Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, OCT 16, 2026

    11:37:09 AM

  • prime minister modi to visit canada

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੈਨੇਡਾ ਦੌਰਾ ਤੈਅ,...

  • petrol diesel

    ਪੈਟਰੋਲ-ਡੀਜ਼ਲ ਨੂੰ ਲੈ ਕੇ ਕੇਂਦਰ ਦਾ ਵੱਡਾ ਐਲਾਨ !...

  • powerful earthquake struck

    ਆ ਗਿਆ 6.9 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ !...

  • gold  silver  expensive  latest rates  business

    ਅੱਜ ਫ਼ੇਰ ਮਹਿੰਗਾ ਹੋ ਗਿਆ ਸੋਨਾ, ਚਾਂਦੀ ਨੇ ਵੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Agriculture News
  • Jalandhar
  • ਪੰਜਾਬ ਦੇ ਖੇਤੀ ਟੈਕਨੋਸਰੇਟਸ ਵੱਲੋਂ ਸ਼ੰਘਰਸ਼ਮਈ ਕਿਸਾਨਾਂ ਦੇ ਸਮਰਥਨ ਦਾ ਐਲਾਨ

AGRICULTURE News Punjabi(ਖੇਤੀਬਾੜੀ)

ਪੰਜਾਬ ਦੇ ਖੇਤੀ ਟੈਕਨੋਸਰੇਟਸ ਵੱਲੋਂ ਸ਼ੰਘਰਸ਼ਮਈ ਕਿਸਾਨਾਂ ਦੇ ਸਮਰਥਨ ਦਾ ਐਲਾਨ

  • Edited By Rajwinder Kaur,
  • Updated: 24 Sep, 2020 06:35 PM
Jalandhar
punjab  agriculture technocrats  struggling farmers
  • Share
    • Facebook
    • Tumblr
    • Linkedin
    • Twitter
  • Comment

ਪੰਜਾਬ ਦੇ ਖੇਤੀ ਟੈਕਨੋਸਰੇਟਸ ਦਾ ਕਿਸਾਨਾਂ ਦੇ ਨਾਲ ਨਹੁੰ-ਮਾਸ ਦਾ ਰਿਸ਼ਤਾ ਹੈ। ਖੇਤੀ ਟੈਕਨੋਸਰੇਟਸ ਸ਼ੁਰੂ ਤੋਂ ਹੀ ਖੇਤੀ ਮਸਲਿਆਂ ਉੱਤੇ ਕਿਸਾਨ ਭਰਾਵਾਂ ਦੇ ਨਾਲ ਖੜ੍ਹਦੇ ਰਹੇ ਹਨ। ਖੇਤੀ ਪਸਾਰ ਸੇਵਾਵਾਂ, ਜੋ ਕਿ ਨਿਰੋਲ ਕਿਸਾਨਾਂ ਦੀ ਖੇਤੀ ਤਕਨੀਕੀ ਅਗਵਾਈ ਹਨ, ਉਨ੍ਹਾਂ ਲਈ ਸਮੇਂ-ਸਮੇਂ ’ਤੇ ਕਿਸਾਨ ਖੇਤੀ ਟੈਕਨੋਸਰੇਟਸ ਦੇ ਘੋਲਾਂ ਵਿੱਚ ਸ਼ਿਰਕਤ ਕਰਦੇ ਰਹੇ ਹਨ ਅਤੇ ਜਥੇਬੰਦਕ ਸਮਰਥਨ ਵੀ ਦਿੰਦੇ ਰਹੇ ਹਨ। ਇਸ ਦਾ ਪ੍ਰਗਟਾਵਾ ਅੱਜ ਪ੍ਰੈਸ ਨਾਲ ਗੱਲਬਾਤ ਦੌਰਾਨ ਖੇਤੀ ਟੈਕਨੋਸਰੇਟਸ ਦੀ ਜਥੇਬੰਦੀ ਐਗਟੈਕ ਦੇ ਜਨਰਲ ਸਕੱਤਰ ਡਾ.ਸੁਖਬੀਰ ਸਿੰਘ ਸੰਧੂ ਨੇ ਕੀਤਾ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਿਛਲੇ ਦਿਨੀਂ ਖੇਤੀ ਉਪਜ ਦੇ ਮੰਡੀਕਰਨ ਅਤੇ ਜ਼ਰੂਰੀ ਵਸਤਾਂ ਸਬੰਧੀ ਪਾਸ ਕੀਤੇ ਗਏ ਤਿੰਨ ਬਿੱਲਾਂ ਦੇ ਵਿਰੁੱਧ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਬੈਨਰ ਹੇਠ ਸੰਘਰਸ਼ ਕਰ ਰਹੇ ਕਿਸਾਨਾਂ ਦਾ ਪੰਜਾਬ ਦੇ ਖੇਤੀ ਟੈਕਨੋਸਰੇਟਸ ਪੂਰਨ ਸਮਰਥਨ ਕਰਦੇ ਹਨ। ਉਹ ਮੰਗ ਕਰਦੇ ਹਨ ਕਿ ਇਹ ਬਿੱਲ ਕਿਸਾਨ ਹਿੱਤ ਵਿੱਚ ਤੁਰੰਤ ਵਾਪਿਸ ਲਏ ਜਾਣੇ ਚਾਹੀਦੇ ਹਨ।

