ਅੰਮ੍ਰਿਤਸਰ (ਹਰਜੀਤ) - ਭਾਈ ਗੁਰਇਕਬਾਲ ਸਿੰਘ ਤੇ ਭਾਈ ਅਮਨਦੀਪ ਸਿੰਘ ਦੀ ਰਹਿਨੁਮਾਈ ਹੇਠ ਚੱਲ ਰਹੇ ਦਾਤਾ ਬੰਦੀਛੋਡ਼ ਪਬਲਿਕ ਸਕੂਲ ਰਾਮ ਤੀਰਥ ਰੋਡ ਅੱਡਾ ਬਾਉਲੀ ਵਿਖੇ ਖੇਡ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਦੀ ਸ਼ੁਰੂਆਤ ਬੱਚਿਆਂ ਵੱਲੋਂ ਸ਼ਬਦ ਕੀਰਤਨ ਨਾਲ ਕੀਤੀ ਗਈ, ਜਿਸ ਵਿਚ ਪਹਿਲੀ ਤੋਂ 8ਵੀਂ ਕਲਾਸ ਤੱਕ ਦੇ ਬੱਚਿਅਾਂ ਨੇ ਭਾਗ ਲਿਆ। ਖੇਡ ਮੁਕਾਬਲੇ ’ਚ ਹਰਡਲ ਰੇਸ, ਜਿਗਜੈਗ, ਲੈਮਨ ਸਪੂਨ, ਗੱਤਕਾ, ਕਰਾਟੇ, ਖੋ-ਖੋ, ਰੱਸਾ ਖਿੱਚਣ ਆਦਿ ਮੁਕਾਬਲੇ ਕਰਵਾਏ ਗਏ। ਇਸ ਮੌਕੇ ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਰਹਿਣ ਵਾਲੇ ਬੱਚਿਆਂ ਨੂੰ ਭਾਈ ਗੁਰਇਕਬਾਲ ਸਿੰਘ ਤੇ ਭਾਈ ਅਮਨਦੀਪ ਸਿੰਘ ਨੇ ਇਨਾਮ ਵੰਡੇ ਤੇ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਦਿਅਾਂ ਕਿਹਾ ਕਿ ਪਡ਼੍ਹਾਈ ਦੇ ਨਾਲ ਖੇਡਣਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਤੰਦਰੁਸਤ ਸਰੀਰ ਹੀ ਪਡ਼੍ਹਾਈ ਵਿਚ ਮੱਲਾਂ ਮਾਰ ਸਕਦਾ ਹੈ। ਇਸ ਮੌਕੇ ਪ੍ਰਿੰ. ਮੈਡਮ ਹਰਸ਼ਰਨ ਕੌਰ, ਮੈਨੇਜਰ ਗੁਰਚਰਨ ਸਿੰਘ, ਅਮਿਤੇਸ਼ਵਰ ਸਿੰਘ, ਜਸਵਿੰਦਰ ਸਿੰਘ, ਭੁਪਿੰਦਰ ਸਿੰਘ ਗਰਚਾ, ਟਹਿਲਇੰਦਰ ਸਿੰਘ ਤੇ ਸਕੂਲ ਦਾ ਸਮੁੱਚਾ ਸਟਾਫ ਹਾਜ਼ਰ ਸੀ।
ਅਨਾਜ ਮੰਡੀ ’ਚ ਹਰ ਫਡ਼੍ਹ ’ਤੇ ਖੁਦ ਪਹੁੰਚ ਕੇ ਮਾਰਕੀਟ ਕਮੇਟੀ ਸਕੱਤਰ ਨੇ ਲਿਆ ਜਾਇਜ਼ਾ
NEXT STORY