Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, FEB 25, 2026

    5:15:22 AM

  • khaira besieges aap government

    ਗੈਂਗਸਟਰਾਂ ਨਾਲ ਜੰਗ ਸਿਪਾਹੀ ਲੜਦੇ ਨੇ, ਇਨਾਮ ਪੁਲਸ...

  • government withdraws security of famous punjab singer

    'ਸੁਖਬੀਰ ਬਾਦਲ ਨਾਲ ਮੁਲਾਕਾਤ ਕਰਨ ‘ਤੇ ਸਰਕਾਰ ਨੇ...

  • big in the asi home guard murder case

    ASI-ਹੋਮਗਾਰਡ ਕਤਲਕਾਂਡ ਮਾਮਲੇ 'ਚ ਵੱਡੀ ਅਪਡੇਟ!...

  • education department employees announce shutdown

    ਮਹੀਨਾਵਾਰ ਤਨਖ਼ਾਹ 'ਚੋਂ 31 ਹਜ਼ਾਰ ਦੀ ਕਟੌਤੀ!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Article News
  • ਕੋਰੋਨਾ ਟੈਸਟ, ਇੰਜੈਕਸ਼ਨ ਤੋਂ ਲੈ ਕੇ ਵੈਕਸੀਨੇਸ਼ਨ ਤੱਕ ’ਚ ਫਰਜ਼ੀਵਾੜਾ

ARTICLE News Punjabi(ਸੰਪਾਦਕੀ)

ਕੋਰੋਨਾ ਟੈਸਟ, ਇੰਜੈਕਸ਼ਨ ਤੋਂ ਲੈ ਕੇ ਵੈਕਸੀਨੇਸ਼ਨ ਤੱਕ ’ਚ ਫਰਜ਼ੀਵਾੜਾ

  • Updated: 21 Jun, 2021 03:14 AM
Article
corona tests  from injections to vaccinations
  • Share
    • Facebook
    • Tumblr
    • Linkedin
    • Twitter
  • Comment

ਦੇਸ਼ ’ਚ ਕੋਰੋਨਾ ਤੋਂ ਪੈਦਾ ਹੋਏ ਸੰਕਟ ਦੇ ਦਰਮਿਆਨ ਜਿੱਥੇ ਕਈ ਲੋਕ ਦੂਸਰਿਆਂ ਦੀ ਮਦਦ ਦੇ ਲਈ ਅੱਗੇ ਆ ਰਹੇ ਹਨ ਉੱਥੇ ਅਜਿਹੇ ਲੋਕਾਂ ਦੀ ਵੀ ਘਾਟ ਨਹੀਂ ਹੈ ਜੋ ਇਸ ਸੰਕਟ ਦੇ ਸਮੇਂ ’ਚ ਵੀ ਇਨਸਾਨੀਅਤ ਨੂੰ ਭੁੱਲ ਹੈਵਾਨਾਂ ਵਰਗੀਆਂ ਹਰਕਤਾਂ ਕਰ ਰਹੇ ਹਨ। ਉਨ੍ਹਾਂ ਦਾ ਮਕਸਦ ਬਸ ਪੈਸਾ ਬਣਾਉਣਾ ਹੈ, ਫਿਰ ਭਾਵੇਂ ਇਸ ਦੇ ਨਤੀਜੇ ਵਜੋਂ ਕਿੰਨੀਆਂ ਹੀ ਜਾਨਾਂ ਕਿਉਂ ਨਾ ਚਲੀਆਂ ਜਾਣ।

ਦੇਸ਼ ’ਚ ਕੋਰੋਨਾ ਦੀ ਦੂਸਰੀ ਲਹਿਰ ਦੇ ਦੌਰਾਨ ਕੁੰਭ ਮੇਲੇ ਦੇ ਆਯੋਜਨ ਨੂੰ ਲੈ ਕੇ ਸਰਕਾਰ ਦੀ ਕਾਫੀ ਆਲੋਚਨਾ ਹੋਈ ਸੀ। ਇਸ ਦਰਮਿਆਨ ਪ੍ਰਸ਼ਾਸਨ ਨੇ ਮੇਲੇ ’ਚ ਆਉਣ ਵਾਲਿਆਂ ਦੀ ਕੋਰੋਨਾ ਜਾਂਚ ਦੇ ਲਈ ਵਿਆਪਕ ਪ੍ਰਬੰਧ ਕੀਤੇ ਸਨ ਪਰ ਇਹੀ ਦੇਸ਼ ਦਾ ‘ਸਭ ਤੋਂ ਵੱਡਾ ਫਰਜ਼ੀ ਕੋਵਿਡ ਟੈਸਟ ਘਪਲਾ’ ਬਣ ਗਿਆ।