ਪੰਜਾਬ ਦੇ ਸਮੂਹ ਖੇਤੀ ਟੈਕਨੋਸਰੇਟਸ ਪਿੰਡ ਪੱਧਰ ਤੱਕ ਕਿਸਾਨਾਂ ਦੇ ਨਾਲ ਖੜੇ ਹਨ ਅਤੇ ਆਸ ਕਰਦੇ ਹਨ ਕਿ ਇਸ ਸੰਘਰਸ਼ ਵਿੱਚ ਜਿੱਤ ਕਿਸਾਨਾਂ ਦੀ ਹੀ ਹੋਵੇਗੀ। ਨਾਲ ਹੀ ਇਹ ਮੰਗ ਕਰਦੇ ਹਨ ਕਿ ਪੰਜਾਬ ਵਿੱਚ ਖੇਤੀ ਪਸਾਰ ਸੇਵਾਵਾਂ ਨੂੰ ਹੋਰ ਤਕੜਾ ਕਰਨ ਅਤੇ ਕਿਸਾਨੀ ਲੋੜਾਂ ਦੇ ਮੇਚਵੀਆਂ ਕਰਨ ਦੇ ਨਾਲ-ਨਾਲ ਖੇਤੀ ਮਾਹਿਰਾਂ ਦੀ ਗਿਣਤੀ ਵਧਾਉਣ ਦੀ ਲੋੜ ਹੈ। ਆਉਣ ਵਾਲਾਂ ਸਮਾਂ ਵੀ ਇਹੀ ਮੰਗ ਕਰਦਾ ਹੈ ਕਿ ਖੇਤੀ ਮੁੱਦਿਆਂ ’ਤੇ ਖੇਤੀ ਟੈਕਨੋਸਰੇਟਸ ਅਤੇ ਕਿਸਾਨਾਂ ਨੂੰ ਸਾਂਝੇ ਤੌਰ ’ਤੇ ਲੜਾਈ ਲੜਨੀ ਚਾਹੀਦੀ ਹੈ ਤਾਂ ਜੋ ਖੇਤੀ ਖੇਤਰ ਨੂੰ ਹੋਰ ਮਜਬੂਤ ਕੀਤਾ ਜਾ ਸਕੇ। ਜੋ ਲੋਕ ਭੁੱਖੇ ਢਿੱਡ ਸੌਂਦੇ ਹਨ, ਉਨ੍ਹਾਂ ਲਈ ਰੱਜਵੇਂ ਰਿਜਕ ਦਾ ਪ੍ਰਬੰਧ ਵਾਤਾਵਰਣ ਨੂੰ ਨੁਕਸਾਨ ਪਹੁੰਚਾਏ ਬਿਨ੍ਹਾਂ ਕੀਤਾ ਜਾ ਸਕੇ। 

