ਅੰਮ੍ਰਿਤਸਰ, (ਕਵਿਸ਼ਾ)- ਲਾਲ ਰੰਗ ਆਪਣੇ ਆਪ ਵਿਚ ਇੰਨਾ ਆਕਰਸ਼ਕ ਹੈ ਕਿ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਦਾ ਹੈ। ਲਾਲ ਰੰਗ ਦੀ ਸੁੰਦਰਤਾ ਦੀ ਗੱਲ ਕਰੀਏ ਤਾਂ ਇਹ ਆਪਣੇ ਆਪ ਵਿਚ ਇਕ ਅਜਿਹਾ ਰੰਗ ਹੈ ਜੋ ਖੁਸ਼ੀ ਅਤੇ ਸ਼ੁਭ ਸ਼ਗਨ ਨੂੰ ਦਰਸਾਉਂਦਾ ਹੈ। ਜੇਕਰ ਕੋਈ ਵੀ ਵਿਆਹ ਜਾਂ ਪ੍ਰੋਗਰਾਮ ਹੋਵੇ ਤਾਂ ਔਰਤਾਂ ਲਾਲ ਰੰਗ ਦੀ ਚੋਣ ਕਰਨਾ ਪਸੰਦ ਕਰਦੀਆਂ ਹਨ ਕਿਉਂਕਿ ਸਾਡੀ ਸੰਸਕ੍ਰਿਤੀ ’ਚ ਲਾਲ ਰੰਗ ਨੂੰ ਸ਼ੁੱਭ ਮੰਨਿਆ ਜਾਂਦਾ ਹੈ।
ਇਸ ਲਈ ਜ਼ਿਆਦਾਤਰ ਵਿਆਹਾਂ ਵਿਚ ਲਾਲ ਰੰਗ ਦੀ ਚੋਣ ਦੁਲਹਨ ਅਤੇ ਉਸ ਦੇ ਰਿਸ਼ਤੇਦਾਰਾਂ ਵੱਲੋਂ ਕੀਤੀ ਜਾਂਦੀ ਹੈ। ਨਾ ਸਿਰਫ ਭਾਰਤੀ ਪਹਿਰਾਵੇ ਵਿਚ ਸਗੋਂ ਪੱਛਮੀ ਪਹਿਰਾਵੇ ਵਿਚ ਵੀ ਲਾਲ ਰੰਗ ਨੂੰ ਬਹੁਤ ਤਰਜੀਹ ਦਿੱਤੀ ਜਾਂਦੀ ਹੈ ਕਿਉਂਕਿ ਲਾਲ ਰੰਗ ਦੀ ਸੁੰਦਰਤਾ ਕਿਸੇ ਵੀ ਪਹਿਰਾਵੇ ਦੀ ਸੁੰਦਰਤਾ ਵਿਚ ਵਾਧਾ ਕਰਦੀ ਹੈ। ਇਹ ਰੰਗ ਪਹਿਨਣ ਵਾਲੇ ਦੀ ਦਿੱਖ ਨੂੰ ਵੀ ਵਧਾਉਂਦਾ ਹੈ। ਕਿਤੇ-ਕਿਤੇ ਲਾਲ ਰੰਗ ਨੂੰ ਵੀ ਆਤਮ-ਵਿਸ਼ਵਾਸ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਕਿਉਂਕਿ ਰੰਗ ਚਮਕਦਾਰ ਅਤੇ ਆਕਰਸ਼ਕ ਹੁੰਦਾ ਹੈ।
ਇਹ ਪਹਿਨਣ ਵਾਲੇ ਦਾ ਆਤਮਵਿਸ਼ਵਾਸ ਵੀ ਵਧਾਉਂਦਾ ਹੈ, ਇਸ ਲਈ ਅਕਸਰ ਔਰਤਾਂ ਆਪਣੇ ਖਾਸ ਮੌਕਿਆਂ ’ਤੇ ਲਾਲ ਰੰਗ ਦੀ ਚੋਣ ਕਰਨਾ ਪਸੰਦ ਕਰਦੀਆਂ ਹਨ ਤਾਂ ਜੋ ਉਹ ਆਪਣੇ ਖਾਸ ਮੌਕਿਆਂ ’ਤੇ ਵੱਖਰਾ, ਸੁੰਦਰ ਅਤੇ ਆਤਮਵਿਸ਼ਵਾਸੀ ਦਿਖਾਈ ਦੇਣ। ਔਰਤਾਂ ਕਿਸੇ ਵੀ ਆਮ ਜਾਂ ਵਿਸ਼ੇਸ਼ ਮੌਕੇ ’ਤੇ ਲਾਲ ਰੰਗ ਦਾ ਪਹਿਰਾਵਾ ਪਾਉਣਾ ਪਸੰਦ ਕਰਦੀਆਂ ਹਨ। ਅੰਮ੍ਰਿਤਸਰ ਦੀਆਂ ਔਰਤਾਂ ਵੀ ਇਨ੍ਹੀਂ ਦਿਨੀਂ ਸੁੰਦਰ ਲਾਲ ਰੰਗ ਦੇ ਪਹਿਰਾਵੇ ਪਾ ਕੇ ਵੱਖ-ਵੱਖ ਪ੍ਰੋਗਰਾਮਾਂ ’ਚ ਸ਼ਿਰਕਤ ਕਰ ਰਹੀਆਂ ਹਨ।
ਨਸ਼ੇ ਨੇ ਉਜਾੜਿਆ ਇਕ ਹੋਰ ਪਰਿਵਾਰ, ਓਵਰਡੋਜ਼ ਕਾਰਨ 22 ਸਾਲਾ ਨੌਜਵਾਨ ਦੀ ਮੌਤ
NEXT STORY