ਜਲੰਧਰ: ਟਵਿੱਟਰ ਨੇ ਇਕ ਬੱਗ ਬਾਰੇ ਜਾਣਕਾਰੀ ਦਿੱਤੀ ਹੈ ਜਿਸ ਨੇ ਪਾਸਵਰਡ ਰਿਕਵਰੀ ਸਿਸਟਮ ਦੇ ਤਹਿਤ ਲਗਭਗ 10 ਹਜ਼ਾਰ ਯੂਜ਼ਰਸ ਦੀ ਜਾਣਕਾਰੀ ਜਿਸ 'ਚ ਈ-ਮੇਲ ਐਡਰੈੱਸ ਅਤੇ ਫੋਨ ਦੀ ਜਾਣਕਾਰੀ ਸੀ, ਪਿਛਲੇ ਹਫ਼ਤੇ ਉਜਾਗਰ ਕੀਤਾ ਸੀ। ਕੰਪਨੀ ਨੇ ਇਸ ਗੱਲ ਦੀ ਘੋਸ਼ਣਾ ਨਿਊਜ਼ ਬਲਾਗ ਪੋਸਟ 'ਚ ਕੱਲ੍ਹ ਦੁਪਹਿਰ ਨੂੰ ਕੀਤੀ ਹੈ ਜਿਸ 'ਚ ਇਹ ਗੱਲ ਸਪਸ਼ਟ ਕੀਤੀ ਗਈ ਹੈ ਕਿ ਯੂਜ਼ਰਸ ਦਾ ਪਾਸਵਰਡ ਖਤਰੇ 'ਚ ਨਹੀਂ ਹੈ।
ਜਾਣਕਾਰੀ ਦੇ ਮੁਤਾਬਕ ਇਹ ਬੱਗ ਕੁੱਝ ਹੀ ਯੂਜ਼ਰਸ ਦੇ ਅਕਾਊਂਟ 'ਤੇ ਦੇਖਣ ਨੂੰ ਮਿਲਿਆ ਸੀ ਇਸ ਲਈ ਜੋ ਲੋਕ ਕੁਨੈੱਕਟਡ ਨਹੀਂ ਸਨ ਉਹ ਪ੍ਰਭਾਵਿਤ ਨਹੀਂ ਹੋਏ। ਟਵਿੱਟਰ ਦੇ ਟਰੱਸਟ ਅਤੇ ਇੰਫਾਰਮੇਸ਼ਨ ਸਕਿਓਰਿਟੀ ਆਫਿਸਰ Michael 3oates ਨੇ ਲਿੱਖਿਆ ਕਿ ਅਸੀਂ ਇਨ੍ਹਾਂ ਘਟਨਾਵਾਂ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ ਅਤੇ ਅਸੀਂ ਮੁਆਫੀ ਚਾਹੁੰਦੇ ਹਾਂ ਕਿ ਇਹ ਹੋਇਆ।
ਹਾਲਾਂਕਿ ਇਹ ਬੱਗ ਤੁਲਨਾ ਚ ਛੋਟਾ ਹੈ, ਟਵਿੱਟਰ ਨੇ ਕਿਹਾ ਕਿ ਇਹ ਚੰਗਾ ਕਾਰਣ ਹੈ ਆਪਣੇ ਅਕਾਊਂਟ ਦੀ ਸਕਿਓਰਿਟੀ ਦੀ ਜਾਂਚ ਕਰਨ ਦੇ ਲਈ। ਕੰਪਨੀ ਨੇ 2 ਸਟੈਪ ਵੇਰਿਫਿਕੇਸ਼ਨ ਨੂੰ ਐੱਡ ਕੀਤਾ ਹੈ ਜੋ ਲਾਗ-ਇੰਨ ਇਸਤੇਮਾਲ ਕਰਦੇ ਸਮੇਂ ਦੂਜੇ ਡਿਵਾਇਸ ਬਾਰੇ ਦੱਸਦਾ ਹੈ ਅਤੇ ਐਸ. ਐਮ. ਐੱਸ ਦੇ ਜ਼ਰੀਏ ਜਾਣਕਾਰੀ ਦਿੰਦਾ ਹੈ।
ਇੰਸਟਾਗਰਾਮ ਨੇ ਲਾਂਚ ਕੀਤਾ ਸਕਿਓਰਿਟੀ ਫੀਚਰ
NEXT STORY