ਨਵੀਂ ਦਿੱਲੀ : ਟੇਸਲਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਏਲਨ ਮਸਕ ਦੀ ਜਾਇਦਾਦ 'ਚ ਵੀਰਵਾਰ ਨੂੰ 16 ਅਰਬ ਡਾਲਰ ਯਾਨੀ ਕਰੀਬ 1,20,959 ਕਰੋੜ ਰੁਪਏ ਦੀ ਗਿਰਾਵਟ ਆਈ ਹੈ। ਇਸ ਦਾ ਕਾਰਨ ਟੇਸਲਾ ਦੇ ਸ਼ੇਅਰਾਂ 'ਚ ਗਿਰਾਵਟ ਸੀ। ਦੁਨੀਆ ਦੀ ਸਭ ਤੋਂ ਕੀਮਤੀ ਆਟੋ ਕੰਪਨੀ ਟੇਸਲਾ ਦੇ ਸ਼ੇਅਰ ਵੀਰਵਾਰ ਨੂੰ 6.1 ਫੀਸਦੀ ਡਿੱਗ ਗਏ। ਬਲੂਮਬਰਗ ਬਿਲੀਨੇਅਰਜ਼ ਇੰਡੈਕਸ ਅਨੁਸਾਰ ਮਸਕ ਦੀ ਕੁੱਲ ਜਾਇਦਾਦ ਹੁਣ 266 ਅਰਬ ਡਾਲਰ ਰਹਿ ਗਈ ਹੈ। ਇਸ ਸਾਲ ਉਸ ਦੀ ਕੁੱਲ ਜਾਇਦਾਦ ਵਿਚ 110 ਅਰਬ ਡਾਲਰ ਵਧੀ ਹੈ।
ਮਸਕ ਟੇਸਲਾ ਵਿੱਚ ਆਪਣੀ ਹਿੱਸੇਦਾਰੀ ਨੂੰ ਲਗਾਤਾਰ ਘਟਾ ਰਿਹਾ ਹੈ। ਵੀਰਵਾਰ ਨੂੰ ਉਸਨੇ 96.3 ਕਰੋੜ ਡਾਲਰ ਵਿੱਚ ਕੰਪਨੀ ਦੇ 934,091 ਸ਼ੇਅਰ ਵੇਚੇ। 10 ਫੀਸਦੀ ਹਿੱਸੇਦਾਰੀ ਵੇਚਣ ਦੇ ਟੀਚੇ ਨੂੰ ਪੂਰਾ ਕਰਨ ਲਈ ਉਸ ਨੂੰ 60 ਲੱਖ ਸ਼ੇਅਰ ਹੋਰ ਵੇਚਣੇ ਪੈਣਗੇ। ਉਸ ਨੇ 4 ਨਵੰਬਰ ਨੂੰ ਕੰਪਨੀ ਦੇ ਸ਼ੇਅਰ ਵੇਚਣੇ ਸ਼ੁਰੂ ਕੀਤੇ ਸਨ ਅਤੇ ਉਦੋਂ ਤੋਂ ਕੰਪਨੀ ਦਾ ਸਟਾਕ 18 ਫੀਸਦੀ ਤੱਕ ਡਿੱਗ ਗਿਆ ਹੈ। ਮਸਕ ਨੇ ਕੰਪਨੀ 'ਚ ਆਪਣੇ ਸ਼ੇਅਰ ਵੇਚਣ ਲਈ ਟਵਿੱਟਰ 'ਤੇ ਆਪਣੇ ਫਾਲੋਅਰਸ ਤੋਂ ਫੀਡਬੈਕ ਮੰਗੀ ਸੀ। ਉਦੋਂ ਤੋਂ ਉਹ 1.1 ਕਰੋੜ ਸ਼ੇਅਰ ਵੇਚ ਚੁੱਕੇ ਹਨ।
ਇਹ ਵੀ ਪੜ੍ਹੋ : 500 ਦੇ ਨੋਟ 'ਤੇ ਹਰੀ ਪੱਟੀ ਨੂੰ ਲੈ ਕੇ ਭੰਬਲਭੂਸਾ, ਅਸਲੀ ਜਾਂ ਨਕਲੀ ਨੋਟ ਦੀ ਇਸ ਤਰ੍ਹਾਂ ਕਰੋ ਪਛਾਣ
12ਵੇਂ ਨੰਬਰ 'ਤੇ ਮੁਕੇਸ਼ ਅੰਬਾਨੀ
