ਚੰਡੀਗੜ੍ਹ (ਬਿਊਰੋ)- ਭਾਰਤੀ ਵਿਗਿਆਨੀਆਂ 'ਚ ਸਟੈਨਫੋਰਡ ਯੂਨੀਵਰਸਿਟੀ ਯੂ.ਐੱਸ.ਏ. ਉਦੋਂ ਤੋਂ ਲੈ ਕੇ ਹੁਣ ਤੱਕ ਤਿੰਨ ਵਾਰ ਚੋਟੀ ਦੇ 2 ਫ਼ੀਸਦੀ ਵਿਗਿਆਨੀਆਂ ਦੀ ਸੂਚੀ 'ਚ ਆਉਣ ਵਾਲੇ ਡਾ. ਹਰਸ਼ ਨਈਅਰ ਦਾਲਾਂ 'ਤੇ ਕੰਮ ਕਰ ਰਹੇ ਹਨ। ਉਹ ਇਸ ਸਮੇਂ ਪੰਜਾਬ ਯੂਨੀਵਰਸਿਟੀ ਦੇ ਬੋਟਨੀ ਵਿਭਾਗ 'ਚ ਹਨ। ਇਸ ਦੇ ਨਾਲ ਹੀ ਉਹ ਰਿਸਰਚ ਐਂਡ ਡਿਵੈਲਪਮੈਂਟ ਸੈੱਲ ਦੇ ਡਾਇਰੈਕਟਰ ਵਜੋਂ ਵੀ ਚਾਰਜ ਸੰਭਾਲ ਰਹੇ ਹਨ।
ਡਾ. ਹਰਸ਼ ਨਈਅਰ ਅਨੁਸਾਰ ਜਿੰਨਾ ਜ਼ਿਆਦਾ ਕੋਲੈਬੋਰੇਸ਼ਨ 'ਚ ਕੰਮ ਹੋਵੇਗਾ, ਓਨੇ ਹੀ ਚੰਗੇ ਨਤੀਜੇ ਆਉਣਗੇ। ਇਸ ਤੋਂ ਨਵੀਂ ਕਿਸਮ ਪੈਦਾ ਹੋਵੇਗੀ। ਅਜੇ ਸਭ ਦੇ ਸਾਹਮਣੇ ਸਭ ਤੋਂ ਵੱਡੀ ਸਮੱਸਿਆ ਜਲਵਾਯੂ ਦੀ ਹੈ। ਆਂਧਰਾ ਪ੍ਰਦੇਸ਼ ਦਾ ਜਲਵਾਯੂ ਪੰਜਾਬ ਨਾਲੋਂ ਕੁਝ ਵੱਖਰਾ ਹੈ। ਦਾਲਾਂ 'ਤੇ ਜੋ ਕੰਮ ਇਥੇ ਕੀਤਾ ਜਾਂਦਾ ਹੈ, ਉਹ ਰਿਸਰਚ ਆਂਧਰਾ ਪ੍ਰਦੇਸ਼ 'ਚ ਨਹੀਂ ਆਉਂਦੀ, ਕਿਉਂਕਿ ਉਥੇ ਦਾ ਜਲਵਾਯੂ ਵੱਖਰਾ ਹੈ। ਕਿਤੇ ਸੋਕਾ ਹੈ ਤਾਂ ਕਿਤੇ ਬਹੁਤ ਜ਼ਿਆਦਾ ਪ੍ਰਦੂਸ਼ਣ ਹੈ। ਅਜਿਹੇ 'ਚ ਜੋ ਬੂਟੇ ਇਥੇ ਸਰਵਾਈਵ ਕਰ ਰਹੇ ਹਨ, ਉਹ ਦੂਜੇ ਖੇਤਰਾਂ 'ਚ ਨਹੀਂ ਬਚੇ ਰਹਿ ਸਕਦੇ ਹਨ। ਜੇਕਰ ਬਹੁਤ ਸਾਰੇ ਐਗਰੀਕਲਚਰ ਇੰਸਟੀਚਿਊਟ ਦੇ ਵਿਗਿਆਨੀ ਮਿਲੇ ਕੇ ਕੰਮ ਕਰਨਗੇ ਤਾਂ ਰਿਸਰਚ ਹੋਰ ਬਿਹਤਰ ਹੋਵੇਗੀ। ਇਹ ਹੀ ਬੂਟਾ ਵੱਖ-ਵੱਖ ਜਗ੍ਹਾ ਦੇ ਜਲਵਾਯੂ 'ਚ ਕਿਵੇਂ ਸਰਵਾਈਵ ਕਰੇਗਾ, ਇਹ ਵੀ ਹੱਲ ਨਿਕਲਣਗੇ। ਮਿਲ ਕੇ ਕੀਤੀ ਗਈ ਰਿਸਰਚ ਸੰਪੂਰਨ ਹੋਵੇਗੀ, ਜੋ ਆਮ ਲੋਕਾਂ ਦੇ ਜੀਵਨ ਤੱਕ ਪਹੁੰਚੇਗੀ। ਡਾ. ਹਰਸ਼ ਨੇ ਕਿਹਾ ਕਿ ਅਜੇ ਉਨ੍ਹਾਂ ਲੋਕਾਂ ਨੂੰ ਆਪਣੇ ਖੇਤਰ 'ਚ ਰਿਸਰਚ ਦੀ ਕੋਈ ਕਮੀ ਮਹਿਸੂਸ ਨਹੀਂ ਹੁੰਦੀ ਪਰ ਕੋਲੈਬੋਰੇਸ਼ਨ ਦੀ ਕਾਫ਼ੀ ਕਮੀ ਹੈ।