ਪੰਜਾਬ ਦੇ ਫਰੀਦਕੋਟ ਦੇ ਇਕ ਐੱਲ. ਆਈ. ਸੀ. ਏਜੰਟ ਦੀ ਚੌਕਸੀ ਨਾਲ ਇਸ ਦਾ ਸਭ ਤੋਂ ਪਹਿਲਾਂ ਪਤਾ ਲੱਗਾ। ਐੱਲ. ਆਈ. ਸੀ. ਏਜੰਟ ਵਿਪਿਨ ਮਿੱਤਲ ਨੂੰ 22 ਅਪ੍ਰੈਲ ਨੂੰ ਇਕ ਐੱਸ. ਐੱਮ. ਐੱਸ. ਮਿਲਿਆ ਜਿਸ ’ਚ ਕਿਹਾ ਗਿਆ ਸੀ ਕਿ ਉਨ੍ਹਾਂ ਦਾ ਸੈਂਪਲ ਕੋਰੋਨਾ ਟੈਸਟ ਲਈ ਕੁਲੈਕਟ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ।

ਇਸ ਨੂੰ ਪੜ੍ਹ ਕੇ ਉਹ ਹੈਰਾਨ ਰਹਿ ਗਏ ਕਿਉਂਕਿ ਉਨ੍ਹਾਂ ਨੇ ਤਾਂ ਕੋਰੋਨਾ ਟੈਸਟ ਕਰਵਾਇਆ ਹੀ ਨਹੀਂ ਸੀ। ਉਹ ਸਥਾਨਕ ਜ਼ਿਲਾ ਅਧਿਕਾਰੀਆਂ ਦੇ ਕੋਲ ਗਏ ਪਰ ਉਨ੍ਹਾਂ ਨੂੰ ਪੁੱਠੇ ਪੈਰੀਂ ਮੋੜ ਦਿੱਤਾ ਗਿਆ ਕਿਉਂਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਪਤਾ ਲਗਾਉਣ ’ਚ ਕੋਈ ਦਿਲਚਸਪੀ ਨਹੀਂ ਸੀ ਕਿ ਕੀ ਹੋ ਰਿਹਾ ਸੀ।

ਜ਼ਿਆਦਾਤਰ ਲੋਕ ਇਸ ਮਾਮਲੇ ਨੂੰ ਉੱਥੇ ਛੱਡ ਦਿੰਦੇ ਪਰ ਵਿਪਿਨ ਨੇ ਇੰਡੀਅਨ ਕਾਊਂਸਿਲ ਆਫ ਮੈਡੀਕਲ ਰਿਸਰਚ (ਆਈ. ਸੀ. ਐੱਮ. ਆਰ.) ਨੂੰ ਈ-ਮੇਲ ਰਾਹੀਂ ਆਪਣੀ ਸ਼ਿਕਾਇਤ ਭੇਜੀ ਅਤੇ ਇਹ ਜਾਣਨ ਲਈ ਸੂਚਨਾ ਦੇ ਅਧਿਕਾਰ ਦੇ ਤਹਿਤ ਇਕ ਰਿਟ ਦਾਇਰ ਕਰ ਦਿੱਤੀ ਕਿ ਉਨ੍ਹਾਂ ਦੀ ਜਾਂਚ ਕਿੱਥੇ ਹੋਈ।

ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਦਾ ਸੈਂਪਲ ਹਰਿਦੁਆਰ ’ਚ ਲਿਆ ਗਿਆ ਸੀ ਜਿੱਥੇ ਕੁੰਭ ਮੇਲਾ ਚੱਲ ਰਿਹਾ ਸੀ। ਇਸ ਦਰਮਿਆਨ ਮਾਮਲੇ ਨੂੰ ਆਈ. ਸੀ. ਐੱਮ. ਆਰ. ਨੇ ਉੱਤਰਾਖੰਡ ਸਿਹਤ ਵਿਭਾਗ ਨੂੰ ਭੇਜ ਦਿੱਤਾ ਜਿੱਥੇ ਇਸੇ ਤਰ੍ਹਾਂ ਦੇ ਲੱਖਾਂ ਫਰਜ਼ੀ ਕੋਰੋਨਾ ਟੈਸਟਾਂ ਦੇ ਬਾਰੇ ’ਚ ਪਤਾ ਲੱਗਾ। ਇਸ ਘਪਲੇ ਦੇ ਅਧੀਨ ਲਗਭਗ 1 ਲੱਖ ਫਰਜ਼ੀ ਰਿਪੋਰਟਾਂ ਪੇਸ਼ ਕੀਤੀਆਂ ਗਈਆਂ ਸਨ।

ਰਿਪੋਰਟ ਦੇ ਅਨੁਸਾਰ ਹਰਿਦੁਆਰ ਦੀ ਇਕ ਲੈਬ ਨੇ 50 ਵਿਅਕਤੀਆਂ ਨੂੰ ਰਜਿਸਟਰਡ ਕਰਨ ਦੇ ਲਈ ਇਕ ਹੀ ਫੋਨ ਨੰਬਰ ਦੀ ਵਰਤੋਂ ਕੀਤੀ, ਉਥੇ ਹੀ ਇਕ ਐਂਟੀਜਨ ਟੈਸਟ ਕਿੱਟ ਨਾਲ 700 ਲੋਕਾਂ ਦਾ ਟੈਸਟ ਕੀਤਾ ਗਿਆ ਸੀ।

ਸਾਰਿਆਂ ਦੇ ਪਤੇ ਅਤੇ ਨਾਂ ਵੀ ਕਾਲਪਨਿਕ ਸਨ। ਹਰਿਦੁਆਰ ’ਚ ‘ਮਕਾਨ ਨੰਬਰ 5’ ਤੋਂ ਲਗਭਗ 530 ਸੈਂਪਲ ਲਏ ਗਏ। ਕੀ ਇਕ ਘਰ ’ਚ 500 ਨਿਵਾਸੀਆਂ ਦਾ ਹੋਣਾ ਸੰਭਵ ਹੈ? ਫੋਨ ਨੰਬਰ ਵੀ ਫਰਜ਼ੀ ਸਨ। ਕਾਨਪੁਰ, ਮੁੰਬਈ, ਅਹਿਮਦਾਬਾਦ ਅਤੇ 18 ਹੋਰਨਾਂ ਥਾਵਾਂ ਦੇ ਵਿਅਕਤੀਆਂ ਨੇ ਟੈਸਟ ਦੇ ਲਈ ਇਕ ਹੀ ਫੋਨ ਨੰਬਰ ਸ਼ੇਅਰ ਕੀਤਾ ਸੀ।

ਕੁੰਭ ’ਚ ਹਿੱਸਾ ਲੈਣ ਵਾਲੇ ਸ਼ਰਧਾਲੂਆਂ ਦੀ ਕੋਰੋਨਾ ਜਾਂਚ ਲਈ ਪ੍ਰਸ਼ਾਸਨ ਨੇ 24 ਨਿੱਜੀ ਲੈਬਜ਼ ਨੂੰ ਇਜਾਜ਼ਤ ਦਿੱਤੀ ਸੀ। ਰੌਲਾ ਪੈਣ ’ਤੇ ਮਾਮਲੇ ਦੀ ਜਾਂਚ ਦੇ ਲਈ ਉੱਤਰਾਖੰਡ ਪੁਲਸ ਨੇ ਸਪੈਸ਼ਲ ਟੀਮ ਦਾ ਗਠਨ ਕੀਤਾ ਹੈ।

ਕੁੰਭ ਮੇਲੇ ’ਚ ਫਰਜ਼ੀ ਕੋਰੋਨਾ ਟੈਸਟ ਤਾਂ ਸੰਜੋਗ ਨਾਲ ਸਾਹਮਣੇ ਆ ਗਏ ਪਰ ਹੁਣ ਇਹ ਸਵਾਲ ਜ਼ਰੂਰ ਪੈਦਾ ਹੋ ਗਿਆ ਹੈ ਕਿ ਪਤਾ ਨਹੀਂ ਦੇਸ਼ ਭਰ ’ਚ ਛੋਟੇ ਪੱਧਰ ’ਤੇ ਕਿੰਨੀਆਂ ਥਾਵਾਂ ’ਤੇ ਅੱਜ ਵੀ ਇਸੇ ਤਰ੍ਹਾਂ ਫਰਜ਼ੀ ਕੋਰੋਨਾ ਟੈਸਟ ਰਿਪੋਰਟ ਜਾਰੀ ਕੀਤੀ ਜਾ ਰਹੀ ਹੋਵੇਗੀ?

ਦੂਜੀ ਲਹਿਰ ਦੌਰਾਨ ਜੀਵਨ-ਰੱਖਿਅਕ ਰੇਮਡੇਸਿਵਿਰ ਇੰਜੈਕਸ਼ਨ ਦੀ ਵਧਦੀ ਮੰਗ ਨਾਲ ਪੈਸਾ ਬਣਾਉਣ ਦੇ ਲਈ ਦੇਸ਼ ’ਚ ਕਈ ਥਾਵਾਂ ’ਤੇ ਨਕਲੀ ਰੇਮਡੇਸਿਵਿਰ ਇੰਜੈਕਸ਼ਨ ਬਣਾਏ ਅਤੇ ਵੇਚੇ ਜਾਣ ਦੇ ਕਈ ਮਾਮਲੇ ਵੀ ਸਾਹਮਣੇ ਆ ਚੁੱਕੇ ਹਨ। ਹਾਲ ਹੀ ’ਚ ਪੰਜਾਬ ਦੇ ਰੋਪੜ ’ਚ ਅਜਿਹੇ ਹੀ ਇਕ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ 6 ਵਿਅਕਤੀਆਂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਕੋਲੋਂ ਨਕਲੀ ਪੈਕੇਜਿੰਗ ਸਮੱਗਰੀ ਦੇ ਨਾਲ ਹੀ 2 ਕਰੋੜ ਰੁਪਏ ਨਕਦ ਵੀ ਬਰਾਮਦ ਹੋਏ ਹਨ।

