ਸੰਤ-ਮਹਾਤਮਾ ਅਤੇ ਉਪਦੇਸ਼ਕ ਦੇਸ਼ ਤੇ ਸਮਾਜ ਦਾ ਮਾਰਗਦਰਸ਼ਨ ਕਰਦੇ ਹਨ ਪਰ ਕੁਝ ਇਸ ਦੇ ਉਲਟ ਆਚਰਨ ਕਰਦੇ ਹਨ ਅਤੇ ਲੋਕਾਂ ਨੂੰ ਗਲਤ ਸਲਾਹ ਦੇ ਕੇ ਖੁਦ ਆਪਣੀ ਬਦਨਾਮੀ ਦਾ ਕਾਰਣ ਬਣ ਰਹੇ ਹਨ।
ਇਸੇ ਸਿਲਸਿਲੇ ’ਚ ‘ਬਾਂਬੇ ਹਾਈ ਕੋਰਟ’ ਦੀ ਔਰੰਗਾਬਾਦ ਬੈਂਚ ਦੇ ਜਸਟਿਸ ਕੇ. ਸੀ. ਸੰਤ ਨੇ ਇਕ ਔਰਤ ਵਕੀਲ ਦੀ ਪਟੀਸ਼ਨ ’ਤੇ ਪੁਲਸ ਨੂੰ ਹਰਮਨਪਿਆਰੇ ਮਰਾਠੀ ਉਪਦੇਸ਼ਕ ‘ਨਿਵ੍ਰਿਤੀ ਮਹਾਰਾਜ ਇੰਦੁਰੀਕਰ’ ਦੇ ਵਿਰੁੱਧ ਮਾਮਲਾ ਦਰਜ ਕਰ ਕੇ ਉਸ ਦੇ ਪੁੱਤਰ ਦੇ ਜਨਮ ਬਾਰੇ ਦਿੱਤੇ ਗਏ ਬਿਆਨ ’ਤੇ ਸਪੱਸ਼ਟੀਕਰਨ ਮੰਗਣ ਦਾ ਹੁਕਮ ਦਿੱਤਾ ਹੈ।
ਅਹਿਮਦਨਗਰ ਦੇ ਇਕ ਪਿੰਡ ’ਚ ‘ਸੈਕਸ ਸਬੰਧ ਬਣਾਉਣ ਸਮੇਂ’ ਅਤੇ ‘ਬੱਚੇ ਦੀ ਲਿੰਗਕ ਪਛਾਣ’ ਬਾਰੇ ਪ੍ਰਵਚਨ ’ਚ ‘ਨਿਵ੍ਰਿਤੀ ਮਹਾਰਾਜ ਇੰਦੁਰੀਕਰ’ ਨੇ ਕਿਹਾ ਸੀ ਕਿ ‘‘ਸਮ (ਈਵਨ) ਗਿਣਤੀ ਵਾਲੀ ਮਿਤੀ ’ਤੇ ਸਬੰਧ ਬਣਾਉਣ ਨਾਲ ਪੁੱਤਰ ਅਤੇ ਵਿਸ਼ਮ (ਆਡ) ਗਿਣਤੀ ਵਾਲੀ ਮਿਤੀ ’ਤੇ ਸਬੰਧ ਬਣਾਉਣ ਨਾਲ ਪੁੱਤਰੀ ਦਾ ਜਨਮ ਹੁੰਦਾ ਹੈ।’’
ਵਿਗਿਆਨਕ ਤੱਥਾਂ ਦੇ ਉਲਟ ਬਿਆਨ ਦੇਣ ਕਾਰਨ ‘ਨਿਵ੍ਰਿਤੀ ਮਹਾਰਾਜ ਇੰਦੁਰੀਕਰ’ ’ਤੇ ਗਰਭ ਧਾਰਨ ਤੋਂ ਪਹਿਲਾਂ ਅਤੇ ਪ੍ਰਸੂਤ ਪੂਰਵ ਨਿਦਾਨ ਤਕਨੀਕ ਕਾਨੂੰਨ ਦੀ ਵਿਵਸਥਾ ਦੇ ਅਧੀਨ ਕਾਰਵਾਈ ਕੀਤੀ ਜਾ ਸਕਦੀ ਹੈ।
