ਸਾਦਿਕ (ਪਰਮਜੀਤ) - ਪੰਜਾਬ ਸਰਕਾਰ ਵੱਲੋਂ ਐਲਾਨੇ ਲਾਕਡਾਊਨ ਤੋਂ ਬਾਅਦ ਸਰਕਾਰ ਦੇ ਪਲ ਪਲ ਬਦਲਦੇ ਫੈਸਲੇ ਨੂੰ ਲੈ ਕੇ ਸਾਰਾ ਦਿਨ ਲੋਕ ਭੰਬਲਭੂਸੇ ਵਿਚ ਰਹੇ ਤੇ ਲੋਕਾਂ ਨੂੰ ਇਹ ਸਮਝ ਨਹੀਂ ਆ ਰਹੀ ਸੀ ਕਿ ਸਰਕਾਰ ਕਰ ਕੀ ਰਹੀ ਹੈ? ਦੁਕਾਨਾਂ ਖੋਲ੍ਹਣ ਲਈ ਕਿਹਾ ਜਾ ਰਿਹਾ ਹੈ, ਜਦਕਿ ਆਵਾਜਾਈ ਬੰਦ ਹੈ। ਜਦ ਗਾਹਕ ਆ ਨਹੀਂ ਸਕਦਾ ਤਾਂ ਅਜਿਹੀ ਸਥਿਤੀ ਵਿੱਚ ਦੁਕਾਨਾਂ ਖੋਲ੍ਹਣ ਦਾ ਕੀ ਮਕਸਦ। ਇਸ ਲਾਕਡਾਊਨ ਨੂੰ ਸਫਲ ਬਣਾਉਣ ਲਈ ਜਿਥੇ ਵਪਾਰ ਮੰਡਲ ਸਾਦਿਕ ਨਾਲ ਥਾਣਾ ਮੁਖੀ ਇੰਸਪੈਕਟਰ ਜਗਬੀਰ ਸਿੰਘ, ਦੀਪਕ ਕੁਮਾਰ ਸੋਨੂੰ ਚੇਅਰਮੈਨ ਮਾਰਕੀਟ ਕਮੇਟੀ ਸਾਦਿਕ ਤੇ ਸਰਪੰਚ ਸ਼ਿਵਰਾਜ ਸਿੰਘ ਢਿੱਲੋਂ ਨੇ ਮੀਟਿੰਗ ਕੀਤੀ ਤੇ ਸਰਕਾਰੀ ਹੁਕਮਾਂ ਦੀ ਪਾਲਣਾ ਕਰਦੇ ਹੋਏ ਦੁਕਾਨਾਂ ਮੁਕੰਮਲ ਬੰਦ ਰੱਖ ਕੇ ਅਤੇ ਘਰਾਂ ਵਿਚ ਰਹਿ ਕੇ ਸਰਕਾਰ ਨੂੰ ਸਹਿਯੋਗ ਦੇਣ ਦੀ ਮੰਗ ਕੀਤੀ। ਉਥੇ ਹੀ ਸ਼ਾਮ ਤੱਕ ਲਾਕਡਾਊਨ ਨੂੰ ਲੈ ਕੇ ਸਰਕਾਰ ਦੇ ਫੈਸਲੇ ਬਾਰੇ ਸਪਸ਼ਟ ਨਾ ਹੋਣ ਕਾਰਨ ਲੋਕ ਭੰਬਲਭੂਸੇ ਵਿਚ ਰਹੇ। ਅੱਜ ਦੁਕਾਨਾਂ ਖੁੱਲ੍ਹੀਆਂ ਪਰ ਸਰਕਾਰੀ ਹੁਕਮਾਂ ਦੇ ਬਾਵਜੂਦ ਆਵਾਜਾਈ ਚਾਲੂ ਰਹੀ। ਕਿਸੇ ਨੇ ਪ੍ਰਵਾਹ ਨਹੀਂ ਕੀਤੀ ਅਤੇ ਆਮ ਵਾਂਗ ਦਿਨ ਲੰਘਿਆ।