ਹਾਲ ਹੀ ’ਚ ਉੱਤਰ ਪ੍ਰਦੇਸ਼ ਦੇ ਬਰੇਲੀ ’ਚ ਇਕ ਵਪਾਰੀ ਨੂੰ ਨਕਲੀ ਰੇਮਡੇਸਿਵਿਰ ਇੰਜੈਕਸ਼ਨ ਲਗਾਏ ਜਾਣ ਦੇ ਬਾਅਦ ਮੌਤ ਹੋ ਗਈ। ਕਥਿਤ ਤੌਰ ’ਤੇ ਇਕ ਮੈਡੀਕਲ ਸ਼ਾਪ ਤੋਂ ਉਨ੍ਹਾਂ ਨੂੰ ਇਹ ਇੰਜੈਕਸ਼ਨ 90 ਹਜ਼ਾਰ ਰੁਪਏ ’ਚ ਮਿਲਿਆ ਸੀ।

ਜਿਵੇਂ ਫਰਜ਼ੀ ਕੋਰੋਨਾ ਟੈਸਟਿੰਗ ਅਤੇ ਨਕਲੀ ਦਵਾਈਆਂ ਹੀ ਕਾਫੀ ਨਹੀਂ ਸਨ ਕੋਰੋਨਾ ਵੈਕਸੀਨੇਸ਼ਨ ਦੇ ਨਾਂ ’ਤੇ ਫਰਜ਼ੀਵਾੜੇ ਦੇ ਗੰਭੀਰ ਮਾਮਲੇ ਵੀ ਸਾਹਮਣੇ ਆਉਣ ਲੱਗੇ ਹਨ। ਮੁੰਬਈ ’ਚ ਹੀਰਾਨੰਦਾਨੀ ਅਸਟੇਟ ਸੁਸਾਇਟੀ ’ਚ ਰਹਿਣ ਵਾਲੇ 390 ਵਿਅਕਤੀਆਂ ਨੂੰ ਕਥਿਤ ਤੌਰ ’ਤੇ ਲਗਾਈ ਗਈ ਕੋਵਿਸ਼ੀਲਡ ਵੈਕਸੀਨ ਦੇ ਮਾਮਲੇ ’ਚ ਪੁਲਸ ਨੇ ਹਾਲ ਹੀ ’ਚ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ।

ਇਸ ਪੂਰੇ ਕਾਂਡ ਦਾ ਮਾਸਟਰਮਾਈਂਡ ਇਕ ਸਕੂਲ ਡ੍ਰਾਪਆਊਟ ਮਹਿੰਦਰ ਕੁਲਦੀਪ ਸਿੰਘ ਹੈ ਜਿਸ ਨੇ ਇਕ ਦਹਾਕੇ ਤੋਂ ਵੱਧ ਸਮੇਂ ਤੱਕ ਮਲਾਡ ਮੈਡੀਕਲ ਐਸੋਸੀਏਸ਼ਨ ’ਚ ਕਲਰਕ ਦੇ ਤੌਰ ’ਤੇ ਕੰਮ ਕੀਤਾ। ਕਥਿਤ ਤੌਰ ’ਤੇ ਉਸ ਨੇ ਮਈ ਅਤੇ ਜੂਨ ਦੇ ਦਰਮਿਆਨ ਕੁਝ ਹਸਪਤਾਲਾਂ ਦੇ ਨਾਂ ’ਤੇ ਕਈ ਫਰਜ਼ੀ ਵੈਕਸੀਨੇਸ਼ਨ ਕੈਂਪ ਲਗਵਾਏ ਅਤੇ ਲੱਖਾਂ ਰੁਪਏ ਲੋਕਾਂ ਕੋਲੋਂ ਵਸੂਲ ਕੀਤੇ।

ਜਦੋਂ ਟੀਕਾ ਲਗਵਾਉਣ ਵਾਲਿਆਂ ਨੇ ਕੋ-ਵਿਨ ਪੋਰਟਲ ’ਤੇ ਆਪਣੇ ਨਾਂ ਨਾ ਦਿਸਣ ਅਤੇ ਸਰਟੀਫਿਕੇਟ ਨਾ ਮਿਲਣ ’ਤੇ ਸਬੰਧਤ ਹਸਪਤਾਲਾਂ ਨਾਲ ਸੰਪਰਕ ਕੀਤਾ ਤਾਂ ਹਸਪਤਾਲਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੋਈ ਕੈਂਪ ਨਹੀਂ ਲਗਾਇਆ ਗਿਆ।

ਇਸ ਦੇ ਬਾਅਦ ਪੁਲਸ ਦੇ ਕੋਲ ਸ਼ਿਕਾਇਤ ਕੀਤੀ ਗਈ। ਖੁਫੀਆ ਸੂਚਨਾ ਦੇ ਆਧਾਰ ’ਤੇ ਪੁਲਸ ਨੇ ਜਾਲ ਵਿਛਾ ਕੇ 4 ਮੁਲਜ਼ਮਾਂ ਮਹਿੰਦਰ ਕੁਲਦੀਪ ਸਿੰਘ, ਸੰਜੇ ਗੁਪਤਾ, ਚੰਦਨ ਸਿੰਘ ਅਤੇ ਨਿਤਿਨ ਮੋਂਡੇ ਨੂੰ ਕਾਬੂ ਕਰ ਲਿਆ। ਪੰਜਵੇਂ ਮੁਲਜ਼ਮ ਕਰੀਮ ਅਲੀ ਨੂੰ ਮੱਧ ਪ੍ਰਦੇਸ਼ ਤੋਂ ਹਿਰਾਸਤ ’ਚ ਲਿਆ ਗਿਆ।

