ਬਿਜ਼ਨੈੱਸ ਡੈਸਕ-ਨੀਤੀ ਨਿਰਮਾਤਾਵਾਂ ਅਤੇ ਮਾਹਿਰਾਂ ਦੀ ਵੱਖ-ਵੱਖ ਰਾਏ ਦਰਮਿਆਨ ਕਿਪ੍ਰਟੋਕਰੰਸੀ ਦੇ ਨਿਯਮਾਂ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੰਤਿਮ ਫੈਸਲਾ ਲੈਣਗੇ। ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਅਤੇ ਐਕਸਪਰਟ ਸਮੇਤ ਵੱਖ-ਵੱਖ ਵਿਚਾਰਾਂ 'ਤੇ ਵਿਚਾਰ ਕਰਨ ਲਈ ਇਸ ਮਾਮਲੇ 'ਤੇ ਚੋਟੀ ਦੇ ਸਰਕਾਰੀ ਅਧਿਕਾਰੀਆਂ ਦੀ ਇਕ ਬੈਠਕ ਹੋਈ ਸੀ। ਨਿਯਮਾਂ 'ਤੇ ਅੰਤਿਮ ਫੈਸਲਾ ਲੈਣ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਵੀ ਚਰਚਾ ਜਾਰੀ ਰਹਿਣ ਦੀ ਸੰਭਾਵਨਾ ਹੈ। ਸੂਤਰਾਂ ਮੁਤਾਬਕ ਮੌਜੂਦ ਵਿਕਲਪਾਂ 'ਚ ਨਿੱਜੀ ਕ੍ਰਿਪਟੋਕਰੰਸੀ 'ਤੇ ਪੂਰੀ ਤਰ੍ਹਾਂ ਪਾਬੰਦੀ, ਅੰਸ਼ਕ ਪਾਬੰਦੀ, ਡਿਜੀਟਲ ਕੁਆਈਨ 'ਤੇ ਆਧਾਰਿਤ ਹਰੇਕ ਤਰ੍ਹਾਂ ਦੇ ਉਤਪਾਦਾਂ 'ਤੇ ਵਿਆਪਕ ਨਿਯਮ ਸ਼ਾਮਲ ਹਨ।
ਇਹ ਵੀ ਪੜ੍ਹੋ :ਦੱਖਣੀ ਕੋਰੀਆ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲਿਆਂ 'ਚ ਹੋਇਆ ਜ਼ਬਰਦਸਤ ਵਾਧਾ
ਸਰਦ ਰੁੱਤ ਸੈਸ਼ਨ 'ਚ ਪੇਸ਼ ਹੋਵੇਗਾ ਕ੍ਰਿਪਟੋ ਬਿੱਲ
ਦੱਸ ਦਈਏ ਕਿ ਸਰਕਾਰ ਸੰਸਦ ਦੇ ਚੱਲ ਰਹੇ ਸਰਦ ਰੁੱਤ ਸੈਸ਼ਨ ਦੌਰਾਨ ਚਰਚਾ ਲਈ ਕ੍ਰਿਪਟੋਕਰੰਸੀ ਐਂਡ ਰੈਗੂਲੇਸ਼ਨ ਆਫ ਆਫੀਸ਼ੀਅਲ ਡਿਜੀਟਲ ਕਰੰਸੀ ਬਿੱਲ, 2021 ਪੇਸ਼ ਕਰੇਗੀ। ਵਿੱਤ ਮੰਤਰਾਲਾ ਵੱਲੋਂ ਪ੍ਰਸਤਾਵਿਤ ਕਾਨੂੰਨ 'ਤੇ ਇਕ ਮਸੌਦਾ ਪਹਿਲਾਂ ਹੀ ਤਿਆਰ ਕੀਤਾ ਜਾ ਚੁੱਕਿਆ ਹੈ, ਹਾਲਾਂਕਿ, ਸਰਕਾਰ 'ਚ ਕੁਝ ਲੋਕਾਂ ਦਾ ਮੰਨਣਾ ਹੈ ਕਿ ਕ੍ਰਿਪਟੋ ਬਿੱਲ ਦੇ ਕੁਝ ਪਹਿਲੂਆਂ ਅਤੇ ਖੇਤਰ 'ਚ ਹੋਰ ਵਿਚਾਰ-ਵਟਾਂਦਰੇ ਦੀ ਲੋੜ ਹੈ।
ਇਹ ਵੀ ਪੜ੍ਹੋ :ਵਟਸਐਪ ਦਾ ਵੱਡਾ ਐਲਾਨ, ਇਕ-ਦੂਜੇ ਨੂੰ ਭੇਜ ਸਕੋਗੇ cryptocurrency
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਵਟਸਐਪ ਦਾ ਵੱਡਾ ਐਲਾਨ, ਇਕ-ਦੂਜੇ ਨੂੰ ਭੇਜ ਸਕੋਗੇ cryptocurrency
NEXT STORY