ਜਣੇਪਾ ਮਾਹਿਰਾਂ ਅਨੁਸਾਰ ਪੀਰੀਅਡਸ (ਮਾਹਵਾਰੀ ਚੱਕਰ) ਦੇ ਕਿੰਨੇ ਦਿਨ ਬਾਅਦ ਗਰਭ ਠਹਿਰੇਗਾ, ਇਹ ਔਰਤਾਂ ਦੀ ਓਵਰੀ ਤੋਂ ਨਿਕਲਣ ਵਾਲੇ ਆਂਡੇ ’ਤੇ ਨਿਰਭਰ ਕਰਦਾ ਹੈ। ਇਸੇ ਤੋਂ ਅੰਦਾਜ਼ਾ ਲਾਇਆ ਜਾਂਦਾ ਹੈ ਕਿ ਗਰਭ ਧਾਰਨ ਹੋਵੇਗਾ ਜਾਂ ਨਹੀਂ।
ਪੀਰੀਅਡਸ ਦੇ ਲਗਭਗ 14 ਦਿਨ ਬਾਅਦ ਸਬੰਧ ਬਣਾਉਣ ’ਤੇ ਗਰਭ ਧਾਰਨ ਦੀ ਸੰਭਾਵਨਾ ਕਾਫੀ ਹੱਦ ਤਕ ਵਧ ਜਾਂਦੀ ਹੈ ਕਿਉਂਕਿ ਮਾਸਿਕ ਚੱਕਰ ਦੇ 14 ਦਿਨ ਬਾਅਦ ਹੀ ਆਂਡੇ ਦਾ ਓਵਰੀ ਤੋਂ ਨਿਕਲਣ ਦਾ ਸਹੀ ਸਮਾਂ ਹੁੰਦਾ ਹੈ।
ਸਪੱਸ਼ਟ ਹੈ ਕਿ ‘ਨਿਵ੍ਰਿਤੀ ਮਹਾਰਾਜ ਇੰਦੁਰੀਕਰ’ ਦਾ ਬਿਆਨ ਵਿਗਿਆਨ ਦੀ ਕਸੌਟੀ ’ਤੇ ਕਿਤੇ ਖਰਾ ਨਹੀਂ ਉਤਰਦਾ। ਇਸ ਲਈ ਇਸ ਸਬੰਧ ’ਚ ਮਾਹਿਰਾਂ ਦੀ ਸਲਾਹ ਲੈਣ ’ਚ ਹੀ ਭਲਾਈ ਹੈ।
ਵਰਨਣਯੋਗ ਹੈ ਕਿ ਕੁਝ ਸਾਲ ਪਹਿਲਾਂ ਤਕ ਭਾਰਤ ’ਚ ਅਲਟ੍ਰਾਸਾਊਂਡ ਵਿਧੀ ਰਾਹੀਂ ਲਿੰਗ ਨਿਰਧਾਰਨ ਪ੍ਰੀਖਣ ਕੀਤੇ ਜਾਂਦੇ ਸੀ ਪਰ ਹੁਣ ਇਸ ’ਤੇ ਸਰਕਾਰ ਨੇ ਸਖਤ ਪਾਬੰਦੀ ਲਾ ਦਿੱਤੀ ਹੈ ਜਦਕਿ ਵਿਸ਼ਵ ਦੇ ਕੁਝ ਦੇਸ਼ਾਂ ’ਚ ਇਸ ਦੀ ਆਗਿਆ ਹੈ।
- ਵਿਜੇ ਕੁਮਾਰ
250 ਕਰੋੜ ਰੁਪਏ ਦਾ ਘਪਲਾ: ਦੋਸ਼ ਪੱਤਰ ਦਾਖਲ ਕਰਨ ’ਚ 17 ਸਾਲ ਦੀ ਦੇਰੀ, ਗੰਭੀਰ ਮਾਮਲਾ
NEXT STORY