ਕੋਰੋਨਾ ਤੋਂ ਦੇਸ਼ਵਾਸੀਆਂ ਨੂੰ ਬਚਾਉਣ ਲਈ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਦੀ ਲੋੜ ਦੇ ਨਾਲ-ਨਾਲ ਕੋਰੋਨਾ ਦੇ ਨਾਂ ’ਤੇ ਫਰਜ਼ੀਵਾੜਾ ਕਰਨ ਵਾਲੇ ਗੈਰ-ਮਨੁੱਖੀ ਦੋਸ਼ੀਆਂ ਨੂੰ ਜਿੰਨੀ ਜਲਦੀ ਹੋ ਸਕੇ ਸਖਤ ਤੋਂ ਸਖਤ ਸਜ਼ਾ ਦੇਣੀ ਜ਼ਰੂਰੀ ਹੈ।

ਇਸੇ ਤਰ੍ਹਾਂ ਦੇ ਘਪਲਿਆਂ ਨੂੰ ਸਾਹਮਣੇ ਲਿਆਉਣ ਦੇ ਲਈ ਜਿੱਥੇ ਨਾਗਰਿਕਾਂ ਨੂੰ ਸ਼ੱਕੀ ਮਾਮਲਿਆਂ ਦੀ ਪੁਲਸ ਕੋਲ ਸ਼ਿਕਾਇਤ ਕਰ ਕੇ ਆਪਣੇ ਫਰਜ਼ ਨਿਭਾਉਣ ਦੀ ਲੋੜ ਹੈ ਉੱਥੇ ਜਾਂਚ ਏਜੰਸੀਆਂ ਨੂੰ ਵੀ ਅਜਿਹੀਆਂ ਸ਼ਿਕਾਇਤਾਂ ’ਤੇ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਆਫਤ ’ਚ ਮੌਕਾ ਭਾਲਣ ਵਾਲੇ ਲੋਕਾਂ ਦਾ ਹੌਸਲਾ ਵਧਣ ਦਾ ਇਕ ਕਾਰਨ ਸੁਸਤ ਨਿਆਂ ਪ੍ਰਕਿਰਿਆ ਵੀ ਹੈ ਜਿਸ ਕਾਰਨ ਅਪਰਾਧੀਆਂ ’ਚ ਕਾਨੂੰਨ ਦਾ ਡਰ ਖਤਮ ਹੁੰਦਾ ਜਾ ਰਿਹਾ ਹੈ।

  • Corona tests
  • vaccinations
  • ਕੋਰੋਨਾ ਟੈਸਟ
  • ਵੈਕਸੀਨੇਸ਼ਨ
  • ਫਰਜ਼ੀਵਾੜਾ

‘ਨੇੜੇ ਆ ਰਹੀਆਂ ਚੋਣਾਂ’ ‘ਵੋਟਰਾਂ ਦੇ ਲਈ ਰਿਆਇਤਾਂ ਦਾ ਸਿਲਸਿਲਾ ਸ਼ੁਰੂ’