ਇਹ ਵੀ ਪੜ੍ਹੋ: ਮੂਡੀਜ਼ ਦਾ ਅਨੁਮਾਨ, ਭਾਰਤ ਦੇ ਕਰਜ਼ ਦੇ ਬੋਝ 'ਚ ਆਵੇਗੀ ਕਮੀ
ਡਾ. ਹਰਸ਼ ਨਈਅਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨਾਲ ਮਿਲਕੇ ਕੰਮ ਕਰ ਰਹੇ ਹਨ। ਕਈ ਤਰ੍ਹਾਂ ਦੇ ਬੂਟਿਆਂ 'ਤੇ ਰਿਸਰਚ ਕਰਨ ਲਈ ਉਨ੍ਹਾਂ ਨੂੰ ਜਾਣਾ ਪੈਂਦਾ ਹੈ, ਇਸ ਤੋਂ ਇਲਾਵਾ ਉਹ ਕਈ ਹੋਰ ਕੋਲੈਬੋਰੇਸ਼ਨ 'ਤੇ ਵੀ ਕੰਮ ਰਹੇ ਹਨ।
ਡਾ. ਹਰਸ਼ ਨਈਅਰ ਦੀਆਂ ਪ੍ਰਾਪਤੀਆਂ
-ਇੰਡੋ-ਆਸਟ੍ਰੇਲੀਅਨ ਰਿਸਰਚ ਪ੍ਰਾਜੈਕਟ-ਡੀ.ਐੱਸ.ਟੀ ਇੰਡੀਆ ਐਵਾਰਡ ਤਿੰਨ ਵਾਰ ਪ੍ਰਾਪਤ ਕੀਤਾ।
-ਪ੍ਰੋ. ਕੇ. ਕੇ ਨੰਦਾ ਓਰੇਸ਼ਨ ਐਵਾਰਡ ਅਤੇ ਇੰਡੀਅਨ ਸੋਸਾਇਟੀ ਆਫ ਪਲਾਂਸ ਸਿਓਲਾਜੀ ਫਾਰ ਆਊਟਸਟੈਡਿੰਗ ਕੰਟਰੀਬਿਊਸ਼ਨ 2021
-ਇੰਡੀਅਨ ਇੰਸਟੀਚਿਊਟ ਆਫ ਪਲਸਿਸ ਰਿਸਰਚ, ਇੰਡੀਆ ਫਾਰ ਸਾਇੰਟੀਫਿਕ ਕੰਟਰੀਬਿਊਸ਼ਨ ਐਵਾਰਡ।
-ਇੰਡੀਅਨ ਇੰਸਟੀਚਿਊਟ ਆਫ ਪਲਸਿਸ ਰਿਸਰਚ ਕਾਨਪੁਰ, ਇੰਡੀਆ ਫਾਰ ਸਾਇੰਟੀਫਿਕ ਐਵਾਰਡ।
-ਕੰਸਲਟੇਟਿਵ ਗਰੁੱਪ ਆਫ ਇੰਟਰਨੈਸ਼ਨਲ ਐਗਰੀਕਲਚਰ ਰਿਸਰਚ ਕੋਲੈਬੋਰੇਟਿਵ ਪ੍ਰਾਜੈਕਟ 'ਤੇ ਕੰਮ ਕਰ ਰਹੇ ਹਨ, ਇਸ ਲਈ ਉਨ੍ਹਾਂ ਨੂੰ ਫੰਡਿੰਗ ਯੂਨਾਈਟਿਡ ਸਟੇਟ ਵਲੋਂ ਕੀਤੀ ਜਾ ਰਹੀ ਹੈ।
-30 ਤੋਂ ਜ਼ਿਆਦਾ ਵਿਦਿਆਰਥੀਆਂ ਨੂੰ ਉਹ ਪੀ.ਐੱਚ. ਡੀ ਕਰਵਾ ਚੁੱਕੇ ਹਨ।
-15 ਰਾਸ਼ਟਰੀ ਅਤੇ ਕੌਮਾਂਤਰੀ ਜਨਰਲ।
ਇਹ ਵੀ ਪੜ੍ਹੋ: ਮੂਡੀਜ਼ ਦਾ ਅਨੁਮਾਨ, ਭਾਰਤ ਦੇ ਕਰਜ਼ ਦੇ ਬੋਝ 'ਚ ਆਵੇਗੀ ਕਮੀ
