ਵਾਸ਼ਿੰਗਟਨ - ਉੱਚੀ ਮਹਿੰਗਾਈ ਦਰ ਨਾਲ ਜੂਝ ਰਹੇ ਅਮਰੀਕਾ 'ਚ ਖਪਤਕਾਰਾਂ ਲਈ ਕੀਮਤਾਂ ਨਵੰਬਰ 'ਚ 6.8 ਫੀਸਦੀ ਵਧੀਆਂ ਹਨ। ਯੂਐਸ ਲੇਬਰ ਡਿਪਾਰਟਮੈਂਟ ਨੇ ਸ਼ੁੱਕਰਵਾਰ ਨੂੰ ਜਾਰੀ ਕੀਤੇ ਅੰਕੜਿਆਂ ਵਿੱਚ ਕਿਹਾ ਕਿ ਖਪਤਕਾਰਾਂ ਲਈ ਨਵੰਬਰ ਵਿੱਚ ਭੋਜਨ, ਊਰਜਾ, ਰਿਹਾਇਸ਼ ਅਤੇ ਹੋਰ ਉਤਪਾਦਾਂ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਸੀ। ਨਵੰਬਰ 2020 ਦੇ ਮੁਕਾਬਲੇ ਖਪਤਕਾਰਾਂ ਦੀਆਂ ਕੀਮਤਾਂ ਵਿੱਚ 6.8 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ ਜਦੋਂਕਿ ਅਕਤੂਬਰ 2021 ਦੇ ਮੁਕਾਬਲੇ ਇਹ ਵਾਧਾ 0.8 ਪ੍ਰਤੀਸ਼ਤ ਹੈ ।
ਅਮਰੀਕਾ ਦੀ ਸਾਲਾਨਾ ਮਹਿੰਗਾਈ ਦਰ 1982 ਤੋਂ ਬਾਅਦ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈ ਹੈ। ਇਸ ਕਾਰਨ ਆਮ ਖਪਤਕਾਰ ਖਾਸ ਕਰਕੇ ਘੱਟ ਆਮਦਨ ਵਾਲੇ ਪਰਿਵਾਰਾਂ ਨੂੰ ਰੋਜ਼ਮਰ੍ਹਾ ਦੀਆਂ ਲੋੜਾਂ ਨਾਲ ਸਬੰਧਤ ਸਾਮਾਨ ਬਹੁਤ ਮਹਿੰਗਾ ਪੈ ਰਿਹਾ ਹੈ। ਹਾਲਾਂਕਿ ਕਰਮਚਾਰੀਆਂ ਦੀ ਘਾਟ ਦਾ ਸਾਹਮਣਾ ਕਰ ਰਹੀਆਂ ਮਾਲਕ ਕੰਪਨੀਆਂ ਨੇ ਤਨਖਾਹਾਂ ਅਤੇ ਭੱਤਿਆਂ ਵਿੱਚ ਵਾਧਾ ਕੀਤਾ ਹੈ। ਪਰ ਇਸ ਕਾਰਨ ਉਨ੍ਹਾਂ ਨੂੰ ਆਪਣੇ ਉਤਪਾਦਾਂ ਦੀਆਂ ਕੀਮਤਾਂ ਵੀ ਵਧਾਉਣੀਆਂ ਪਈਆਂ ਹਨ, ਜਿਸ ਨਾਲ ਮਹਿੰਗਾਈ ਵਧੀ ਹੈ।
ਅਮਰੀਕਾ ’ਚ ਬੇਰੁਜ਼ਗਾਰੀ 50 ਸਾਲਾਂ ਵਿਚ ਸਭ ਤੋਂ ਹੇਠਲੇ ਪੱਧਰ ’ਤੇ
ਅਮਰੀਕਾ ਵਿਚ ਪਿਛਲੇ ਹਫਤੇ ਬੇਰੋਜ਼ਗਾਰੀ ਦੇ ਸ਼ੁਰੂਆਤੀ ਦਾਅਵੇ ਘੱਟ ਹੋ ਕੇ 1.84,000 ਰਹਿ ਗਏ, ਜੋ 50 ਤੋਂ ਜ਼ਿਆਦਾ ਸਾਲਾਂ ਵਿਚ ਸਭ ਤੋਂ ਹੇਠਲਾ ਪੱਧਰ ਹੈ। ਇਹ ਜਾਣਕਾਰੀ ਕਿਰਤ ਵਿਭਾਗ ਨੇ ਦਿੱਤੀ ਹੈ। ਵਿਭਾਗ ਦੇ ਕਿਰਤ ਅੰਕੜਾ ਬਿਊਰੋ ਮੁਤਾਬਕ 4 ਦਸੰਬਰ ਨੂੰ ਬੇਰੁਜ਼ਗਾਰੀ ਲਾਭ ਲਈ ਅਰਜ਼ੀ ਦਾਖ਼ਲ ਕਰਨ ਵਾਲੇ ਅਮਰੀਕੀਆਂ ਦੀ ਗਿਣਤੀ ਪਿਛਲੇ ਹਫ਼ਤੇ ਦੇ 2,27,000 ਦੇ ਸੋਧ ਪੱਧਰ ਤੋਂ 43,000 ਘੱਟ ਹੋ ਗਈ।
ਇਹ ਵੀ ਪੜ੍ਹੋ : ਏਲਨ ਮਸਕ ਨੇ ਫਿਰ ਵੇਚੇ ਟੈਸਲਾ ਦੇ ਸ਼ੇਅਰ, ਇੱਕ ਦਿਨ 'ਚ 1,20,959 ਕਰੋੜ ਰੁਪਏ ਦਾ ਹੋਇਆ ਨੁਕਸਾਨ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸੰਸਦ 'ਚ ਕ੍ਰਿਪਟੋ ਬਿੱਲ ਪੇਸ਼ ਹੋਣ ਤੋਂ ਪਹਿਲਾਂ PM ਮੋਦੀ ਕਰਨਗੇ ਵੱਡੀ ਬੈਠਕ
NEXT STORY