ਜਲੰਧਰ (ਬਿਊਰੋ) - ਅੱਜਕਲ ਹਰ ਕੋਈ ਆਰ.ਓ ਦਾ ਪਾਣੀ ਪੀਣਾ ਪਸੰਦ ਕਰਦਾ ਹੈ। ਲੋਕ ਆਰ.ਓ ਦਾ ਪਾਣੀ ਪੀਣ ਦੇ ਇੰਨੇ ਜ਼ਿਆਦਾ ਆਦਿ ਹੋ ਜਾਂਦੇ ਹਨ ਕਿ ਉਨ੍ਹਾਂ ਲਈ ਬਾਹਰ ਦਾ ਪਾਣੀ ਪਚਾਉਣਾ ਮੁਸ਼ਕਲ ਹੋ ਜਾਂਦਾ ਹੈ। ਅਸੀਂ ਇਸ ਬਾਰੇ ਸੋਚਦੇ ਹਾਂ ਕਿ ਸ਼ਾਇਦ ਪਾਣੀ ਪਿਓਰ ਨਾ ਹੋਣ ਕਾਰਨ ਸਿਹਤ ਖਰਾਬ ਹੋ ਰਹੀ ਹੈ ਪਰ ਅਸਲ ‘ਚ ਇਸ ਦੀ ਵਜ੍ਹਾ ਆਰ. ਓ. ਦਾ ਪਾਣੀ ਹੁੰਦਾ ਹੈ। ਆਰ ਓ ਪਾਣੀ ਨੂੰ ਪਿਓਰੀਫਾਈ ਕਰਨ ਦੇ ਨਾਲ ਇਸ ‘ਚ ਸ਼ਾਮਲ ਮਿਨਰਲਸ ਦੀ ਜ਼ਿਆਦਾਤਰ ਮਾਤਰਾ ਨੂੰ ਖ਼ਤਮ ਕਰ ਦਿੰਦਾ ਹੈ। ਜਿਸ ਨਾਲ ਸਾਡੇ ਸਰੀਰ ਨੂੰ ਪਾਣੀ ‘ਚ ਮੌਜੂਦ ਮਿਨਰਲਸ ਦਾ ਪੂਰਾ ਫਾਇਦਾ ਨਹੀਂ ਮਿਲਦਾ। ਇਨ੍ਹਾਂ ਖਣਿਜਾਂ ਦੀ ਕਮੀ ਹੋਣ ਨਾਲ ਸਿਹਤ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਪਾਣੀ ਦੇ ਨਾਲ ਮਿਨਰਲਸ ਵੀ ਹੋ ਜਾਂਦੇ ਹਨ ਸਾਫ
ਪਾਣੀ ‘ਚ ਕੁਦਰਤੀ ਰੂਪ ‘ਚ ਕੁਝ ਜ਼ਰੂਰੀ ਤੱਤ ਮੌਜੂਦ ਹੁੰਦੇ ਹਨ। ਇਨ੍ਹਾਂ ਨੂੰ ਦੋ ਭਾਗਾਂ ‘ਚ ਰੱਖਿਆ ਜਾਂਦਾ ਹੈ। ਇਕ ਗੁਡ ਮਿਨਰਲਸ ਅਤੇ ਦੂਜੇ ਬੈਡ ਮਿਨਰਲਸ। ਪਹਿਲੀ ਸ਼੍ਰੇਣੀ ਵਾਲੇ ਮਿਨਰਲਸ ‘ਚ ਕੈਲਸ਼ੀਅਮ, ਮੈਗਨੀਸ਼ੀਅਮ ਵਰਗੇ ਤੱਤ ਮੌਜੂਦ ਹੁੰਦੇ ਹਨ। ਜੋ ਹੈਲਦੀ ਰਹਿਣ ਲਈ ਬਹੁਤ ਜ਼ਰੂਰੀ ਹੁੰਦੇ ਹਨ। ਇਸ ਦੇ ਦੂਜੀ ਸਾਈਡ ਬੈਡ ਮਿਨਰਲਸ ‘ਚ ਲੈਡ, ਆਰਸੇਨਿਕ, ਬੇਰਿਅਮ, ਐਲਯੂਮੀਨਿਯਮ ਆਦਿ ਸ਼ਾਮਲ ਹੁੰਦੇ ਹਨ।
ਚੰਗੇ-ਮਾੜੇ ਤੱਤ ਸਾਰੇ ਹੋ ਜਾਂਦੇ ਹਨ ਨਸ਼ਟ
ਜਦੋਂ ਆਰ ਓ ਪਾਣੀ ਨੂੰ ਪਿਓਰੀਫਾਈ ਕਰਦਾ ਹੈ ਤਾਂ ਇਸ ਦੇ ਨਾਲ ਗੁਡ ਅਤੇ ਬੈਡ ਦੋਵੇਂ ਤਰ੍ਹਾਂ ਦੇ ਤੱਤ ਵੀ ਸਾਫ ਹੋ ਜਾਂਦੇ ਹਨ। ਪਾਣੀ ਤਾਂ ਸਾਫ ਹੋ ਜਾਂਦਾ ਹੈ ਪਰ ਗੁਡ ਅਤੇ ਬੈਡ ਦੋਹੇਂ ਮਿਨਰਲਸ ਵੀ ਖਤਮ ਹੋ ਜਾਂਦੇ ਹਨ। ਇਸ ਨਾਲ ਪਾਣੀ ਦੀ ਉੁਪਯੋਗਿਤਾ ‘ਤੇ ਮਾੜਾ ਅਸਰ ਪੈਂਦਾ ਹੈ।
ਹੋ ਸਕਦੀਆਂ ਹਨ ਇਹ ਪ੍ਰੇਸ਼ਾਨੀਆਂ
ਜੋ ਲੋਕ ਲਗਾਤਾਰ ਸਾਲਾਂ ‘ਤੋਂ ਇਸ ਪਾਣੀ ਦੀ ਵਰਤੋਂ ਕਰ ਰਹੇ ਹਨ ਵਿਚੋਂ ਕਿਸੇ ਦੂਜਾ ਮਤੱਲਬ ਬਿਨਾ ਆਰ ਓ ਕੀਤਾ ਪਾਣੀ ਨਹੀਂ ਪੀਂਦੇ ਤਾਂ ਉਹ ਜਲਦੀ ਬੀਮਾਰੀਆਂ ਦੇ ਸ਼ਿਕਾਰ ਹੋ ਸਕਦੇ ਹਨ। ਇਸ ਨਾਲ ਦਿਲ ਦੀਆਂ ਬੀਮਾਰੀਆਂ, ਇਨਫੈਕਸ਼ਨ, ਪਾਚਨ ਕਿਰਿਆ ‘ਚ ਗੜਬੜੀ, ਕਮਜ਼ੋਰੀ, ਸਿਰਦਰਦ,ਪੇਟ ਖਰਾਬ ਹੋਣਾ ਅਤੇ ਥਕਾਵਟ ਆਦਿ ਹੋਣ ਲੱਗਦੀ ਹੈ। ਇਸ ਨਾਲ ਹੱਡੀਆਂ ਨਾਲ ਜੁੜੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ।
ਪਾਣੀ ਦੀ ਵੀ ਹੁੰਦੀ ਹੈ ਬਰਬਾਦੀ
ਜਿੱਥੇ ਇਹ ਪਾਣੀ ਬੀਮਾਰੀਆਂ ਦਾ ਕਾਰਨ ਬਣਦਾ ਹੈ ਉੱਥੇ ਹੀ ਪਾਣੀ ਸਾਫ ਕਰਨ ਦੀ ਪ੍ਰਕਿਰਿਆ ਵੀ ਇਸ ਦੁਆਰਾ ਬਹੁਤ ਮਾਤਰਾ ‘ਚ ਪਾਣੀ ਦੀ ਬਰਬਾਦੀ ਵੀ ਹੋ ਜਾਂਦੀ ਹੈ, ਜਿਸ ਨਾਲ ਪਾਣੀ ਦੀ ਬਰਬਾਦੀ ਵਧ ਕੇ ਵਾਤਾਵਰਣ ਨੂੰ ਨੁਕਸਾਨ ਪਹੁੰਚਾ ਰਹੀ ਹੈ।
Health Tips: ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ ਬ੍ਰਾਊਨ ਰਾਈਸ, ਜਾਣੋ ਇਸ ਨੂੰ ਖਾਣ ਦੇ ਫਾਇਦੇ
NEXT STORY