ਅੰਮ੍ਰਿਤਸਰ (ਨੀਰਜ) : ਸੀਮਾ ਸੁਰੱਖਿਆ ਬਲ (ਬੀਐੱਸਐੱਫ਼) ਨੇ ਅੰਮ੍ਰਿਤਸਰ ਜ਼ਿਲ੍ਹੇ ਚੋਂ ਛੇ ਕਿੱਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਡਰੋਨਾਂ ਦੀ ਗਤੀਵਿਧੀ ਬਾਰੇ ਸੂਚਨਾ ਮਿਲਣ ਤੋਂ ਬਾਅਦ ਚਲਾਈ ਖੋਜ ਮੁਹਿੰਮ ਦੌਰਾਨ ਦੋ ਵੱਖ-ਵੱਖ ਥਾਵਾਂ ਤੋਂ 6.130 ਕਿੱਲੋਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਮਾਹਵਾ ਅਤੇ ਕੱਕੜ ਪਿੰਡ ਚੋਂ ਕ੍ਰਮਵਾਰ 560 ਗ੍ਰਾਮ ਅਤੇ 5.570 ਕਿੱਲੋ ਦੀ ਖੇਪ ਬਰਮਾਦ ਹੋਈ ਹੈ। ਬੀਐੱਸਐੱਫ਼ ਨੇ ਕਿਹਾ ਕਿ ਦੋਵੇਂ ਪੈਕੇਟ ਪਾਕਿਸਤਾਨੀ ਡਰੋਨਾਂ ਰਾਹੀਂ ਸੁੱਟੇ ਗਏ ਹਨ। ਫੜੀ ਗਈ ਹੈਰੋਇਨ ਦੀ ਕੀਮਤ ਕਰੋੜਾਂ ਵਿਚ ਦੱਸੀ ਜਾ ਰਹੀ ਹੈ।
ਪਹਿਲਾਂ ਨਸ਼ੇ ਕਾਰਨ ਗੁਆਈ ਸੀ ਪੰਜਾਬ ਪੁਲਸ ਦੀ ਨੌਕਰੀ! ਹੁਣ ਜਾਨ ਤੋਂ ਵੀ ਧੋ ਬੈਠਾ ਹੱਥ
NEXT STORY