NEXT STORY

Stories You May Like

  • rules will change from how much cash to deposit in bank account
    ਬੈਂਕ ਖਾਤੇ 'ਚ ਕਿੰਨੀ ਨਕਦੀ ਜਮ੍ਹਾ ਕਰਨ, ਵਾਹਨ ਖ਼ਰੀਦ ਤੋਂ ਲੈ ਕੇ ਜਾਇਦਾਦ ਖ਼ਰੀਦਣ ਤੱਕ ਬਦਲਣਗੇ ਨਿਯਮ
  • from food and drinks to detergents and shampoos  will become more expensive
    ਖਾਣ-ਪੀਣ ਦੇ ਸਾਮਾਨ ਤੋਂ ਲੈ ਕੇ ਡਿਟਰਜੈਂਟ-ਸ਼ੈਂਪੂ ਤੱਕ ਹੋਣਗੇ ਮਹਿੰਗੇ, ਜਾਣੋ FMCG ਕੰਪਨੀਆਂ ਨੇ ਕਿਉਂ ਵਧਾਏ ਰੇਟ
  • investment in gold etfs more than doubled
    ਸੋਨੇ ਦੇ ETF 'ਚ ਨਿਵੇਸ਼ ਦੁੱਗਣੇ ਤੋਂ ਵੱਧ ਹੋ ਕੇ 24,040 ਕਰੋੜ ਰੁਪਏ ਹੋ ਗਿਆ
  • investors   fears about the future of it companies
    IT ਕੰਪਨੀਆਂ ਦੇ ਭਵਿੱਖ ਨੂੰ ਲੈ ਕੇ ਨਿਵੇਸ਼ਕਾਂ ਦਾ ਡਰ ਹਾਸੋਹੀਣਾ : ਪਿਊਸ਼ ਗੋਇਲ
  • toyota fortuner set to come in new avatar
    ਨਵੇਂ ਅਵਤਾਰ 'ਚ ਆਉਣ ਨੂੰ ਤਿਆਰ Toyota Fortuner, ਲੁੱਕ ਤੋਂ ਲੈ ਕੇ ਫੀਚਰਸ ਤੱਕ ਹੋਣਗੇ ਇਹ ਵੱਡੇ ਬਦਲਾਅ
  • kapoor is the call of infection in changing weather
    ਬਦਲਦੇ ਮੌਸਮ 'ਚ ਇਨਫੈਕਸ਼ਨ ਦਾ ਕਾਲ ਹੈ 'ਕਪੂਰ', ਫੱਟੀਆਂ ਅੱਡੀਆਂ ਤੋਂ ਲੈ ਕੇ ਜ਼ੁਕਾਮ ਤੱਕ ਇੰਝ ਪਾਓ ਛੁਟਕਾਰਾ
  • rules have changed from buying and selling of gold to receiving gifts
    Gold ਖ਼ਰੀਦਣ-ਵੇਚਣ ਤੋਂ ਲੈ ਕੇ ਗਿਫਟ ਮਿਲਣ ਤੱਕ ਦੇ ਬਦਲ ਗਏ ਨਿਯਮ, ਦੇਣਾ ਪਵੇਗਾ ਭਾਰੀ ਟੈਕਸ
  • new on weather in punjab
    ਪੰਜਾਬ 'ਚ ਮੌਸਮ ਨੂੰ ਲੈ ਕੇ ਆਈ ਨਵੀਂ ਅਪਡੇਟ, ਜਾਣੋ 17 ਤਾਰੀਖ ਤੱਕ ਕਿਹਾ ਜਿਹਾ ਰਹੇਗਾ Weather
  • two members of bki module arrested in firing and extortion case
    ਗੋਲੀਬਾਰੀ ਤੇ ਫਿਰੌਤੀ ਦੇ ਮਾਮਲੇ 'ਚ BKI ਮਾਡਿਊਲ ਦੇ ਦੋ ਮੈਂਬਰ ਗ੍ਰਿਫ਼ਤਾਰ
  • jalandhar  town showroom cctv
    ਜਲੰਧਰ ਦੇ ਮਾਡਲ ਟਾਊਨ ਦਾ ਸ਼ੋਅਰੂਮ ਬਣਿਆ ਜੰਗ ਦਾ ਅਖਾੜਾ, CCTV 'ਚ ਕੈਦ ਹੋਈ ਪੂਰੀ...
  • power will remain off in many areas of punjab tomorrow
    ਪੰਜਾਬ 'ਚ ਭਲਕੇ ਕਈ ਇਲਾਕਿਆਂ 'ਚ ਬਿਜਲੀ ਰਹੇਗੀ ਬੰਦ, ਲੰਮਾ ਸਮਾਂ ਕਰਨਾ ਪਵੇਗਾ...
  • married woman commits suicide in jalandhar
    ਜਲੰਧਰ 'ਚ ਵਿਆਹੁਤਾ ਨੇ ਕੀਤੀ ਖੁਦਕੁਸ਼ੀ, ਪੇਕੇ ਪਰਿਵਾਰ ਨੇ ਪਤੀ 'ਤੇ ਲਗਾਏ ਇਲਜ਼ਾਮ
  • weather be like in punjab in the coming days read the latest update
    ਪੰਜਾਬ 'ਚ ਆਉਣ ਵਾਲੇ ਦਿਨਾਂ ਦੌਰਾਨ ਕਿਸ ਤਰ੍ਹਾਂ ਦਾ ਰਹੇਗਾ ਮੌਸਮ, ਪੜ੍ਹੋ ਤਾਜ਼ਾ...
  • sukhpal khaira  bdpo kulwinder randhawa
    ਸੁਖਪਾਲ ਖਹਿਰਾ ਦਾ ਦੋਸ਼ ਭ੍ਰਿਸ਼ਟ ਤੇ ਦਾਗੀ BDPO ਕੁਲਵਿੰਦਰ ਰੰਧਾਵਾ ਦਾ ਕਰੋ ਤੁਰੰਤ...
  • congress gave memorandum to dc
    ਕਿਸਾਨਾਂ-ਵਪਾਰੀਆਂ ਦੇ ਹੱਕਾਂ ਦੀ ਉਲੰਘਣਾ ਕਰਨ ਵਾਲੀ ਕਿਸੇ ਨੀਤੀ ਨੂੰ ਸਵੀਕਾਰ ਨਹੀਂ...
  • three girls  including two sisters  missing
    ਜਲੰਧਰ 'ਚ ਪਿਆ ਭੜਥੂ, ਦੋ ਭੈਣਾਂ ਸਮੇਤ ਤਿੰਨ ਕੁੜੀਆਂ ਲਾਪਤਾ
Trending
Ek Nazar
samsung smartphone cheaper by rs 24000