ਐਗਰੀਕਲਚਰ ਟੈਕਨੋਸਰੇਟਸ ਐਕਸ਼ਨ ਕਮੇਟੀ, ਪੰਜਾਬ (ਐਗਟੈਕ) ਦੇ ਸੂਬਾਈ ਅਹੁਦੇਦਾਰਾਂ ਦੀ ਇਸ ਸਬੰਧੀ ਅੱਜ ਹੋਈ ਵੈਬੀਨਾਰ ਰਾਹੀਂ ਮੀਟਿੰਗ ਵਿੱਚ ਕਿਸਾਨਾਂ ਦੇ ਮੁੱਦਿਆਂ ਨੂੰ ਗੰਭੀਰਤਾ ਨਾਲ ਵਿਚਾਰਦਿਆਂ ਆਮ ਸਹਿਮਤੀ ਬਣੀ ਕਿ ਕਿਸਾਨਾਂ ਦੇ ਇਸ ਸੰਘਰਸ਼ ਨੂੰ ਸਮਰਥਨ ਦਿੰਦਿਆਂ ਕਿਸਾਨ ਜਥੇਬੰਦੀਆਂ ਵੱਲੋਂ 25 ਸਤੰਬਰ 2020 ਦੇ ਪੰਜਾਬ ਬੰਦ ਦੇ ਸੱਦੇ ਦੀ ਹਮਾਇਤ ਕੀਤੀ ਜਾਵੇਗੀ ਅਤੇ ਕਾਲੇ ਬਿੱਲੇ ਲਾ ਕੇ ਰੋਸ ਪ੍ਰਗਟ ਕੀਤਾ ਜਾਵੇਗਾ।

ਮੀਟਿੰਗ ਵਿੱਚ ਆਸ ਪ੍ਰਗਟਾਈ ਗਈ ਕਿ ਕੇਂਦਰ ਸਰਕਾਰ ਕਿਸਾਨਾਂ ਦੀ ਮੰਗਾਂ ਨੂੰ ਮੰਨਦਿਆਂ ਇਨ੍ਹਾਂ ਬਿੱਲਾਂ ਨੂੰ ਤੁਰੰਤ ਵਾਪਿਸ ਲਵੇਗੀ ਜਾਂ ਬਣਦੀ ਸੋਧ ਕਰੇਗੀ। ਇਸ ਮੀਟਿੰਗ ਵਿੱਚ ਐਗਟੈਕ ਦੇ ਚੇਅਰਮੈਨ ਡਾ.ਗੁਰਵਿੰਦਰ ਸਿੰਘ ਖਾਲਸਾ, ਡਾ.ਸੁਸ਼ੀਲ ਕੁਮਾਰ ਅਤਰੀ ਕਨਵੀਨਰ, ਡਾ.ਕਿਰਪਾਲ ਸਿੰਘ ਸਕੱਤਰ ਜਨਰਲ ਅਤੇ ਡਾ.ਸੁਖਬੀਰ ਸਿੰਘ ਸੰਧੂ ਜਨਰਲ ਸਕੱਤਰ ਐਗਟੈਕ ਆਦਿ ਆਗੂਆਂ ਨੇ ਭਾਗ ਲਿਆ।

ਡਾ.ਸੁਖਬੀਰ ਸਿੰਘ ਸੰਧੂ 
ਜਨਰਲ ਸਕੱਤਰ ਐਗਟੈਕ
ਪੰਜਾਬ ਮੋਬਾਇਲ ਨੰਬਰ: 9727861313

  • Punjab
  • Agriculture Technocrats
  • Struggling Farmers
  • Support
  • ਪੰਜਾਬ
  • ਖੇਤੀ ਟੈਕਨੋਸਰੇਟਸ
  • ਸ਼ੰਘਰਸ਼ਮਈ ਕਿਸਾਨਾਂ
  • ਸਮਰਥਨ