ਪੜ੍ਹੋ ਇਹ ਵੀ - ਸਵੇਰ ਦੇ ਸਮੇਂ ਨੰਗੇ ਪੈਰ ਹਰੇ-ਹਰੇ ਘਾਹ 'ਤੇ ਚੱਲਣ ਨਾਲ ਮਹਿਸੂਸ ਹੁੰਦੀ ਹੈ ਤਾਜ਼ਗੀ
ਮੀਟਿੰਗ ਦੌਰਾਨ ਸਮੂਹ ਦੁਕਾਨਦਾਰਾਂ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਜ਼ਿਲਾ ਪ੍ਰਸ਼ਾਸ਼ਨ ਫਰੀਦਕੋਟ ਦੇ ਹੁਕਮਾਂ ਦੀ ਪਾਲਣਾ ਕਰਨਗੇ ਤੇ ਅੱਗੇ ਦੂਸਰੇ ਦੁਕਾਨਦਾਰਾਂ ਨੂੰ ਵੀ ਸੁਨੇਹੇ ਲਗਾਉਣਗੇ। ਜ਼ਿਕਰਯੋਗ ਹੈ ਕਿ ਦੋ ਮਹੀਨੇ ਕਰਫਿਊ ਅਤੇ ਲਾਕਡਾਊਨ ਦਾ ਸੰਤਾਪ ਭੋਗ ਚੁੱਕੇ ਲੋਕਾਂ ਨੂੰ ਉਸ ਵੇਲੇ ਫਿਰ ਵੱਡਾ ਝਟਕਾ ਲੱਗਾ ਜਦੋਂ ਪੰਜਾਬ ਸਰਕਾਰ ਵੱਲੋਂ ਸ਼ਨੀਵਾਰ ਤੇ ਐਤਵਾਰ ਨੂੰ ਮੁਕੰਮਲ ਬੰਦ ਦਾ ਐਲਾਨ ਕੀਤਾ ਗਿਆ। ਲਗਾਤਾਰ ਬੰਦ ਤੋਂ ਬਾਅਦ ਹਦਾਇਤਾਂ ਦੀ ਪਾਲਣਾ ਤਹਿਤ ਸ਼ਰਤਾਂ ਸਹਿਤ ਖੁੱਲ੍ਹੇ ਬਜ਼ਾਰਾਂ ਵਿਚ ਦੁਬਾਰਾ ਕੁਝ ਰੌਣਕ ਪਰਤੀ ਤੇ ਜ਼ਿੰਦਗੀ ਦੀ ਗੱਡੀ ਪਟੜੀ 'ਤੇ ਚੜ੍ਹ ਰਹੀ ਸੀ। ਪਹਿਲਾਂ ਹੀ ਆਰਥਿਕ ਤੰਗੀ ਤੇ ਮਹਿੰਗਾਈ ਦੀ ਚੱਕੀ ਵਿਚ ਪਿਸ ਰਹੇ ਆਮ ਲੋਕ ਕੋਰੋਨਾ ਦਾ ਭੈਅ ਤਿਆਗ ਤੇ ਆਪਣੇ ਪਰਿਵਾਰ ਦੇ ਪੇਟ ਦੀ ਅੱਗ ਬੁਝਾਉਣ ਲਈ ਮੌਤ ਦੀ ਪ੍ਰਵਾਹ ਨਾ ਕਰਕੇ ਰੋਜ਼ਗਾਰ ਵੱਲ ਹੋ ਤੁਰੇ ਸਨ। ਦੁਬਾਰਾ ਲੱਗ ਰਹੇ ਲਾਕਡਾਊਨ ਨੂੰ ਲੈ ਕੇ ਚਿੰਤਾ ਦਾ ਵੱਡਾ ਕਰਨ ਦੋ ਦਿਨ ਨਹੀਂ ਸਗੋਂ ਇਸ ਨੂੰ ਫਿਰ ਲੰਮੇ ਕਰਨ ਦੀ ਅਫਵਾਹਾਂ ਹਨ।
ਪੜ੍ਹੋ ਇਹ ਵੀ - ਲਾਵਾਂ ਲਈਆਂ ਦੀ ਰੱਖਿਓ ਲਾਜ ਬਈ...
