ਜਲਾਲਾਬਾਦ (ਬਜਾਜ)—ਵਰਤਮਾਨ ਸਮੇਂ ਦੌਰਾਨ ਜਿੱਥੇ ਇਕ ਪਾਸੇ ਕਹਿਰ ਦੀ ਠੰਡ ਪੈ ਰਹੀ ਹੈ ਅਤੇ ਠੰਡ ਦੇ ਪ੍ਰਕੋਪ ਨਾਲ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ, ਲੋਕਾਂ ਨੂੰ ਠੰਡ ਤੋਂ ਬਚਣ ਲਈ ਭਾਰੀ ਮਸ਼ਕੱਤ ਕਰਨੀ ਪੈ ਰਹੀ ਹੈ। ਇਸਦੇ ਨਾਲ ਹੀ ਇਲਾਕੇ ਵਿੱਚ ਘੁੰਮ ਰਹੇ ਅਵਾਰਾ ਪਸ਼ੂਆਂ ਨੇ ਕਿਸਾਨਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ ਕਿਉਂਕਿ ਕਿਸਾਨ ਭਰਾ ਇਨ੍ਹਾਂ ਅਵਾਰਾ ਪਸ਼ੂਆਂ ਤੋਂ ਆਪਣੀਆਂ ਫਸਲਾਂ ਨੂੰ ਬਚਾਉਣ ਲਈ ਠੰਡ ਦੇ ਮੌਸਮ ਵਿੱਚ ਭਾਰੀ ਮੁਸ਼ੱਕਤ ਕਰਨੀ ਪੈ ਰਹੀ ਹੈ।
ਇਹ ਅਵਾਰਾ ਪਸ਼ੂਆਂ ਦੀ ਗਿਣਤੀ ਸਥਾਨਕ ਸ਼ਹਿਰ ਦੇ ਆਲੇ-ਦੁਆਲੇ ਪੈਦੇ ਪਿੰਡ ਜਿਵੇਂ ਕਿ ਚੱਕ ਅਰਾਈਆਂਵਾਲਾ, ਬਸਤੀ ਫਲੀਆਂਵਾਲਾ, ਮੰਨੇਵਾਲਾ, ਅਮੀਰ ਖਾਸ ਆਦਿ ਪਿੰਡਾਂ ਵਿੱਚ ਅਵਾਰਾ ਪਸ਼ੂਆਂ ਦੀ ਗਿਣਤੀ ਇਨ੍ਹੀ ਵੱਧ ਗਈ ਹੈ ਕਿ ਇਨ੍ਹਾਂ ਅਵਾਰਾ ਪਸ਼ੂਆਂ ਦੇ ਝੂੰਡ, ਜਿਸ ਵੀ ਖੇਤ ਵਿੱਚ ਚਲੇ ਜਾਣ ਤਾਂ ਉਥੇ ਕਣਕ, ਹਰਾ ਚਾਰਾ ਅਤੇ ਸਬਜ਼ੀਆਂ ਨੂੰ ਨੁਕਸਾਨ ਪਹੁੰਚਾ ਦਿੰਦੇ ਹਨ। ਇਨ੍ਹਾਂ ਅਵਾਰਾ ਪਸ਼ੂਆਂ ਵਿੱਚ ਜ਼ਿਆਦਾਤਰ ਢੱਠਿਆਂ ਦੀ ਗਿਣਤੀ ਵੱਧ ਹੈ। ਇਹ ਅਵਾਰਾ ਪਸ਼ੂ ਕਈ ਵਾਰ ਲੜਦੇ-ਲੜਦੇ ਘਰਾਂ ਵਿੱਚ ਵੀ ਚਲੇ ਜਾਂਦੇ ਹਨ ਅਤੇ ਭਾਰੀ ਨੁਕਸਾਨ ਕਰ ਦਿੰਦੇ ਹਨ। ਅਜਿਹੇ ਹਲਾਤਾਂ ਵਿੱਚ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਸਬੰਧ ਵਿੱਚ ਪਿੰਡ ਫਲੀਆਂਵਾਲਾ ਦੇ ਨਿਵਾਸੀ ਕਿਸਾਨਾਂ ਅਮਰੀਕ ਸਿੰਘ, ਸੁਰਿੰਦਰ ਸਿੰਘ, ਜੋਗਿੰਦਰ ਸਿੰਘ, ਰੇਸ਼ਮ ਸਿੰਘ, ਸਤਨਾਮ ਸਿੰਘ ਦਾ ਕਹਿਣਾ ਹੈ ਕਿ ਪਿੰਡ ਵਿੱਚ ਵਰਤਮਾਨ ਸਮੇਂ ਦੌਰਾਨ ਵੱਡੀ ਗਿਣਤੀ ਵਿੱਚ ਅਵਾਰਾ ਪਸ਼ੂ ਜੋ ਰਾਤ ਨੂੰ ਖੇਤਾਂ ਵਿੱਚ ਝੂੰਡ ਬਣ ਕੇ ਚਲੇ ਜਾਂਦੇ ਹਨ ਅਤੇ ਕਣਕ, ਹਰਾ ਚਾਰਾ ਜਾਂ ਸਬਜੀਆਂ ਵਿੱਚ ਵੜ ਜਾਂਦੇ ਹਨ ਤਾਂ ਉਥੇ ਭਾਰੀ ਨੁਕਸਾਨ ਕਰ ਜਾਂਦੇ ਹਨ। ਇਨ੍ਹਾਂ ਅਵਾਰਾ ਪਸ਼ੂਆਂ ਨੇ ਕਿਸਾਨਾਂ ਨੂੰ ਠੰਡ ਵਿੱਚ ਰਾਤ ਭਰ ਜਾਗ ਕੇ ਫਸਲਾਂ ਨੂੰ ਬਚਾਉਣਾ ਪੈ ਰਿਹਾ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਇਹ ਅਵਾਰਾ ਪਸ਼ੂ ਜਿਆਦਾਤਰ ਨੇੜੇ ਪੈਦੇ ਜਲਾਲਾਬਾਦ ਸ਼ਹਿਰ ਤੋਂ ਪਿੰਡ ਵੱਲ ਆਏ ਹੋਏ ਹਨ ਜਾਂ ਕਈ ਲੋਕ ਇਨ੍ਹਾਂ ਪਸ਼ੂਆਂ, ਜਿਸ ਵਿੱਚ ਗਊਆਂ ਆਦਿ ਨੂੰ ਰਾਤ ਵੇਲੇ ਸ਼ਹਿਰ ਦੇ ਨੇੜੇ ਛੱਡ ਜਾਂਦੇ ਹਨ। ਇਹ ਅਵਾਰਾ ਪਸ਼ੂ ਦਿਨ ਵੇਲੇ ਤਾਂ ਪਿੰਡ ਦੀਆਂ ਸੜਕਾਂ 'ਤੇ ਬੈਠੇ ਰਹਿੰਦੇ ਹਨ ਅਤੇ ਰਾਤ ਸਮੇਂ ਇਹ ਅਵਾਰਾ ਪਸ਼ੂ ਝੂੰਡ ਬਣ ਕੇ ਖੇਤਾਂ ਵੱਲ ਚਲੇ ਜਾਂਦੇ ਹਨ ਅਤੇ ਫਸਲਾਂ ਦਾ ਨੁਕਸਾਨ ਕਰਦੇ ਹਨ। ਜਿਸ ਵੀ ਖੇਤ ਵਿੱਚ ਇਹ ਅਵਾਰਾ ਪਸ਼ੂ ਚਲੇ ਜਾਂਦੇ ਹਨ ਤਾਂ ਉਥੇ ਫਸਲਾਂ ਦਾ ਭਾਰੀ ਨੁਕਸਾਨ ਕਰ ਜਾਂਦੇ ਹਨ। ਲੋਕਾਂ ਦੀ ਇਹ ਵੀ ਕਹਿਣਾ ਹੈ ਕਿ ਅਵਾਰਾ ਘੁੰਮਦੇ ਫਿਰਦੇ ਪਸ਼ੂਆਂ ਦੀ ਸਾਂਭ ਸੰਭਾਲ ਲਈ ਸਰਕਾਰ ਵਲੋਂ ਢੁੱਕਵੇ ਪ੍ਰਬੰਧ ਕੀਤੇ ਜਾਣ, ਦੁੱਧ ਪੀਣ ਉਪਰੰਤ ਗਊਆਂ ਨੂੰ ਛੱਡਣ ਵਾਲੇ ਲੋਕਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਲੋਕ ਲਈ ਸਿਰਦਰਦੀ ਬਣ ਰਹੇ ਇਨ੍ਹਾਂ ਅਵਾਰਾ ਪਸ਼ੂਆਂ ਤੋਂ ਰਾਹਤ ਮਿਲ ਸਕੇ।
ਕਿਸਾਨ ਮਜ਼ਦੂਰ ਜੱਥੇਬੰਦੀਆਂ ਨੇ ਰੇਲ ਰੋਕੋ ਸੱਦੇ ਨੂੰ ਸਫਲ ਬਣਾਉਣ ਲਈ ਵੱਖ-ਵੱਖ ਪਿੰਡਾਂ ਵਿਚ ਕੀਤਾ ਝੰਡਾ ਮਾਰਚ
NEXT STORY