ਜੇਕਰ ਮੋਦੀ ਐਮ.ਐਸ.ਪੀ. ਦੇ ਹੱਕ 'ਚ ਹਨ ਤਾਂ ਇਸ ਸਬੰਧੀ ਬਣਾਉਣ ਨਵਾਂ ਕਾਨੂੰਨ: ਪੀ.ਸਾਈਨਾਥ

NEXT STORY

Stories You May Like

  • federation mehta also announces full support for punjab bandh call
    ਪੰਜਾਬ ਬੰਦ ਦੇ ਸੱਦੇ ਨੂੰ ਫੈਡਰੇਸ਼ਨ ਮਹਿਤਾ ਵੱਲੋਂ ਵੀ ਪੂਰਨ ਸਮਰਥਨ ਦਾ ਐਲਾਨ
  • sgpc supports punjab bandh
    15 ਅਕਤੂਬਰ ਨੂੰ ਪੰਜਾਬ ਬੰਦ: SGPC ਵੱਲੋਂ ਸਮਰਥਨ ਦਾ ਐਲਾਨ
  • october 15 punjab bandh
    15 ਅਕਤੂਬਰ ਦੇ 'ਪੰਜਾਬ ਬੰਦ' ਨੂੰ ਅਕਾਲੀ ਦਲ, ਭਾਜਪਾ ਤੇ ਕਾਂਗਰਸ ਵੱਲੋਂ ਸਮਰਥਨ ਦਾ ਐਲਾਨ
  • waris punjab de akali dal announces agenda committee
    ਅਕਾਲੀ ਦਲ 'ਵਾਰਿਸ ਪੰਜਾਬ ਦੇ' ਵੱਲੋਂ ਏਜੰਡਾ ਕਮੇਟੀ ਦਾ ਐਲਾਨ, ਇਕਬਾਲ ਝੂੰਦਾ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ
  • unseasonal rain in punjab farmers destroyed paddy crop
    ਪੰਜਾਬ 'ਚ ਬੇਮੌਸਮੀ ਬਰਸਾਤ ਨੇ ਰੋਲੇ ਕਿਸਾਨਾਂ ਦੇ ਅਰਮਾਨ, ਝੋਨੇ ਦੀ ਫ਼ਸਲ ਹੋਈ ਤਬਾਹ
  • parvinder singh jhota murder case
    ਪਰਵਿੰਦਰ ਸਿੰਘ ਝੋਟਾ ਕਤਲ ਕਾਂਡ: 15 ਅਕਤੂਬਰ ਦੇ ਪੰਜਾਬ ਬੰਦ ਦੇ ਸੱਦੇ ਨੂੰ ਭਾਜਪਾ ਦਾ ਪੂਰਨ ਸਮਰਥਨ : ਕੇਵਲ ਢਿੱਲੋਂ
  • raja warring shared his grief with parwinder singh jhota s family
    ਪਰਵਿੰਦਰ ਝੋਟਾ ਨੂੰ ਮਿਲੇ ਸ਼ਹੀਦ ਦਾ ਦਰਜਾ, 'ਪੰਜਾਬ ਬੰਦ' ਦਾ ਕਾਂਗਰਸ ਕਰੇਗੀ ਪੂਰਨ ਸਮਰਥਨ: ਰਾਜਾ ਵੜਿੰਗ
  • punjab government announces financial assistance of 2 crore for the family
    ਪੰਜਾਬ ਸਰਕਾਰ ਵੱਲੋਂ ਸ਼ਹੀਦ ASI ਇਕਬਾਲ ਸਿੰਘ ਦੇ ਪਰਿਵਾਰ ਨੂੰ 2 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ
  • manjit bedi featured on the fbi s most wanted list deported from the us
    ਵੱਡੀ ਖ਼ਬਰ: FBI ਦੀ 'ਮੋਸਟ ਵਾਂਟੇਡ' ਸੂਚੀ 'ਚ ਸ਼ਾਮਲ ਭਗੌੜਾ ਮਨਜੀਤ ਬੇਦੀ ਅਮਰੀਕਾ...
  • us mp writes letter regarding parvinder jhota case
    'ਝੋਟਾ' ਕਤਲ ਮਾਮਲੇ 'ਚ ਅਮਰੀਕੀ MP ਨੇ ਭਾਰਤੀ ਰਾਜਦੂਤ ਨੂੰ ਲਿਖਿਆ ਪੱਤਰ ! ਡੂੰਘਾਈ...
  • special checking drive launched at the city railway station
    ਯਾਤਰੀਆਂ ਦੀ ਸੁਰੱਖਿਆ ਅਤੇ ਚੌਕਸੀ ਦੇ ਮੱਦੇਨਜ਼ਰ ਸਿਟੀ ਰੇਲਵੇ ਸਟੇਸ਼ਨ ’ਤੇ ਚਲਾਈ...
  • amritsar police action
    ਪੰਜਾਬ ਦੇ ਇਸ ਇਲਾਕੇ 'ਚੋਂ 2 ਹੈਂਡ ਗ੍ਰਨੇਡ ਤੇ ਵਿਦੇਸ਼ੀ ਹਥਿਆਰ ਬਰਾਮਦ, 5 ਮੁਲਜ਼ਮ...
  • parvinder jhota punjab bandh
    11 ਘੰਟੇ ਬੰਦ ਰਿਹਾ ਪੰਜਾਬ: 1 ਨੌਜਵਾਨ ਦੀ ਮੌਤ, ਕਈ ਪ੍ਰਦਰਸ਼ਨਕਾਰੀ ਡਿਟੇਨ; ਜਾਣੋ...
  • police and drug inspector raid medical store  1 lakh pills recovered
    ਆਨੰਦ ਮੈਡੀਕਲ ਸਟੋਰ ਦੀ ਦੂਜੀ ਦੁਕਾਨ 'ਤੇ ਪੁਲਸ ਤੇ ਡਰੱਗ ਇੰਸਪੈਕਟਰ ਦੀ ਰੇਡ, 1...
  • rain and hailstorms in punjab bring a chill
    ਪੰਜਾਬ 'ਚ ਮੀਂਹ ਤੇ ਗੜ੍ਹੇਮਾਰੀ ਕਾਰਨ ਠੰਡ ਦੀ ਦਸਤਕ, ਡਿੱਗਿਆ ਤਾਪਮਾਨ, ਭਲਕੇ ਮੀਂਹ...
  • farmers protest on jalandhar phagwara national highway
    ਪਰਵਿੰਦਰ ਝੋਟਾ ਕਤਲਕਾਂਡ: ਜਲੰਧਰ-ਫਗਵਾੜਾ ਨੈਸ਼ਨਲ ਹਾਈਵੇਅ ਹੋ ਗਿਆ ਜਾਮ
Trending
Ek Nazar
iraq appoints us sanctioned leader

