਬਰ ਗੁਰਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਪਿੰਡ ਦੇ ਨੌਜਵਾਨਾਂ ਨੇ ਪੰਜਾਬ ਦੇ ਅਮੀਰ ਵਿਰਸੇ ਨੂੰ ਮੁੜ ਸੁਰਜੀਤ ਕਰਦਿਆਂ ਆਪਣੇ ਹੱਥੀਂ ਕੰਮ ਕਰਨ ਨੂੰ ਪਹਿਲ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਰੇਕ ਪਿੰਡ ਨਾਲ ਸਬੰਧਤ ਨੌਜਵਾਨਾਂ ਨੂੰ ਇਨ੍ਹਾਂ ਨੌਜਵਾਨਾਂ ਤੋਂ ਸੇਧ ਲੈਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਬਾਰਡਰ ਨਾਲ ਲੱਗਦੇ ਹੋਣ ਕਰ ਕੇ ਇਸ ਇਲਾਕੇ ਦੇ ਲੋਕਾਂ ਨੂੰ ਵੈਸੇ ਵੀ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਇਸ ਸਾਲ ਕੋਰੋਨਾ ਵਾਇਰਸ ਕਾਰਣ ਪੈਦਾ ਹੋਈ ਸਥਿਤੀ ਨੇ ਕਿਸਾਨਾਂ ਲਈ ਵੱਡੀ ਸਮੱਸਿਆ ਪੈਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਮੈਂ ਇਨ੍ਹਾਂ ਨੌਜਵਾਨਾਂ ਦੇ ਨਾਲ-ਨਾਲ ਪਿੰਡ ਵਾਸੀਆਂ ਦਾ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਸੰਕਟ ਦੇ ਸਮੇਂ ਇਕਜੁਟਤਾ ਦਾ ਸਬੂਤ ਦਿੱਤਾ।
ਆਓ ਤਾਲਾਬੰਦੀ ਕਾਲ ਨੂੰ ਯਾਦਾਂ ਦੀ ਕਿਤਾਬ ਦਾ ਸੁਨਹਿਰਾ ਪੰਨ੍ਹਾ ਬਣਾਉਣ ਦੀ ਕੋਸ਼ਿਸ਼ ਕਰੀਏ !
ਹੋਰ ਪਿੰਡਾਂ ’ਚ ਅਜੇ ਵੀ ਬਦਤਰ ਬਣੀ ਹੋਈ ਹੈ ਸਥਿਤੀ
ਇਸ ਪਿੰਡ ’ਚ ਨੌਜਵਾਨਾਂ ਦੀ ਹਿੰਮਤ ਦੇ ਚਲਦਿਆਂ ਇਸ ਪਿੰਡ ਅੰਦਰ ਤਾਂ ਲੇਬਰ ਦੀ ਘਾਟ ਦਾ ਮਸਲਾ ਹੱਲ ਹੋ ਗਿਆ ਹੈ। ਪਰ ਪੰਜਾਬ ਦੇ ਹੋਰ ਪਿੰਡਾਂ ਅੰਦਰ ਅਜੇ ਵੀ ਹਾਲਾਤ ਗੰਭੀਰ ਬਣੇ ਹੋਏ ਹਨ। ਭਾਵੇਂ ਬੀਤੇ ਕੱਲ ਪੰਜਾਬ ਦੇ ਅਨੁਸੂਚਿਤ ਜਾਤੀ ਕਮਿਸ਼ਨ ਨੇ ਪਿੰਡਾਂ ਅੰਦਰ ਮਜ਼ਦੂਰਾਂ ਵਿਰੁੱਧ ਪੰਚਾਇਤਾਂ ਵੱਲੋਂ ਪਏ ਮਤੇ ਰੱਦ ਕਰਨ ਦੀਆਂ ਹਦਾਇਤਾਂ ਕੀਤੀਆਂ ਹਨ। ਪਰ ਦੂਜੇ ਪਾਸੇ ਕਈ ਪਿੰਡਾਂ ਅੰਦਰ ਹਾਲਾਤ ਇਹ ਹਨ ਕਿ ਇਹ ਮਤੇ ਕਿਸੇ ਪੰਚਾਇਤ ਨੇ ਨਹੀਂ ਸਗੋਂ ਕਿਸਾਨਾਂ ਨੇ ਇਕੱਤਰ ਹੋ ਕੇ ਪਾਏ ਸਨ। ਅਜਿਹੇ ਮਤੇ ਰੱਦ ਹੋਣ ਦੀ ਅਜੇ ਵੀ ਕੋਈ ਸੰਭਾਵਨਾ ਨਹੀਂ ਹੈ। ਇਸ ਕਾਰਨ ਕਿਸਾਨ ਅਜੇ ਵੀ ਜ਼ਿਆਦਾ ਤੋਂ ਜ਼ਿਆਦਾ 3 ਹਜਾਰ ਰੁਪਏ ਪ੍ਰਤੀ ਏਕੜ ਦੇਣਾ ਚਾਹੁੰਦੇ ਹਨ। ਜਦੋਂ ਕਿ ਮਜ਼ਦੂਰਾਂ ਵੱਲੋਂ ਘੱਟੋ ਘੱਟ 5 ਹਜ਼ਾਰ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ।
ਸਰਕਾਰ ਦੇ ਪਲ-ਪਲ ਬਦਲਦੇ ਫੈਸਲੇ ਨੂੰ ਲੈ ਕੇ ਲੋਕ ਭੰਬਲਭੂਸੇ ''ਚ ਰਹੇ
ਦੂਜੇ ਪਿੰਡਾਂ ਵਿਚ ਜਾ ਕੇ ਲਵਾਈ ਕਰ ਰਹੇ ਹਨ ਮਜ਼ਦੂਰ
ਮਜ਼ਦੂਰ ਅਤੇ ਕਿਸਾਨ ਦੋਵੇਂ ਇਕ-ਦੂਜੇ ’ਤੇ ਨਿਰਭਰ ਹਨ। ਪਰ ਰੇਟ ਨੂੰ ਲੈ ਕੇ ਪੈਦਾ ਹੋਈ ਜਿੱਦਬਾਜੀ ਦੇ ਚਲਦਿਆਂ ਹੁਣ ਹਾਲਾਤ ਇਹ ਵੀ ਬਣ ਗਏ ਹਨ ਕਿ ਕਈ ਮਜ਼ਦੂਰਾਂ ਆਪਣੇ ਪਿੰਡਾਂ ਵਿਚ ਤਾਂ ਘੱਟ ਰੇਟ ’ਤੇ ਝੋਨਾ ਲਗਾਉਣ ਲਈ ਤਿਆਰ ਨਹੀਂ। ਪਰ ਉਹ ਕਿਸੇ ਹੋਰ ਇਲਾਕੇ ਵਿਚ ਜਾ ਕੇ ਘੱਟ ਰੇਟ ’ਤੇ ਝੋਨੇ ਦੀ ਲਵਾਈ ਕਰ ਰਹੇ ਹਨ ਤਾਂ ਜੋ ਉਨ੍ਹਾਂ ਦੀ ਕਮਾਈ ਵੀ ਹੋ ਜਾਵੇ ਅਤੇ ਪਿੰਡ ਜਾਂ ਇਲਾਕੇ ਵਿਚ ਜ਼ਿਆਦਾ ਰੇਟ ਮੰਗਣ ਵਾਲੇ ਮਜ਼ਦੂਰਾਂ ਦਾ ਰੇਟ ਵੀ ਖਰਾਬ ਨਾ ਹੋਵੇ।
ਪੰਜਾਬ ਦੇ ਉੱਚ ਵਿੱਦਿਆ ਪ੍ਰਾਪਤ ਨੌਜਵਾਨ ਖੇਤਾਂ 'ਚ ਲਗਾ ਰਹੇ ਝੋਨਾ
NEXT STORY