ਅੰਮ੍ਰਿਤਸਰ (ਜ. ਬ.)-ਸਾਈਬਰ ਕ੍ਰਾਈਮ, ਇਕ ਜੁਰਮ ਹੈ, ਜਿਸ ਵਿਚ ਕੰਪਿਊਟਰ, ਕਮਿਊਨੀਕੇਸ਼ਨ ਡਿਵਾਈਸ ਤੇ ਮੋਬਾਈਲ ਆਦਿ ਦੀ ਵਰਤੋਂ ਇੰਟਰਨੈੱਟ ਦੀ ਮਦਦ ਨਾਲ ਜੁਰਮ ਨੂੰ ਕਰਨ ’ਚ ਹੁੰਦੀ ਹੈ। ਇਸ ਵਿਚ ਆਨਲਾਈਨ ਧੋਖਾਦੇਹੀ ਹੈਕਿੰਗ, ਫਿਸਿੰਗ, ਸਟਾਕਿੰਗ, ਧਮਕਾਉਣਾ, ਸੋਸਲ ਮੀਡੀਆ ’ਤੇ ਫੇਕ ਆਈ. ਡੀਜ਼ ਬਣਾ ਕੇ ਗਲਤ ਸ਼ਬਦਾਂਵਲੀ, ਪ੍ਰਾਈਵੇਸੀ ਜਾਂ ਫੋਟੋਆਂ ਵਾਇਰਲ ਕਰਨ, ਐਕਸਟੋਰਸਨ ਕਾਲ ਆਦਿ ਕਿਸਮ ਦੇ ਅਪਰਾਧ ਕੀਤੇ ਜਾਂਦੇ ਹਨ। ਇਸ ’ਚ ਹੈਕਰ ਅਪਰਾਧੀ ਆਪਣੇ ਵਿੱਤੀ ਫਾਇਦੇ ਲਈ ਕਿਸੇ ਵਿਅਕਤੀ ਦਾ ਪਰਸਨਲ ਅਤੇ ਕੀਮਤੀ ਡਾਟਾ ਹੈਕ ਕਰ ਕੇ ਉਸ ਪਾਸੇ ਪੈਸੇ ਦੀ ਵਸੂਲੀ ਕਰਦੇ ਹਨ।
ਅਪਰਾਧੀ ਕਿਸੇ ਵਿਅਕਤੀ ਨੂੰ ਕੰਪਿਊਟਰ, ਕਮਿਊਨੀਕੇਸ਼ਨ ਡਿਵਾਈਸ ਮੋਬਾਈਲ ਆਦਿ ਦੀ ਵਰਤੋਂ ਇੰਟਰਨੈੱਟ ਦੀ ਮਦਦ ਨਾਲ ਕਰ ਕੇ ਉਸ ਨੂੰ ਕੋਈ ਲਿੰਕ ਜਾਂ ਐਪ ਡਾਊਨਲੋਡ ਕਰਵਾ ਕੇ ਉਸ ਦੀ ਡਿਵਾਈਸ ਨੂੰ ਹੈਕ ਕਰ ਕੇ ਉਸ ਦਾ ਐਕਸਸ ਹਾਸਲ ਕਰ ਕੇ ਵਿੱਤੀ ਫਾਇਦਾ ਲੈਂਦੇ ਹਨ। ਅਪਰਾਧੀ ਆਪਣੇ ਵਿੱਤੀ ਫਾਇਦੇ ਵਾਸਤੇ ਜਾਂ ਉਸ ਨੂੰ ਕੋਈ ਨੁਕਸਾਨ ਪਹੁੰਚਾਉਣ ਜਾਂ ਮਾਣਹਾਨੀ ਦੇ ਇਰਾਦੇ ਨਾਲ ਕਿਸੇ ਵਿਅਕਤੀ ਨੂੰ ਸੋਸ਼ਲ ਮੀਡੀਆ (ਵਟਸਅੈਪ, ਫੇਸਬੁੱਕ, ਇੰਸਟਾਗ੍ਰਾਮ) ਰਾਹੀਂ ਗਲਤ ਅਤੇ ਫੇਕ ਆਈ. ਡੀਜ਼ ਬਣਾ ਕੇ ਬਲੈਕਮੇਲ ਕਰ ਕੇ ਧਮਕੀ ਭਰੇ ਫੋਨ ਕਰ ਕੇ ਜਾਂ ਈਮੇਲ ਰਾਹੀਂ ਦੇਸ਼ ਦੀ ਸੁਰੱਖਿਆ ਨੂੰ ਖਤਰੇ ’ਚ ਪਾਉਣ ਸਬੰਧੀ ਜੁਰਮਾਂ ਨੂੰ ਅੰਜਾਮ ਦਿੰਦੇ ਹਨ।