ਇਨ੍ਹਾਂ ਵਿਸ਼ਿਆ 'ਤੇ ਕਰ ਰਹੇ ਹਨ ਰਿਸਰਚ
-ਜਲਵਾਯੂ ਦਾ ਬੂਟਿਆਂ 'ਤੇ ਪੈਣ ਵਾਲਾ ਪ੍ਰਭਾਵ।
-ਬੂਟਿਆਂ 'ਚ ਸਟਰੈੱਸ ਕੰਟਰੋਲ ਕਰਨ ਲਈ ਮਾਈਕ੍ਰੋਬਸ ਦਾ ਰੋਲ।
ਖੇਤੀਬਾੜੀ 'ਚ ਨੈਨੋ ਟੈਕਨੋਲਾਜੀ ਦੀ ਵਰਤੋਂ।
-ਬੂਟਿਆਂ 'ਚ ਟਾਕਸਿਨ ਮੈਟਲ ਦੇ ਪ੍ਰਭਾਵ ਤੇ ਉਨ੍ਹਾਂ ਨੂੰ ਮੈਨੇਜ ਕਰਨਾ।
ਇਹ ਵੀ ਪੜ੍ਹੋ: ਅਪ੍ਰੈਲ 'ਚ ਕ੍ਰੈਡਿਟ ਕਾਰਡਾਂ ਦੀ ਗਿਣਤੀ 865 ਲੱਖ ਦੇ ਰਿਕਾਰਡ ਪੱਧਰ 'ਤੇ
ਰਿਸਰਚ 'ਚ ਕੁਝ ਅਹਿਮ ਨਤੀਜੇ ਕੀਤੇ ਹਨ ਪ੍ਰਾਪਤ
ਇੰਡੀਅਨ ਕੌਂਸਲ ਆਫ ਐਗਰੀਕਲਚਰ ਰਿਸਰਚ (ਆਈ.ਸੀ.ਏ.ਆਰ) 'ਚ ਉਹ ਆਪਣੀਆਂ ਸੇਵਾਵਾਂ ਦਿੰਦੇ ਰਨ। ਉਹ 33 ਸਾਲਾਂ ਤੋਂ ਰਿਸਰਚ ਅਤੇ ਅਕੈਡਮੀਆਂ ਨਾਲ ਜੁੜੇ ਹੋਏ ਹਨ। ਡਾ. ਹਰਸ਼ ਨਈਅਰ ਨੇ ਰਿਸਰਚ 'ਚ ਕੁਝ ਮੇਜਰ ਨਤੀਜੇ ਪ੍ਰਾਪਤ ਕੀਤੇ ਹਨ, ਜਿਨ੍ਹਾਂ 'ਚ ਉਨ੍ਹਾਂ ਨੇ ਦੇਖਿਆ ਕਿ ਜ਼ਿਆਦਾ ਗਰਮੀ ਨਾਲ ਫਸਲਾਂ ਨੂੰ ਨੁਕਸਾਨ ਹੁੰਦਾ ਹੈ ਪਰ ਛੋਲੇ, ਮਸਰ ਅਤੇ ਬੀਨ ਕੁਝ ਅਜਿਹੀਆਂ ਫਸਲਾਂ ਹਨ, ਜਿਨ੍ਹਾਂ ਦੀ ਜ਼ਿਆਦਾ ਗਰਮੀ 'ਚ ਵੀ ਖੇਤੀ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਉਹ ਫਲੀਆਂ ਦੀ ਬਾਇਓਲਾਜੀ 'ਤੇ ਵੀ ਕੰਮ ਕਰ ਰਹੇ ਹਨ।
ਜਲਵਾਯੂ 'ਚ ਬਦਲਾਅ ਹੋਣ ਤੋਂ ਬਾਅਦ ਅਸੀਂ ਕਿਹੜੀਆਂ ਦਾਲਾਂ ਦੀ ਖੇਤੀ ਕਰ ਸਕਦੇ ਹਾਂ, ਜਿਸ 'ਚ ਵਧ ਰਹੀ ਜਨਸੰਖਿਆ ਨੂੰ ਅਨਾਜ ਦੀ ਕਮੀ ਨਾ ਹੋਵੇ, ਸਬੰਧੀ ਡਾ. ਹਰਸ ਨਈਅਰ ਕੋਲੈਬੋਰੇਸ਼ਨ 'ਚ ਕੰਮ ਕਰ ਰਹੇ ਹਨ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
OMSS ਦੇ ਤਹਿਤ 28 ਜੂਨ ਨੂੰ ਕੀਤੀ ਜਾਵੇਗੀ FCI ਦੀ ਪਹਿਲੀ ਈ-ਨਿਲਾਮੀ
NEXT STORY