ਮੁੜ ਤਣਾਅ ਵਧਣ ਦਾ ਖਦਸ਼ਾ ! ਇਰਾਕ ਨੇ ਅਮਰੀਕਾ ਦੁਆਰਾ ਪਾਬੰਦੀਸ਼ੁਦਾ ਨੇਤਾ ਨੂੰ...

after nana patekar  now this veteran artist has suffered a heart attack

ਨਾਨਾ ਪਾਟੇਕਰ ਤੋਂ ਬਾਅਦ ਹੁਣ ਇਸ ਦਿੱਗਜ ਕਲਾਕਾਰ ਨੂੰ ਪਿਆ ਦਿਲ ਦਾ ਦੌਰਾ ! 63 ਸਾਲ...

major announcement by the election commission for 17 states

ਪੰਜਾਬ ਸਮੇਤ 17 ਸੂਬਿਆਂ ਲਈ ਚੋਣ ਕਮਿਸ਼ਨ ਦਾ ਵੱਡਾ ਐਲਾਨ ! SIR ਮਗਰੋਂ ਹੁਣ ਹੋਵੇਗਾ...

ship in black sea

ਕਾਲੇ ਸਾਗਰ 'ਚ ਇੱਕ ਹੋਰ ਜਹਾਜ਼ ਨੂੰ ਲੱਗੀ ਅੱਗ ;  ਬਚਾਅ ਕਾਰਜ ਸ਼ੁਰੂ, ਅੱਠ ਲੋਕ...