ਧੜੰਮ ਡਿੱਗੀ ਸੈਮਸੰਗ ਦੇ ਫਲੈਗਸ਼ਿਪ ਫੋਨ ਦੀ ਕੀਮਤ,  24,000 ਰੁਪਏ ਹੋਇਆ ਸਸਤਾ

t20 world cup 2026

T20 ਵਿਸ਼ਵ ਕੱਪ 'ਚ ਹੋਵੇਗੀ ਭਾਰਤ-ਬੰਗਲਾਦੇਸ਼ ਦੀ ਟੱਕਰ, ICC ਦਾ ਵੱਡਾ ਐਲਾਨ

list of dry days released for the year 2026

25 ਤੋਂ ਵੀ ਵੱਧ ਦਿਨ ਬੰਦ ਰਹਿਣਗੇ ਸ਼ਰਾਬ ਦੇ ਠੇਕੇ, ਦੇਖੋ ਪੂਰੀ Dry Days List

militants kill six policemen in pakistan  s khyber pakhtunkhwa

DSP ਸਣੇ 6 ਮੁਲਾਜ਼ਮਾਂ ਦੀ ਮੌਤ, ਖੈਬਰ ਪਖਤੂਨਖਵਾ 'ਚ ਪੁਲਸ ਵੈਨ 'ਤੇ ਅੱਤਵਾਦੀ...

diabetes medication for life

ਕੀ Diabetes ਦੀਆਂ ਦਵਾਈਆਂ ਤੋਂ ਮਿਲ ਸਕਦੈ ਹਮੇਸ਼ਾ ਲਈ ਛੁਟਕਾਰਾ?

aditya pancholi case

ਰੇਪ ਦੇ ਇਲਜ਼ਾਮ ਲਗਾ ਖੁਦ ਹੀ ਜਾਂਚ ਤੋਂ ਭੱਜ ਰਹੀ ਅਦਾਕਾਰਾ ! ਆਦਿਤਿਆ ਪੰਚੋਲੀ...

sea pawan hans helicopter emergency landing

ਸਮੁੰਦਰ ਵਿਚਾਲੇ 'ਪਵਨ ਹੰਸ' ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ, 7 ਲੋਕ ਸਨ ਸਵਾਰ

famous actor goes river rafting raft capsizes in ganga

ਮਸ਼ਹੂਰ ਅਦਾਕਾਰ ਦੀ ਗੰਗਾ 'ਚ ਪਲਟ ਗਈ ਕਿਸ਼ਤੀ ! ਰਾਫਟਿੰਗ ਦੌਰਾਨ ਵਾਪਰਿਆ ਹਾਦਸਾ

pooja bhatt s 3 big controversies

B'day Spl: ਪੂਜਾ ਭੱਟ ਦੇ ਉਹ 3 ਵੱਡੇ ਵਿਵਾਦ, ਜਿਨ੍ਹਾਂ ਨੇ ਹਿਲਾ ਕੇ ਰੱਖ ਦਿੱਤਾ...

this famous actress  s journey has been filled with controversies

ਬਾਲੀਵੁੱਡ ਦੀ 'ਬੋਲਡ' ਹਸੀਨਾ; ਕਦੇ ਪਿਤਾ ਨੂੰ ਕਿਸ ਕਰਕੇ ਫਸੀ, ਕਦੇ ਅਸ਼ਲੀਲ...

get pregnant earn 13 lakhs

'ਪ੍ਰੈਗਨੈਂਟ ਕਰੋ...13 ਲੱਖ ਕਮਾਓ'! ਪ੍ਰੈਗਨੈਂਟ ਜੌਬ' ਦੇ ਨਾਂ 'ਤੇ ਚੱਲ ਰਿਹਾ...

sanjay dutt shares pictures from his meeting with cm yogi adityanath

ਸੰਜੇ ਦੱਤ ਨੇ CM ਯੋਗੀ ਆਦਿੱਤਿਆਨਾਥ ਨਾਲ ਕੀਤੀ ਮੁਲਾਕਾਤ

short circuit  house fire incident

ਮੇਰਠ 'ਚ ਭਿਆਨਕ ਹਾਦਸਾ: ਸ਼ਾਰਟ ਸਰਕਟ ਕਾਰਨ ਘਰ ਨੂੰ ਲੱਗੀ ਅੱਗ, 5 ਜਵਾਕਾਂ ਸਣੇ 6...

the struggle filled story of a veteran actor

ਕੀ ਤੁਹਾਨੂੰ ਪਤਾ ਹੈ ਅੱਜ ਕਰੋੜਾਂ ਕਮਾਉਣ ਵਾਲਾ ਇਹ ਮਸ਼ਹੂਰ ਅਦਾਕਾਰ ਕਦੇ 35 ਰੁਪਏ...