ਸਭ ਨੂੰ ਸ਼ੱਕ ਹੈ ਕਿ ਦੁਬਾਰਾ ਕਰਫਿਊ ਲੰਮਾ ਹੋ ਸਕਦਾ ਹੈ। ਜਿਥੋਂ ਤੱਕ ਬੀਮਾਰੀ ਦਾ ਹਾਲ ਸਭ ਨੂੰ ਪਤਾ ਹੈ ਕਿ ਦਿਨ ਬ ਦਿਨ ਕੋਰੋਨਾ ਮਰੀਜ਼ਾਂ ਅਤੇ ਮੌਤਾਂ ਦੀ ਗਿਣਤੀ ਦਿਨੋਂ ਦਿਨ ਵਧ ਰਹੀ ਹੈ ਤੇ ਇਸ ਵਾਇਰਸ ਦੀ ਮਹਾਂਮਾਰੀ ਤੋਂ ਪੰਜਾਬ ਦੇ ਲੋਕਾਂ ਨੂੰ ਬਚਾਉਣ ਲਈ ਸਰਕਾਰ ਨੇ ਸਖਤ ਫੈਸਲਾ ਲਿਆ ਹੈ। ਦੋ ਦਿਨ ਦੇ ਮੁਕੰਮਲ ਬੰਦ ਤੋਂ ਬਾਅਦ ਅਚਾਨਕ ਲੋਕਾਂ ਦੀ ਚਿੰਤਾਂ ਵਧੀ ਤੇ ਉਹ ਬਜ਼ਾਰਾਂ ਵੱਲ ਭੱਜੇ ਤੇ ਲੋੜੀਂਦੀਆਂ ਵਸਤਾਂ ਦੀ ਖਰੀਦਦਾਰੀ ਲਈ ਭੀੜਾਂ ਲੱਗ ਗਈਆਂ। ਇਸ ਮੌਕੇ ਸੁਰਿੰਦਰ ਸੇਠੀ ਪ੍ਰਧਾਨ ਵਪਾਰ ਮੰਡਲ ਸਾਦਿਕ, ਅਪਰਅਪਾਰ ਸਿੰਘ ਸੰਧੂ, ਲਵਦੀਪ ਨਿੱਕੂ, ਹੈਪੀ ਨਰੂਲਾ, ਬਲਜਿੰਦਰ ਸਿੰਘ ਭੁੱਲਰ, ਹਰਬੰਸ ਲਾਲ ਦਾਬੜਾ, ਬਲਜੀਤ ਚਹਿਲ, ਲਲਿਤ ਬਾਂਸਲ, ਦੀਪ ਅਰੋੜਾ ਤੇ ਵੱਖ ਵੱਖ ਯੂਨੀਅਨਾਂ ਦੇ ਪ੍ਰਧਾਨ ਵੀ ਹਾਜ਼ਰ ਸਨ।
ਪੜ੍ਹੋ ਇਹ ਵੀ - ਆਪਣੇ ਭੋਜਨ ਨੂੰ ਇਸ ਤਰ੍ਹਾਂ ਬਣਾਓ ਸੁਰੱਖਿਅਤ ...
ਵੱਡੀ ਮਾਤਰਾਂ ਵਿਚ ਉਘੇ ਭੰਗ ਦੇ ਪੌਦਿਆਂ ਕਾਰਨ ਨਸ਼ੇੜੀ ਬਣੇ ਸ਼ਹਿਰ ਨਿਵਾਸੀਆਂ ਲਈ ਵੱਡੀ ਸਿਰਦਰਦੀ
NEXT STORY