ਅੰਮ੍ਰਿਤਸਰ (ਛੀਨਾ) : ਸ਼੍ਰੋਮਣੀ ਅਕਾਲੀ ਦਲ ਦੀ ਲੰਮੇ ਸਮੇਂ ਤੋਂ ਵੱਖ-ਵੱਖ ਅਹੁਦਿਆ ’ਤੇ ਰਹਿ ਕੇ ਪੂਰੀ ਵਫਾਦਾਰੀ ਨਾਲ ਸੇਵਾ ਨਿਭਾਉਣ ਵਾਲੇ ਯੂਥ ਅਕਾਲੀ ਦਲ ਦੇ ਕੌਰ ਕਮੇਟੀ ਮੈਂਬਰ ਸੰਦੀਪ ਸਿੰਘ ਏ.ਆਰ.ਨੂੰ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ ਜਿਸ ਨਾਲ ਸਮੂਹ ਅਕਾਲੀ ਆਗੂਆਂ, ਵਰਕਰਾਂ ਤੇ ਹਲਕਾ ਨਿਵਾਸੀਆਂ ’ਚ ਖੁਸ਼ੀ ਦਾ ਮਾਹੋਲ ਹੈ। ਇਸ ਸਬੰਧ ’ਚ ਗੱਲਬਾਤ ਕਰਦਿਆਂ ਸੰਦੀਪ ਸਿੰਘ ਏ.ਆਰ.ਨੇ ਕਿਹਾ ਕਿ ਹਲਕਾ ਜੰਡਿਆਲਾ ਗੁਰੂ ਦਾ ਮੈਨੂੰ ਇੰਚਾਰਜ ਨਿਯੁਕਤ ਕਰਨ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਮੈਂ ਤਹਿ ਦਿਲੋਂ ਸ਼ੁੱਕਰਗੁਜ਼ਾਰ ਹਾਂ ਅਤੇ ਭਰੋਸਾ ਦਿਵਾਉਦਾਂ ਹਾਂ ਕਿ ਇਸ ਜ਼ਿੰਮੇਵਾਰੀ ਨੂੰ ਪੂਰੀ ਮਿਹਨਤ ਅਤੇ ਲਗਨ ਨਾਲ ਨਿਭਾਵਾਂਗਾ।
ਸੰਦੀਪ ਸਿੰਘ ਏ.ਆਰ.ਨੇ ਕਿਹਾ ਕਿ ਹਲਕੇ ਦੇ ਸਮੂਹ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਨਾਲ ਲੈ ਕੇ ਪਾਰਟੀ ਨੂੰ ਹੋਰ ਵਧੇਰੇ ਮਜ਼ਬੂਤ ਕੀਤਾ ਜਾਵੇਗਾ ਤਾਂ ਜੋ 2027 ਦੀਆ ਵਿਧਾਨ ਸਭਾ ਚੋਣਾ ’ਚ ਹੂੰਝਾਂ ਫੇਰ ਜਿੱਤ ਹਾਂਸਲ ਕੀਤੀ ਜਾ ਸਕੇ। ਇਥੇ ਜ਼ਿਕਰਯੋਗ ਹੈ ਕਿ ਸੰਦੀਪ ਸਿੰਘ ਏ.ਆਰ.ਦੇ ਪਿਤਾ ਸਵ.ਮਲਕੀਅਤ ਸਿੰਘ ਏ.ਆਰ.ਵੀ ਹਲਕਾ ਜੰਡਿਆਲਾ ਗੁਰੂ ਤੋਂ ਵਿਧਾਇਕ ਵਜੋਂ ਸੇਵਾ ਨਿਭਾਅ ਚੁੱਕੇ ਹਨ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਹਾਈਕਮਾਨ ਨੇ ਹਰ ਤਰ੍ਹਾੰ ਦੇ ਹਾਲਾਤ ’ਚ ਪਾਰਟੀ ਨਾਲ ਚੱਟਾਨ ਦੀ ਤਰ੍ਹਾਂ ਡੱਟ ਕੇ ਖਲੋਣ ਵਾਲੇ ਸੰਦੀਪ ਸਿੰਘ ਏ.ਆਰ.ਨੂੰ ਹਲਕਾ ਜੰਡਿਆਲਾ ਗੁਰੂ ਦੀ ਇੰਚਾਰਜ ਵਜੋਂ ਜ਼ਿੰਮੇਵਾਰੀ ਸੋਂਪੀ ਹੈ। ਇਸ ਮੌਕੇ ’ਤੇ ਵੱਖ-ਵੱਖ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਹਾਈਕਮਾਨ ਦੇ ਫੈਂਸਲੇ ਦੇ ਸਵਾਗਤ ਕਰਦਿਆਂ ਆਖਿਆ ਕਿ ਸੰਦੀਪ ਸਿੰਘ ਏ.ਆਰ. ਦੂਰ ਅੰਦੇਸ਼ੀ ਸੋਚ ਵਾਲਾ ਮਿਹਨਤੀ ਨੌਜਵਾਨ ਹੈ ਜੋ ਕਿ ਆਪਣੀ ਲਿਆਕਤ ਸਦਕਾ ਹਲਕਾ ਜੰਡਿਆਲਾ ਗੁਰੂ ’ਚ ਅਕਾਲੀ ਦਲ ਨੂੰ ਬੁਲੰਦੀਆਂ ’ਤੇ ਪਹੁੰਚਾਉਣ ਦੇ ਪੂਰੀ ਤਰਾਂ ਨਾਲ ਸਮਰੱਥ ਹੈ।
ਅੰਮ੍ਰਿਤਸਰ 'ਚ DGP ਨੇ ਕੀਤੀ ਹਾਈਲੈਵਲ ਮੀਟਿੰਗ, ਅਲਰਟ ਜਾਰੀ
NEXT STORY