ਬਿਜ਼ਨੈੱਸ ਡੈਸਕ : ਰੂਸ ਤੋਂ ਤੇਲ ਖਰੀਦਣ ਨੂੰ ਲੈ ਕੇ ਪੱਛਮੀ ਮੀਡੀਆ ਨੇ ਇਕ ਵਾਰ ਫਿਰ ਭਾਰਤ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ ਪਰ ਭਾਰਤ ਨੇ ਵੀ ਤੱਥਾਂ ਸਮੇਤ ਉਸ ਨੂੰ ਕਰਾਰਾ ਜਵਾਬ ਦਿੱਤਾ ਹੈ। ਦਰਅਸਲ, ਸੀ. ਐੱਨ. ਐੱਨ. ਐਂਕਰ ਬੇਕੀ ਐਂਡਰਸਨ ਨੇ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਰੂਸ ਤੋਂ ਤੇਲ ਦੀ ਖਰੀਦ ਨੂੰ ਲੈ ਕੇ ਸਵਾਲ ਕੀਤਾ ਸੀ। ਐਂਡਰਸਨ ਨੇ ਸਵਾਲ ਕੀਤਾ ਕਿ ਜੇਕਰ ਪੱਛਮੀ ਦੇਸ਼ ਰੂਸ ਤੋਂ ਤੇਲ ਖਰੀਦਣ ’ਤੇ ਪਾਬੰਦੀਆਂ ਸਖ਼ਤ ਕਰਦੇ ਹਨ ਤਾਂ ਭਾਰਤ ਕੋਲ ਕੀ ਬਦਲ ਹੈ? ਇਸ ’ਤੇ ਕੇਂਦਰੀ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਕੋਲ ਹੋਰ ਬਦਲ ਹਨ। ਜਿਸ ਤਰ੍ਹਾਂ ਤੁਸੀਂ ਲੋਕ ਦੇਖ ਰਹੇ ਹੋ, ਸਾਡੀ ਸੋਚ ਉਹੋ ਜਿਹੀ ਨਹੀਂ ਹੈ। ਅਸੀਂ ਕੋਈ ਦਬਾਅ ਮਹਿਸੂਸ ਨਹੀਂ ਕਰਾਂਗੇ। ਮੋਦੀ ਸਰਕਾਰ ਕਿਸੇ ਦਬਾਅ ’ਚ ਨਹੀਂ ਆਉਂਦੀ। ਐਂਡਰਸਨ ਨੇ ਸਵਾਲ ਕੀਤਾ ਕਿ ਰੂਸ ਤੋਂ ਇੰਨੀ ਵੱਡੀ ਮਾਤਰਾ ’ਚ ਤੇਲ ਖਰੀਦਣ ਤੋਂ ਬਾਅਦ ਭਾਰਤ ਨੂੰ ਕੋਈ 'ਪਛਤਾਵਾ' ਤਾਂ ਨਹੀਂ ਹੋ ਰਿਹਾ ਹੈ। ਇਸ ’ਤੇ ਕੇਂਦਰੀ ਮੰਤਰੀ ਨੇ ਕਿਹਾ, ‘ਨਹੀਂ, ਕੋਈ ਨੈਤਿਕ ਟਕਰਾਅ ਨਹੀਂ ਹੈ। ਐਕਸ ਅਤੇ ਵਾਈ ਤੋਂ ਤੇਲ ਖਰੀਦਣ ਬਾਰੇ ਕੋਈ ਆਪਣਾ ਇਕ ਵਿਚਾਰਧਾਰਕ ਨਜ਼ਰੀਆ ਬਣਾ ਸਕਦਾ ਹੈ ਪਰ ਅਸੀਂ ਤਾਂ ਤੇਲ ਉੱਥੋਂ ਖਰੀਦਦੇ ਹਾਂ, ਜਿੱਥੇ ਇਸਦੀ ਉਪਲੱਬਧਤਾ ਰਹਿੰਦੀ ਹੈ। ਮੈਂ ਤੇਲ ਨਹੀਂ ਖਰੀਦਦਾ, ਇਹ ਕੰਮ ਤੇਲ ਕੰਪਨੀਆਂ ਕਰਦੀਆਂ ਹਨ।’
ਇਹ ਖ਼ਬਰ ਵੀ ਪੜ੍ਹੋ : ਜਥੇਦਾਰ ਹਰਪ੍ਰੀਤ ਸਿੰਘ ਦੀ ਪਾਕਿਸਤਾਨ ਫ਼ੇਰੀ ਆਈ ਵਿਵਾਦਾਂ ’ਚ, 1984 ’ਚ ਜਹਾਜ਼ ਹਾਈਜੈਕ ਕਰਨ ਵਾਲਾ ਦਿਖਿਆ ਨਾਲ