ਡੀ. ਜੀ. ਪੀ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਸਾਈਬਰ ਕ੍ਰਾਈਮ ’ਚ ਬਹੁਤ ਜ਼ਿਆਦਾ ਵਾਧਾ ਹੋਣ ਕਰ ਕੇ ਅੱਜ ਥਾਣਾ ਸਾਈਬਰ ਕ੍ਰਾਈਮ ਅੰਮ੍ਰਿਤਸਰ ਸ਼ਹਿਰ ਹੋਂਦ ’ਚ ਲਿਆਂਦਾ ਗਿਆ ਹੈ, ਜੋ ਹੁਣ ਤਫਤੀਸ਼ੀ ਅਫਸਰਾਂ ਵੱਲੋ ਟੈਕਨੀਕਲ ਕੰਮ ਦੇ ਨਾਲ ਨਾਲ ਮੁਕੱਦਮੇ ਦਰਜ ਕਰ ਕੇ ਤਫਤੀਸ਼ ਵੀ ਕੀਤੀ ਜਾਵੇਗੀ ਅਤੇ ਮੁਲਜ਼ਮਾਂ ਨੂੰ ਜਲਦ ਟ੍ਰੇਸ ਕਰ ਕੇ ਗ੍ਰਿਫਤਾਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ-ਪਹਿਲੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿ ਜਾਣ ਵਾਲੀ ਸੰਗਤ ਲਈ ਖ਼ਾਸ ਖ਼ਬਰ, SGPC ਵੱਲੋਂ ਵੀਜ਼ਾ ਪ੍ਰਕਿਰਿਆ ਸ਼ੁਰੂ
ਥਾਣੇ ਦੇ ਕੰਮਕਾਜ ਦਾ ਤਰੀਕਾ
1) ਥਾਣਾ ਸਾਈਬਰ ਕ੍ਰਾਇਮ ਅੰਮ੍ਰਿਤਸਰ ਸ਼ਹਿਰ ਵਿਖੇ ਦਰਖਾਸਤੀ ਆਪਣੀ ਦਰਖਾਸਤ ਆਨਲਾਈਨ ਨੰਬਰ 1930 ਸਾਈਬਰ ਕ੍ਰਾਈਮ ਨਾਲ ਸਬੰਧਤ ਅਪਰਾਧਾਂ ਸਬੰਧੀ ਦਰਜ ਮੁਕੱਦਮਿਆਂ ਦੀ ਤਫਤੀਸ਼ ਕੀਤੀ ਜਾਵੇਗੀ।
2) ਕੋਈ ਵੀ ਦਰਖਾਸਤੀ ਸਾਈਬਰ ਕ੍ਰਾਈਮ ਨਾਲ ਸਬੰਧਤ ਅਪਰਾਧ ਸਬੰਧੀ ਸਿੱਧੇ ਤੌਰ ’ਤੇ ਪੁਲਸ ਸਟੇਸ਼ਨ ਸਾਈਬਰ ਕ੍ਰਾਈਮ ਅੰਮ੍ਰਿਤਸਰ ਸ਼ਹਿਰ ਵਿਖੇ ਆ ਕੇ ਦਰਖਾਸਤ ਦੇ ਸਕਦਾ ਹੈ।