ਇਸ ਦੌਰਾਨ ਏਸ਼ੀਆ ਅਤੇ ਭਾਰਤ ਦੇ ਸਭ ਤੋਂ ਵੱਡੇ ਅਮੀਰ ਮੁਕੇਸ਼ ਅੰਬਾਨੀ ਦੀ ਜਾਇਦਾਦ ਵੀਰਵਾਰ ਨੂੰ 1.17 ਬਿਲੀਅਨ ਡਾਲਰ ਵਧ ਗਈ। ਬਲੂਮਬਰਗ ਬਿਲੀਅਨੇਅਰਸ ਇੰਡੈਕਸ ਅਨੁਸਾਰ, ਉਸਦੀ ਕੁੱਲ ਜਾਇਦਾਦ ਹੁਣ 91.9 ਅਰਬ ਡਾਲਰ ਤੱਕ ਪਹੁੰਚ ਗਈ ਹੈ। ਦੁਨੀਆ ਦੇ ਅਮੀਰਾਂ ਦੀ ਸੂਚੀ 'ਚ ਉਹ 12ਵੇਂ ਸਥਾਨ 'ਤੇ ਬਰਕਰਾਰ ਹੈ। ਦੇਸ਼ ਦੀ ਸਭ ਤੋਂ ਕੀਮਤੀ ਕੰਪਨੀ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਦੀ ਕੁੱਲ ਜਾਇਦਾਦ ਇਸ ਸਾਲ 15.2 ਅਰਬ ਡਾਲਰ ਵਧ ਗਈ ਹੈ।
ਇਹ ਵੀ ਪੜ੍ਹੋ : ਬਜ਼ੁਰਗ ਯਾਤਰੀਆਂ ਨੂੰ ਭਾਰਤੀ ਰੇਲਵੇ ਦਾ ਵੱਡਾ ਝਟਕਾ, ਹੁਣ ਨਹੀਂ ਮਿਲੇਗੀ ਇਹ ਸਹੂਲਤ
ਗੌਤਮ ਅਦਾਨੀ ਦੀ ਨੈੱਟਵਰਥ ਵਧੀ
ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਦੀ ਜਾਇਦਾਦ ਵੀਰਵਾਰ ਨੂੰ 33.9 ਕਰੋੜ ਡਾਲਰ ਵਧ ਗਈ। ਉਹ 78.5 ਬਿਲੀਅਨ ਡਾਲਰ ਦੀ ਜਾਇਦਾਦ ਦੇ ਨਾਲ ਦੁਨੀਆ ਦੇ ਅਮੀਰਾਂ ਦੀ ਸੂਚੀ ਵਿੱਚ 13ਵੇਂ ਸਥਾਨ 'ਤੇ ਹੈ। ਇਸ ਸਾਲ ਅਡਾਨੀ ਦੀ ਕੁੱਲ ਜਾਇਦਾਦ 'ਚ 44.7 ਅਰਬ ਡਾਲਰ ਦਾ ਵਾਧਾ ਹੋਇਆ ਹੈ। ਅੰਬਾਨੀ ਤੋਂ ਬਾਅਦ ਉਹ ਭਾਰਤ ਅਤੇ ਏਸ਼ੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਹਨ।
ਇਹ ਵੀ ਪੜ੍ਹੋ : Zoom call 'ਤੇ ਹੀ 900 ਤੋਂ ਵਧ ਮੁਲਾਜ਼ਮਾਂ ਨੂੰ ਕੱਢਿਆ ਨੌਕਰੀਓਂ, ਜਾਣੋ ਵਜ੍ਹਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਨੌਕਰੀ ਛੱਡਣ ਬਾਰੇ ਸੋਚ ਰਹੇ ਨੇ ਏਲਨ ਮਸਕ, ਜਾਣੋ ਕੀ ਹੈ ਉਨ੍ਹਾਂ ਦਾ ਫਿਊਚਰ ਪਲਾਨ
NEXT STORY