ਅੰਮ੍ਰਿਤਸਰ (ਵੈੱਬ ਡੈਸਕ): ਕੌਮਾਂਤਰੀ ਯੋਗ ਦਿਵਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਕ ਕੁੜੀ ਵੱਲੋਂ ਯੋਗ ਕੀਤਾ ਗਿਆ ਸੀ, ਜਿਸ ਦੀਆਂ ਤਸਵੀਰਾਂ ਵਾਇਰਲ ਹੋਣ 'ਤੇ ਕਾਫ਼ੀ ਲੋਕਾਂ ਵੱਲੋਂ ਇਤਰਾਜ਼ ਜਤਾਇਆ ਗਿਆ ਸੀ। ਉਕਤ ਲੜਕੀ ਅਰਚਨਾ ਮਕਵਾਨਾ ਨੇ ਇਸ 'ਤੇ ਸੋਸ਼ਲ ਮੀਡੀਆ ਰਾਹੀਂ ਮੁਆਫ਼ੀ ਵੀ ਮੰਗੀ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਖ਼ਿਲਾਫ਼ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਸੀ। ਇਸ ਸ਼ਿਕਾਇਤ ਦੇ ਅਧਾਰ 'ਤੇ ਅੰਮ੍ਰਿਤਸਰ ਪੁਲਸ ਨੇ ਅਰਚਨਾ ਮਕਵਾਨਾ ਦੇ ਖ਼ਿਲਾਫ਼ 295ਏ ਤਹਿਤ ਮਾਮਲਾ ਦਰਜ ਕੀਤਾ ਸੀ, ਉੱਥੇ ਹੀ ਗੁਜਰਾਤ ਪੁਲਸ ਵੱਲੋਂ ਅਰਚਨਾ ਮਕਵਾਨਾ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ ਸੀ।
ਇਹ ਖ਼ਬਰ ਵੀ ਪੜ੍ਹੋ - ਮਾਂ ਨਾਲ ਗੋਲਗੱਪੇ ਖਾਣ ਗਏ ਪੁੱਤ ਨਾਲ ਵਾਪਰੀ ਅਣਹੋਣੀ, ਸੋਚਿਆ ਨਾ ਸੀ ਇੰਝ ਆਵੇਗੀ ਮੌਤ
ਇਸ ਮਾਮਲੇ ਵਿਚ ਕੁਝ ਲੋਕ ਇਸ ਨੂੰ ਅਣਜਾਣੇ ਵਿਚ ਹੋਈ ਭੁੱਲ ਕਹਿ ਕੇ ਅਰਚਨਾ ਮਕਵਾਨਾ ਨੂੰ ਮੁਆਫ਼ ਕਰ ਦੇਣ ਦੀ ਗੱਲ ਕਹਿ ਰਹੇ ਹਨ, ਜਦਕਿ ਕੁਝ ਲੋਕ ਇਸ ਨੂੰ ਜਾਣ-ਬੁੱਝ ਕੇ ਕੀਤੀ ਹੋਈ ਸ਼ਰਾਰਤ ਦੱਸ ਰਹੇ ਹਨ। ਇਸ ਵਿਚਾਲੇ ਹੁਣ ਅਰਚਨਾ ਮਕਵਾਨਾ ਨੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਅਰਚਨਾ ਨੇ ਉਕਤ ਘਟਨਾ ਤੋਂ ਇਕ ਦਿਨ ਪਹਿਲਾਂ ਦੀਆਂ ਯਾਨੀ 20 ਜੂਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਸ ਵਿਚ ਉਹ ਪੰਜਾਬੀ ਪਹਿਰਾਵੇ ਵਿਚ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੁੰਦੀ ਨਜ਼ਰ ਆ ਰਹੀ ਹੈ।
ਇਸ ਦੇ ਨਾਲ ਹੀ ਉਸ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਫ਼ਾਈ ਦੀ ਸੇਵਾ ਕੀਤੀ ਅਤੇ ਲੰਗਰ ਛਕਿਆ।
ਇਸ ਤੋਂ ਇਲਾਵਾ ਉਸ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਨਲਾਈਨ ਦਿੱਤੇ ਗਏ ਦਾਨ ਦਾ ਸਕ੍ਰੀਨਸ਼ਾਟ ਵੀ ਸਾਂਝਾ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - ਤੜਕਸਾਰ ਵਾਪਰੇ ਹਾਦਸੇ ਨੇ ਉਜਾੜਿਆ ਪਰਿਵਾਰ! ਮਾਸੂਮ ਬੱਚੇ ਸਮੇਤ 4 ਜੀਆਂ ਨੇ ਤੋੜਿਆ ਦਮ
ਇਹ ਤਸਵੀਰਾਂ ਸਾਂਝੀਆਂ ਕਰਦਿਆਂ ਅਰਚਨਾ ਨੇ ਲਿਖਿਆ ਹੈ ਕਿ, "20 ਜੂਨ 2024 ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋ ਕੇ ਅਸ਼ੀਰਵਾਦ ਲਿਆ। ਵਾਹਿਗੁਰੂ ਜੀ, ਇਸ ਪਵਿੱਤਰ ਬਖਸ਼ਿਸ਼ ਲਈ ਤੁਹਾਡਾ ਧੰਨਵਾਦ, ਸਦਾ ਸ਼ੁਕਰਗੁਜ਼ਾਰ।
ਮੈਂ ਕੁਝ ਫੋਟੋਆਂ ਸਾਂਝੀਆਂ ਨਹੀਂ ਕਰਨੀਆਂ ਸਨ, ਪਰ ਕਿਉਂਕਿ ਮੇਰੇ ਇਰਾਦੇ 'ਤੇ ਸਵਾਲ ਚੁੱਕੇ ਜਾ ਰਹੇ ਹਨ, ਮੈਂ ਆਪਣੇ ਬਚਾਅ ਲਈ ਇਸ ਨੂੰ ਸਾਂਝਾ ਕੀਤਾ ਹੈ। ਵਾਹਿਗੁਰੂ ਜੀ ਤੁਸੀਂ ਸੱਚ ਜਾਣਦੇ ਹੋ, ਇਨਸਾਫ਼ ਕਰੋ ਜੀ।"
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੁੱਤੀ ਪਈ ਬੱਚੀ ਨੂੰ ਚੁੱਕ ਕੇ ਲੈ ਗਿਆ 3 ਬੱਚਿਆਂ ਦਾ ਪਿਓ, ਜਬਰ-ਜ਼ਿਨਾਹ ਕਰਨ ਮਗਰੋਂ ਮਾਂ ਕੋਲ ਛੱਡ ਗਿਆ
NEXT STORY