ਬੀਤੇ ਦਿਨ ਥਾਣਾ ਸਾਈਬਰ ਕ੍ਰਾਈਮ ਅੰਮ੍ਰਿਤਸਰ ਸ਼ਹਿਰ ਵਿਖੇ ਪਹਿਲੀ ਐੱਫ. ਆਈ. ਆਰ. ਦਰਜ ਕੀਤੀ ਜਾ ਚੁੱਕੀ ਹੈ ਜੋ ਅਣਪਛਾਤੇ ਵਿਅਕਤੀਆਂ ਵੱਲੋਂ ਮੁੱਦਈ ਮੁਕੱਦਮਾ ਨੂੰ ਧੋਖਾ ਦੇਣ ਦੀ ਨੀਅਤ ਨਾਲ ਵਟਸਐਪ ਗਰੁੱਪ ਤੇ ਲਿੰਕ ਸੈਂਡ ਕਰ ਕੇ ਵਟਸਐਪ ਗਰੁੱਪ ਜੁਆਇਨ ਕਰਵਾ ਕੇ ਵਿਦੇਸ਼ੀ ਸੋਨਾ ਭਰ ’ਚ ਪੈਸੇ ਇਨਵੈਸਟ ਕਰਨ ਦਾ ਝਾਂਸਾ ਦੇ ਕੇ ਮਿਤੀ 5 ਫਰਵਰੀ 24 ਨੂੰ 99672/-ਰੁਪਏ ਇਨਵੈਸਟ ਕਰਵਾਏ, ਜਿਸ ’ਤੇ ਦਰਖਾਸਤੀ ਨੂੰ ਤਿੰਨ ਦਿਨ ਵਿੱਚ 9529 ਰੁਪਏ ਦਾ ਮੁਨਾਫਾ ਹੋਇਆ, ਜਿਸ ਤੋਂ ਬਾਅਦ ਦਰਖਾਸਤੀ ਨੇ ਲਾਲਚ ’ਚ ਆ ਕੇ 3,22,000/-ਰੁਪਏ ਮੁਲਜ਼ਮਾਂ ਦੀਆਂ ਰਿਕਮੈਂਡ ਕੀਤੀਆਂ ਕੰਪਨੀਆਂ ’ਚ ਇਨਵੈਸਟ ਕਰ ਦਿੱਤੇ, ਜਿਸ ’ਤੇ ਦਰਖਾਸਤੀ ਨੂੰ ਕੁਝ ਪ੍ਰਤੀਸ਼ਤ ਮੁਨਾਫਾ ਹੋਇਆ ਅਤੇ ਉਸ ਨੇ ਮੁਲਜ਼ਮਾਂ ਦੇ ਕਹਿਣ ’ਤੇ ਉਨ੍ਹਾਂ ਦੇ ਬੈਂਕ ਖਾਤੇ ਵਿਚ 10 ਲੱਖ ਰੁਪਏ ਟਰਾਂਸਫਰ ਕਰ ਦਿੱਤੇ ਪਰ ਮੁਲਜ਼ਮਾਂ ਵੱਲੋਂ ਇਸ ’ਚ ਜ਼ਿਆਦਾ ਫਾਇਦਾ ਨਾ ਹੋਣ ਦਾ ਕਹਿ ਕੇ ਨਵਾ ਟਾਸਕ ਦੇ ਕੇ 16000/-ਰੁਪਏ ਦਾ ਮੁਨਾਫਾ ਕਰਵਾ ਦਿੱਤਾ।
ਇਹ ਵੀ ਪੜ੍ਹੋ-SGPC ਵੱਲੋਂ ਯੋਗਾ ਵਾਲੀ ਕੁੜੀ ਦੇ ਝੂਠ ਦਾ ਪਰਦਾਫਾਸ਼, ਪਿਛਲੇ 6 ਦਿਨਾਂ ਦਾ ਬਲੂਪ੍ਰਿੰਟ ਪੇਸ਼ ਕਰ ਕੀਤਾ ਵੱਡਾ ਖੁਲਾਸਾ