gold and silver prices rise sharply

Gold-Silver ਦੀਆਂ ਕੀਮਤਾਂ 'ਚ ਜ਼ਬਰਦਸਤ ਵਾਧਾ, ਵਿੱਤ ਮੰਤਰੀ ਨੇ ਦੱਸਿਆ ਕਾਰਨ

school closed on holi 2026 school ki chutti in up bihar delhi

3 ਜਾਂ 4 ਮਾਰਚ? ਜਾਣੋਂ ਕਿਹੜੇ ਸੂਬੇ 'ਚ ਕਦੋਂ ਹੋਵੇਗੀ ਹੋਲੀ ਦੀ ਛੁੱਟੀ

rashmika mandanna  vijay deverakonda arrive in udaipur

ਉਦੈਪੁਰ ਪਹੁੰਚੇ ਰਸ਼ਮਿਕਾ-ਵਿਜੇ ਦੀ ਲੁੱਕ ਨੇ ਜਿੱਤਿਆ ਸਭ ਦਾ ਦਿਲ, ਵਿਆਹ ਦੀਆਂ...

elder brother kills younger brother

30 ਲੱਖ ਲਈ ਹੈਵਾਨ ਬਣਿਆ ਵੱਡਾ ਭਰਾ! ਪੁੱਤਾਂ ਜਿਹੇ ਛੋਟੇ ਭਰਾ ਨੂੰ ਦਿੱਤੀ ਰੂਹ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਸੰਪਾਦਕੀ ਦੀਆਂ ਖਬਰਾਂ
    • pakistan  s constant nagging but it doesn  t feel ashamed
      ‘ਪਾਕਿ ਦੀ ਹੋ ਰਹੀ ਲਗਾਤਾਰ ਕਿਰਕਿਰੀ’ ਪਰ ਸ਼ਰਮ ਇਸ ਨੂੰ ਨਹੀਂ ਆਉਂਦੀ!
    • when will discrimination against dalit community in country stop
      ਆਖ਼ਿਰ ਕਦੋਂ ਰੁਕੇਗਾ ਦੇਸ਼ ਵਿਚ ਦਲਿਤ ਭਾਈਚਾਰੇ ਨਾਲ ਵਿਤਕਰਾ
    • first ever world summit on artificial intelligence in india
      ਭਾਰਤ ’ਚ ਪਹਿਲੀ ਵਾਰ ਆਰਟੀਫੀਸ਼ੀਅਲ ਇੰਟੈਲੀਜੈਂਸ ’ਤੇ ਵਿਸ਼ਵ ਸੰਮੇਲਨ
    •   b  n  p  government in bangladesh
      ‘ਬੰਗਲਾਦੇਸ਼ ’ਚ ਬੀ. ਐੱਨ. ਪੀ. ਦੀ ਸਰਕਾਰ’ ਭਾਰਤ ਨੂੰ ਸੰਤੁਲਿਤ ਵਤੀਰਾ ਅਪਣਾਉਣਾ...
    • stones pelted on trains passenger safety is at risk
      ‘ਰੇਲਗੱਡੀਆਂ ’ਤੇ ਪਥਰਾਅ’ ਯਾਤਰੀਆਂ ਦੀ ਸੁਰੱਖਿਆ ਪੈ ਰਹੀ ਖਤਰੇ ’ਚ!
    • crimes have increased due to drug use
      ਨਸ਼ਿਆਂ ਦੀ ਵਰਤੋਂ ਦੇ ਕਾਰਨ ਖੂਨ-ਖਰਾਬਾ, ਕੁੱਟਮਾਰ ਅਤੇ ਹੋਰ ਅਪਰਾਧ ਵਧੇ!
    • causing lives to be lost due to lack of treatment and ambulances
      ‘ਸਿਹਤ ਸੇਵਾਵਾਂ ’ਚ ਖਾਮੀਆਂ’ ਇਲਾਜ ਅਤੇ ਐਂਬੂਲੈਂਸਾਂ ਨਾ ਮਿਲਣ ਨਾਲ ਜਾ ਰਹੀਆਂ...
    • fake officials of various departments are being caught
      ਦੇਸ਼ ’ਚ ‘ਫਰਜ਼ੀ’ ਦਾ ਬੋਲਬਾਲਾ, ਫੜੇ ਜਾ ਰਹੇ ਵੱਖ-ਵੱਖ ਵਿਭਾਗਾਂ ਦੇ ਨਕਲੀ ਅਧਿਕਾਰੀ
    • now students have started committing deadly attacks on teachers
      ‘ਹੁਣ ਵਿਦਿਆਰਥੀ ਵੀ ਕਰਨ ਲੱਗੇ’ ਅਧਿਆਪਕਾਂ ਤੇ ਸਾਥੀਆਂ ’ਤੇ ਜਾਨਲੇਵਾ ਹਮਲੇ!
    • the tactics that jinping is adopting to maintain control over china
      ਸ਼ਾਸਨ ’ਚ ਸ਼ੁੱਧਤਾ ਦੇ ਬਹਾਨੇ ਚੀਨ ’ਤੇ ਕਬਜ਼ਾ ਬਣਾਈ ਰੱਖਣ ਦੇ ਜਿਨਪਿੰਗ ਅਪਣਾ ਰਹੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +