ਅੰਮ੍ਰਿਤਸਰ (ਛੀਨਾ) - ਪੰਜਾਬ ਸਕੂਲ ਸਿੱਖਿਅ ਬੋਰਡ ਵੱਲੋਂ ਸਹਿ ਅਕਾਦਮਿਕ ਵਿਦਿਅਕ ਮੁਕਾਬਲੇ ਜ਼ੋਨ ਪੱਧਰ ਦੇ ਪ੍ਰਿਮ ਰੋਜਿਜ਼ ਇੰਗਲਿਸ਼ ਸਕੂਲ ਮਾਲ ਰੋਡ ਅਤੇ ਖਾਲਸਾ ਸਕੂਲ ਵਿਖੇ ਕਰਵਾਏ ਗਏ। ਇਸ ਮੌਕੇ ਪ੍ਰਿਮ ਰੋਜ਼ਿਜ਼ ਇੰਗਲਿਸ਼ ਸਕੂਲ ਦੇ ਬੱਚੇ ਸਾਹਿਬਜੋਤ ਸਿੰਘ ਨੇ ਪ੍ਰਾਇਮਰੀ ਵਿੰਗ ਦੇ ਲੋਕ ਗੀਤ ਮੁਕਾਬਲੇ ’ਚੋਂ ਪਹਿਲਾ ਸਥਾਨ, ਜੂਨੀਅਰ ਵਿੰਗ ਦੇ ਮੁਕਾਬਲੇ ਦੌਰਾਨ ਪ੍ਰਮਜੀਤ ਸਿੰਘ ਤੇ ਸਾਥੀ ਬੱਚਿਆਂ ਨੇ ਕਵੀਸ਼ਰੀ ’ਚੋਂ ਤੀਸਰਾ ਸਥਾਨ ਹਾਸਲ ਕੀਤਾ, ਵਾਰ ਗਾਇਨ ਮੁਕਾਬਲੇ ’ਚੋਂ ਪ੍ਰਭਦੀਪ ਸਿੰਘ ਤੇ ਸਾਥੀਆਂ ਨੇ ਦੂਸਰਾ ਸਥਾਨ ਅਤੇ ਗਿੱਧਾ ਮੁਕਾਬਲੇ ’ਚੋਂ ਮਹਿਕਦੀਪ ਕੌਰ ਅਤੇ ਸਾਥੀ ਵਿਦਿਆਰਥਣਾਂ ਨੇ ਦੂਸਰਾ ਸਥਾਨ ਹਾਸਲ ਕੀਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਬਲਵਿੰਦਰ ਕੌਰ ਨੇ ਬੱਚਿਆਂ ਨੂੰ ਸ਼ਾਨਦਾਰ ਜਿੱਤ ਦੀ ਵਧਾਈ ਦਿੰਦਿਆਂ ਭਵਿੱਖ ’ਚ ਵੀ ਸਖਤ ਮਿਹਨਤ ਕਰਕੇ ਬੁਲੰਦੀਆਂ ਨੂੰ ਛੂਹਣ ਦਾ ਆਸ਼ੀਰਵਾਦ ਦਿੱਤਾ। ਇਸ ਸਮੇਂ ਸਰਬਜੀਤ ਕੌਰ, ਹਰਜੋਤ ਸਿੰਘ, ਜਗਨੀਸ਼ ਕੌਰ ਤੇ ਹੋਰ ਵੀ ਬਹੁਤ ਸਾਰੀਆਂ ਸਖਸ਼ੀਅਤਾਂ ਹਾਜ਼ਰ ਸਨ।
ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਅਰਬਨ ਹਾਟ ਅੰਮ੍ਰਿਤਸਰ ਨੂੰ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਤਹਿਤ ਕੀਤਾ ਜਾਵੇਗਾ ਵਿਕਸਿਤ
NEXT STORY