ਇਹ ਪੁੱਛੇ ਜਾਣ ’ਤੇ ਕਿ ਕੀ ਭਾਰਤ ਰੂਸ ਤੋਂ ਘੱਟ ਕੀਮਤ ’ਤੇ ਤੇਲ ਖਰੀਦ ਕੇ ਮੁਨਾਫਾ ਕਮਾ ਰਿਹਾ ਹੈ, ਇਸ ਸਵਾਲ ’ਤੇ ਪੁਰੀ ਨੇ ਕਿਹਾ, "ਮੈਨੂੰ ਤੁਹਾਡੇ ਦ੍ਰਿਸ਼ਟੀਕੋਣ ਨੂੰ ਠੀਕ ਕਰਨ ਦੀ ਲੋੜ ਹੈ।’’ ਰੂਸ ਤੋਂ ਸਾਡੀ ਤੇਲ ਦੀ ਖਰੀਦ 2 ਫੀਸਦੀ ਨਹੀਂ ਸਗੋਂ 0.2 ਫੀਸਦੀ ਹੈ। ਇੰਨਾ ਹੀ ਨਹੀਂ, ਜਿੰਨਾ ਤੇਲ ਅਸੀਂ ਰੂਸ ਤੋਂ ਤਿੰਨ ਮਹੀਨਿਆਂ ’ਚ ਖਰੀਦਦੇ ਹਾਂ, ਯੂਰਪੀ ਦੇਸ਼ ਇਕ ਦਿਨ ’ਚ ਓਨਾ ਤੇਲ ਖਰੀਦਦੇ ਹਨ... ਤਾਂ ਤੇਲ ਖਰੀਦਣ ਦੀ ਗੱਲ ਕਰਦਿਆਂ ਇਹ ਗੱਲ ਬਿਲਕੁਲ ਸਾਫ਼ ਤੌਰ ’ਤੇ ਯਾਦ ਰੱਖਣ ਦੀ ਲੋੜ ਹੈ।’’
ਐਂਕਰ ਦੇ ਇਸ ਸਵਾਲ ’ਤੇ ਕਿ ਜੇਕਰ ਪੱਛਮ ਦੇ ਦੇਸ਼ ਰੂਸ ਤੋਂ ਤੇਲ ਖਰੀਦਣ ’ਤੇ ਪਾਬੰਦੀਆਂ ਸਖਤ ਕਰਦੇ ਹਨ ਤਾਂ ਭਾਰਤ ਦਾ ਬੈਕਅੱਪ ਪਲਾਨ ਕੀ ਹੈ? ਅਮਰੀਕੀ ਪੱਤਰਕਾਰ ਦੇ ਇਸ ਸਵਾਲ ’ਤੇ ਪੁਰੀ ਨੇ ਕਿਹਾ, ‘ਸਾਡੇ ਕੋਲ ਪਹਿਲਾਂ ਤੋਂ ਹੀ ਬੈਕਅਪ ਪਲਾਨ ਹਨ। ਅਸੀਂ ਚੀਜ਼ਾਂ ਨੂੰ ਉਸ ਤਰ੍ਹਾਂ ਨਹੀਂ ਦੇਖ ਰਹੇ, ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ। ਅਮਰੀਕਾ ਅਤੇ ਯੂਰਪ ਨਾਲ ਸਾਡੀ ਚੰਗੀ ਗੱਲਬਾਤ ਚੱਲ ਰਹੀ ਹੈ। ਅਸੀਂ ਕੋਈ ਦਬਾਅ ਮਹਿਸੂਸ ਨਹੀਂ ਕਰ ਰਹੇ ਹਾਂ। ਮੋਦੀ ਸਰਕਾਰ ਕੋਈ ਦਬਾਅ ਮਹਿਸੂਸ ਨਹੀਂ ਕਰ ਰਹੀ। ਅਸੀਂ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਹਾਂ। ਅਸੀਂ ਹੀ ਇਕ ਅਜਿਹਾ ਦੇਸ਼ ਹਾਂ, ਜੋ ਬਦਲਾਅ ਲਿਆ ਰਹੇ ਹਾਂ। ਤੇਲ ਦੀਆਂ ਕੀਮਤਾਂ ਜਦੋਂ ਵਧਦੀਆਂ ਹਨ ਤਾਂ ਇਸ ਦੇ ਮਾੜੇ ਨਤੀਜੇ ਨਿਕਲਦੇ ਹਨ।’
ਅਮਰੀਕਾ 'ਚ ਬਾਬਾ ਬੁੱਢਾ ਜੀ ਦਾ ਜਨਮ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ
NEXT STORY