ਇਸ ਤੋਂ ਬਾਅਦ ਦਰਖਾਸਤੀ ਨੇ ਮੁਲਜ਼ਮਾਂ ਦੇ ਕਹਿਣ ’ਤੇ ਲਾਲਚ ਵਿਚ ਆ ਕੇ ਮੁਲਜ਼ਮਾਂ ਦੇ ਬੈਂਕ ਵਿਚ ਲੱਖਾਂ ਰੁਪਏ ਟਰਾਂਸਫਰ ਕਰ ਦਿੱਤੇ ਪਰ ਉਸ ਤੋਂ ਬਾਅਦ ਦਰਖਾਸਤੀ ਨੂੰ ਕੋਈ ਫਾਇਦਾ ਨਹੀਂ ਹੋਇਆ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਆਏ ਜੋ ਅਣਪਛਾਤੇ ਵਿਅਕਤੀਆਂ ਵੱਲੋ ਧੋਖਾ ਦੇਣ ਦੀ ਨੀਅਤ ਨਾਲ ਆਪਣੇ ਵੱਖ-ਵੱਖ ਬੈਂਕ ਖਾਤਿਆਂ ’ਚ ਕੁੱਲ 58,06,563/-ਰੁਪਏ ਟਰਾਂਸਫਰ ਕਰਵਾ ਕੇ ਆਨਲਾਈਨ ਠੱਗੀ ਮਾਰੀ ਹੈ, ਜਿਸ ਤੋਂ ਬਾਅਦ ਪੜਤਾਲ ਮੁਕੱਦਮਾ ਥਾਣਾ ਸਾਈਬਰ ਕ੍ਰਾਈਮ ਅੰਮ੍ਰਿਤਸਰ ਸ਼ਹਿਰ ਵਿਖੇ ਦਰਜ ਰਜਿਸਟਰ ਕੀਤਾ ਗਿਆ ਹੈ।
ਡੀ. ਜੀ. ਪੀ. ਗੌਰਵ ਯਾਦਵ ਨੇ ਕਿਹਾ ਕਿ ਵਪਾਰੀ ਵਰਗ ਨੂੰ ਜੋ ਕਿ ਆਨਲਾਈਨ ਬਿਜ਼ਨੈੱਸ ਅਤੇ ਟਰਾਂਜ਼ੈਕਸਨਾਂ ਕਰਦੇ ਹਨ, ਉਨ੍ਹਾਂ ਨੂੰ ਬਹੁਤ ਸਾਵਧਾਨੀ ਦੀ ਜਰੂਰਤ ਹੈ। ਬਿਨਾਂ ਜਾਂਚ ਪੜਤਾਲ ਕੀਤੇ ਕਿਸੇ ਵੀ ਵੈੱਬਸਾਈਟ, ਐਪ ਅਤੇ ਲਿੰਕ ਵਗੈਰਾ ’ਤੇ ਕਲਿਕ ਨਾ ਕਰਨ, ਓ. ਟੀ. ਪੀ. ਅਤੇ ਸਕੈਨਰ ਸ਼ੇਅਰ ਨਾ ਕਰਨ ਅਤੇ ਅਪਰਾਧੀਆਂ ਵੱਲੋਂ ਫੇਕ ਵੈੱਬਸਾਈਟ, ਐਪ ਅਤੇ ਲਿੰਕ ਵਗੈਰਾ ਪਰ ਦਿੱਤੇ ਜਾ ਰਹੇ ਭਾਰੀ ਲਾਲਚ ਵਿਚ ਨਾ ਆਉਣ ਅਤੇ ਅਵੇਅਰ ਰਹਿਣ।
ਇਹ ਵੀ ਪੜ੍ਹੋ- ਯੋਗਾ ਕੁੜੀ ਵੱਲੋਂ FIR ਵਾਪਸ ਲੈਣ ਦੀ ਨਵੀਂ ਵੀਡੀਓ ’ਤੇ SGPC ਮੈਂਬਰ ਦਾ ਵੱਡਾ ਬਿਆਨ
ਉਨ੍ਹਾਂ ਕਿਹਾ ਕਿ ਮੁਲਜ਼ਮਾਂ ਵੱਲੋਂ ਜ਼ਿਆਦਾਤਾਰ ਟੈਲੀਗ੍ਰਾਮ ਐਪ ’ਤੇ ਫੇਕ ਆਈ. ਡੀਜ਼ ਬਣਾ ਕੇ ਅਤੇ ਲਿੰਕ ਭੇਜ ਕੇ ਬਹੁਤ ਜ਼ਿਆਦਾ ਸਾਈਬਰ ਕ੍ਰਾਈਮ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਇਸ ਤੋਂ ਬਚਣ ਦੀ ਜ਼ਰੂਰਤ ਹੈ। ਅਪਰਾਧੀਆਂ ਵੱਲੋ ਟੈਕਨਾਲਜੀ ਦੀ ਦੁਰਵਰਤੋ ਕਰ ਕੇ ਕਿਸੇ ਨਾਂ ਕਿਸੇ ਕੇਸ ਵਿੱਚ ਫਸੇ ਹੋਣ ਦਾ ਡਰ ਪਾ ਕੇ ਵਿੱਤੀ ਫਾਇਦਾ ਲਿਆ ਜਾ ਰਿਹਾ ਹੈ, ਜਿਸ ’ਚ ਖਾਸ ਕਰ ਕੇ ਮਨੀ ਲਾਂਡਰਿੰਗ ਕੇਸ, ਡਰੱਗ ਕੇਸ, ਐਸਟਾਰਸਨ ਕਾਲ ਦਾ ਹਵਾਲਾ ਦੇ ਆਮ ਪਬਲਿਕ ਪਾਸੇ ਵੱਡੀ ਰਕਮ ਉਗਰਾਹੀ ਜਾ ਰਹੀ ਹੈ, ਜਿਸ ’ਚ ਵੱਡੀ ਉਮਰ ਦੇ ਬਜ਼ੁਰਗ ਅਤੇ ਧਨਾਢ ਵਿਅਕਤੀਆਂ ਨੂੰ ਸ਼ਿਕਾਰ ਬਣਾਇਆ ਜਾਂਦਾ ਹੈ। ਪਬਲਿਕ ਨੂੰ ਅਪੀਲ ਹੈ ਕਿ ਉਹ ਅਣਪਛਾਤੀਆਂ ਕਾਲਾਂ ਵੱਲ ਧਿਆਨ ਨਾ ਦੇਣ ਅਤੇ ਅਚਾਨਕ ਘਬਰਾਹਟ ’ਚ ਆ ਕੇ ਅਪਰਾਧੀਆਂ ਦੇ ਦੱਸੇ ਅਕਾਊਂਟਾਂ ਵਿਚ ਪੈਸੇ ਨਾਂ ਪਾਉਣ। ਉਨ੍ਹਾਂ ਦੱਸਿਆ ਕਿ ਇੰਸਪੈਕਟਰ ਰਾਜਵੀਰ ਕੌਰ ਪਹਿਲੇ ਮੁੱਖ ਅਫਸਰ ਥਾਣਾ ਸਾਈਬਰ ਕ੍ਰਾਈਮ ਦੇ ਹੋਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੈਰੋਇਨ, ਨਸ਼ੇ ਵਾਲੀਆਂ ਗੋਲੀਆਂ ਤੇ 1 ਲੱਖ 40 ਹਜ਼ਾਰ ਡਰੱਗ ਮਨੀ ਸਮੇਤ 3 ਕਾਬੂ
NEXT STORY