ਨਵੀਂ ਦਿੱਲੀ- ਸੰਸਦ ਦੇ ਦੋਹਾਂ ਸਦਨਾਂ ਦੀ ਸਾਂਝੀ ਬੈਠਕ 'ਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਸੰਬੋਧਨ ਤੋਂ ਬਾਅਦ ਵੀਰਵਾਰ ਨੂੰ ਉਨ੍ਹਾਂ ਦੇ ਸੰਬੋਧਨ ਦੀ ਕਾਪੀ ਲੋਕ ਸਭਾ ਦੇ ਮੇਜ਼ 'ਤੇ ਰੱਖੀ ਗਈ ਅਤੇ ਫਿਰ ਸੰਸਦ ਦੇ ਦੋਹਾਂ ਸਦਨਾਂ ਦੀ ਕਾਰਵਾਈ ਸ਼ੁੱਕਰਵਾਰ ਸਵੇਰੇ 11 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਲੋਕ ਸਭਾ ਵਿਚ ਰਾਸ਼ਟਰਪਤੀ ਦੇ ਭਾਸ਼ਣ ਤੋਂ ਬਾਅਦ ਦੁਪਹਿਰ ਕਰੀਬ 12.38 ਵਜੇ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੋਈ। ਇਸ ਤੋਂ ਬਾਅਦ ਬਿਰਲਾ ਨੇ ਦੋਹਾਂ ਸਦਨਾਂ ਦੀ ਸਾਂਝੀ ਬੈਠਕ 'ਚ ਲੋਕ ਸਭਾ ਚੈਂਬਰ ਦੀ ਵਰਤੋਂ ਲਈ ਨਿਯਮਾਂ 'ਚ ਢਿੱਲ ਦੇਣ ਦਾ ਜ਼ਿਕਰ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਵਿਰੋਧੀ ਧਿਰ ਦੇ ਨੇਤਾ ਵਜੋਂ ਮਾਨਤਾ ਦੇਣ ਬਾਰੇ ਸਦਨ ਨੂੰ ਸੂਚਿਤ ਕੀਤਾ।
ਇਹ ਵੀ ਪੜ੍ਹੋ- ਦਿੱਲੀ ਦੀ ਜਲ ਮੰਤਰੀ ਆਤਿਸ਼ੀ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਪਾਣੀ ਦੇ ਸੰਕਟ ਨੂੰ ਲੈ ਕੇ ਬੈਠੇ ਸਨ ਭੁੱਖ-ਹੜਤਾਲ 'ਤੇ
ਇਸ 'ਤੇ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਮੇਜ਼ਾਂ 'ਤੇ ਥਪਥਪਾਈ ਕੀਤੀ। ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ। ਉਹ ਲਗਾਤਾਰ ਚੌਥੀ ਵਾਰ ਤਿਰੂਵਨੰਤਪੁਰਮ ਤੋਂ ਲੋਕ ਸਭਾ ਲਈ ਚੁਣੇ ਗਏ ਹਨ। ਥਰੂਰ ਨੇ ਹੱਥ ਵਿਚ ਸੰਵਿਧਾਨ ਦੀ ਕਾਪੀ ਲੈ ਕੇ ਅੰਗਰੇਜ਼ੀ 'ਚ ਸਹੁੰ ਚੁੱਕੀ ਅਤੇ ਬਾਅਦ ਵਿਚ ‘ਜੈ ਹਿੰਦ, ਜੈ ਸੰਵਿਧਾਨ’ ਦੇ ਨਾਅਰੇ ਲਾਏ। ਇਸ ਤੋਂ ਬਾਅਦ ਰਾਸ਼ਟਰਪਤੀ ਦੇ ਭਾਸ਼ਣ ਦੀ ਕਾਪੀ ਸਦਨ ਦੇ ਮੇਜ਼ 'ਤੇ ਰੱਖ ਦਿੱਤੀ ਗਈ। ਬਿਰਲਾ ਨੇ ਦੁਪਹਿਰ ਕਰੀਬ 12.45 ਵਜੇ ਸਦਨ ਦੀ ਕਾਰਵਾਈ ਸ਼ੁੱਕਰਵਾਰ ਸਵੇਰੇ 11 ਵਜੇ ਤੱਕ ਮੁਲਤਵੀ ਕਰ ਦਿੱਤੀ।
ਇਹ ਵੀ ਪੜ੍ਹੋ- 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਮਿਲੇਗਾ ਮੁਫਤ ਇਲਾਜ ਦਾ ਲਾਭ: ਰਾਸ਼ਟਰਪਤੀ ਮੁਰਮੂ
ਓਧਰ ਰਾਜ ਸਭਾ ਵਿਚ 6 ਨਵੇਂ ਮੈਂਬਰਾਂ ਨੂੰ ਸਹੁੰ ਚੁਕਾਉਣ ਮਗਰੋਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਆਪਣੀ ਨਵੀਂ ਕੈਬਨਿਟ ਦੇ ਮੈਂਬਰਾਂ ਦਾ ਪਰਿਚੈ ਕਰਵਾਏ ਜਾਣ ਮਗਰੋਂ ਬੈਠਕ ਨੂੰ ਪੂਰੇ ਦਿਨ ਲਈ ਮੁਲਤਵੀ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਸਭਾਪਤੀ ਜਗਦੀਪ ਧਨਖੜ ਨੇ ਆਮ ਆਦਮੀ ਪਾਰਟੀ ਨੇਤਾ ਸੰਜੇ ਸਿੰਘ ਦੀ ਮੁਅੱਤਲੀ ਨੂੰ ਵਾਪਸ ਲੈਣ ਦਾ ਐਲਾਨ ਕੀਤਾ। ਰਾਜ ਸਭਾ ਦੀ ਬੈਠਕ ਦੁਪਹਿਰ 12 ਵਜ ਕੇ 37 ਮਿੰਟ 'ਤੇ ਸ਼ੁਰੂ ਹੋਈ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਟਰੱਕਾਂ ਦੀ ਟੱਕਰ ਵਿਚਾਲੇ ਜ਼ਿੰਦਾ ਸੜ ਗਿਆ ਡਰਾਇਵਰ, ਵੇਖਦੇ ਰਹਿ ਗਏ ਕੋਲ ਖੜੇ ਲੋਕ
NEXT STORY