school closed

ਭਾਰੀ ਮੀਂਹ ਕਾਰਨ 6 ਸੂਬਿਆਂ ਦੇ ਸਕੂਲ ਹੋਏ ਬੰਦ !  ਇਸਤਾਂਬੁਲ 'ਚ ਅਲਰਟ ਜਾਰੀ

anupam kher expresses displeasure over use of abusive language against pm modi

PM ਮੋਦੀ ਖ਼ਿਲਾਫ਼ ਇਤਰਾਜ਼ਯੋਗ ਭਾਸ਼ਾ ਵਰਤਣ ਵਾਲਿਆਂ 'ਤੇ ਭੜਕੇ ਅਨੁਪਮ ਖੇਰ

trump  s claim

ਜਲਦ ਖ਼ਤਮ ਹੋਵੇਗਾ ਈਰਾਨ ਯੁੱਧ, ਡਿੱਗਣਗੀਆਂ ਤੇਲ ਕੀਮਤਾਂ : ਟਰੰਪ ਦਾ ਦਾਅਵਾ

maduro in us court

ਅਮਰੀਕੀ ਅਦਾਲਤ 'ਚ ਅੱਜ ਪੇਸ਼ ਹੋਣਗੇ ਮਾਦੁਰੋ

falling consumer credit

ਚੀਨ ਦੀ ਅਰਥਵਿਵਸਥਾ ਲਈ ਵੱਡੀ ਚੇਤਾਵਨੀ: ਖਪਤਕਾਰ ਕਰਜ਼ੇ 'ਚ ਗਿਰਾਵਟ

school incident

ਸਕੂਲ ਦੀ ਡਿੱਗ ਗਈ ਛੱਤ ! 17 ਜਵਾਕਾਂ ਤੇ 1 ਟੀਚਰ ਦੀ ਗਈ ਜਾਨ, ਪੇਸ਼ਾਵਰ 'ਚ ਮਚੀ...

bus and truck collide

ਅਫਗਾਨਿਸਤਾਨ:  ਯਾਤਰੀ ਬੱਸ ਅਤੇ ਟਰੱਕ ਦੀ ਟੱਕਰ, 15 ਲੋਕਾਂ ਦੀ ਮੌਤ

of course i will have children salman khan

"ਬਿਲਕੁਲ, ਮੇਰੇ ਬੱਚੇ ਜ਼ਰੂਰ ਹੋਣਗੇ...": ਸਲਮਾਨ ਖਾਨ ਨੇ ਜਤਾਈ ਪਿਤਾ ਬਣਨ ਦੀ ਇੱਛਾ

gurdaspur administration gears up to curb stubble burning

ਪਰਾਲੀ ਨੂੰ ਅੱਗ ਲਾਉਣ ਵਾਲੇ ਹੋ ਜਾਣ ਸਾਵਧਾਨ! ਹੁਣ ਪ੍ਰਸ਼ਾਸਨ ਨੇ ਕਾਰਵਾਈ ਦਾ ਵਰਤਿਆ...

kerala born nithya raman

ਕੇਰਲ 'ਚ ਜਨਮੀ ਨਿਤਿਆ ਰਮਨ ਲਾਸ ਏਂਜਲਸ ਦੇ ਮੇਅਰ ਦੀ ਦੌੜ 'ਚ ਅੱਗੇ

north korea tested cruise missiles

ਉੱਤਰੀ ਕੋਰੀਆ ਨੇ ਪਣਡੁੱਬੀ ਤੋਂ ਦਾਗੀਆਂ ਜਾਣ ਵਾਲੀਆਂ ਕਰੂਜ਼ ਮਿਜ਼ਾਈਲਾਂ ਦਾ ਕੀਤਾ...

gangrape in ludhiana

ਲੁਧਿਆਣਾ 'ਚ ਕੁੜੀ ਨਾਲ ਗੈਂਗਰੇਪ! ਮਹਿਲਾ ਨੇ ਕੋਲਡ ਡਰਿੰਕ ਵਿਚ ਨਸ਼ੀਲੀ ਚੀਜ਼ ਘੋਲ...

