ਅੰਮ੍ਰਿਤਸਰ, (ਕਵਿਸ਼ਾ)- ਜੇਕਰ ਗੱਲ ਕਰੀਏ ਔਰਤਾਂ ਦੇ ਫੈਸ਼ਨ ਦੀ ਤਾਂ ਇੱਥੇ ਸਿਰਫ ਡ੍ਰੈਸਿੰਗ ਸੈਂਸ ਹੀ ਨਹੀਂ ਬਲਕਿ ਉਨ੍ਹਾਂ ਦਾ ਖੁਦ ਨੂੰ ਕੈਰੀ ਕਰਨਾ, ਮੇਕਅੱਪ, ਹੇਅਰ ਸਟਾਈਲ, ਐਕਸੈਸਰੀਜ਼ ਆਦਿ ਸਭ ਦਾ ਆਪੋ ਆਪਣਾ ਮਹੱਤਵ ਹੈ, ਜਦੋਂ ਗੱਲ ਹੇਅਰ ਸਟਾਈਲਿੰਗ ਦੀ ਆਉਂਦੀ ਹੈ ਤਾਂ ਪੁਰਾਣੇ ਸਮੇਂ ਤੋਂ ਹੀ ਭਾਰਤੀ ਸਭਿਅਤਾ ਵਿਚ ਸੁੰਦਰ ਕਾਲੇ, ਸੰਘਣੇ ਲੰਬੇ ਵਾਲਾਂ ਦੀ ਪ੍ਰੰਪਰਾ ਰਹੀ ਹੈ।
ਔਰਤਾਂ ਆਪਣੇ ਵਾਲਾਂ ਪ੍ਰਤੀ ਬਹੁਤ ਸੁਚੇਤ ਰਹੀਆਂ ਹਨ ਅਤੇ ਉਨ੍ਹਾਂ ਦੀ ਦੇਖਭਾਲ ਲਈ ਕਈ ਤਰ੍ਹਾਂ ਦੇ ਉਪਾਅ ਅਪਣਾਉਂਦੀਆਂ ਰਹੀਆਂ ਹਨ। ਔਰਤਾਂ ਆਪਣੇ ਵਾਲਾਂ ਦੀ ਸੁੰਦਰਤਾ ਨੂੰ ਹਮੇਸ਼ਾ ਲਈ ਬਰਕਰਾਰ ਰੱਖਣ ਲਈ ਕਈ ਤਰ੍ਹਾਂ ਦੇ ਬਦਲਾਂ ਦੀ ਵਰਤੋਂ ਕਰਦੀਆਂ ਰਹਿੰਦੀਆਂ ਹਨ।
ਅੱਜ ਕੱਲ ਗਰਮੀ ਅਤੇ ਨਮੀ ਕਾਰਨ ਔਰਤਾਂ ਆਪਣੇ ਵਾਲਾਂ ਨਾਲ ਛੇੜਛਾੜ ਕਰਨਾ ਜ਼ਿਆਦਾ ਪਸੰਦ ਨਹੀਂ ਕਰਦੀਆਂ ਕਿਉਂਕਿ ਅਜਿਹੇ ਮੌਸਮ ’ਚ ਵਾਲਾਂ ’ਤੇ ਬਹੁਤ ਜ਼ਿਆਦਾ ਪ੍ਰਯੋਗ ਕਰਨ ਅਤੇ ਵਾਲਾਂ ਨੂੰ ਸਿੱਧਾ ਕਰਨ ਨਾਲ ਵਾਲ ਖਰਾਬ ਹੋ ਜਾਂਦੇ ਹਨ।
ਇਸ ਕਾਰਨ ਅੱਜ ਕੱਲ ਔਰਤਾਂ ਅੰਟਾਯਡੀ ਅਤੇ ਘੁੰਗਰਾਲੇ ਵਾਲਾਂ ਨੂੰ ਬਹੁਤ ਜ਼ਿਆਦਾ ਪ੍ਰਮੋਟ ਕਰਦੀਆਂ ਨਜ਼ਰ ਆਉਂਦੀਆਂ ਹਨ, ਜਿਸ ਵਿਚ ਔਰਤਾਂ ਬਹੁਤ ਜ਼ਿਆਦਾ ਵਾਲਾਂ ਦੀ ਵਰਤੋਂ ਕਰਨ ਤੋਂ ਪ੍ਰਰਹੇਜ਼ ਕਰਦੀਆਂ ਹਨ ਅਤੇ ਅਜਿਹੇ ਹੇਅਰ ਸਟਾਈਲ ਅਪਣਾਉਂਦੀਆਂ ਹਨ ਜੋ ਕਿ ਸੁੰਦਰ ਦਿਖਾਈ ਦਿੰਦੀਆਂ ਹਨ ਅਤੇ ਵਾਲਾਂ ਨੂੰ ਝੜਨ ਤੋਂ ਵੀ ਬਚਾਉਂਦੀਆਂ ਹਨ।
ਨਵੇਂ ਟਰਾਂਸਫਾਰਮਰ ਲਗਾ ਰਹੇ ਨੌਜਵਾਨ ਦੀ ਕਰੰਟ ਲੱਗਣ ਕਾਰਣ ਮੌਤ
NEXT STORY