golden period

ਇਨ੍ਹਾਂ 4 ਰਾਸ਼ੀਆਂ ਵਾਲਿਆਂ ਦਾ GOLDEN PERIOD ਸ਼ੁਰੂ! ਵਰ੍ਹੇਗਾ ਨੋਟਾਂ ਦਾ ਮੀਂਹ

interpol red notice

ਸ਼੍ਰੀਲੰਕਾ: ਬਾਸਿਲ ਰਾਜਪਕਸ਼ੇ ਵਿਰੁੱਧ ਇੰਟਰਪੋਲ ਦਾ ਰੈੱਡ ਨੋਟਿਸ ਹੋਵੇਗਾ ਜਾਰੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਖੇਤੀਬਾੜੀ ਦੀਆਂ ਖਬਰਾਂ
    • 1637 farmers together earned crores  made agriculture a profitable business
      1637 ਕਿਸਾਨਾਂ ਨੇ ਮਿਲ ਕੇ ਕੀਤੀ ਕਰੋੜਾਂ ਦੀ ਕਮਾਈ, ਖੇਤੀਬਾੜੀ ਨੂੰ ਬਣਾਇਆ...
    • sonalika crosses the figure of 1 lakh tractor sales in 6 months
      ਸੋਨਾਲੀਕਾ ਨੇ 6 ਮਹੀਨਿਆਂ ’ਚ ਪਾਰ ਕੀਤਾ 1 ਲੱਖ ਟਰੈਕਟਰ ਵਿਕਰੀ ਦਾ ਅੰਕੜਾ
    • icra cuts agriculture growth forecast due to weak monsoon
      ਇਕ੍ਰਾ ਨੇ ਕਮਜ਼ੋਰ ਮਾਨਸੂਨ ਕਾਰਨ ਖੇਤੀਬਾੜੀ ਵਿਕਾਸ ਦਰ ਦਾ ਅੰਦਾਜ਼ਾ ਘਟਾਇਆ
    • now fruits are also affected by inflation  apples will be more expensive
      ਸਬਜ਼ੀਆਂ ਤੋਂ ਬਾਅਦ ਹੁਣ ਫਲਾਂ 'ਤੇ ਵੀ ਮਹਿੰਗਾਈ ਦੀ ਮਾਰ, ਇਸ ਸੀਜ਼ਨ ਸੇਬ ਹੋਣਗੇ...
    • leh  barren land  saffron cultivation
      ਪਹਿਲੀ ਵਾਰ ਲੇਹ ਦੀ ਬੰਜਰ ਜ਼ਮੀਨ 'ਤੇ ਖਿੜੇਗੀ ਕੇਸਰ
    • msp on crops
      ਕਿਸਾਨਾਂ ਨੂੰ ਕੇਂਦਰ ਦਾ ਵੱਡਾ ਤੋਹਫ਼ਾ ! ਕਣਕ ਸਣੇ 6 ਫ਼ਸਲਾਂ 'ਤੇ ਵਧਾਈ MSP
    • 3 days milk supply shutdown
      3 ਦਿਨਾਂ ਲਈ ਬੰਦ ਦੁੱਧ ਦੀ ਸਪਲਾਈ, ਹਰਿਆਣਾ ਦੇ ਪਸ਼ੂ ਪਾਲਕਾਂ ਨੇ ਲਿਆ ਅਹਿਮ...
    • shivraj singh chouhan rabi crop maharashtra karnataka drought
      ਹਾੜੀ ਦੀ ਫਸਲ ਦੇ ਸੀਜ਼ਨ ਲਈ ਵਿਗਿਆਨਕ ਯੋਜਨਾ ਬਣਾਉਣ ਸੂਬਾ ਸਰਕਾਰਾਂ : ਸ਼ਿਵਰਾਜ...
    • cooperative banks will remain open on september 28  29 and 30
      ਆਮ ਜਨਤਾ ਲਈ ਰਾਹਤ:  28, 29 ਅਤੇ 30 ਸਤੰਬਰ ਨੂੰ ਦੇਸ਼ ਭਰ ਵਿੱਚ ਖੁੱਲ੍ਹੇ ਰਹਿਣਗੇ...
    • drought affected farmers input subsidy rs 2500
      ਸੋਕਾ ਪ੍ਰਭਾਵਿਤ ਕਿਸਾਨਾਂ ਨੂੰ ਮਿਲੇਗੀ 2500 ਰੁਪਏ ਦੀ ਇਨਪੁੱਟ ਸਬਸਿਡੀ, ਕਰਨਾਟਕ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +